ਸਤਵਿੰਦਰ ਕੌਰ ਸੱਤੀ(ਕੈਲਗਰੀ)
ਬਹੁਤੇ ਦੁਸਹਿਰੇ ਨੂੰ ਜਿਉਂ ਸਿਰ ਉਤੇ ਬੰਨਦੇ।
ਹਰਿਆਲੀ ਖੁਸ਼ਆਲੀ ਦਾ ਪਰਤੀਕ ਲੱਗਦੇ।
ਸਾਝੀਂ ਮਾਤਾਂ ਦੀ ਨਾਰਿਤਆ ਵਿਚ ਪੂਜਾ ਕਰਦੇ।
ਕੰਜਕਾਂ ਬੈਠਾਂ ਦੇਵੀ ਮਾਂ ਦਾ ਧਿਆਨ ਬਹੁਤੇ ਧਰਦੇ।
ਦਾਨ ਕਰ ਲਾਲ ਚੂਨੀਆਂ ਮਾਂ ਨੂੰ ਖੁਸ਼ ਕਰਦੇ।
ਜਨਮ ਦਾਤੀ ਦੀ ਪੂਜਾਂ ਕਰ ਖੁਸ਼ ਲੋਕੀ ਕਰਦੇ।
ਕਾਲੀ ਕੱਲਕੱਤੇ ਵਾਲੀ ਦੀ ਜੈਜੈ ਕਾਰ ਕਰਦੇ।
ਸੱਤੀ ਬੁੱਤ ਬੜੇ ਸੋਹਣੇ ਸੋਹਣੇ ਪਿਆਰੇ ਲੱਗਦੇ।
ਫੁੱਲ ਪਾਤਸੇਮਖਾਣਿਆਂ ਦਾ ਪ੍ਰਸ਼ਾਦ ਨੇ ਚਾੜਦੇ।
ਬਹੁਤੇ ਸਕੀ ਮਾਂ ਦੇ ਨਾਂ ਹੱਥ ਦੋਂ ਰੋਟੀਆਂ ਧਰਦੇ।
ਦੁਸਹਿਰੇ ਵਾਲੇ ਦਿਨ ਵਗਦੇ ਪਾਣੀ ਵਿਚ ਤਾਰਦੇ।
ਦੁਸਹਿਰੇ ਵਾਲੇ ਦਿਨ ਰਾਮ ਦੀ ਪ੍ਰਸੰਸਾ ਨੇ ਕਰਦੇ।
ਕਿਹਨੂੰ ਰਾਮ ਕਿਹਨੂੰ ਰਾਮਣ ਤੁਸੀਂ ਦੱਸੋਂ ਮੰਨਦੇ।
ਦੁਨੀਆਂ ਵਾਲੇ ਗੋਲ ਮੋਲ ਗੱਲ ਸਦਾ ਨੇ ਕਰਦੇ।
ਇਹ ਕਿਸੇ ਦੇ ਪਿਉ ਨਾਂ ਭਾਈ ਪੁੱਤ ਖ਼ਸਮ ਲੱਗਦੇ।
ਸੀਤਾ ਮਾਂ ਤੇ ਇਹੀ ਰਾਮ ਅੱਜ ਵੀ ਸ਼ੱਕ ਨੇ ਕਰਦੇ।
ਤਾਂਹੀਂ ਰਾਮਣ ਨੂੰ ਅੱਗ ਤੇ ਤਾਹਾਨਿਆ ਵਿਚ ਸਾੜਦੇ।
ਅੱਜ ਦੇ ਰਾਮਣ ਵੀ ਇਹੀ ਕਰਤੂਤ ਆਪ ਨੇ ਕਰਦੇ।
ਇਹ ਦੇਖੋਂ ਅਵਲਾਂ ਨਾਰੀ ਚੁਰਾਹੇ ਵਿਚ ਨੰਗਾਂ ਕਰਦੇ।
ਕਿਸੇ ਧੀ ਨੂੰ ਵੀ ਸੀਤਾਂ ਮਈਆਂ ਨਹੀਂ ਰਾਵਣ ਮੰਨਦੇ।
ਅੱਗ ਪਾਣੀ ਵਿਚ ਬੇਅੰਨਤ ਧੰਨ ਪੈਸਾ ਸਾੜਦੇ ਰੋੜਦੇ।
ਸਤਵਿੰਦਰ ਗਰੀਬ ਤਾਂ ਅੰਨ ਵੱਲੋ ਭੁੱਖੇ ਰਾਤ ਕੱਢਦੇ।
ਕਿਉਂ ਨਹੀਂ ਇਹ ਸਾਰਾਂ ਧੰਨ ਲੋੜ ਬੰਦਾਂ ਨੂੰ ਵੰਡਦੇ।
ਸਮਾਂ ਧੰਨ ਬਚਾ ਕੇ ਸੋਹਣਾ ਸਮਾਜ ਉਸਾਰਦੇ

Comments

Popular Posts