ਹਰ ਸਾਲ ਦੀ ਤਰ੍ਹਾਂ ਦਿਵਾਲੀ ਆਈ।
ਵਿਹੜਿਆਂ ਦੇ ਵਿਚ ਰੋਸ਼ਨੀ ਲਿਆਈ।
ਮੱਸਿਆ ਦੀ ਕਾਲੀ ਰਾਤ ਜੱਗਮਗਾਈ।
ਪਿਤਾ ਹਰਗੋਬਿੰਦ ਜੀ ਨੇ ਬੰਦੀ ਛੁਡਾਵਾਈ।
ਗਵਾਲੀਅਰ ਤੋਂ ਰਾਜਿਆਂ ਨੂੰ ਮਿਲੀ ਰਿਹਾਈ।
ਰਾਮ ਚੰਦਰ ਜੀ ਨਾਲ ਸੀਤਾ ਮਾਂ ਵੀ ਆਈ।
ਬਨਵਾਸ ਮੁੱਕਣ ਦੀ ਖੁੱਸ਼ੀ ਨੂੰ ਦਿਵਾਲੀ ਮਨਾਈ।
ਦੇਖ ਪਿਆਰਿਆ ਦੇ ਮੂੰਹ ਤੇ ਮੁਸਕਾਨ ਆਈ।
ਘਰ-ਘਰ ਲੋਕਾਂ ਅੱਜ ਵੀ ਦੀਪ ਮਾਲਾ ਜਗਾਈ।
ਘਰ-ਘਰ ਲੋਕਾਂ ਅੱਜ ਵੀ ਦੀਪ ਮਾਲਾ ਜਗਾਈ।
ਧਰਤੀ ਦੇਖ ਰੋਸ਼ਨਾਈ ਸਭ ਨੂੰ ਖੁੱਸ਼ੀ ਥਿਆਈ।
ਸਤਵਿੰਦਰ ਦੇਵੇ ਜੀ ਸਭ ਜਗਤ ਨੂੰ ਵਿਧਾਈ।
ਸੱਤੀ ਜੀ ਸਭ ਕਰੋਂ ਮੂੰਹ ਮਿੱਠਾ ਦਿਵਾਲੀ ਆਈ।
Comments
Post a Comment