ਜਾਨ-ਜਾਨ ਕਹੇ, ਮੇਰੀ ਜਾਨ ਨੂੰ

-ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਉਹੀ ਕੁੜੀ ਚਾਹੀਦੀ, ਜੋ ਕਰੇ ਮਾਂ-ਬਾਪ ਦੀ ਸੇਵਾ ਨੂੰ। ਮੇਰੇ ਬਾਪੂ ਨੂੰ ਕਹੇ ਬਾਪੂ, ਮਾਂ ਕਹੇ ਮੇਰੀ ਨੂੰ ਮਾਂ ਨੂੰ।

ਸੁਹਣੇ ਢੰਗ ਨਾਲ ਆ ਕੇ, ਸੰਭਾਲੇ ਮੇਰੇ ਘਰ-ਬਾਰ ਨੂੰ। ਮੁੱਠੀ ਵਿੱਚ ਘੁੱਟ ਰੱਖੇ, ਉਹ ਘਰ ਦੀ ਗੱਲ-ਬਾਤ ਨੂੰ।

ਭੱਜ-ਭੱਜ ਕਰ ਲਵੇ, ਸਾਰੇ ਘਰ ਦੇ ਕੰਮ-ਕਾਰ ਨੂੰ। ਕਰਕੇ ਪ੍ਰੇਮ ਪਿਆਰ, ਜਿੱਤ ਲਵੇ ਉਹ ਮੇਰੇ ਮਨ ਨੂੰ।

ਉਹੋ ਸੁਭਾ ਪੜ੍ਹੇ ਜੱਪ ਜੀ ਪੜ੍ਹੇ ਸ਼ਾਮੀ ਰਹਿਰਾਸ ਨੂੰ। ਸਤਵਿੰਦਰ ਮੰਨਦੀ ਰਹੇ, ਰੱਬ ਸੋਹਣੇ ਦੀ ਰਜਾ ਨੂੰ।

ਸੱਤੀ ਚੱਤੋ ਪਹਿਰ, ਜਾਨ-ਜਾਨ ਕਹੇ, ਮੇਰੀ ਜਾਨ ਨੂੰ। ਪਿਆਰ ਖੂਬ ਕਰੇ, ਮੇਰੇ ਹੋਣ ਵਾਲੇ ਨੱਨੇ ਮੂਨਿਆਂ ਨੂੰ।

Comments

Popular Posts