ਸਤਵਿੰਦਰ ਸੱਤੀ
(ਕੈਲਗਰੀ) - ਕਨੇਡਾ

ਦੁਨੀਆਂ ਜਿੰਨੀ ਮਿੱਠੀ ਲੱਗਦੀ ਹੈਉਸ ਤੋਂ ਵੱਧ ਜ਼ਹਿਰੀਲੀ ਵੀ ਹੁੰਦੀ ਹੈ।ਦੁਨੀਆਂ ਜੋ ਜੱਫ਼ੀਆ ਪਾਉਂਦੀ ਹੈ, ਇਹੀ ਤਾਂ ਗਲ਼ਾ ਵੀ ਘੁੱਟ ਦਿੰਦੀ ਹੈ।

ਦੁਨੀਆਂ ਆਪਣੀ ਬੱਣ ਦਿਖਾਉਂਦੀ ਹੈ, ਇਹੀ ਹੀ ਤਾ ਦੁਸ਼ਮੱਣ ਬੱਣਦੀ ਹੈ।

ਦੁਨੀਆਂ ਹੀ ਪ੍ਰਸੰਸਾ ਕਰਦੀ ਹੈ, ਦੁਨੀਆਂ ਭਰੇ ਬਜ਼ਾਰ ਲਲਾਮ ਕਰਦੀ ਹੈ।

ਸੱਤੀ ਦੁਨੀਆਂ ਦੋਨੇ ਪਾਸੇ ਹੁੰਦੀ ਹੈ, ਮੂੰਹ ਤੇ ਤੇਰੀ, ਪਿੱਠ ਪਿਛੇ ਭੰਡਦੀ ਹੈ।

ਦੁਨੀਆਂ ਖਾਣ ਲਈ ਇੱਕਠੀ ਹੁੰਦੀ ਹੈ, ਲੋੜ ਪੈਣ ਤੇ ਨੇੜੇ ਲੱਗ ਜਾਂਦੀ ਹੈ।

ਮਸੀਬਤ ਵਿੱਚ ਛੱਡ ਕੇ ਭੱਜਦੀ ਹੈ, ਇਹ ਦੁੱਖਾ ਵਿੱਚ ਨਾਂ ਨੇੜੇ ਲੱਗਦੀ ਹੈ।

ਵੱਡਿਆਂ ਨਾਲ ਰਿਸ਼ਤੇਦਾਰੀ ਕੱਢਦੀ ਹੈ, ਲੋੜ ਨੂੰ ਗੱਧੇ ਬਾਪ ਕਹਿੰਦੀ ਹੈ।

Comments

Popular Posts