ਜਿਸ ਪ੍ਰੇਮ ਤੇ ਸ਼ਰਧਾ ਨਾਲ ਧਰੂ ਤੇ ਪ੍ਰਹਿਲਾਦ ਭਗਤ ਨੇ, ਭਗਵਾਨ ਤੈਨੂੰ ਅਰਾਧ ਕੇ ਹਾਜ਼ਰ ਕੀਤਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
01/08/2013. 337

ਪ੍ਰਭੂ ਜੀ ਮੈਂ ਤੈਨੂੰ ਉਸ ਪ੍ਰੇਮ ਤੇ ਸ਼ਰਧਾ ਨਾਲ ਸਿਮਰਾਂ, ਪ੍ਰਭੂ ਇਸ ਤਰਾ ਨਾਲ ਯਾਦ ਕਰਾਂ। ਜਿਸ ਪ੍ਰੇਮ ਤੇ ਸ਼ਰਧਾ ਨਾਲ ਧਰੂ ਤੇ ਪ੍ਰਹਿਲਾਦ ਭਗਤ ਨੇ, ਭਗਵਾਨ ਤੈਨੂੰ ਅਰਾਧ ਕੇ ਹਾਜ਼ਰ ਕੀਤਾ ਹੈ। ਗਰੀਬਾਂ ਉਤੇ ਤਰਸ ਕਰਨ ਵਾਲੇ ਭਗਵਾਨ, ਮੈਂ ਤੇਰੀ ਕਿਰਪਾ ਦੀ ਨਜ਼ਰ ਦੀ ਉਮੀਦ ਕੀਤੀ ਹੈ। ਮੈਂ ਆਪਣਾ ਸਾਰਾ ਪਰਿਵਾਰ, ਤੇਰੇ ਨਾਮ ਦੇ ਹਾਜ਼ ਤੇ ਚੜ੍ਹਾ ਦਿੱਤਾ ਹੈ। ਮੈਂ ਜੀਭ, ਅੱਖ, ਕੰਨ ਸਭ ਗਿਆਨ ਇੰਦਰੀਆਂ ਨੂੰ ਤੇਰੀ ਸਿਫ਼ਤਿ-ਸਾਲਾਹ ਵਿਚ ਲੱਗਾ ਦਿੱਤੀਆਂ ਹਨ। ਪ੍ਰਭੂ ਨੂੰ ਚੰਗਾ ਲੱਗਦਾ ਹੈ, ਤਾਂ ਰੱਬ ਇਸ ਸਾਰੇ ਪਰਵਾਰ ਤੋਂ ਆਪਣਾ ਭਾਣਾਂ ਮਨਾਉਂਦਾ ਹੈ। ਇਹਨਾਂ ਜੀਭ, ਅੱਖ, ਕੰਨ ਗਿਆਨ ਇੰਦਰੀਆਂ ਪਾਸੋਂ ਉਹੀ ਕੰਮ ਕਰਾਉਂਦਾ ਹੈ। ਜਿਸ ਕੰਮ ਲਈ ਉਸ ਨੇ ਇਹ ਇੰਦਰੀਆਂ ਬਣਾਈਆਂ ਹਨ। ਇਸ ਤਰ੍ਹਾਂ ਪ੍ਰਭੂ ਇਸ ਸਾਰੇ ਪੂਰ ਸਰੀਰ ਨੂੰ ਸਭ ਇੰਦਰੀਆਂ ਨੂੰ ਵਿਕਾਰ ਦੇ ਪਾਪ, ਮਾੜੇ ਕੰਮਾਂ ਤੋਂ ਬਚਾ ਲੈਂਦਾ ਹੈ। ਸਤਿਗੁਰੂ ਦੀ ਕਿਰਪਾ ਨਾਲ, ਜਿਸ ਮਨੁੱਖ ਦੇ ਅੰਦਰ ਅਜਿਹੀ ਅਕਲ ਪੈਦਾ ਹੋ ਜਾਂਦੀ ਹੈ। ਉਸ ਦਾ ਬਾਰ-ਬਾਰ ਜੰਮਣਾ ਮਰਨਾ ਮੁੱਕ ਜਾਂਦਾ ਹੈ।

ਭਗਤ ਕਬੀਰ ਜੀ ਆਖ ਅੰਨ-ਜਲ ਦੇ ਕੇ ਪਾਲਣ ਵਾਲੇ ਭਗਵਾਨ ਨੂੰ ਯਾਦ ਕਰੀਏ। ਮੋਹ ਮਾਇਆ ਦੀ ਹਵਾ ਲੱਗਦਿਆਂ ਹੀ ਪ੍ਰਭੂ ਮਾਲਕ ਨੂੰ ਭੁਲਾ ਦੇਂਦਾ ਹੈ। ਮੇਰੇ ਮਨ ਪ੍ਰਭੂ ਦੀ ਪ੍ਰਸੰਸਾ ਕਰੀਏ। ਮਾਂ ਦੇ ਪੇਟ ਵਿਚ ਸਿਰ ਭਾਰ ਲੱਟਕਿਆ ਹੋਇਆ, ਪ੍ਰਭੂ ਦੀ ਭਗਤੀ ਕਰਦਾ ਹੈ। ਤਦੋਂ ਪੇਟ ਦੀ ਅੱਗ ਵਿਚ ਭੀ ਬਚਿਆ ਰਹਿੰਦਾ ਹੈ। ਪਰ ਇੱਥੋਂ ਭੀ ਖੁੰਝ ਕੇ ਫਿਰ ਕੋਈ ਥਾਂ-ਥਿੱਤਾ (ਇਸ ਨੂੰ) ਨਹੀਂ ਮਿਲਦਾ। ਭਗਤ ਕਬੀਰ ਜੀ ਆਖ ਅੰਨ-ਜਲ ਦੇ ਕੇ, ਪਾਲਣ ਵਾਲੇ ਪ੍ਰਭੂ ਨੂੰ ਚੇਤੇ ਕਰੀਏ। ਇੱਥੋਂ ਖੁੰਝ ਕੇ, ਬੰਦੇ ਨੂੰ ਕੋਈ ਥਾਂ-ਥਿੱਤਾ ਬੰਦੇ ਨੂੰ ਨਹੀਂ ਮਿਲਦਾ। ਪ੍ਰਭੂ ਨਾਹ ਜੰਮਦਾ ਦਿੱਸਦਾ ਹੈ, ਨਾਹ ਮਰਦਾ ਹੈ। ਉਮੀਦ ਐਸੀ ਨਹੀਂ ਕਰਨੀ ਚਾਹੀਦੀ। ਮਰਨ ਪਿਛੋਂ ਸੁਰਗ ਦਾ ਵਸੇਬਾ ਮਿਲ ਜਾਏ। ਨਾਹ ਇਸ ਗੱਲੋਂ ਡਰਦੇ ਰਹੀਏ ਕਿ ਕਿਤੇ ਨਰਕ ਵਿਚ ਹੀ ਨਿਵਾਸ ਨਾਹ ਮਿਲ ਜਾਏ। ਜੋ ਕੁਝ ਪ੍ਰਭੂ ਦੀ ਰਜ਼ਾ ਵਿਚ ਹੋਣਾ ਹੈ ਉਹੀ ਹੋਵੇਗਾ ਭਗਵਾਨ ਦੇ ਪ੍ਰਸੰਸਾ ਕਰਨੀ ਚਾਹੀਦੀ ਹੈ।

ਇਸੇ ਉੱਦਮ ਨਾਲ ਰੱਬੀ ਗੁਰਬਾਣੀ ਦਾ ਨਾਮ ਖ਼ਜ਼ਾਨਾ ਮਿਲ ਜਾਂਦਾ ਹੈ, ਜੋ ਸਭ ਸੁਖਾ ਨਾਲੋਂ ਉੱਚਾ ਹੈ। ਰੱਬ ਨੂੰ ਚੇਤੇ ਕਰਨਾਂ, ਸਰੀਰ ਨੂੰ ਕਸ਼ਟ ਦੇਣਾਂ, ਕਿਸੇ ਚੀਜ਼ ਤੇ ਸਰੀਰ ਨੂੰ ਸਰਫ਼ੇ ਨਾਲ ਵਰਤਣਾਂ, ਭੁੱਖੇ ਰਹਿਣਾਂ, ਤੀਰਥਾਂ ਉਤੇ ਨਹਾਂਉਣਾਂ ਕਿਸੇ ਕੰਮ ਨਹੀਂ। ਜਦੋਂ ਤਕ ਇਸ਼ਵਰ ਨਾਲ ਪਿਆਰ ਨਹੀਂ ਹੈ, ਪ੍ਰਭੂ ਦੀ ਭਗਤੀ ਦੀ ਨਹੀਂ ਸਮਝ ਨਹੀਂ ਪੈਂਦੀ। ਭਗਵਾਨ ਨਾਲ ਪਿਆਰ ਕਰਨਾ, ਭਗਵਾਨ ਦੀ ਭਗਤੀ ਕਰਨਾ ਹੀ ਜੀਵਨ ਦੀ ਅਸਲ ਜੁਗਤੀ ਹੈ। ਖੁਸ਼ੀਆਂ, ਸੁਖ ਰਾਜ-ਭਾਗ ਵੇਖ ਕੇ ਹੰਕਾਂਰ ਨਹੀਂ ਕਰਨਾ ਚਾਹੀਦਾ। ਮੁਸੀਬਤ ਵੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ। ਜਿਵੇਂ ਰਾਜ-ਭਾਗ ਪ੍ਰਭੂ ਦਾ ਦਿੱਤਾ ਹੀ ਮਿਲਦਾ ਹੈ। ਤਿਵੇਂ ਉਸੇ ਦੀ ਦਿੱਤਾ ਹੀ ਮਿਲਦੀ ਹੈ। ਜੋ ਕੁਝ ਪਰਮਾਤਮਾ ਕਰਦਾ ਹੈ, ਉਹੀ ਹੁੰਦਾ ਹੈ। ਮੈਨੂੰ ਇਹ ਸਮਝ ਆਈ ਹੈ, ਪ੍ਰਭੂ ਕਿਸੇ ਬੈਕੁੰਠ ਸੁਰਗ ਵਿਚ ਨਹੀਂ, ਰੱਬ ਭਗਤਾਂ ਦੇ ਹਿਰਦੇ ਵਿਚ ਵੱਸਦਾ ਹੈ। ਉਹੀ ਰੱਬ ਦੀ ਚਾਕਰੀ ਕਰਦੇ ਸੁਹਣੇ ਲੱਗਦੇ ਹਨ। ਜਿਨ੍ਹਾਂ ਦੇ ਮਨ ਵਿਚ ਪ੍ਰਭੂ ਯਾਦ ਰਹਿੰਦਾ ਹੈ। ਜੋ ਪ੍ਰਭੂ ਦੀ ਪ੍ਰਸੰਸਾ ਕਰਦੇ ਹਨ। ਮੇਰੇ ਮਨ ਅੰਤ ਨੂੰ ਤੇਰਾ ਕੋਈ ਸਾਥੀ ਨਹੀਂ ਬਣੇਗਾ। ਹੋਰਨਾਂ ਸੰਬੰਧੀਆਂ ਦੀ ਧੰਨ ਕਮਾਂ ਕੇ ਦੇਣ ਦੀ ਜੁੰਮੇਬਾਰੀ ਆਪਣੇ ਉਤੇ ਲਰੀ ਰੱਖ। ਜਿਵੇਂ ਪੰਛੀਆਂ ਦਾ ਰੁੱਖਾਂ ਤੇ ਬਸੇਬਾ ਹੁੰਦਾ ਹੈ। ਇਸੇ ਤਰ੍ਹਾਂ ਇਹ ਜਗਤ ਦਾ ਦੁਨੀਆਂ ਉਤੇ ਰਹਿੱਣਾਂ ਹੈ।

ਮੈਂ ਰੱਬੀ ਗੁਰਬਾਣੀ ਦਾ ਨਾਮ ਦਾ ਰਸ ਪੀਤਾ ਹੈ। ਉਸ ਰਸ ਦੇ ਅੰਨਦ ਨਾਲ, ਹੋਰ ਸਾਰੇ ਦੁਨੀਆਂ ਸੁਆਦ ਵਿਸਰ ਗਏ ਹਨ। ਕਿਸੇ ਹੋਰ ਦੇ ਮਰਨ ਤੇ ਕਿਉਂ ਰੋਂਦੇ ਹਨ, ਜਦੋਂ ਆਪ ਹੀ ਸਦਾ ਦੁਨੀਆਂ ਤੇ ਨਹੀਂ ਰਹਿੱਣਾਂ? ਜੋ ਜੀਵ, ਬੰਦਾ ਜੰਮਦਾ ਹੈ, ਉਸ ਨੇ ਮਰਨਾਂ ਹੈ। ਕਿਸੇ ਦੇ ਮਰਨ ਤੇ ਦੁਖੀ ਹੋ ਕੇ ਰੋਣਾ ਵਿਲਕਣਾਂ ਕਿਉ ਹੈ? ਭਗਤਾਂ ਦੀ ਆਤਮਾ ਜਿਸ ਭਗਵਾਨ ਤੋਂ ਪੈਦਾ ਹੋਈ ਹੈ ਉਸੇ ਵਿਚ ਜੁੜੀ ਰਹਿੰਦੀ ਹੈ। ਜਿਨ੍ਹਾਂ ਨੇ ਆਪਣੇ ਮਨ ਵਿਚ ਰੱਬ ਨੂੰ ਯਾਦ ਕੀਤਾ ਹੈ। ਪ੍ਰਭੂ ਨੂੰ ਸਿਮਰਿਆ ਹੈ, ਉਹਨਾਂ ਦੇ ਅੰਦਰ ਰੱਬ ਦਾ ਪਿਆਰ ਪੈਦਾ ਹੋ ਜਾਂਦਾ ਹੈ।
 

 

Comments

Popular Posts