ਦੁਨੀਆਂ ਮੇਰੀ ਏ
ਇਹ ਦੁਨੀਆਂ ਬਹੁ ਰੰਗੀ ਏ। ਕਿਤੇ ਚੰਗੀ, ਕਿਤੇ ਮੰਦੀ ਏ।
ਕਦੇ ਆਪਣੀ ਸਕੀ ਬਣਦੀ ਏ। ਪਿੱਠ ਪਿਛੇ ਚੁਗਲਖੋਰ ਏ।
ਕਿਤੇ ਦੋਸਤੀ ਦਾ ਹੱਥ ਥੱਮਦੀ ਏ। ਕਦੇ ਦੁਸ਼ਮੱਣ ਬਣਦੀ ਏ।
ਕਿਤੇ ਆ ਕੇ ਗਲ਼ ਨੂੰ ਲਾਉਂਦੀ ਏ। ਕਦੇ ਧੋਣ ਲਾਹੁਉਂਦੀ ਏ।
ਇਹ ਦੁਨੀਆਂ ਪਿਆਰੀ ਏ। ਇਹ ਦੁਨੀਆਂ ਬੜੀ ਪਖੰਡੀ ਏ।
ਹੱਸਦੇ ਨੂੰ ਦੇਖ ਰੋਂਵਾਉਂਦੀ ਏ। ਰੋਂਦੇ ਉਤੇ ਤਰਸ ਜਤਾਉਂਦੀ ਏ।
ਖੁਸ਼ ਨੂੰ ਦੇਖ ਦੁੱਖੀ ਹੁੰਦੀ ਏ। ਦੁੱਖੀ ਨਾਲ ਦੁੱਖ ਵੰਡਾਂਉਂਦੀ ਏ।
ਅਕਾਸ਼ੋ ਭੂਜੇ ਲਹੁਉਦੀ ਏ। ਮਰੇ ਨੂੰ ਮੋਂਡਿਆਂ ਤੇ ਉਠਾਉਂਦੀ ਏ।
ਸੱਤੀ ਸਮਝ ਨਾਂ ਆਉਂਦੀ ਏ। ਦੁਨੀਆਂ ਹੀ ਸਬ ਲਿਖਾਉਂਦੀ ਏ।
ਸਤਵਿੰਦਰ ਦੁਨੀਆਂ ਮੇਰੀ ਏ। ਲੋਕਾਂ ਬਗੈਰ ਰਾਤ ਹਨੇਰੀ ਏ।

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
Comments
Post a Comment