ਲੋਕੀ ਪੁੱਛਦੇ ਨੇ ਅੱਖ ਕਿਵੇਂ ਲੱੜਦੀ?

Satwinder Kaur satti 

ਜਦੋਂ ਲੜਦੀ ਪੱਲੇ ਕੱਖ ਨਹੀਂ ਛੱਡਦੀ।
ਤਾਂਹੀਂ ਤਾਂ ਜੰਨ ਸੰਖ਼ਿਆਂ ਇੰਨੀ ਵੱਧਗੀ।
ਦੇਖੋਂ ਘਰ ਘਰ ਰੌਣਕ ਹੈ, ਲੋਕੋਂ ਲੱਗਗੀ।
ਇਸ਼ਕੋਂ ਵੱਡੀ ਅੰਮਾਂ ਤਾਂ ਜਮਾਂ ਮੁੱਕਰਗੀ।
ਅੰਮਾਂ ਕਹੇ ਤੁਹਾਡੇ ਬਾਬੇ ਬਿੰਨ੍ਹਾਂ ਨਾ ਬੱਚਦੀ।
ਸਤਵਿੰਦਰ ਨਾਲ ਜਦੋਂ ਉਹਦੀ ਅੱਖ ਲੱੜਗੀ।
ਸੱਤੀ ਵੀ ਤਾਂਹੀਂ ਤਾਂ ਕਨੇਡਾ ਆ ਕੇ ਵੱਸਗੀ।
ਭੈਣ-ਭਰਾਵਾਂ, ਮਾਂਪਿਆਂ ਦਾ ਮੋਹ ਭੁੱਲ ਗਈ।
ਭੁੱਲ ਸਭ ਨੂੰ ਗਬਰੂ ਹਾਣਦੇ, ਉਤੇ ਡੁਲ ਗਈ।

Comments

Popular Posts