ਸਤਵਿੰਦਰ ਕੌਰ ਸੱਤੀ
ਉਹ ਨੂੰ ਤੱਕ ਤੱਕ ਨਾਂ ਰੱਜੇ ਮੇਰਾ ਦਿਲ।
ਰੱਬ ਮੂਹਰੇ ਅੱਡਾਂ ਪੱਲਾ ਉਹ ਜਾਵੇ ਮੈਨੂੰ ਮਿਲ।
ਉਹਨੂੰ ਦੇਖ ਦੇਖ ਜ਼ੋਰੋ ਜ਼ੋਰ ਮੇਰਾ ਦਿਲ ਧੱੜਕੇ।
ਮੇਰਾ ਦਿਲ ਲੈ ਗਿਆ ਅੱਖਾਂ ਵਿਚ ਅੱਖਾਂ ਗੱਡਕੇ।
ਪੱਲੇ ਛੱਡਿਆਂ ਵੀ ਨਾਂ ਕੱਖ ਮੈਂ ਤਾਂ ਦੇਖਾਂ ਖੜ੍ਹਕੇ।
ਦੇ ਗਿਆ ਸੁਰਗਾਂ ਝੂਟਾ ਕੋਰਾ ਦਾ ਬਦਨ ਛੂਹਕੇ।
ਪਾ ਗਿਆ ਪਿਆਰ ਦਾ ਪੇਚਾ ਮਿਠਾ ਜਿਹਾ ਹੱਸਕੇ।
ਮਨ ਤਾਂ ਕਹਿੰਦਾ ਸੱਤੀ ਤੇ ਰਹਿਣਾ ਮਰ ਮੁੱਕਕੇ।
ਮੈਂ ਤਾਂ ਦੱਸ ਦੇਣਾ ਲੋਕਾਂ ਨੂੰ ਸ਼ਰੇਬਜ਼ਾਰ ਖੜ੍ਹਕੇ।
ਸਤਵਿੰਦਰ ਮੈਂ ਤਾਂ ਪਾਉਣੀ ਦਹਾਈ ਕੋਠੇ ਚੜ੍ਹਕੇ।
ਲੈ ਲਈਆਂ ਚਾਰ ਲਾਮਾਂ ਸਤਿਗੁਰਾਂ ਦੁਆਰੇ ਖੜਕੇ।
ਤੂੰ ਤਾਂ ਲੈ ਗਿਆ ਮੈਨੂੰ ਚੰਨ ਮੱਖਣਾ ਬਾਂਹ ਫੜਕੇ।

Comments

Popular Posts