ਭਾਗ 51 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਆਪਦੇ ਘਰ ਵਾਪਸ ਜਾਂਣ ਲਈ, ਪੰਡਤ ਜਾਂ ਹੋਰ ਨੂੰ ਪੁੱਛਣ ਦੀ ਲੋੜ ਨਹੀਂ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਚੈਨ ਨੂੰ ਜਿਸ ਦਿਨ ਦਾ ਪ੍ਰੀਤ ਦੇ ਭਰਾ ਨੇ ਕੁੱਟਿਆ ਸੀ। ਚੈਨ ਆਪਦੇ ਘਰ ਵਿੱਚ ਇੱਕਲਾ ਸੀ। ਉਹ ਟੈਕਸੀ ਵੀ ਸਮੇਂ ਸਿਰ ਨਹੀਂ ਚਲਾਉਣ ਜਾਂਦਾ ਸੀ। ਉਸ ਕੋਲ ਹੋਰ ਵੀ ਵਿਹਲੇ ਮੁੰਡੇ ਖਾਂਣ-ਪੀਣ ਵਾਲੇ ਆ ਜਾਂਦੇ ਸਨ। ਸਾਰੇ ਅੱਲਗ-ਅੱਲਗ ਤਰਾਂ ਦਾ ਨਸ਼ਾ ਕਰਦੇ ਸਨ। ਸਬ ਨਸ਼ੇ ਵਿੱਚ ਹੋ ਕੇ, ਆਪੋ-ਅਪਣੇ ਸਾਜ ਬਜਾਉਂਦੇ ਸਨ। ਕੋਈ ਟੇਬਲ ਦੀ ਡੋਲਕੀ ਵਜਾਉਂਦਾ ਸੀ। ਕੋਈ ਗਾਉਂਦਾ ਸੀ। ਕਈ ਐਸੇ ਵੀ ਸਨ। ਪ੍ਰੀਤ ਦੀ ਚੂੰਨੀ ਸਿਰ ਉਤੇ ਲੈ ਕੇ ਨੱਚਦੇ ਸਨ। ਘਰ ਥੱਲੇ, ਬੇਸਮਿੰਟ ਵਿੱਚ ਰਹਿੱਣ ਵਾਲੇ ਕਿਰਾਏਦਾਰ ਵੀ ਪ੍ਰੇਸ਼ਾਨ ਸਨ। ਭੂਤਾਂ ਵਾਂਗ ਰਾਤ ਟਿਕੀ ਤੋਂ ਖੌਰੂ ਪਾਉਣ ਲੱਗਦੇ ਸਨ। ਉਹ ਪ੍ਰੀਤ ਕੋਲ ਕਈ ਬਾਰ ਜਾ ਆਏ ਸਨ। ਦੱਸ ਆਏ ਸਨ। ਉਸ ਪਿਛੋ ਕੀ-ਕੀ ਘਰ ਵਿੱਚ ਹੁੰਦਾ ਹੈ? ਪ੍ਰੀਤ ਨੇ ਸਬਰ ਦਾ ਘੁੱਟ ਭਰ ਲਿਆ ਸੀ। ਹਰ ਰੋਜ਼ ਪਲ਼-ਪæਲ ਚੈਨ ਦੀਆਂ ਹਰਕਤਾ ਦੇਖ ਕੇ ਤੰਗ ਆ ਗਈ। ਉਸ ਨੇ ਅੱਖਾਂ ਤੇ ਕੰਨ ਦੋਂਨੇਂ ਮੁੰਦ ਲਏ ਸਨ। ਇੱਕ ਰਾਤ ਚੈਨ ਪ੍ਰੀਤ ਕੋਲ ਆਇਆ। ਉਸ ਨੇ ਦਰਵਾਜ਼ਾ ਖੜਕਾਇਆ। ਕਿਸੇ ਨੇ ਡੋਰ ਨਹੀਂ ਖੋਲਿਆ। ਉਹ ਗਾਲ਼ਾ ਕੱਢਣ ਲੱਗ ਗਿਆ। ਉਸ ਨਾਲ ਉਸ ਦੇ ਤਿੰਨ ਦੋਸਤ ਵੀ ਸਨ। ਕਾਫ਼ੀ ਦੇਰ ਘਰ ਦੇ ਬਾਹਰ ਕੂਕਾਂ ਮਾਰਕੇ ਤਮਾਸ਼ਾਂ ਕਰਦੇ ਰਹੇ। ਪ੍ਰੀਤ ਦੇ ਭਰਾ-ਭਰਜਾਈ ਜਾਬ ਉਤੇ ਗਏ ਹੋਏ ਸਨ। ਪ੍ਰੀਤ ਆਪਦੀ ਬੱਚੀ ਨਾਲ ਘਰ ਵਿੱਚ ਇਕੱਲੀ ਸੀ। ਉਸ ਨੇ ਦੇਖਿਆ ਚੈਨ ਭੁਸਰੇ ਸਾਨ੍ਹ ਵਾਂਗ ਕੰਟਰੌਲ ਤੋਂ ਬਾਹਰ ਹੈ। ਪ੍ਰੀਤ ਨੇ ਪੁਲੀਸ ਨੂੰ ਫੋਨ ਕਰ ਦਿੱਤਾ। ਊਸ ਨੇ ਪੁਲੀਸ ਨੂੰ ਦੱਿਸਆ, " ਚੈਨ ਤੇ ਉਸ ਦੇ ਦੋਸਤ ਸ਼ਰਾਬੀ ਹਨ। ਮੈਨੂੰ ਦਰਾਂ ਅੱਗੇ ਖੜ੍ਹੇ ਗਾਲਾਂ ਕੱਢ ਰਹੇ ਹਨ। " ਪ੍ਰੀਤ ਨੇ, ਚੈਨ ਦੀ ਕਾਰ ਦੀ, ਨੰਬਰ ਪਲੇਟ ਪੁਲੀਸ ਨੂੰ ਦੇ ਦਿੱਤੀ। ਜਿਉਂ ਹੀ ਚੈਨ ਤੇ ਉਸ ਦੇ ਦੋਸਤ ਕਾਰ ਵਿੱਚ ਬੈਠੇ ਸਨ। ਪੁਲੀਸ ਨੇ ਕਾਰ ਰੋਕ ਕੇ, ਚਾਰਾਂ ਨੂੰ ਹੱਥ ਕੜੀਆਂ ਲੱਗਾ ਲਈਆ। ਟ੍ਰੈਸ-ਪਾਸਇੰਗ ਦਾ ਚਾਰਜ਼ ਲਗਾ ਦਿੱਤਾ। ਚੈਨ ਉਤੇ ਸ਼ਰਾਬੀ ਹੋ ਕੇ ਡਰਾਵਇੰਗ ਕਰਨ ਦਾ ਚਾਰਜ਼ ਲਗਾ ਦਿੱਤਾ ਸੀ। ਚਾਰਾ ਨੂੰ ਵੀਕ ਐਡ ਦੇ ਦੋ ਦਿਨ ਜੇਲ ਵਿੱਚ ਕੱਟਣੇ ਪਏ। ਤੀਜੇ ਦਿਨ ਚਾਰਾਂ ਦੀਆ ਜ਼ਮਾਨਤਾਂ ਹੋ ਗਈਆਂ।
ਅਦਾਲਤ ਵਿੱਚ ਕੇਸ ਲੱਗ ਗਿਆ ਸੀ। ਚੈਨ ਨੇ ਪ੍ਰੀਤ ਨੂੰ, ਹਰ ਰੋਜ਼ ਫੋਨ ਕਰਕੇ, ਅਵਾ-ਤਵਾ ਬੋਲਣਾ ਸ਼ੁਰੂ ਕਰ ਦਿੱਤਾ ਸੀ। ਰਾਤ ਨੂੰ ਫੋਨ ਕਰਕੇ ਨੀਂਦ ਖ਼ਰਾਬ ਕਰਦਾ ਸੀ। ਪ੍ਰੀਤ ਇੱਕ ਦਿਨ ਫਿਰ ਆਪਦੇ ਘਰ ਵਾਪਸ ਆ ਗਈ। ਉਸ ਨੂੰ ਕਈਆ ਨੇ ਸਲਾਅ ਦਿੱਤੀ। ਉਸ ਦੇ ਗੁਆਂਢ ਸਿਆਣੀ ਔਰਤ ਸੀ। ਉਹ ਇੱਕ ਦਿਨ ਪ੍ਰੀਤ ਕੋਲ ਆ ਗਈ। ਉਸ ਨੇ ਚੈਨ ਦੀ ਗੱਲ ਛੇੜ ਕੇ ਕਿਹਾ, " ਲੱਗਦਾ ਹੈ, ਤੇਰਾ ਪਤੀ ਤੈਨੂੰ ਬਹੁਤ ਪਿਆਰ ਕਰਦਾ ਹੈ। ਇਸੇ ਲਈ ਉਸ ਦਿਨ ਹਿੰਮਤ ਕਰਕੇ, ਦਰਾਂ ਮੂਹਰੇ ਆ ਗਿਆæ ਗਾਲ਼ਾਂ ਤਾਂ ਮਨ ਦੇ ਗੁੱਸੇ ਕਰਕੇ ਕੱਢਦਾ ਸੀ। ਹੋਰ ਕੋਈ ਤੈਨੂੰ ਛੇੜਨ ਦਾ ਚਾਰਾ ਨਹੀਂ ਸੀ। ਲੜਾਈ ਤੇ ਲੱਸੀ ਨੂੰ ਜਿੰਨਾਂ ਮਰਜ਼ੀ ਵਧਾਂ ਲਈਏ। ਮੁੱਕਦੇ ਨਹੀਂ ਹਨ। ਤੀਵੀਂ-ਆਦਮੀ ਦੀ ਕਾਹਦੀ ਲੜਾਈ ਹੁੰਦੀ ਹੈ। ਦਿਨੇ ਲੂਣ, ਤੇਲ ਪਿਛੇ ਲੜੀ ਜਾਂਦੇ ਹਨ। ਰਾਤ ਨੂੰ ਬਿਸਤਰਾਂ ਇਕੋਂ ਸਾਝਾਂ ਕਰਦੇ ਹਨ। ਘਿਉ ਖਿੱਚੜੀ ਹੋ ਜਾਂਦੇ ਹਨ। ਮਰਦ ਨੂੰ ਪਲੋਚ, ਪੁਚਕਾਰ ਕੇ ਰੱਖੀਦਾ ਹੈ। ਮਰਦ ਪਿਆਰ ਦੇ ਭੁੱਖੇ ਹੁੰਦੇ ਹਨ। ਜਿਸ ਤੋਂ ਪਿਆਰ ਮਿਲਦਾ ਹੈ। ਉਸ ਦੀ ਬੁੱਕਲ ਵਿੱਚ ਵੜ ਜਾਂਦੇ ਹਨ। ਸਾਡੇ ਵੇਲੇ ਮਨੁੱਖ ਆਥਣ ਸਵੇਰ ਗੁੱਤ ਨੂੰ ਵੱਟਾ ਦਿੰਦੇ ਸਨ। ਜੁੱਤੀ ਮੂਹਰੇ ਲਾ ਕੇ ਰੱਖਦੇ ਹਨ। ਮੈਂ ਤਾਂ ਕੋਈ  ਰੁਸ ਕੇ ਪੇਕੀ ਬੈਠੀ ਨਹੀਂ ਦੇਖ਼ੀ। ਪੇਕੀ ਬੈਠ ਕੇ ਵਸੇਬਾ ਨਹੀਂ ਹੋਣਾਂ। ਭਰਾ ਕਿੰਨਾਂ ਚਿਰ ਰੱਖੇਗਾ? " ਪ੍ਰੀਤ ਨੇ ਉਸ ਨੂੰ ਕਿਹਾ, " ਬੇਬੇ ਤੇਰੀ ਗੱਲ ਮੇਰੇ ਦਿਲ ਨੂੰ ਚੰਗੀ ਲੱਗੀ ਹੈ। ਮੈਂ ਅੱਜ ਹੀ ਆਪਦੇ ਘਰ ਮੁੜ ਜਾਂਦੀ ਹਾਂ। " " ਪ੍ਰੀਤ ਚੰਗਾ ਕੰਮ ਕਰਨ ਲੱਗੇ ਬਹੁਤਾ ਨਹੀਂ ਸੋਚੀਦਾ। ਮੇਰੀ ਮੰਨਦੀ ਹੈ, ਇੰਨੀ ਕੱਪੜੀ ਤੁਰ ਜਾ। ਆਪਦੇ ਘਰ ਵਾਪਸ ਜਾਂਣ ਲਈ ਕਿਸੇ ਪੰਡਤ ਜਾਂ ਹੋਰ ਨੂੰ ਪੁੱਛਣ ਦੀ ਲੋੜ ਨਹੀਂ ਹੈ। "
ਪ੍ਰੀਤ ਵੀ ਚੈਨ ਨਾਲ ਲੜਦੀ ਥੱਕ ਗਈ ਸੀ। ਉਸ ਨੇ ਵੀ ਘਰ ਜਾਂਣਾਂ ਠੀਕ ਸਮਝਿਆ। ਪ੍ਰੀਤ ਨੂੰ ਭਰਾ ਦੇ ਘਰ ਵਿੱਚ ਘੁੱਟਣ ਮਹਿਸੂਸ ਹੋ ਰਹੀ ਸੀ। ਭਾਵੇ ਇਸ ਘਰ ਨਾਲ ਵਿਆਹ ਤੋਂ ਪਹਿਲਾਂ ਬਹੁਤ ਪਿਆਰ ਸੀ। ਹੁਣ ਉਹੀ ਬੇਗਾਨਾਂ ਲੱਗਦਾ ਸੀ। ਇਸ ਘਰ ਨਾਲੋਂ ਪਤੀ ਦਾ ਘਰ ਪਿਆਰਾ ਲੱਗਦਾ ਸੀ। ਉਥੇ ਆਪਦੀ ਮਰਜ਼ੀ ਨਾਲ ਹਰ ਚੀਜ਼ ਚੱਕਦੀ ਧਰਦੀ ਸੀ। ਪ੍ਰੀਤ ਕੋਲ ਘਰ ਦੀ ਚਾਬੀ ਸੀ। ਉਸ ਨੇ ਬੱਸ ਫੜੀ, ਘਰ ਦੇ ਦਰਾਂ ਮੂਹਰੇ ਜਾ ਉਤਰ ਗਈ। ਚੈਨ ਕੋਲ ਉਸ ਦੇ ਦੋਸਤ ਮੁੰਡੇ ਬੈਠੇ ਸਨ। ਉਹ ਪ੍ਰੀਤ ਨੂੰ ਦੇਖ਼ ਕੇ, ਖਿਸਕ ਗਏ। ਪ੍ਰੀਤ ਨੇ ਸੁੱਤੀ ਹੋਈ ਆਪਦੀ ਕੁੜੀ ਨੂੰ ਬਿਡ ਉਤੇ ਪਾ ਦਿੱਤਾ। ਚੈਨ ਪ੍ਰੀਤ ਨੂੰ ਘਰ ਆਈ ਦੇਖ਼ਕੇ ਹੈਰਾਨ ਹੋ ਗਿਆ। ਖੁਸ਼ ਵੀ ਹੋ ਗਿਆ। ਉਹ ਬੰਦੇ ਬਹੁਤ ਸੁਖੀ ਰਹਿੰਦੇ ਹਨ। ਜੋ ਮਾੜੇ ਸਮੇਂ ਨੂੰ ਭੁੱਲਾ ਕੇ, ਰਾਤ ਬੀਤਣ ਵਾਂਗ, ਬਾਤ ਮੁੱਕਾ ਦਿੰਦੇ ਹਨ। ਗੱਲ ਨੂੰ ਖਿਚਦੇ ਨਹੀਂ ਹਨ। ਕੱਲ ਦੇ ਬੀਤਣ ਨਾਲ, ਜੀਵਨ ਦੇ ਦੁੱਖ, ਦਰਦ ਭੁੱਲਾ ਦਿੰਦੇ ਹਨ। ਚੈਨ ਨੇ ਮੌਕਾ ਦੇਖ਼ਦੇ ਹੀ ਪ੍ਰੀਤ ਨੂੰ ਜੱਫ਼ੀ ਪਾ ਲਈ। ਪ੍ਰੀਤ ਵੀ ਇਕੱਲਤਾ ਹੰਢਾ ਕੇ, ਅੱਕ ਗਈ ਸੀ। ਉਸ ਨੂੰ ਚੈਨ ਦੇ ਛੂਹਣ ਨਾਲ ਆਪਣਾਂ-ਪਣ ਮਹਸੂਸ ਹੋਇਆ। ਚੈਨ ਤੇ ਪ੍ਰੀਤ ਨੂੰ ਲੱਗਾ, ਉਹ ਸਾਲਾਂ ਬਾਅਦ ਮਿਲ ਰਹੇ ਹਨ। ਦੋਂਨੇਂ ਇੱਕ ਦੂਜੇ ਨੂੰ ਗਲ਼ੇ ਲੱਗ ਕੇ ਮਿਲੇ। ਪਿਆਰ ਭਾਵੇ ਕਬਜ਼ਾ ਨਹੀਂ ਹੈ। ਪਰ ਪਤੀ-ਪਤਨੀ ਦਾ ਪਿਆਰ ਹੱਕ ਹੈ। ਜੋ ਚੀਜ਼ ਨਾਂਮ ਹੋ ਜਾਂਦੀ ਹੈ। ਉਸ ਨੂੰ ਜਿਵੇ ਵੀ ਵਰਤੀਏ। ਕੋਈ ਨਿਰਾਜਗੀ ਨਹੀਂ ਹੁੰਦੀ। ਪਤੀ-ਪਤਨੀ, ਪ੍ਰੇਮੀਆਂ ਦੇ ਦਿਮਾਗ ਨੂੰ ਪਤਾ ਹੁੰਦਾ ਹੈ। ਇੱਕ ਦੂਜੇ ਨੂੰ ਮਿਲ ਕੇ, ਹੱਵਸ ਮਿਟਾਉਣੀ ਹੈ। ਕਮਾਲ ਦੀ ਬਾਤ ਹੈ। ਪਹਿਲਾਂ ਇੰਨਾਂ ਸਜਦੇ, ਸਵਰਦੇ ਹਨ। ਫਿਰ ਪਤੀ-ਪਤਨੀ, ਪ੍ਰੇਮੀ ਇੱਕ ਦੂਜੇ ਦੇ ਕੱਪੜੇ ਉਤਾਰ ਦਿੰਦੇ ਹਨ। ਜੋ ਇਸ ਤਰਾਂ ਕਰਦਾ ਹੈ। ਉਸੇ ਨੂੰ ਪਤੀ-ਪਤਨੀ, ਪ੍ਰੇਮੀਆਂ ਵਿੱਚ ਗਿੱਣਿਆ ਜਾਂਦਾ ਹੈ। ਭੁੱਖੇ ਪ੍ਰੀਤ ਭੋਜਨ ਨਾਲ। ਕਾਂਮ ਪ੍ਰੀਤ ਰੂਪ ਨਾਲ। ਸਹੁ ਬਿੰਨ ਪ੍ਰੀਤ ਨਾਂ ਉਪਜੇ। ਚੈਨ ਤੇ ਪ੍ਰੀਤ ਇੱਕ ਦੂਜੇ ਦੇ ਨੇੜੇ ਹੁੰਦੇ ਹੀ ਸਾਰੇ ਗਿੱਲੇ-ਸ਼ਿਕਵੇਂ ਭੁੱਲ ਗਏ ਸਨ। ਇੱਕ ਦੂਜੇ ਲਈ ਪਿਆਰ ਅਜੇ ਵੀ ਬਾਕੀ ਸੀ। ਕੀ ਇਹ ਇੱਕ ਦੂਜੇ ਲਈ ਪਿਆਰ ਸੀ? ਜਾਂ ਕੀ ਆਪੋਂ-ਆਪਣੇ ਸਰੀਰ ਦਾ ਮੰਨੋਰੰਜ਼ਨ ਕਰਨ ਦਾ ਮੱਤਲੱਬ ਸੀ? ਪਿਆਰ ਪਤੀ-ਪਤਨੀ, ਪ੍ਰੇਮੀਆਂ ਦਾ ਰਿਸ਼ਤਾ ਹੱਵਸ ਉਤੇ ਟਿੱਕਿਆ ਹੈ। ਐਸਾ ਕਰਨ ਨੂੰ ਬਹੁਤੇ ਦੂਜੇ ਨੂੰ, ਲੋਕ ਹੱਵਸ ਮਿਟਾਉਂਦੇ ਦਿਸਦੇ ਹਨ। ਆਪਣੀ ਬਾਰੀ ਪਿਆਰ ਦਾ ਲਫ਼ਜ਼ ਵਰਤਦੇ ਹਨ। ਉਹ ਫਿਰ ਇੱਕ ਦੂਜੇ ਵਿੱਚ ਰਚ-ਮਿਚ ਗਏ ਸਨ। ਜਿਵੇਂ ਕੁੱਝ ਹੋਇਆ ਹੀ ਨਾਂ ਹੋਵੇ।

Comments

Popular Posts