ਜੱਟ ਕਿਸਾਨ ਕਿੱਤਾ ਕਰਨ ਵਾਲਿਆਂ ਨੂੰ ਕਹਿੰਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜੱਟ ਕਿਸਾਨ ਕਿੱਤਾ ਕਰਨ ਵਾਲਿਆਂ ਨੂੰ ਸਾਰੇ ਕਹਿੰਦੇ।
ਆਪ ਭੁੱਖੇ ਰਹਿਕੇ ਜਿਹੜੇ ਦੁਨੀਆਂ ਨੂੰ ਨੇ ਖ਼ਲਾਉਦੇ।
ਜੱਟ ਕਾਹਦੇ ਵੇਚ ਕੇ ਜ਼ਮੀਨਾਂ ਐਸ਼ ਦਿਨ ਰਾਤ ਕਰਦੇ।
ਮਜ਼ਦੂਰੀ ਕਰਨ ਸਮੇਂ ਵਿਹਲੇ ਪੈ ਕੇ ਦੁਪਿਹਰਾ ਕੱਢਦੇ।
ਸ਼ਾਮ ਨੂੰ ਸਜ ਕੇ ਸ਼ਹਿਰ ਗੇੜਾ ਕਾਰ ਵਿੱਚ ਨੇ ਕੱਢਦੇ।
ਕੁੱਝ ਗਾਣੇ ਲਿਖਣ ਗਾਉਣ ਵਾਲੇ ਜੱਟਾਂ ਨੂੰ ਭਾਵੇਂ ਭੰਡਦੇ।
ਆਢੀਆਂ-ਗੁਆਂਢੀਆਂ ਨਾਲ ਲੜਕੇ ਸੂਹਣ ਖੜ੍ਹੀ ਰੱਖਦੇ।
ਖੜ੍ਹ ਕੇ ਚੁਰਾਹੇ ਵੱਡੀ ਲੰਬੀਆਂ ਚੌੜੀਆਂ ਗਾਲਾਂ ਕੱਢਦੇ।
ਜਿਹੜੇ ਆਪ ਹੋ ਚੁੱਕੇ ਬੇਸ਼ਰਮ ਹੋਰਾਂ ਨੂੰ ਬੇਸ਼ਰਮ ਕਰਦੇ।
ਜਦੋਂ ਇਹ ਰਹੇ ਨਹੀਂ ਜੱਟ ਤਾਂਹੀਂ ਦਰਦ-ਦੁੱਖ ਨਹੀਂ ਮੰਨਦੇ।
ਐਇਸ਼ੀ ਬਦਮਾਸ਼ੀ ਕਰਨ ਵਾਲਿਆਂ ਨੂੰ ਨਹੀਂ ਜੱਟ ਕਹਿੰਦੇ।
ਐਸੇ ਅਵਾਰਾ ਵੱਡੇ ਘਰਾਂ ਦੇ ਵਿਗੜੇ ਹੋਏ ਕਾਕੇ ਨੇ ਹੁੰਦੇ।
ਜਿਹੜੇ ਨਸ਼ੇ-ਦਾਰੂ ਪੀ ਕੇ ਨਿੱਤ ਬੱਕਰੇ ਨੇ ਬਲਾਉਂਦੇ।
ਸੱਤੀ ਖਾ ਕੇ ਨਸ਼ੇ ਦੁਨੀਆਂ ਤੇ ਆਪਣਿਆਂ ਨੂੰ ਭੁੱਲਦੇ।
ਕਚਿਆਰੀਆਂ ਵਿੱਚ ਫਿਰਦੇ ਕੇਸ ਭੁਗਤਦੇ ਫਿਰਦੇ।
ਸਤਵਿੰਦਰ ਇਹ ਮਾਰਨ ਲਾਲਕਾਰੇ ਲੜਨੋਂ ਨਹੀਂ ਟਲਦੇ।
ਡੱਬ ਵਿੱਚ ਰਵਾਲਵਰ ਮੋਡੇ ਤੇ ਡਾਂਗ ਦੇਖ ਲੋਕ ਡਰਦੇ।
ਬਿਗੜੇ ਬੰਦੇ ਸ਼ਰੀਫ਼ ਬੰਦਿਆਂ ਨੂੰ ਰਹਿੰਦੇ ਤੰਗ ਕਰਦੇ।
ਜਿੰਨਾਂ ਕਦੇ ਬੀਜਿਆ ਨਾਂ ਵੱਡਿਆ ਜੱਟਾ ਕਿਵੇਂ ਬਣਗੇ?
ਕਿਸਾਨ ਮਜ਼ਦੂਰਾਂ ਨੂੰ ਮੁੱਠੀ ਭਰ ਫਿਰਦੇ ਬਦਨਾਂਮ ਕਰਦੇ।

Comments

Popular Posts