ਸਤਵਿੰਦਰ ਕੌਰ ਸੱਤੀ
ਸੋਹਣੇ ਮੁੱਖ ਵਾਲਿਆਂ ਤੇਰੀ ਪੈੜ ਦੱਬਦੀ।
ਜਿਥੋਂ ਦੀ ਤੂੰ ਨੰਘਿਆਂ ਮੈਂ ਪੈਰ ਧਰਦੀ।
ਜਿਥੋਂ ਦੀ ਤੂੰ ਨੰਘਿਆਂ ਮੈਂ ਪੈਰ ਧਰਦੀ।
ਕਿਤੇ ਪਤਾ ਨਾਂ ਲੱਗਜੇ ਲੋਕਾਂ ਤੋਂ ਡਰਦੀ।
ਮੈਂ ਤਾਂ ਵੇ ਸੁਭਾ ਸ਼ਾਂਮ ਤੈਨੂੰ ਚੇਤੇ ਕਰਦੀ।
ਤੇਰੇ ਮੁੜ ਕੇ ਆਉਣ ਦੀ ਉਡੀਕ ਕਰਦੀ।
ਕਦੋਂ ਚੜ੍ਹਿਆ ਦਿਨ ਕਦੋਂ ਰਾਤ ਮੁੱਕ ਗਈ।
ਸੱਤੀ ਤੇਰੀ ਉਡੀਕ ਵਿਚ ਵਕਤ ਭੁਲਗੀ।
ਮੈਂ ਕਰਕੇ ਫੁਰਨਾ ਤੇਰੇ ਕੋਲ ਪਹੁੰਚ ਗਈ।
ਸਤਵਿੰਦਰ ਦੱਸ ਤੇਰੀ ਕਿਵੇਂ ਅੱਖ ਲੱਗ ਗਈ।
ਦੁਨੀਆਂ ਸੁੱਤੀ ਮੈਂ ਬੈਠੀ ਉਡੀਕ ਵਿੱਚ ਜਾਗਦੀ।
Comments
Post a Comment