ਮਾਂ ਝਿੜਕ ਦੇ ਗਲ਼ੇ ਲਾ ਲੈਂਦੀ
-ਸਤਵਿੰਦਰ ਕੌਰ ਸੱਤੀ(ਕੈਲਗਰੀ)-ਕਨੇਡਾ
ਮਾਂ ਵਰਗੀ ਨਾਂ ਦੁਨੀਆਂ ਉਤੇ ਛਾਂ ਹੁੰਦੀ।
ਮਾਂ ਲਿਭੜੇ ਤਿਬੜੇ ਨੂੰ ਗੋਦੀ ਬੈਠਾ ਲੈਂਦੀ।
ਲਿਬੀੜਆ ਮੂੰਹ ਬੁੱਲਾਂ ਨਾਲ ਚੁੰਮ ਲੈਂਦੀ।
ਧੀ-ਪੁੱਤ ਸੱਜੇ ਖੱਬੇ ਆਪਣੇ ਮਾਂ ਪਾ ਲੈਂਦੀ।
ਇੱਲਤਾਂ ਦੀ ਜੜ੍ਹ ਕਹਿ ਥੱਪੜ ਮਾਰ ਲੈਂਦੀ।
ਸੱਤੀ ਰੋਂਦੀ ਨੂੰ ਬੁਕਲ ਵਿੱਚ ਬੈਠਾ ਲੈਂਦੀ।
ਸਤਵਿੰਦਰ ਨੂੰ ਝਿੜਕ ਦੇ ਗਲ਼ੇ ਲਾ ਲੈਂਦੀ।
ਮਾਂ ਜੋ ਗੋਂਦੀ ਵਿੱਚ ਬੈਠਾ ਪਿਆਰ ਦਿੰਦੀ।
ਮਾਂ ਵਰਗੀ ਨਾਂ ਕੋਈ ਹੋਰ ਔਰਤ ਦਿਹਦੀ।
ਉਹ ਪਿਆਰ ਨਹੀਂ ਚਾਚੀ ਮਾਸੀ, ਦਿੰਦੀ।
ਮ੍ਰਤਰੇਈ ਤਾਹਨਿਆਂ ਨਾਲ ਮਾਰ ਦਿੰਦੀ।
ਮਾਂ ਸਾਰੇ ਅਗੁਣਾਂ ਉਤੇ ਪਰਦਾ ਪਾ ਦਿੰਦੀ

Comments

Popular Posts