ਅਸੀਂ ਬੱਚੇ ਹੱਸਣਾ ਖੇਡਣਾ ਮੁਸਕਾਉਣਾ ਜਾਣਦੇ।
ਜੋਂ ਖਾਣ ਵਾਲੀ ਚੀਜ਼ ਹੁੰਦੀ ਸਭ ਵੰਡ ਕੇ ਖਾਵਦੇ।
ਜੋਂ ਖਾਣ ਵਾਲੀ ਚੀਜ਼ ਹੁੰਦੀ ਸਭ ਵੰਡ ਕੇ ਖਾਵਦੇ।
ਸੱਚ ਝੂਠ ਜੂਠ ਨੂੰ ਨਹੀਂ ਅਜੇ ਤੱਕ ਪਹਿਚਾਨਦੇ।
ਬੱਚੇ ਸਿਰਫ਼ ਯਾਰੀਆਂ ਲਗਾਉਣ ਨਿਭਾਉਣ ਜਾਣਦੇ।
ਬੱਚੇ ਜਾਤ ਪਾਤ ਦੀ ਨਹੀਂ ਪ੍ਰਵਾਹ ਸਤਵਿੰਦਰ ਕਰਦੇ।
ਲੈ ਕੇ ਬੱਚਿਆਂ ਦੀ ਟੋਲੀ ਸੱਤੀ ਸ਼ਰਰਤਾਂ ਨੇ ਕਰਦੇ।
ਬੱਚੇ ਸੱਸਤਾ ਮਹਿੰਗਾ ਸਮਾਨ ਤੋੜ ਰਸਤਾ ਨੇ ਫੜਦੇ।
ਬੱਚੇ ਪਿਆਰ ਨਾਲ ਪੁਚਕਾਰੀਏ ਤਾਂ ਆਖੇ ਲੱਗਦੇ।
Comments
Post a Comment