ਸਤਵਿੰਦਰ ਕੌਰ ਸੱਤੀ(ਕੈਲਗਰੀ) - ਕਨੇਡਾ

ਮਨ ਸਦਾ ਬਲਵਾਨ ਰਹਿੰਦਾ। ਮਨ ਸਦਾ ਹੀ ਜਵਾਨ ਰਹਿਦਾ।

ਮਨ ਹੀ ਤਾਂ ਜਿੰਦਾ ਰੱਖਦਾ। ਮਨ ਜਦੋਂ ਦੁਨੀਆਂ ਵੱਲੋਂ ਮਰਦਾ।

ਗੁੱਝੀਆਂ ਬੁੱਝਰਤਾਂ ਬੁੱਝਦਾ। ਸਤਵਿੰਦਰ ਦਾ ਮਨ ਬਾਤਾਂ ਲਿਖਦਾ।

ਮਨ ਵਰਗਾ ਦੋਸਤ ਨਹੀਂ ਲੱਭਦਾ। ਮਨ ਲੋਭੀ, ਬੇਈਮਾਨ ਬੱਣਦਾ।

ਚਾਹੀਏ ਤਾਂ ਮਨ ਕਦੇ ਵੀ ਨਹੀਂ ਹਾਰਦਾ। ਮਨ ਕਦੇ ਨਹੀਂ ਥੱਕਦਾ।

ਮਨ ਜਦੋਂ ਹੈ ਬੀਚਰ ਜਾਂਦਾ। ਮਨ ਨੂੰ ਕੋਈ ਨਹੀਂ ਸਮਝਾ ਸਕਦਾ।

ਮਨ ਹੀ ਤਾਂ ਸ਼ੈਤਾਨੀਆਂ ਕਰਦਾ। ਕਦੇ ਮਨ ਅੱਕਲ ਮੰਦ ਬੱਣਦਾ।

ਜਦੋਂ ਮਨ ਦਾ ਜ਼ਮੀਰ ਮਰਦਾ। ਬੰਦੇ ਦੀ ਅੱਕਲ ਤੇ ਪੈਦਾ ਪਰਦਾ।

ਉਦੋਂ ਮਨ ਵਿੱਕਦਾ ਫਿਰਦਾ। ਮਨ ਨੂੰ ਕੋਈ ਨਹੀ ਸਮਝ ਸਕਦਾ।

ਮਨ ਨੂੰ ਕੋਈ ਹੀ ਕਾਬੂ ਕਰਦਾ। ਤਾਂ ਮਨ ਬੰਦੇ ਦਾ ਗੁਲਾਮ ਬੱਣਦਾ।

ਸੱਤੀ ਨੂੰ ਸਬ ਤੋਂ ਹੈ ਪਿਆਰਾ ਲੱਗਦਾ। ਮਨ ਜਦੋਂ ਹੋਵੇ ਗੱਲ ਮੰਨਦਾ।

Comments

Popular Posts