ਭਾਗ 47 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਕਨੇਡਾ ਵਿਚੋਂ ਨਿੱਕਲਣ ਪਿਛੋਂ, ਅਮਰੀਕਾ ਜਾਂਣਾ ਲੋਚ ਰਹੀ ਸੀ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਰੀਫ਼ ਭੋਲੇ ਬੱਣ ਕੇ ਦੇਖੀਏ। ਹਰ ਕੋਈ ਮਦੱਦ ਕਰਨ ਨੂੰ ਤੱਤ ਪਰ ਰਹਿੰਦਾ ਹੈ। ਜਦੋਂ ਆਪਦੇ-ਆਪ ਨੂੰ ਬਹੁਤਾਂ ਹੀ ਸਮਾਟ ਕੋਈ ਸਮਝਣ ਲੱਗ ਜਾਵੇ। ਉਸ ਦੇ ਕੋਈ ਲਾਗੇ ਨਹੀਂ ਲੱਗਦਾ। ਪਤਾ ਹੁੰਦਾ ਹੈ, ਹੱਲਕੇ ਕੁੱਤੇ ਨੇ ਲੱਤ ਹੀ ਫੜਨੀ ਹੈ। ਔਰਤ-ਮਰਦ ਜਿੰਦਗੀ ਵਿੱਚ ਕਈ ਰੰਗ ਬਦਲਦੇ ਹਨ। ਕਦੇ ਪੁਜ ਕੇ ਸਰੀਫ਼ ਬੱਣਨ ਦੀ ਕੋਸ਼ਸ਼ ਕਰਦੇ ਹਨ। ਕਦੇ ਸ਼ਰਮ ਲਾਹ ਕੇ ਹੱਦਾਂ ਬੰਨੇ ਟੱਪ ਜਾਂਦੇ ਹਨ। ਜਿੰਦਗੀ ਦੇ ਹਰ ਪੈਰ ਉਤੇ, ਔਰਤਾਂ-ਮਰਦਾਂ ਦੇ ਸੁਭਾਅ, ਆਦਤਾਂ, ਬੁੱਧੀ ਵਿੱਚ ਬਦਲਾ ਆਉਂਦਾ ਰਹਿੰਦਾ ਹੈ। ਹਰ ਕਿਸੇ ਦੀ ਇਹੀ ਸੋਚ ਹੁੰਦੀ ਹੈæ ਮੈਂ ਬਹੁਤ ਸਮਝਦਾਰ ਹਾਂ। ਸਮਝਦਾਰ ਬੱਣ ਕੇ ਹੀ ਯਾਰੀਆਂ, ਚੋਰੀਆਂ, ਠੱਗੀਆਂ, ਚਤਰਾਈਆਂ, ਧੌਖੇ ਕੀਤੇ ਜਾਂਦੇ ਹਨ। ਐਸੇ ਕੰਮ ਕੋਈ ਆਪਣੇ-ਆਪ ਨੂੰ ਬੇਵਿਕੂਫ਼ ਸਮਝ ਕੇ ਤਾਂ ਨਹੀਂ ਕਰ ਸਕਦਾ। ਪ੍ਰੀਤ ਦੀ ਮੰਮੀ ਜਦੋਂ ਕਨੇਡਾ ਆਈ ਸੀ। ਘਰ ਵਿਚ ਲੜਾਈ ਹੋਣ ਕਾਰਨ, ਉਸੇ ਘਰ ਨਹੀਂ ਰਹਿ ਸਕਦੀ ਸੀ। ਕਨੇਡਾ ਗੌਰਮਿੰਟ ਨੇ ਵੋਮਿਨ ਸ਼ੈਲਟਰ ਵਿੱਚ ਜਗਾ ਦਿੱਤੀ ਸੀ। ਹਰ ਮਹੀਨੇ ਬਾਅਦ ਗੌਰਮਿੰਟ ਵੱਲੋਂ ਡਾਲਰ ਵੀ ਭੁਗਤਾਨ ਕੀਤੇ ਜਾਂਦੇ ਸਨ। ਫੂਡ, ਕੱਪੜੇ, ਬਿਡ ਸਬ ਮਿਲਦਾ ਸੀ। ਉਦੋਂ ਕਨੇਡਾ  ਗੌਰਮਿੰਟ ਧੀਆਂ ਪੁੱਤਾਂ, ਮਾਪਿਆਂ ਤੋਂ ਵੱਧ ਪਿਆਰੀ ਲੱਗਦੀ ਸੀ। ਜਿਉਂ ਹੀ ਵੀਜ਼ੇ ਨੂੰ ਵਧਾਉਣ ਤੋਂ ਜੁਆਬ ਮਿਲ ਗਿਆ। ਵੀਜ਼ੇ ਨੂੰ ਵਧਾਉਣ ਤੋਂ ਜੁਆਬ ਮਿਲਣ ਦਾ ਕਾਰਨ ਸੀ। ਘਰ ਵਿੱਚ ਲੜਾਈ ਹੀ ਸੀ। ਜ਼ਨਾਨੀ ਲੜਾਕੂ ਸੀ। ਦੂਜਾ ਕਾਰਨ ਸੀ। ਹਰ ਮਹੀਨੇ ਬਾਅਦ ਗੌਰਮਿੰਟ ਨੂੰ ਡਾਲਰ ਭੁਗਤਾਨ ਕਰਨੇ ਪੈ ਰਹੇ ਸਨ। ਇਹ ਔਰਤ ਕਨੇਡਾ ਗੌਰਮਿੰਟ ਇਮੀਗ੍ਰੇਸ਼ਨ ਦੀ ਸ਼ਰਨ ਵਿੱਚ ਰਹਿ ਕੇ ਗੇਮ ਖੇਡਣ ਲੱਗ ਗਈ। ਕਨੂੰਨ ਦੀਆਂ ਸ਼ਰਤਾਂ ਦਾ ਖਿਆਲ ਰੱਖਦੀ, ਤਾਂ ਦੂਜੀ ਬਾਰ ਵੀਜ਼ਾ ਮਿਲ ਸਕਦਾ ਸੀ। ਕਨੇਡਾ ਗੌਰਮਿੰਟ ਇਮੀਗ੍ਰੇਸ਼ਨ ਦੇ ਕਨੂੰਨ ਨਾਲ ਗੇਮ ਖੇਡ ਕੇ, ਅੱਗੇ ਵਾਸਤੇ ਰਾਹਦਾਰੀ ਠੱਪ ਹੋ ਗਈ। ਇਮੀਗਰੇਟ ਲੋਕ ਕਨੇਡਾ ਗੌਰਮਿੰਟ ਇਮੀਗ੍ਰੇਸ਼ਨ ਨਾਲ ਇਸੇ ਤਰਾਂ ਦੀਆਂ ਠੱਗੀਆਂ ਮਾਰਨ ਦੀ ਕੋਸ਼ਸ਼ ਕਰਦੇ ਹਨ।
ਕਈ ਹਫ਼æਤਾ ਜੇਲ ਵਿੱਚ ਰਹਿੱਣ ਪਿਛੋਂ, ਉਸ ਦੀਆਂ ਚਾਰ ਤਰੀਕ ਆ ਗਈਆਂ ਸਨ। ਉਸ ਦੇ ਵਕੀਲ ਨੇ ਆਪਦੀ ਪੂਰੀ ਵਾਹ ਲਾ ਲਈ ਸੀ। ਵਕੀਲ ਨੇ, ਡਾਲਰ ਜਿਉ ਬਹੁਤ ਬਟੋਰੇ ਸਨ। ਇਮੀਗ੍ਰੇਸ਼ਨ ਜੱਜ ਨੇ ਹੁਕਮ ਦਿੱਤਾ, " ਇਸ ਨੂੰ ਭਾਰਤ ਨੂੰ, ਕਨੇਡਾ ਗੌਰਮਿੰਟ ਟਿੱਕਟ ਲਗਾ ਕੇ ਆਪ ਭੇਜੇਗੀ। ਇਮੀਗ੍ਰੇਸ਼ਨ ਕਨੂੰਨ ਨੂੰ ਤੋੜਨ ਕਰਕੇ, ਸਿੱਧਾ ਜੇਲ ਵਿੱਚੋਂ ਇੰਡੀਆ ਭੇਜ ਦਿੱਤਾ ਜਾਵੇਗਾ। ਅੱਗੇ ਤੋਂ ਕਨੇਡਾ ਵਿੱਚ ਨਹੀਂ ਆ ਸਕਦੀ। " ਭਾਵੇ ਉਸ ਦਾ ਪਤੀ ਦੋਬਈ ਤੋਂ ਪਿੰਡ ਗਿਆ ਹੋਇਆ ਸੀ। ਫਿਰ ਵੀ ਉਹ ਮੁੜ ਕੇ, ਕਨੇਡਾ ਵਿਚੋਂ ਜਾਂਣਾਂ ਨਹੀਂ ਚਹੁੰਦੀ ਸੀ।  ਪ੍ਰੀਤ ਦੀ ਮੰਮੀ  ਜੋ ਰੰਗ ਰਲੀਆਂ ਦੀਆਂ ਕਨੇਡਾ ਵਿੱਚ ਹਨ। ਉਹ ਦੋਬਈ ਵਾਲਾ ਬੁੱਢਾ ਕਿਥੇ ਦਿੰਦਾ ਹੈ? ਇਸ ਦਾ ਪਤੀ ਸੋਚਦਾ ਸੀ। ਦੋਬਈ ਵਿੱਚ ਅੱਲਗ-ਅੱਲਗ ਕਿਸਮ ਦੀਆਂ ਔਰਤਾਂ ਨਾਲ ਮਨ ਭਰ ਜਾਵੇਗਾ। ਰੂਹ ਦੀ ਤੱਸਲੀ ਹੋ ਜਾਵੇਗੀ। ਪਰ ਇਸ ਤਰਾਂ ਬੰਦਾ ਅਵਾਰਾ ਜੰਗਲੀ ਹੋ ਜਾਂਦਾ ਹੈ। ਕਿੱਲਾ ਤੜਵਬਾ ਕੇ ਭੱਜੇ ਪੱਛੂ ਵਰਗਾ, ਬੇਲਗਾਮ ਬੱਣ ਜਾਂਦਾ ਹੈ।
ਪਿੰਡ ਪਹੁੰਚ ਕੇ, ਮਿਲਣ ਆਈਆਂ ਗੁਆਂਢਣਾਂ ਨੂੰ ਇਹੀ ਦੱਸ ਰਹੀ ਸੀ, "  ਮੈਂ ਹੌਲੀਡੇ ਮਨਾਉਣ ਆਈਂ ਹਾਂ। ਮੈਂ ਤਾਂ ਕਨੇਡਾ ਸੈਟ ਹੋ ਗਈ ਹਾਂ। ਪਿੰਡ ਵਿੱਚ ਦਿਲ ਨਹੀਂ ਲੱਗਦਾ। ਸਾਰੇ ਪਾਸੇ ਪਲੂਸ਼ਨ ਹੈ। ਪਿੰਡ ਵਿੱਚ ਗਲ਼ਾ ਖ਼ਰਾਬ ਹੋ ਜਾਂਦਾ ਹੈ। ਪਾਣੀ ਮਾਫ਼ਿਕ ਨਹੀਂ ਹੋ ਰਿਹਾ। ਪਿੰਡ ਵਿੱਚ ਮਿੱਟੀ ਉਡਦੀ ਹੈ। ਸਾਰੇ ਲੋਕ ਮਿੱਟੀ ਘੱਟੇ ਨਾਲ, ਲਿਬੜੇ ਜਿਹੇ ਲੱਗਦੇ ਹਨ। " ਗੁਆਂਢਣਾਂ ਵਿਚੋਂ ਕਈ ਉਸ ਨੂੰ ਕਹਿੰਦੀਆਂ, " ਤੂੰ ਤਾਂ ਸੱਚੀ ਬਹੁਤ ਗੋਰੀ ਚਿੱਟੀ ਨਿੱਕਲ ਆਈ ਹੈ। ਮੇਮ ਲੱਗਦੀ ਹੈ। ਅੱਗੇ ਨਾਲੋਂ ਕਿਤੇ ਜੁਵਾਨ ਲੱਗਦੀ ਹੈ। ਭਾਵੇਂ ਤੂੰ ਅੱਜ ਕਿਸੇ ਵੀ ਉਮਰ ਦੇ ਮੁੰਡੇ ਨੂੰ ਪੱਟ ਲੈ। " ਪ੍ਰੀਤ ਦੀ ਮੰਮੀ ਜੁਆਬ ਵਿੱਚ ਕਹਿੰਦੀ, " ਮੇਰੇ ਉਤੇ ਗੋਰੇ ਕਾਲੇ ਸਬ ਲੱਟੂ ਹਨ। ਮੈਂ ਆਪ ਹੀ ਕਿਸੇ ਨੂੰ ਮੂੰਹ ਨਹੀਂ ਲਗਾਉਂਦੀ। ਕਨੇਡਾ ਵਰਗੀ ਮੌਜ,æ ਪਿੰਡ ਵਿੱਚ ਨਹੀਂ ਲੱਭਣੀ। ਕਮਾਲ ਦੀ ਜਿੰਦਗੀ ਹੈ। ਹਰ ਬੰਦਾ, ਔਰਤ ਬੱਚਾ ਅਜ਼ਾਦ ਹਨ। ਗੁਆਂਢੀ ਨੂੰ ਵੀ ਖ਼ਬਰ ਨਹੀਂ ਲੱਗਦੀæ ਭਾਵੇਂ ਰੋਜ਼ ਵਿਆਹ ਰਚਾਈ ਜਾਵੋ। ਕੋਈ ਦਖ਼ਲ ਨਹੀਂ ਦਿੰਦਾ। " ਹੁਣ ਪ੍ਰੀਤ ਦੀ ਮੰਮੀ ਹੋਰ ਊਚੀ ਉਡਾਰੀ ਸੋਚ ਰਹੀ ਸੀ। ਕਨੇਡਾ ਵਿਚੋਂ ਨਿੱਕਲਣ ਪਿਛੋਂ, ਅਮਰੀਕਾ ਜਾਂਣਾ ਲੋਚ ਰਹੀ ਸੀ। ਕਨੇਡਾ, ਅਮਰੀਕਾ ਬਾਹਰ ਦਾ ਪਾਣੀ ਪੀ ਕੇ, ਪਿੰਡ ਵਿੱਚ ਕਿਥੇ ਰਿਹਾ ਜਾਂਦਾ ਹੈ? ਕਈ ਏਜੰਟਾਂ ਨੂੰ ਮਿਲ ਚੁੱਕੀ ਸੀ। ਉਹ ਕਨੇਡਾ ਵਿੱਚ ਰਹਿ ਕੇ, ਡਾਲਰ ਨਾਲ ਦੀ ਨਾਲ ਇੰਡੀਆਂ ਵਾਲੀ ਬੈਂਕ ਵਿੱਚ ਜਮਾਂ ਕਰਾਈ ਜਾਂਦੀ ਸੀ। ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ਕਨੇਡਾ ਜਾਂਣ ਤੋਂ ਪਹਿਲਾਂ ਵੀ ਆਪ ਹੀ ਘਰ ਵਿੱਚ ਕਰਤਾ ਧਰਤਾ ਸੀ॥ ਪਤੀ ਡੋਬਈ ਦੀਆਂ ਮੋਜ਼ਾ ਮਾਂਣਦਾ ਸੀ। ਇਸ ਦਾ ਦਰ ਵੀ ਸਬ ਲਈ ਖੁੱਲਾ ਰਹਿੰਦਾ ਸੀ।

Comments

Popular Posts