ਸਤਵਿੰਦਰ ਕੌਰ ਸੱਤੀ
ਮਡੀਰ ਦੀ ਕਰਤੂਤ ਗਾ ਕੇ ਜੱਗ ਨੂੰ ਹੈ ਬਤਾਈ।
ਜੋਂ ਵੀ ਰਮਜ਼ ਮਿਲੇ ਜਾਉ ਸਰੋਂਤਿਆਂ ਵਿਚ ਗਾਈ।
ਪ੍ਰਵਾਹ ਨਾਂ ਕਰੋਂ, ਜੇ ਆਸ਼ਕਾਂ ਨੂੰ ਰਾਸ ਨਹੀਂ ਆਈ।
ਮਰਦਾ ਨੇ ਦੁਨੀਆਂ ਦੀ ਕੁੜੀ ਮਹਿਬੂਬ ਹੈ ਬਣਾਈ।
ਤਾਂਹੀਂ ਤਾਂ ਪਟਰੋਲ ਦੀ ਕੀਮਤ ਸਰਕਾਰ ਨੇ ਵਧਾਈ।
ਸੜਕਾਂ ਨੂੰ ਲੈ ਗਈ, ਆਸ਼ਕਾਂ ਦੇ ਟੈਇਰਾਂ ਦੀ ਘਸਾਈ।
ਮਾਂ ਕਰੇ ਗੋਹਾ ਕੁੜਾਂ ਧੀ ਨੇ ਜੀਨ ਪਾ ਕੇ ਗੁਤਨੀ ਮਨਾਈ।
ਜੀਜੇ ਨੇ ਪਤਨੀ ਛੱਡ ਧੀ ਵਰਗੀ ਛੋਟੀ ਸਾਲੀ ਹੈ ਫਸਾਈ।
ਸਤਵਿਂਦਰ ਕੁੜੀਆਂ ਨੇ ਅੱਜ ਕਲ ਵੀ ਹੇੜ ਮਗਰ ਲਈ।
ਮਰਦਾ ਨੇ ਪੱਖੋਂ ਵਿਆਹੇ ਛੜਿਆਂ ਨੇ ਔਰਤ ਨੰਗੀ ਕਰ ਖੜ੍ਹਾਈ।
ਉਪਰੇ ਮਰਦਾ ਨੇ ਕਿਉਂ ਦੂਜੇ ਦੀ ਔਰਤ ਦੀ ਨਮਾਇਸ਼ ਲਾਈ।
ਔਰਤ ਦੇ ਅੰਗਾਂ ਦੀ ਸੱਤੀ ਖ੍ਰੀਦ ਦਾਰਾਂ ਨੇ ਪ੍ਰਦਰਸ਼ਨੀ ਲਾਈ।
ਮਰਦ ਦੇ ਬੱਚਿਆਂ ਨੂੰ ਆਪਣੇ ਘਰ ਵਿਚ ਦਿਸਦੀ ਨਹੀਂ ਮਾਈ।
ਪੂਜਾਂ ਜੀ ਸੱਤੀ ਦਿੰਦੀ ਤੁਹਾਨੂੰ ਹੈ ਜੀ ਇਸ ਗੱਲ਼ੋ ਵਧਾਈ।
- Get link
- X
- Other Apps
Comments
Post a Comment