ਸਤਵਿੰਦਰ ਕੌਰ ਸੱਤੀ
ਦਿਸਦੇ ਨਹੀਂ ਪਿਆਰਿਉ ਕਿਥੇ ਰਹਿੰਦੇਉ।
ਅੱਜ ਕਲ ਤੁਸੀਂ ਦਰਸ਼ਨ ਵੀ ਨਾਂ ਦਿੰਦੇਉ।
ਸਾਡੀਆਂ ਨਜ਼ਰਾਂ ਤੋਂ ਦੂਰ-ਦੂਰ ਰਹਿੰਦੇਉ।
ਚਾਰੇ ਪਾਸੇ ਲੱਭੀਏ ਤੁਸੀਂ ਕਿਤੇ ਨਾਂ ਦਿੰਹਦੇਉ।
ਕੀ ਗੁਸਤਾਖੀਂ ਹੋਈ ਘੁਰੀ ਵੱਟ ਵਹਿੰਦੇਉ।
ਤੁਸੀਂ ਸੋਹਣਿਉ ਨਵੀਂ ਥਾਂ ਨਿਸ਼ਾਨੇ ਲਾਉਂਦੇਉ।
ਇਕ ਯਾਰੀ ਤੋੜ ਦੂਜੀ ਥਾਂ ਪੇਚਾ ਪਾਉਂਦੇਉ।
ਸੱਤੀ ਆਏ ਦਿਨ ਨਵਾਂ ਇਸ਼ਕ ਰਚਾਉਂਦੇਉ।
ਹੁਸਨਾਂ ਵਾਲਿਆਂ ਨੂੰ ਵੇਚ ਜੇਬ ਵਿਚ ਪਾਉਂਦੇਉ।
ਸਤਵਿੰਦਰ ਔਰਤ ਦੇ ਰੂਪ ਦੀ ਮੰਡੀ ਲਾਉਂਦੇਉ।

Comments

Popular Posts