Siri Guru Sranth Sahib 349 of 1430
ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ 349 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ
satwinder_7@hotmail.com

15949 
 ਕੀਮਤਿ ਪਾਇ  ਕਹਿਆ ਜਾਇ 
Kīmaṯ pāe na kahiā jāe.
कीमति पाइ न कहिआ जाइ ॥
ਪ੍ਰਭੂ ਤੇਰੀ ਕੀਮਤ ਨਹੀਂ ਪਾ ਸਕਦੇ, ਤੇਰਾ ਕੰਮਾਂ ਦਾ ਹਿਸਾਬ ਨਹੀਂ ਲਾਇਆ ਜਾ ਸਕਦਾ 
No one can measure Your Worth, or describe You
15950    ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥
Kehanai Vaalae Thaerae Rehae Samaae ||1||
कहणै वाले तेरे रहे समाइ ॥१॥
ਤੇਰੀ ਸਿਫ਼ਤ ਕਰਨ ਵਾਲੇ ਤੇਰੇ ਵਿੱਚ ਹੀ ਰਚ ਜਾਂਦੇ ਹਨ  ||1||
Those who describe You, remain absorbed in You. ||1||

15951   ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
Vaddae Maerae Saahibaa Gehir Ganbheeraa Gunee Geheeraa ||
वडे मेरे साहिबा गहिर ग्मभीरा गुणी गहीरा ॥
ਮੇਰੇ ਮਾਲਕ ਪ੍ਰਭੂ ਤੂੰ ਬਹੁਤ ਡੂੰਘੇਵੱਡੇਵਿਸ਼ਾਲ ਦਿਲ ਵਾਲਾ ਗੁਣਾਂ ਵਾਲਾ ਹੈ 
My Great Lord and Master of Unfathomable Depth, You are the Ocean of Excellence.
15952   
ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥
Koe N Jaanai Thaeraa Kaethaa Kaevadd Cheeraa ||1|| Rehaao ||
कोइ न जाणै तेरा केता केवडु चीरा ॥१॥ रहाउ ॥
ਕੋਈ ਨਹੀਂ ਜਾਣਦਾ ਤੂੰ ਕਿੰਨੇ ਵੱਡਾ ਚੌੜਾ ਹੈ 1॥ ਰਹਾਉ ॥
No one knows the extent or the vastness of Your Expanse. ||1||Pause||
15953   
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥
Sabh Surathee Mil Surath Kamaaee ||
सभि सुरती मिलि सुरति कमाई ॥
ਬਹੁਤ ਸਾਰੇ ਜੀਵਾਂਮਨੁੱਖਾਂ ਨੇ ਆਪਣੀ ਸੁਰਤ ਪ੍ਰਭੂ ਧਿਆਨ ਵਿੱਚ ਜੋੜੀ ਹੈ
All the intuitives met and practiced intuitive meditation.
15954 
ਸਭ ਕੀਮਤਿ ਮਿਲਿ ਕੀਮਤਿ ਪਾਈ ॥
Sabh Keemath Mil Keemath Paaee ||
सभ कीमति मिलि कीमति पाई ॥
ਉਨਾਂ ਨੇ ਤੇਰੀ ਬਹੁਤ ਕਦਰ ਵਡਿਆਈ ਕੀਤੀ ਹੈ ॥
All the appraisers met and made the appraisal.
15955  
ਗਿਆਨੀ ਧਿਆਨੀ ਗੁਰ ਗੁਰਹਾਈ ॥
Giaanee Dhhiaanee Gur Gurehaaee ||
गिआनी धिआनी गुर गुरहाई ॥
ਵੱਡੇ ਵਿੱਦਿਆ ਦੇ ਮਾਹਿਰ ਬਹੁਤ ਵੱਡੇ ਵਿਦਵਾਨ ਹੋਰ ਵੀ ਵੱਡੇ ਗਿਆਨ ਵਾਲਿਆਂ ਨੇ ਕੋਸ਼ਿਸ਼ ਕੀਤੀ 
The spiritual teachers, the teachers of meditation, and the teachers of teachers
15956   
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥
Kehan N Jaaee Thaeree Thil Vaddiaaee ||2||
कहणु न जाई तेरी तिलु वडिआई ॥२॥
ਉਹ ਤੇਰੀ ਭੋਰਾ ਵੀ ਪ੍ਰਸੰਸਾ ਨਹੀਂ ਕਰ ਸਕੇ। ਤੇਰੀ ਵਡਿਆਈ ਬਹੁਤ ਵੱਡੀ ਹੈ। ਜੇ ਤੈਨੂੰ  ਵੱਡਾ-ਵੱਡਾ ਕਹੀ ਜਾਈਏਉਸ ਨਾਲ ਤੈਨੂੰ ਕੋਈ ਫ਼ਰਕ ਨਹੀਂ ਪੈਦਾ ||2||
-they cannot describe even an iota of Your Greatness. ||2||
15957    
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
Sabh Sath Sabh Thap Sabh Changiaaeeaa ||
सभि सत सभि तप सभि चंगिआईआ ॥
ਸਾਰੇ ਸੱਚੇ ਕੰਮ ਸਾਰੇ ਤਪਕਸ਼ਟਸਮਾਧੀਆਂ ਸਾਰੀਆਂ ਵਡਿਆਈਆਂਤੇਰੀ ਸ਼ਕਤੀ ਨਾਲ ਕੀਤੀਆਂ ਜਾਂਦੀਆਂ ਹਨ 
All Truth, all austere discipline, all goodness,
15958  
ਸਿਧਾ ਪੁਰਖਾ ਕੀਆ ਵਡਿਆਈਆ ॥
Sidhhaa Purakhaa Keeaa Vaddiaaeeaa ||
सिधा पुरखा कीआ वडिआईआ ॥
ਸਿਧਾ ਜੋਗੀਆਂ ਦੀਆਂ ਸਮਾਧੀਆਂ ਬਾਰੇ ਸਭ ਪਾਪਤੀਆਂ ਹਨ ॥
All the great miraculous spiritual powers of the Siddhas
15959   
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
Thudhh Vin Sidhhee Kinai N Paaeeaa ||
तुधु विणु सिधी किनै न पाईआ ॥
ਰੱਬ ਦੀਆਂ ਸ਼ਕਤੀਆਂ ਬਗੈਰ ਜੋਗੀਆਂਸਿਧਾ ਨੇ ਸਿੱਧੀਸਫਲਤਾਉਸ ਰੱਬ ਨੂੰ ਨਹੀਂ ਹਾਸਲ ਕੀਤਾ
Without You, no one has attained such powers.
15960    
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥ 
Karam Milai Naahee Thaak Rehaaeeaa ||3||
करमि मिलै नाही ठाकि रहाईआ ॥३॥
ਕਿਤੇ ਕੰਮਾਂ ਦੀ ਮਿਹਰ ਨਾਲ ਦੀ ਨਜ਼ਰ ਨਾਲ ਸਫਲਤਾ ਹਾਸਲ ਹੋਈ ਹੈ। ਕੋਈ ਰੋਕ ਨਹੀਂ ਆਉਂਦੀ ||3||
They are received only by Your Grace. No one can block them or stop their flow. ||3||
15961     
ਆਖਣ ਵਾਲਾ ਕਿਆ ਵੇਚਾਰਾ ॥
Aakhan Vaalaa Kiaa Vaechaaraa ||
आखण वाला किआ वेचारा ॥
ਕਹਿੱਣ ਵਾਲਾ ਬਿਚਾਰਾ ਕੀ ਕਰ ਸਕਦਾ ਹੈ
What can the poor helpless creatures do?
15962     
ਸਿਫਤੀ ਭਰੇ ਤੇਰੇ ਭੰਡਾਰਾ ॥
Sifathee Bharae Thaerae Bhanddaaraa ||
सिफती भरे तेरे भंडारा ॥
ਤੇਰੇ ਭੰਡਾਰੇ ਚੰਗਾਈਆਂ ਪਵਿੱਰਤਾ ਨਾਲ ਭਰੇ ਪਏ ਹਨ ॥
Your Praises are overflowing with Your Treasures.
15963     
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥
Jis Thoo Dhaehi Thisai Kiaa Chaaraa ||
जिसु तू देहि तिसै किआ चारा ॥
ਜਿਸ ਜੀਵ ਨੂੰ ਤੂੰ ਮਿਹਰ ਨਾਲ ਆਪਣੇ ਗੁਣ ਦਿੰਦਾ ਹੈ। ਉਸ ਨੇ ਹੋਰ ਕਿਸੇ ਤੋਂ ਕੀ ਲੈਣਾ ਹੈ। ਕੋਈ ਹੋਰ ਉਸ ਦਾ ਕੁੱਝ ਨਹੀਂ ਵਿਗਾੜ ਸਕਦਾ 
Those, unto whom You give-how can they think of any other?
15964      
ਨਾਨਕ ਸਚੁ ਸਵਾਰਣਹਾਰਾ ॥੪॥੨॥
Naanak Sach Savaaranehaaraa ||4||2||
नानक सचु सवारणहारा ॥४॥२॥
ਨਾਨਕ ਜੀ ਨੇ ਲਿਖਿਆ ਹੈ। ਜੀਵ ਨੂੰ ਸੱਚਾ ਰੱਬ ਹੀ ਚੰਗਾ ਸੋਹਣਾ ਬਣਾਉਦਾ ਹੈ। ||4||2||
 Nanak, the True One embellishes and exalts. ||4||2||
15965 
ਆਸਾ ਮਹਲਾ ੧ ॥
Aasaa Mehalaa 1 ||
आसा महला १ ॥
ਆਸਾ ਗੁਰੂ ਨਾਨਕ ਦੇਵ ਜੀ ਲਿਖ ਰਹੇ ਹਨ 1 || 
Aasaa, First Mehl:1 ||
15966    
ਆਖਾ ਜੀਵਾ ਵਿਸਰੈ ਮਰਿ ਜਾਉ ॥
Aakhaa Jeevaa Visarai Mar Jaao ||
आखा जीवा विसरै मरि जाउ ॥
ਰੱਬ ਦਾ ਨਾਂਮ ਲੈ ਕੇ ਜਿਉਂਦਾ ਹਾਂ। ਰੱਬ ਦਾ ਨਾਂਮ ਲੈਣ ਲਈ ਜਿਉਣਾਂ ਹੈ। ਜੇ ਰੱਬ ਵਿਸਰੇ ਨਾਂ ਚਿਤ ਨਾਂ ਆਵੇ ਤਾਂ ਮੈਂ ਮਰ ਜਾਵਾਂ ॥ 
Chanting it, I live; forgetting it, I die.
15967   
ਆਖਣਿ ਅਉਖਾ ਸਾਚਾ ਨਾਉ ॥
Aakhan Aoukhaa Saachaa Naao ||
आखणि अउखा साचा नाउ ॥
ਸੱਚੇ ਰੱਬ ਦਾ ਸੁਚਾ-ਸੱਚਾ ਨਾਂਮ ਲੈਣਾਂ ਮੁਸ਼ਕਲ ਹੈ ॥
It is so difficult to chant the True Name.
15968    
ਸਾਚੇ ਨਾਮ ਕੀ ਲਾਗੈ ਭੂਖ ॥
Saachae Naam Kee Laagai Bhookh ||
साचे नाम की लागै भूख ॥
ਜਦੋਂ ਜੀਵ ਨੂੰ ਰੱਬ ਦੇ ਨਾਂਮ ਦੀ ਭੁੱਖ ਲੱਗਦੀ ਹੈ ॥
If someone feels hunger for the True Name.
15969    
ਤਿਤੁ ਭੂਖੈ ਖਾਇ ਚਲੀਅਹਿ ਦੂਖ ॥੧॥
Outh Bhookhai Khaae Chaleeahi Dhookh ||1||
उतु भूखै खाइ चलीअहि दूख ॥१॥
ਰੱਬ ਨੂੰ ਯਾਦ ਕਰਨ ਪਿਆਰ ਦੀ ਭੁੱਖ ਨਾਲ ਦੁੱਖ ਯਾਦ ਨਹੀਂ ਰਹਿੰਦੇਵਿੱਸਰ ਜਾਂਦੇ ਹਨ  ||1||
That hunger shall consume his pain. ||1||
15970     
ਸੋ ਕਿਉ ਵਿਸਰੈ ਮੇਰੀ ਮਾਇ ॥
So Kio Visarai Maeree Maae ||
सो किउ विसरै मेरी माइ ॥
ਮੇਰੀ ਮਾਂ ਉਹ ਰੱਬ ਮੈਂਨੂੰ ਕਿਉਂ ਵਿਸਰ ਸਕਦਾ ਹੈ? ਵਿਸਰ ਨਹੀਂ ਸਕਦਾ ਹੈ।
How can I forget Him, O my mother? 

15971     
ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥
Saachaa Saahib Saachai Naae ||1|| Rehaao ||
साचा साहिबु साचै नाइ ॥१॥ रहाउ ॥
ਉਹ ਮਾਲਕ ਸੱਚਾ ਪੁਰਖ ਹੈ। ਉਸ ਦਾ ਨਾਮ ਸੱਚਾ ਹੈ।  1॥ ਰਹਾਉ ॥
True is the Master, True is His Name. ||1||Pause||
15972     
ਸਾਚੇ ਨਾਮ ਕੀ ਤਿਲੁ ਵਡਿਆਈ ॥
Saachae Naam Kee Thil Vaddiaaee ||
साचे नाम की तिलु वडिआई ॥
ਸੱਚੇ ਰੱਬ ਦੇ ਨਾਂਮ ਦੀ ਭੋਰਾਰੱਤੀ ਭਰ ਪ੍ਰਸੰਸਾਂ ਕੀਤੀ ਹੈ ॥
Trying to describe even an iota of the Greatness of the True Name,
15973     
ਆਖਿ ਥਕੇ ਕੀਮਤਿ ਨਹੀ ਪਾਈ ॥
Aakh Thhakae Keemath Nehee Paaee ||
आखि थके कीमति नही पाई ॥
ਇੰਨੀ ਕੁ ਰਾਈ ਜਿੰਨੀ ਪ੍ਰਸੰਸਾ ਕਰਨ ਲਈ ਬੋਲ-ਬੋਲ ਥੱਕ ਗਏ ਹਨ। ਪਰ ਉਸ ਬਾਰੇ ਕੁੱਝ ਵੀ ਜਾਣ ਨਹੀਂ ਸਕੇ ॥
People have grown weary, but they have not been able to evaluate it.
15974     
ਜੇ ਸਭਿ ਮਿਲਿ ਕੈ ਆਖਣ ਪਾਹਿ ॥
Jae Sabh Mil Kai Aakhan Paahi ||
जे सभि मिलि कै आखण पाहि ॥
ਜੇ ਸਾਰੇ ਜੀਵ ਮਨੁੱਖ ਸਬ ਰਲ ਕੇ ਗੁਣਾਂ ਦੀ ਮਹਿਮਾਂ ਕਰਨ ਲੱਗਣ ॥
Even if everyone were to gather together and speak of Him,
15975  
ਵਡਾ ਨ ਹੋਵੈ ਘਾਟਿ ਨ ਜਾਇ ॥੨॥
Vaddaa N Hovai Ghaatt N Jaae ||2||
वडा न होवै घाटि न जाइ ॥२॥
ਨਾਂ ਤਾਂ ਪ੍ਰਭੂ ਵਧਣ ਲੱਗਾ ਹੈ। ਨਾਂ ਹੀ ਛੋਟਾ ਹੋਣ ਲੱਗਾ ਹੈ। ||2||
He would not become any greater or any lesser. ||2||
15976  
ਨਾ ਓਹੁ ਮਰੈ ਨ ਹੋਵੈ ਸੋਗੁ ॥
Naa Ouhu Marai N Hovai Sog ||
ना ओहु मरै न होवै सोगु ॥
ਰੱਬ ਮਰਦਾ ਨਹੀਂ ਹੈ। ਨਾਂ ਹੀ ਉਦਾਸ ਹੁੰਦਾ ਹੈ ॥
That Lord does not die; there is no reason to mourn.
15977  
ਦੇਦਾ ਰਹੈ ਨ ਚੂਕੈ ਭੋਗੁ ॥
Dhaedhaa Rehai N Chookai Bhog ||
देदा रहै न चूकै भोगु ॥
ਉਹ ਸਾਰੇ ਜੀਵਾਂ ਨੂੰ ਦਿੰਦਾ ਹੈ। ਕਦੇ ਤੋਟ ਨਹੀ ਆਉਂਦੀ ॥
He continues to give, and His Provisions never run short.
15978   
ਗੁਣੁ ਏਹੋ ਹੋਰੁ ਨਾਹੀ ਕੋਇ ॥
Gun Eaeho Hor Naahee Koe ||
गुणु एहो होरु नाही कोइ ॥
ਰੱਬ ਜੀ ਦੇ ਇਹ ਗੁਣ ਹਨ। ਉਸ ਵਰਗਾ ਹੋਰ ਕੋਈ ਨਹੀਂ ਹੈ ॥
This Virtue is His alone; there is no other like Him.
15979     
ਨਾ ਕੋ ਹੋਆ ਨਾ ਕੋ ਹੋਇ ॥੩॥
Naa Ko Hoaa Naa Ko Hoe ||3||
ना को होआ ना को होइ ॥३॥
ਨਾਂ ਹੀ ਕੋਈ ਹੋਇਆ ਹੈ। ਨਾਂ ਹੀ ਕੋਈ ਹੋ ਸਕਦਾ ਹੈ। ||3||
There never has been, and there never will be. ||3||
15980     
ਜੇਵਡੁ ਆਪਿ ਤੇਵਡ ਤੇਰੀ ਦਾਤਿ ॥
Jaevadd Aap Thaevadd Thaeree Dhaath ||
जेवडु आपि तेवड तेरी दाति ॥
ਜਿੱਡਾਂ ਪ੍ਰਭੂ ਵਿਸ਼ਾਲ ਤੂੰ ਆਪ ਹੈ। ਉਹੋਂ ਜਿਹੇ ਤੇਰੇ ਭੰਡਾਰ ਵਸਤੂਆਂ ਹਨ ॥
As Great as You Yourself are, O Lord, so Great are Your Gifts.
15981    
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥
Jin Dhin Kar Kai Keethee Raath ||
जिनि दिनु करि कै कीती राति ॥
ਜਿਸ ਨੇ ਦਿਨ ਰਾਤ ਬਣਾਏ ਹਨ ॥
The One who created the day also created the night.
15982    
ਖਸਮੁ ਵਿਸਾਰਹਿ ਤੇ ਕਮਜਾਤਿ ॥
Khasam Visaarehi Thae Kamajaath ||
खसमु विसारहि ते कमजाति ॥
ਜਿਹੜੇ ਜੀਵ ਐਸੇ ਦਾਤੇ ਨੂੰ ਭੁੱਲ ਜਾਂਦੇ ਹਨ। ਉਹ ਮਾੜੇ ਕਰਮਾਂ ਵਾਲੇ ਛੋਟੀ ਜਾਤ ਦੇ ਉਸ ਦੇ ਕਿਤੇ ਕੰਮਾਂ ਨੂੰ ਭੁੱਲ ਜਾਂਦੇ ਹਨ ॥
Those who forget their Lord and Master are vile and despicable.
15983   
ਨਾਨਕ ਨਾਵੈ ਬਾਝੁ ਸਨਾਤਿ ॥੪॥੩॥
Naanak Naavai Baajh Sanaath ||4||3||
नानक नावै बाझु सनाति ॥४॥३॥
ਨਾਨਕ ਜੀ ਨੇ ਲਿਖਿਆ ਹੈ ਉਹ ਜੀਵ ਮਾੜੇ ਕਰਮਾਂ ਵਾਲੇ ਹਨ। ||4||3||
O Nanak, without the Name, they are wretched outcasts. ||4||3||
15984     
ਆਸਾ ਮਹਲਾ ੧ ॥
Aasaa Mehalaa 1 ||
आसा महला १ ॥
ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ 1 ||
Aasaa, First Mehl 1 ||
15985    
ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ ॥
Jae Dhar Maangath Kook Karae Mehalee Khasam Sunae ||
जे दरि मांगतु कूक करे महली खसमु सुणे ॥
ਕੋਈ ਮੰਗਣ ਹੋਵੇ,  ਨੂੰ ਮੰਗਣਾਂ ਆਉਂਦਾ ਹੋਵੇ। ਮਾਲਕ ਦੇ ਦਰ ਉਤੇ ਪੁਕਾਰ ਕਰੇ। ਉਹ ਮਹਲ ਦਾ ਮਾਲਕ ਰੱਬ  ਵੀ ਉਸ ਦੀ ਪੁਕਾਰ ਸੁਣ ਲੈਂਦਾ ਹੈ 
If a beggar cries out at the door, the Master hears it in His Mansion.
15986     
ਭਾਵੈ ਧੀਰਕ ਭਾਵੈ ਧਕੇ ਏਕ ਵਡਾਈ ਦੇਇ ॥੧॥
Bhaavai Dhheerak Bhaavai Dhhakae Eaek Vaddaaee Dhaee ||1||
भावै धीरक भावै धके एक वडाई देइ ॥१॥
ਉਸ ਮਾਲਕ ਦੀ ਮਰਜ਼ੀ ਹੈ। ਹੌਸਲਾਪਿਆਰ ਦੇਵੇ। ਉਸ ਦੀ ਮਰਜ਼ੀ ਹੈਮੰਗਤੇ ਨੂੰ ਦੁਰਕਾਰ ਦੇਵੇ। ਮੰਗਤੇ ਨੂੰ ਭੀਖ ਦੇਣ ਵਿਚ ਹੀ ਮਾਲਕ ਦੀ ਵਡਿਆਈ ਹੈ||1||
Whether He receives him or pushes him away, it is the Gift of the Lord's Greatness. ||1||
15987     
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥੧॥ ਰਹਾਉ ॥
Jaanahu Joth N Pooshhahu Jaathee Aagai Jaath N Hae ||1|| Rehaao ||
जाणहु जोति न पूछहु जाती आगै जाति न हे ॥१॥ रहाउ ॥
ਕੋਈ ਮੰਗਤਾ ਕਿਸੇ ਭੀ ਜਾਤ ਦਾ ਹੋਵੇ। ਪ੍ਰਭੂ ਦੇ ਦਰ ਤੇ ਪੁਕਾਰ ਕਰੇ। ਉਹ ਜਾਤ ਨਹੀਂ ਪੁੱਛਦਾ। ਰੱਬ ਦੇ ਦਰਬਾਰ ਵਿੱਚ ਕੋਈ ਜਾਤ ਨਹੀਂ ਹੈ। ਸਬ ਰੱਬ ਦੇ ਪਿਆਰੇ ਹਨ 
Recognize the Lord's Light within all, and do not consider social class or status; there are no classes or castes in the world hereafter. ||1||Pause||
15988     
ਆਪਿ ਕਰਾਏ ਆਪਿ ਕਰੇਇ ॥
Aap Karaaeae Aap Karaee ||
आपि कराए आपि करेइ ॥
ਹਰੇਕ ਜੀਵ ਦੇ ਅੰਦਰ ਹੋ ਕੇਪ੍ਰਭੂ ਆਪ ਹੀ ਪ੍ਰੇਰਨਾ ਕਰਕੇ ਜੀਵ ਪਾਸੋਂ ਪੁਕਾਰ ਕਰਾਉਂਦਾ ਹੈ ॥
He Himself acts, and He Himself inspires us to act.
15989    
ਆਪਿ ਉਲਾਮ੍ਹ੍ਹੇ ਚਿਤਿ ਧਰੇਇ ॥
Aap Oulaamhae Chith Dhharaee ||
आपि उलाम्हे चिति धरेइ ॥
ਹਰੇਕ ਵਿਚ ਹੋ ਕੇਆਪ ਫਰਿਆਦ ਸੁਣਦਾ ਹੈ ॥ 
He Himself considers our complaints.
15990     
ਜਾ ਤੂੰ ਕਰਣਹਾਰੁ ਕਰਤਾਰੁ ॥
Jaa Thoon Karanehaar Karathaar ||
जा तूं करणहारु करतारु ॥
ਪ੍ਰਭੂ ਤੂੰ ਸ੍ਰਿਸ਼ਟੀ ਦਾ ਸਿਰਜਣਹਾਰ ਸਭ ਦਾ ਰਾਖਾਪਾਲਨ ਵਾਲਾਪੈਦਾ ਕਰਨ ਵਾਲਾ ਹੈਂ ॥
Since You, O Creator Lord, are the Doer,
15991    
ਕਿਆ ਮੁਹਤਾਜੀ ਕਿਆ ਸੰਸਾਰੁ ॥੨॥
Kiaa Muhathaajee Kiaa Sansaar ||2||
किआ मुहताजी किआ संसारु ॥२॥
ਉਸ ਨੂੰ ਜਗਤ ਦੀ ਝੇਪ ਨਹੀਂ ਰਹਿੰਦੀ। ਜਗਤ ਉਸ ਦਾ ਕੁਝ ਵਿਗਾੜ ਨਹੀਂ ਸਕਦਾ ||2||
 Why should I submit to the world? ||2||
15992     
ਆਪਿ ਉਪਾਏ ਆਪੇ ਦੇਇ ॥
Aap Oupaaeae Aapae Dhaee ||
आपि उपाए आपे देइ ॥
ਰੱਬ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈਆਪ ਹੀ ਸਭ ਨੂੰ ਅੰਨ-ਜਲਲੋੜ ਦੀਆਂ ਵਸਤੂਆਂ ਦਿੰਦਾ ਹੈ ॥
You Yourself created and You Yourself give.
15993    
ਆਪੇ ਦੁਰਮਤਿ ਮਨਹਿ ਕਰੇਇ ॥
Aapae Dhuramath Manehi Karaee ||
आपे दुरमति मनहि करेइ ॥
ਬੰਦੇਜੀਵਾਂ ਨੂੰ ਭੈੜੀ ਕੰਮਾਂ ਵਲੋਂ ਵਰਜਦਾ ਹੈ ॥
You Yourself eliminate evil-mindedness;
15994    
ਗੁਰ ਪਰਸਾਦਿ ਵਸੈ ਮਨਿ ਆਇ ॥
Gur Parasaadh Vasai Man Aae ||
गुर परसादि वसै मनि आइ ॥
ਸਤਿਗੁਰੂ ਦੀ ਕਿਰਪਾ ਨਾਲ ਪ੍ਰਭੂ ਜਿਸ ਦੇ ਮਨ ਵਿਚ ਆ ਵੱਸਦਾ ਹੈ ॥
By Guru's Grace, You come to abide in our minds,
15995    
ਦੁਖੁ ਅਨ੍ਹ੍ਹੇਰਾ ਵਿਚਹੁ ਜਾਇ ॥੩॥
Dhukh Anhaeraa Vichahu Jaae ||3||
दुखु अन्हेरा विचहु जाइ ॥३॥
ਉਸ ਦੇ ਅੰਦਰੋਂ ਦੁਖ ਦੂਰ ਹੋ ਜਾਂਦਾ ਹੈਅਗਿਆਨਤਾ ਮਿਟ ਜਾਂਦੀ ਹੈ ||3||
And then, pain and darkness are dispelled from within. ||3||
15996     
ਸਾਚੁ ਪਿਆਰਾ ਆਪਿ ਕਰੇਇ ॥
Saach Piaaraa Aap Karaee ||
साचु पिआरा आपि करेइ ॥
ਬੰਦੇ ਦੇ ਮਨ ਵਿਚ ਆਪਣੀ ਯਾਦਪ੍ਰੇਮਪਿਆਰ ਰੱਬ ਪਿਆਰਾ ਆਪ ਕਰਾਂਉਂਦਾ ਹੈ ॥
 He Himself infuses love for the Truth.
15997     
ਅਵਰੀ ਕਉ ਸਾਚੁ ਨ ਦੇਇ ॥
Avaree Ko Saach N Dhaee ||
अवरी कउ साचु न देइ ॥
ਜਿਨ੍ਹਾਂ ਦੇ ਅੰਦਰ ਪਿਆਰ ਦੀ ਘਾਟ ਹੈ। ਉਨ੍ਹਾਂ ਨੂੰ ਆਪ ਹੀ ਰੱਬੀ ਬਾਣੀ ਸਿਮਰਨ ਦੀ ਯਾਦਪ੍ਰੇਮਪਿਆਰ ਰੱਬ ਆਪ ਨਹੀਂ ਕਰਾਉਂਦਾ ॥ 
Unto others, the Truth is not bestowed.
15998    
ਜੇ ਕਿਸੈ ਦੇਇ ਵਖਾਣੈ ਨਾਨਕੁ ਆਗੈ ਪੂਛ ਨ ਲੇਇ ॥੪॥੩॥
Jae Kisai Dhaee Vakhaanai Naanak Aagai Pooshh N Laee ||4||3||
जे किसै देइ वखाणै नानकु आगै पूछ न लेइ ॥४॥३॥
ਸਤਿਗੁਰੂ ਨਾਨਕ ਆਖਦੇ ਹਨ। ਜਿਸ ਕਿਸੇ ਨੂੰ ਸਿਮਰਨ ਦੀ ਦਾਤ ਪ੍ਰਭੂ ਦਿੰਦਾ ਹੈ। ਉਸ ਪਾਸੋਂ ਅੱਗੇ ਕਰਮਾਂ ਦਾ ਲੇਖਾ ਨਹੀਂ ਮੰਗਦਾ। ਉਹ ਜੀਵ ਕੋਈ ਅਜੇਹੇ ਕਰਮ ਕਰਦਾ ਹੀ ਨਹੀਂ ਜਿਸ ਕਰਕੇ ਕੋਈ ਗ਼ਲਤੀ ਹੋਵੇ ||4||3||
If He bestows it upon someone, says Nanak, then, in the world hereafter, that person is not called to account. ||4||3||
15999      
ਆਸਾ ਮਹਲਾ ੧ ॥
Aasaa Mehalaa 1 ||
आसा महला १ ॥
ਸਤਿਗੁਰ ਸ੍ਰੀ ਨਾਨਕ ਦੇਵ ਜੀ ਦੀ ਬਾਣੀ ਹੈ 1 ||
Aasaa, First Mehl:
16000     
ਤਾਲ ਮਦੀਰੇ ਘਟ ਕੇ ਘਾਟ ॥
Thaal Madheerae Ghatt Kae Ghaatt ||
ताल मदीरे घट के घाट ॥
ਮਨ ਦੇ ਫੁਰਨੇ ਛੈਣੇ ਤੇ ਪੈਰਾਂ ਦੇ ਘੁੰਗਰੂ ਹਨ ॥ 
The urges of the heart are like cymbals and ankle-bells;
16001     
ਦੋਲਕ ਦੁਨੀਆ ਵਾਜਹਿ ਵਾਜ ॥
Dholak Dhuneeaa Vaajehi Vaaj ||
दोलक दुनीआ वाजहि वाज ॥
ਦੁਨੀਆ ਦਾ ਮੋਹ ਢੋਲਕੀ ਹੈ। ਇਹ ਵਾਜੇ ਵੱਜ ਰਹੇ ਹਨ ॥
The drum of the world resounds with the beat.
16002     
ਨਾਰਦੁ ਨਾਚੈ ਕਲਿ ਕਾ ਭਾਉ ॥
Naaradh Naachai Kal Kaa Bhaao ||
नारदु नाचै कलि का भाउ ॥
ਪ੍ਰਭੂ ਦੇ ਨਾਮ ਤੋਂ ਸੁੰਨਾਂ ਮਨ ਮਾਇਆ ਦੇ ਹੱਥਾਂ ਤੇ ਨੱਚ ਰਿਹਾ ਹੈ ॥
Naarad dances to the tune of the Dark Age of Kali Yuga;
16003     
ਜਤੀ ਸਤੀ ਕਹ ਰਾਖਹਿ ਪਾਉ ॥੧॥
Jathee Sathee Keh Raakhehi Paao ||1||
जती सती कह राखहि पाउ ॥१॥
ਸਰੀਰਕ ਸ਼ਕਤੀ ਕਾਮ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ। ਨਾਂ ਹੀ ਕੋਈ ਕਿਸੇ ਦੇ ਮਰਨ ਉੱਤੇ ਮਰਦਾ ਹੈ। ਐਸੇ ਪਖੰਡ ਕਰਨ ਨਾਲ ਰੱਬ ਮਿਲਦਾ ਹੈ||1||
Where can the celibates and the men of truth place their feet? ||1||
16004    
ਨਾਨਕ ਨਾਮ ਵਿਟਹੁ ਕੁਰਬਾਣੁ ॥
Naanak Naam Vittahu Kurabaan ||
नानक नाम विटहु कुरबाणु ॥
ਪ੍ਰਭੂ ਨਾਨਕ ਨਾਮ ਨੂੰ ਚੇਤੇ ਕਰਕੇ ਸਦਕੇ ਜਾਂਦਾਂ ਹਾਂ ॥
Nanak is a sacrifice to the Naam, the Name of the Lord.
16005     
ਅੰਧੀ ਦੁਨੀਆ ਸਾਹਿਬੁ ਜਾਣੁ ॥੧॥ ਰਹਾਉ ॥
Andhhee Dhuneeaa Saahib Jaan ||1|| Rehaao ||
अंधी दुनीआ साहिबु जाणु ॥१॥ रहाउ ॥
ਪ੍ਰਭੂ ਨਾਨਕ ਨਾਮ ਨੂੰ ਚੇਤੇ ਕਰਕੇ ਸਦਕੇ ਜਾਂਦਾ ਹਾਂ। ਨਾਮ ਤੋਂ ਬਿਨਾ ਦੁਨੀਆ ਮਾਇਆ ਦੇ ਹਨੇਰ ਵਿੱਚ ਲੱਗੀ ਹੈ। ਇਕ ਮਾਲਕ ਪ੍ਰਭੂ ਆਪ ਹੀ ਸਬ ਕੁੱਝ ਦੇਖਣ ਵਾਲਾ ਹੈ ॥1॥ ਰਹਾਉ ॥
The world is blind; our Lord and Master is All-seeing. ||1||Pause||
16006    
ਗੁਰੂ ਪਾਸਹੁ ਫਿਰਿ ਚੇਲਾ ਖਾਇ ॥
Guroo Paasahu Fir Chaelaa Khaae ||
गुरू पासहु फिरि चेला खाइ ॥
ਚੇਲੇ ਨੇ ਗੁਰੂ ਦੀ ਸੇਵਾ ਕਰਨੀ ਹੁੰਦੀ ਹੈ। ਸਗੋਂ ਚੇਲਾ ਹੀ ਗੁਰੂ ਤੋਂ ਖਾਂਦਾ ਹੈ। ॥
 The disciple feeds on the Guru;
16007     
ਤਾਮਿ ਪਰੀਤਿ ਵਸੈ ਘਰਿ ਆਇ ॥
Thaam Pareeth Vasai Ghar Aae ||
तामि परीति वसै घरि आइ ॥
ਤਾਂ ਰੋਟੀ ਦੀ ਖ਼ਾਤਰ ਹੀ ਚੇਲਾ ਦਾ ਗੁਰੂ ਨਾਲ ਪਿਆਰ ਬਣਦਾ ਹੈ ॥
Out of love for bread, he comes to dwell in his home.

Comments

Popular Posts