ਸਤਵਿੰਦਰ ਕੌਰ ਸੱਤੀ
ਲੋਕੀਂ ਤਾਂ ਕਹਿੰਦੇ ਸਾਹਿਬਾਂ ਨੇ ਆਪਣਾ ਹੀ ਯਾਰ ਮਰਵਾਇਆ।
ਉਹਦਾ ਤਾਂ ਲੋਕੋਂ ਵੇ ਰਹਿ ਗਿਆ ਕੁਆਰਾ ਪਿਆਰ ਧਿਆਇਆ।
ਭਰਾਂ ਮਰ ਜਾਂਦੇ, ਇਹੀ ਲੋਕਾਂ ਨੇ ਕਹਿਣਾ ਸੀ ਭਰਾ ਮਰਵਇਆ।
ਹੋ ਸਕਦਾ ਭਰਾਵਾਂ ਨੇ ਸਾਹਿਬਾਂ ਨਾਲ ਦਗਾ ਕਮਾਇਆ।
ਪਹਿਲਾਂ ਸਾਹਿਬਾਂ ਨੂੰ ਨਿਕਾਹ ਕਰਾਉਣ ਦਾ ਭਰੋਸਾ ਦੁਆਇਆ।
ਦੇ ਕੇ ਭਰੋਸਾ ਸਕੇ ਭਰਾਵਾਂ ਨੇ ਭੈਣ ਨਾਲ ਸੀ ਦਗ਼ਾ ਕਮਾਇਆ।
ਘੇਰ ਕੇ ਮਿਰਜਾ ਇਕਲਾ, ਉਸ ਨੂੰ ਜਾਨੋਂ ਮਾਰ ਮੁਕਾਇਆ।
ਕਿਹੜੀ ਔਰਤ ਨੇ ਰੰਡੀ ਹੋਕੇ ਜੱਗ ਤੋਂ ਸੁੱਖ ਪਾਇਆ।
ਫਿਰ ਸਾਹਿਬਾਂ ਨੇ ਦੱਸੋਂ ਕਿਵੇਂ ਯਾਰ ਹੱਥੀ ਮਰਵਾਇਆ।
ਉਸ ਨੇ ਮਿਰਜੇ ਖ਼ਾਤਰ ਵਿਆਹ ਦਾ ਹਰ ਸੰਗਨ ਭੁਲਾਇਆ।
ਸਤਵਿੰਦਰ ਮਾਂਪਿਆਂ ਨੂੰ ਛੱਡ ਯਾਰ ਦਾ ਪੱਖ ਪੁਗਾਇਆ।
ਘਰੋਂ ਕੁਆਰੀ ਭੱਜ ਦੁੱਧ ਧੋਤੇ ਲੋਕਾਂ ਤੋਂ ਮਾੜੀ ਕਹਾਇਆ।
ਬਾਪ ਦੀ ਇੱਜ਼ਤ ਨੂੰ ਸੱਥਾਂ, ਮਹਿਫ਼ਲਾਂ, ਗੀਤਾਂ ਵਿਚ ਰੁਲਾਇਆ।
ਸਤੀ ਤੁਹੀਂ ਦੱਸ ਫਿਰ ਕਿਵੇਂ ਭਰਾਵਾਂ ਤੋਂ ਪਿਆਰਾਂ ਮਰਵਾਇਆ।
- Get link
- X
- Other Apps
Comments
Post a Comment