ਲੋਕਾਂ ਦੀ ਨਾਂ ਕਰਿਆ ਕਰ ਤੂੰ ਪ੍ਰਵਾਹ।
ਜਿਨ੍ਹਾਂ ਮਰਜ਼ੀ ਖੁੱਲ ਕੇ ਤੂੰ ਹੱਸੀ ਜਾ।
ਹੱਸਣ ਲਈ ਅੰਦਰ ਘਰ ਦੇ ਤੂੰ ਵੜ ਜਾ।
ਮਰ ਜਾਣੇ ਲੋਕ ਸੱਚੀ ਖ਼ਸਮਾਂ ਨੂੰ ਖਾਂਣੇ ਆ।
ਹੱਸਣ ਤੋਂ ਪਹਿਲਾਂ ਦਰਵਾਜਾ ਭੇੜ ਲਾ।
ਅੰਦਰ ਹੀ ਆਪਣੇ ਮਸਤੀ ਤੂੰ ਲੈ ਮੱਨਾਂ।
ਸੱਤੀ ਹੀਰਾ ਹੋਵੇ ਕੋਲ ਨਾਂ ਹੀ ਦਿਖਾ।
ਇਸ ਹੀਰੇ ਨੂੰ ਬੁੱਕਲ ਵਿਚ ਲੈ ਛੁੱਪਾ।
ਹਾਸਾ ਆਪਣਾ ਲੋਕਾਂ ਵਿਚ ਨਾਂ ਛੱਣਕਾ।
ਸਤਵਿੰਦਰ ਹੱਸਣ ਪਿਛੋਂ ਰੋਣਾ ਪਊਗਾ।
ਸੁੱਖ ਦੇ ਨਾਲ ਹੀ ਦੁੱਖ ਜਰੂਰ ਆਊਗਾ।
ਚਿੱਟਿਆਂ ਦੰਦਾ ਨੂੰ ਚੂੰਨੀ ਵਿਚ ਲੈ ਲੁੱਕਾ।
Comments
Post a Comment