ਸਤਵਿੰਦਰ ਕੌਰ ਸੱਤੀ
ਮਾਂਵਾਂ ਦੇ ਅੱਖੀਂ ਘੱਟਾ ਪਾ ਕੇ ਔਰਤ ਦਾ ਬੀਜ ਨਾਸ ਕਰਾਈ ਜਾਨੇਉ।
ਮਰਦੋਂ ਧੀ ਜਨਮ ਦਾਤੀ ਨੂੰ ਆਪੇ ਗੱਲ ਗੂਠਾ ਦੇ ਕੇ ਮਾਰੀ ਜਾਂਦੇਉ।
ਵੱਧਣ ਵਾਲੀ ਵੇਲ ਨੂੰ ਦਾਤੀ ਪਾ ਕੇ ਡਾਕਟਰ ਤੋਂ ਕਟਵਾਈ ਜਾਂਦੇਉ।
ਆਪਣੀਆਂ ਧੀਆਂ ਜਨਣ ਦੀ ਬਜਾਏ ਆਪੇ ਹੱਥੀ ਮਰਵਾਈ ਜਾਂਦੇਉ।
ਰੱਬ ਨੇ ਜੋਂ ਬਣਾਈਆਂ ਦੇਵੀਆਂ ਜਨਮ ਲੈਣ ਤੋਂ ਪਹਿਲਾਂ ਬਲੀ ਜਾਂਦੇਉ।
ਤੁਸੀਂ ਜਨਮ ਦਾਤਾ ਕਹਾਉਣ ਦੀ ਥਾਂ ਪਾਪ ਦੇ ਭਾਗੀ ਬਣਾਈ ਜਾਂਦੇਉ।
ਔਰਤ ਨੂੰ ਧੀ ਦੀ ਦੁਸ਼ਮਣ, ਕਾਤਲ ਬਣਾ, ਕੰਲਕਤ ਕਰਾਈ ਜਾਂਦੇਉ।
ਬੇਗਾਨੀਆਂ ਧੀਆਂ ਕਰਨਗੀਆਂ ਸੇਵਾ ਨੂੰਹਾਂ ਤੋਂ ਆਸ ਲਾਈ ਜਾਂਦੇਉ।
ਜੰਮ ਪੁੱਤਾਂ ਨੂੰ ਠਾਠ ਨਾਲ ਧੌਣ ਅਕੜਾਈ, ਛਾਤੀ ਚੌੜੀ ਕਰੀ ਜਾਂਦੇਉ।
ਸਤਵਿੰਦਰ ਦੇਖਦੀ ਹਾਂ ਕੁੜੀਆਂ ਮਾਰ ਕੇ ਕਿਨ੍ਹਾਂ ਚਿਰ ਸੰਸਾਰ ਚਲਾਈ ਜਾਂਦੇਉ।
ਸੱਤੀ ਅਕਾਸ਼ ਤੇ ਚੰਦ ਚੜਾਉਣ ਦੀ ਆਸ ਫਿਰ ਕਾਹਤੋਂ ਲਾਈ ਜਾਂਦੇਉ।
ਜੇ ਧਰਤੀ ਹੀ ਨਾਂ ਰਹੀ ਤਾਂ ਅਕਾਸ਼ ਦੇਖਣ ਦੀ ਉਮੀਦ ਕਿਵੇ ਲਾਈ ਜਾਂਦੇਉ।
ਡੈਡੀ-ਮੰਮੀ ਜੀ ਕਰ ਭਰੂਣ ਹੱਤਿਆਂ, ਜੰਮ ਕੁੜੀਆਂ ਕਚਰੇ ਵਿਚ ਸਿਟਾਈ ਜਾਂਦੇਉ।
ਧੀਆਂ ਪਾਲਣ, ਸੋਹੁਰਿਆਂ ਤੋਂ ਮਰਾਵਾਉਣ ਦੀ ਥਾਂ ਡਾਕਟਰ ਤੋਂ ਮਰਵਾਈ ਜਾਂਦੇਉ।
ਜਾਨ ਬਖ਼ਸ਼ਣ ਵਾਲੇ ਡਾਕਟਰੋਂ, ਤੁਸੀਂ ਕੁੜੀ ਮਾਰ ਪੈਸਾ ਜੇਬ ਵਿਚ ਪਾਈ ਜਾਂਦੇਉ।
- Get link
- X
- Other Apps
Comments
Post a Comment