ਭਾਵੇਂ ਤੁਸੀਂ ਦਿਤੇ ਸਾਨੂੰ ਦਰਦ ਹਜ਼ਾਰ।
ਤੇਰੇ ਕੋਲੋਂ ਸਹਾਗੀ ਪੱਥਰਾਂ ਦੀ ਮਾਰ।
ਜਿੰਨੇ ਮਰਜ਼ੀ ਤਿਖੇ ਕਰੀ ਚਲ ਵਾਰ।
ਇਹ ਦਰਦ ਤੇਰੇ ਤੇ ਵੀ ਕਰਦੇ ਵਾਰ।
ਜਿੰਨ੍ਹਾਂ ਜੀਅ ਚਾਹੇ ਚਿਕੜ ਤੂੰ ਉਛਾਲ।
ਛਿਟਿਆਂ ਦੇ ਤੇਰੇ ਤੇ ਪੈਂਦੇ ਨੇ ਨਿਸ਼ਾਨ।
ਕਰਦੇ ਜਿਨ੍ਹਾਂ ਹੋ ਸਕਦਾ ਤੂੰ ਬਦਨਾਮ।
ਸਾਡੇ ਨਾਲ ਜੁੜੀ ਜਾਂਦਾ ਤੇਰਾ ਵੀ ਨਾਮ।
ਰਹਿ ਨਾਂ ਜਾਏ ਤੇਰਾ ਅਧੁਰਾ ਕੋਈ ਖ਼ਾਬ।
ਸੱਤੀ ਮੰਗੇ ਲੰਬੀ ਤੇਰੀ ਉਮਰ ਸੁਬਾ ਸ਼ਾਮ।
ਸਤਵਿੰਦਰ ਰੱਬ ਕਰੇ ਤੇਰਾ ਪੂਰਾ ਅਰਮਾਨ।

Comments

Popular Posts