ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੪੩ Page 343 of 1430
15703 ਬਾਵਨ ਅਖਰ ਜੋਰੇ ਆਨਿ ॥



Baavan Akhar Jorae Aan ||

बावन अखर जोरे आनि ॥

ਬਵੰਜਾ ਅੱਖਰ ਵਰਤ ਕੇ, ਪੁਸਤਕਾਂ ਤਾਂ ਲਿਖ ਦਿੱਤੀਆਂ ਹਨ ॥



The fifty-two letters have been joined together.

15704 ਸਕਿਆ ਨ ਅਖਰੁ ਏਕੁ ਪਛਾਨਿ ॥



Sakiaa N Akhar Eaek Pashhaan ||

सकिआ न अखरु एकु पछानि ॥

ਬੰਦਾ ਉਸ ਇੱਕ ਪ੍ਰਭੂ ਨੂੰ ਨਹੀਂ ਪਛਾਣ ਸਕਿਆ ਹੈ ॥



But people cannot recognize the One Word of God.

15705 ਸਤ ਕਾ ਸਬਦੁ ਕਬੀਰਾ ਕਹੈ ॥



Sath Kaa Sabadh Kabeeraa Kehai ||

सत का सबदु कबीरा कहै ॥

ਭਗਤ ਕਬੀਰ ਜੀ ਆਖ ਰਹੇ ਹਨ। ਜੋ ਮਨੁੱਖ ਇਹਨਾਂ ਅੱਖਰਾਂ ਦੀ ਰਾਹੀਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ॥



Kabeer speaks the Shabad, the Word of Truth.

15706 ਪੰਡਿਤ ਹੋਇ ਸੁ ਅਨਭੈ ਰਹੈ ॥



Panddith Hoe S Anabhai Rehai ||

पंडित होइ सु अनभै रहै ॥

ਉਹੀ ਹੈ ਪੰਡਿਤ, ਤੇ, ਉਹ ਗਿਆਨ-ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥



One who is a Pandit, a religious scholar, must remain fearless.

15707 ਪੰਡਿਤ ਲੋਗਹ ਕਉ ਬਿਉਹਾਰ ॥



Panddith Logeh Ko Biouhaar ||

पंडित लोगह कउ बिउहार ॥

ਪੰਡਿਤ ਲੋਕਾਂ ਨੂੰ ਇਹ ਕਿੱਤਾ ਲੱਭਾ ਹੋਇਆ ਹੈ। ਅੱਖਰ ਜੋੜ ਕੇ ਹੋਰਨਾਂ ਨੂੰ ਸੁਣਾ ਦੇਂਦੇ ਹਨ ॥



It is the business of the scholarly person to join letters.

15708 ਗਿਆਨਵੰਤ ਕਉ ਤਤੁ ਬੀਚਾਰ ॥



Giaanavanth Ko Thath Beechaar ||

गिआनवंत कउ ततु बीचार ॥

ਉਹ ਇਹਨਾਂ ਅੱਖਰਾਂ ਨੂੰ ਉਹੀ ਕੁਝ ਸਮਝੇਗਾ ॥



The spiritual person contemplates the essence of reality.

15709 ਜਾ ਕੈ ਜੀਅ ਜੈਸੀ ਬੁਧਿ ਹੋਈ ॥



Jaa Kai Jeea Jaisee Budhh Hoee ||

ਜਿਸ ਬੰਦੇ ਦੇ ਅੰਦਰ ਜਿਹੋ ਜਿਹੀ ਅਕਲ ਹੁੰਦੀ ਹੈ ॥

जा कै जीअ जैसी बुधि होई ॥



According to the wisdom within the mind,

15710 ਕਹਿ ਕਬੀਰ ਜਾਨੈਗਾ ਸੋਈ ॥੪੫॥



Kehi Kabeer Jaanaigaa Soee ||45||

कहि कबीर जानैगा सोई ॥४५॥

ਭਗਤ ਕਬੀਰ ਜੀ ਆਖ ਰਹੇ ਹਨ। ਰੱਬੀ ਗੁਣਾਂ ਵਾਲਾ, ਹੀ ਜਾਣ ਸਕਦਾ ਹੈ ||45||


Says Kabeer, so does one come to understand. ||45||
15711 ੴ ਸਤਿਗੁਰ ਪ੍ਰਸਾਦਿ ॥



Ik Oankaar Sathigur Prasaadh ||

ੴ सतिगुर प्रसादि ॥
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕ ਜੋਟੀ-ਦੋਸਤੀ-ਇੱਕ-ਮਿਕ ਹਨ। ਇਕ ਤਾਕਤ ਹੈ ॥

One Universal Creator God. By The Grace Of The True Guru:

15712 ਰਾਗੁ ਗਉੜੀ ਥਿਤੀ ਕਬੀਰ ਜੀ ਕੀ ॥



Raag Gourree Thhithanee Kabeer Jee Kanee ||

रागु गउड़ी थित‍ी कबीर जी क‍ी ॥


ਰਾਗੁ ਗਉੜੀ ਥਿਤੀ ਕਬੀਰ ਜੀ ਕੀ ॥

ਪੂਰਨਮਾਸ਼ੀ ਤੋਂ ਅਗਾਂਹ ਏਕਮ ਤੋਂ ਲੈ ਕੇ 15 ਦਿਨ ਮੱਸਿਆ ਤੱਕ ਇਹੀ ਦਿਨ ਥਿੱਤਾਂ ਹਨ ॥
Raag Gauree, T'hitee ~ The Lunar Days Of Kabeer Jee:

15713 ਸਲੋਕੁ ॥



Salok ||

सलोकु ॥


ਸਲੋਕੁ ॥
Shalok ॥

15714 ਪੰਦ੍ਰਹ ਥਿਤੀ ਸਾਤ ਵਾਰ ॥



Pandhreh Thhithanee Saath Vaar ||

पंद्रह थित‍ी सात वार ॥

ਭਰਮੀ ਲੋਕ ਤਾਂ ਵਰਤ ਰੱਖ ਕੇ, ਪੰਦ੍ਰਹ ਥਿੱਤਾਂ ਤੇ ਸੱਤ ਵਾਰ ਮਨਾਉਂਦੇ ਹਨ ॥



There are fifteen lunar days, and seven days of the week.

15715 ਕਹਿ ਕਬੀਰ ਉਰਵਾਰ ਨ ਪਾਰ ॥



Kehi Kabeer Ouravaar N Paar ||

कहि कबीर उरवार न पार ॥

ਭਗਤ ਕਬੀਰ ਜੀ ਆਖ ਰਹੇ ਹਨ। ਪ੍ਰਭੂ ਦਾ ਨਾਹ ਉਰਲਾ ਬੰਨਾ ਤੇ ਨਾਹ ਪਾਰਲਾ ਬੰਨਾ ਦਿੱਸਦਾ ਹੈ, ਜੋ ਪਰਮਾਤਮਾ ਬੇਅੰਤ ਹੈ ॥



Says Kabeer, it is neither here nor there.

15716 ਸਾਧਿਕ ਸਿਧ ਲਖੈ ਜਉ ਭੇਉ ॥



Saadhhik Sidhh Lakhai Jo Bhaeo ||

साधिक सिध लखै जउ भेउ ॥

ਸਿਫ਼ਤਿ-ਸਾਲਾਹ ਦਾ ਸਾਧਨ ਕਰਨ ਵਾਲਾ ਜੋ ਭੀ ਮਨੁੱਖ ਉਸ ਪ੍ਰਭੂ ਦਾ ਭੇਤ ਪਾ ਲੈਂਦਾ ਹੈ ॥



When the Siddhas and seekers come to know the Lord's mystery

15717 ਆਪੇ ਕਰਤਾ ਆਪੇ ਦੇਉ ॥੧॥



Aapae Karathaa Aapae Dhaeo ||1||

आपे करता आपे देउ ॥१॥

ਪ੍ਰਭੂ ਪ੍ਰਕਾਸ਼-ਸਰੂਪ ਕਰਤਾਰ ਆਪ ਹੀ ਆਪ ਹਰ ਥਾਂ ਦਿੱਸਦਾ ਹੈ ||1||


They themselves become the Creator; they themselves become the Divine Lord. ||1||
15718 ਥਿਤੀ ॥



Thhithanee ||

थित‍ी ॥


ਥਿਤੀ ਦਿਨ ॥
T'hitee:

15719 ਅੰਮਾਵਸ ਮਹਿ ਆਸ ਨਿਵਾਰਹੁ ॥



Anmaavas Mehi Aas Nivaarahu ||

अमावस महि आस निवारहु ॥

ਮੱਸਿਆ ਵਾਲੇ ਦਿਨ ਵਰਤ-ਇਸ਼ਨਾਨ ਤੇ ਹੋਰ ਹੋਰ ਆਸਾਂ ਦੂਰ ਕਰੋ ॥



On the day of the new moon, give up your hopes.

15720 ਅੰਤਰਜਾਮੀ ਰਾਮੁ ਸਮਾਰਹੁ ॥



Antharajaamee Raam Samaarahu ||

अंतरजामी रामु समारहु ॥

ਮਨ ਦੀਆਂ ਦੀ ਜਾਣਨ ਵਾਲੇ, ਪ੍ਰਭੂ ਨੂੰ ਹਿਰਦੇ ਵਿਚ ਵਸਾਓ ॥



Remember the Lord, the Inner-knower, the Searcher of hearts.

15721 ਜੀਵਤ ਪਾਵਹੁ ਮੋਖ ਦੁਆਰ ॥



Jeevath Paavahu Mokh Dhuaar ||

जीवत पावहु मोख दुआर ॥

ਜੇ ਪਰਮਾਤਮਾ ਦਾ ਸਿਮਰਨ ਕਰੋਗੇ, ਤਾਂ ਇਸੇ ਜਨਮ ਵਿਚ ਵਿਕਾਰਾਂ ਦੁੱਖਾਂ ਅਤੇ ਭਰਮਾਂ-ਵਹਿਮਾਂ ਤੋਂ ਖ਼ਲਾਸੀ ਹਾਂਸਲ ਕਰ ਲਵੋਗੇ ॥



You shall attain the Gate of Liberation while yet alive.

15722 ਅਨਭਉ ਸਬਦੁ ਤਤੁ ਨਿਜੁ ਸਾਰ ॥੧॥



Anabho Sabadh Thath Nij Saar ||1||

अनभउ सबदु ततु निजु सार ॥१॥

ਸਤਿਗੁਰੂ ਦਾ ਸ਼ਬਦ ਅਨੁਭਵੀ ਰੂਪ ਵਿਚ ਫੁਰੇਗਾ। ਨਿਰੋਲ ਆਪਣਾ ਸ੍ਰੇਸ਼ਟ ਅਸਲਾ ਮਘ ਪਏਗਾ ॥



You shall come to know the Shabad, the Word of the Fearless Lord, and the essence of your own inner being. ||1||

15723 ਚਰਨ ਕਮਲ ਗੋਬਿੰਦ ਰੰਗੁ ਲਾਗਾ ॥



Charan Kamal Gobindh Rang Laagaa ||

चरन कमल गोबिंद रंगु लागा ॥

ਜਿਸ ਮਨੁੱਖ ਦਾ ਪਿਆਰ ਗੋਬਿੰਦ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ, ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ॥



One who enshrines love for the Lotus Feet of the Lord of the Universe

15724 ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥੧॥ ਰਹਾਉ ॥



Santh Prasaadh Bheae Man Niramal Har Keerathan Mehi Anadhin Jaagaa ||1|| Rehaao ||

संत प्रसादि भए मन निरमल हरि कीरतन महि अनदिनु जागा ॥१॥ रहाउ ॥

ਰੱਬ ਦੀ ਸਿਫ਼ਤਿ-ਸਾਲਾਹ ਵਿਚ ਜੁੜ ਕੇ ਉਹ ਮਨੁੱਖ ਵਿਕਾਰਾਂ ਵਲੋਂ ਹਰ ਵੇਲੇ ਸੁਚੇਤ ਰਹਿੰਦਾ ਹੈ ॥1॥ ਰਹਾਉ ॥



By the Grace of the Saints, her mind becomes pure; night and day, she remains awake and aware, singing the Kirtan of the Lord's Praises. ||1||Pause||

15725 ਪਰਿਵਾ ਪ੍ਰੀਤਮ ਕਰਹੁ ਬੀਚਾਰ ॥



Parivaa Preetham Karahu Beechaar ||

परिवा प्रीतम करहु बीचार ॥

ਏਕਮ ਥਿੱਤ ਇੱਕ ਰੱਬ ਬੇਅੰਤ ਹੈ। ਉਸ ਪਿਆਰੇ ਦੇ ਗੁਣਾਂ ਦਾ ਵਿਚਾਰ ਕਰੋ ॥



On the first day of the lunar cycle, contemplate the Beloved Lord.

15726 ਘਟ ਮਹਿ ਖੇਲੈ ਅਘਟ ਅਪਾਰ ॥



Ghatt Mehi Khaelai Aghatt Apaar ||

घट महि खेलै अघट अपार ॥

ਰੱਬ ਸਰੀਰਾਂ ਦੀ ਕੈਦ ਵਿਚ ਨਹੀਂ ਆਉਂਦਾ, ਹਰੇਕ ਸਰੀਰ ਵਿਚ ਖੇਡ ਰਿਹਾ ਹੈ ॥



He is playing within the heart; He has no body - He is Infinite.

15727 ਕਾਲ ਕਲਪਨਾ ਕਦੇ ਨ ਖਾਇ ॥



Kaal Kalapanaa Kadhae N Khaae ||

काल कलपना कदे न खाइ ॥

ਰੱਬ ਦੇ ਪਿਆਰੇ ਨੂੰ ਕਦੇ ਮੌਤ ਦਾ ਡਰ ਨਹੀਂ ਹੁੰਦਾ ॥



The pain of death never consumes that person

15728 ਆਦਿ ਪੁਰਖ ਮਹਿ ਰਹੈ ਸਮਾਇ ॥੨॥



Aadh Purakh Mehi Rehai Samaae ||2||

आदि पुरख महि रहै समाइ ॥२॥

ਉਹ ਸਦਾ ਸਭ ਦੇ ਸਿਰਜਣ ਵਾਲੇ ਅਕਾਲ ਪੁਰਖ ਵਿਚ ਜੁੜਿਆ ਰਹਿੰਦਾ ਹੈ ||2||


Who remains absorbed in the Primal Lord God. ||2||
15729 ਦੁਤੀਆ ਦੁਹ ਕਰਿ ਜਾਨੈ ਅੰਗ ॥



Dhutheeaa Dhuh Kar Jaanai Ang ||

दुतीआ दुह करि जानै अंग ॥

ਦੀਜੀ ਥਿੱਤ ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਜਗਤ ਨਿਰਾ ਪ੍ਰਕਿਤੀ ਨਹੀਂ ਹੈ, ਉਹ ਇਸ ਸੰਸਾਰ ਦੇ ਦੋ ਅੰਗ ਸਮਝਦਾ ਹੈ ॥



On the second day of the lunar cycle, know that there are two beings within the fiber of the body.

15730 ਮਾਇਆ ਬ੍ਰਹਮ ਰਮੈ ਸਭ ਸੰਗ ॥



Maaeiaa Breham Ramai Sabh Sang ||

माइआ ब्रहम रमै सभ संग ॥

ਬ੍ਰਹਮ ਇਸ ਮਾਇਆ ਦੇ ਵਿਚ ਹਰੇਕ ਦੇ ਨਾਲ ਵੱਸ ਰਿਹਾ ਹੈ ॥



Maya and God are blended with everything.

15731 ਨਾ ਓਹੁ ਬਢੈ ਨ ਘਟਤਾ ਜਾਇ ॥



Naa Ouhu Badtai N Ghattathaa Jaae ||

ना ओहु बढै न घटता जाइ ॥

ਰੱਬ ਕਦੇ ਵੱਡਾ ਛੋਟਾ ਨਹੀਂ ਹੈ ॥



God does not increase or decrease.

15732 ਅਕੁਲ ਨਿਰੰਜਨ ਏਕੈ ਭਾਇ ॥੩॥



Akul Niranjan Eaekai Bhaae ||3||

अकुल निरंजन एकै भाइ ॥३॥

ਰੱਬ ਮਾਲਕ ਸਦਾ ਇਕੋ ਜਿਹਾ ਰਹਿੰਦਾ ਹੈ, ਉਸ ਦੀ ਕੋਈ ਖ਼ਾਸ ਕੁਲ ਨਹੀਂ ਹੈ ||3||


He is unknowable and immaculate; He does not change. ||3||
15733 ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥



Thritheeaa Theenae Sam Kar Liaavai ||

त्रितीआ तीने सम करि लिआवै ॥

ਤੀਜੀ ਥਿੱਤ ਮਾਇਆ ਦੇ ਤਿੰਨਾਂ ਗੁਣਾਂ ਨੂੰ ਸਹਿਜ ਅਵਸਥਾ ਵਿਚ ਰੱਖਦਾ ਹੈ ਬੰਦਾ ਗੁਣਾਂ ਨੂੰ ਹਾਂਸਲ ਕਰਕੇ ਨਹੀਂ ਡੋਲਦਾ ॥



On the third day of the lunar cycle, one who maintains his equilibrium amidst the three modes

15734 ਆਨਦ ਮੂਲ ਪਰਮ ਪਦੁ ਪਾਵੈ ॥



Aanadh Mool Param Padh Paavai ||

आनद मूल परम पदु पावै ॥

ਉਹ ਮਨੁੱਖ ਉਸ ਸਭ ਤੋਂ ਉੱਚੀ ਆਤਮਕ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜੋ ਅਨੰਦ ਦਾ ਸੋਮਾ ਹੈ ॥



Finds the source of ecstasy and the highest status.

15735 ਸਾਧਸੰਗਤਿ ਉਪਜੈ ਬਿਸ੍ਵਾਸ ॥



Saadhhasangath Oupajai Bisvaas ||

साधसंगति उपजै बिस्वास ॥

ਸਤਸੰਗ ਵਿਚ ਰਹਿ ਕੇ ਉਸ ਮਨੁੱਖ ਦੇ ਅੰਦਰ ਇਹ ਯਕੀਨ ਪੈਦਾ ਹੋ ਜਾਂਦਾ ਹੈ ॥



In the Saadh Sangat, the Company of the Holy, faith wells up.

15736 ਬਾਹਰਿ ਭੀਤਰਿ ਸਦਾ ਪ੍ਰਗਾਸ ॥੪॥



Baahar Bheethar Sadhaa Pragaas ||4||

बाहरि भीतरि सदा प्रगास ॥४॥

ਅੰਦਰ ਬਾਹਰ ਹਰ ਥਾਂ ਹਰ ਸਮੇਂ ਪ੍ਰਭੂ ਦਾ ਹੀ ਪ੍ਰਕਾਸ਼ ਹੈ ||4||


Outwardly, and deep within, God's Light is always radiant. ||4||
15737 ਚਉਥਹਿ ਚੰਚਲ ਮਨ ਕਉ ਗਹਹੁ ॥



Chouthhehi Chanchal Man Ko Gehahu ||

चउथहि चंचल मन कउ गहहु ॥

ਚੌਥੀ ਥਿੱਤ ਨੂੰ ਕਿਸੇ ਕਰਮ-ਧਰਮ ਦੇ ਥਾਂ)ਇਸ ਚੰਚਲ ਮਨ ਨੂੰ ਪਕੜ ਕੇ ਰੱਖੋ ॥



On the fourth day of the lunar cycle, restrain your fickle mind,

15738 ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥



Kaam Krodhh Sang Kabahu N Behahu ||

काम क्रोध संगि कबहु न बहहु ॥

ਕਾਮ ਕ੍ਰੋਧ ਦੀ ਸੰਗਤਿ ਵਿਚ ਨਾਹ ਬੈਠੋ ॥



And do not ever associate with sexual desire or anger.

15739 ਜਲ ਥਲ ਮਾਹੇ ਆਪਹਿ ਆਪ ॥



Jal Thhal Maahae Aapehi Aap ||

जल थल माहे आपहि आप ॥

ਪ੍ਰਭੂ ਜਲ ਵਿਚ, ਧਰਤੀ ਉੱਤੇ ਹਰ ਥਾਂ ਆਪ ਹੀ ਆਪ ਵਿਆਪਕ ਹੈ ॥



On land and sea, He Himself is in Himself.

15740 ਆਪੈ ਜਪਹੁ ਆਪਨਾ ਜਾਪ ॥੫॥



Aapai Japahu Aapanaa Jaap ||5||

आपै जपहु आपना जाप ॥५॥

ਉਸ ਦੀ ਜੋਤ ਵਿਚ ਜੁੜ ਕੇ ਉਹ ਜਾਪ ਜਪੋ ਜੋ ਤੁਹਾਡੇ ਕੰਮ ਆਉਣ ਵਾਲਾ ਹੈ ||5||


He Himself meditates and chants His Chant. ||5||
15741 ਪਾਂਚੈ ਪੰਚ ਤਤ ਬਿਸਥਾਰ ॥



Paanchai Panch Thath Bisathhaar ||

पांचै पंच तत बिसथार ॥

ਪੰਜਵੀਂ ਥਿੱਤ ਨੂੰ, ਚੇਤੇ ਕਰਾਂਉਂਦੀ ਹੈ। ਇਹ ਜਗਤ ਪੰਜਾਂ ਤੱਤਾਂ ਤੋਂ ਇਕ ਖੇਲ ਜਿਹਾ ਬਣਿਆ ਹੈ ॥



On the fifth day of the lunar cycle, the five elements expand outward.

15742 ਕਨਿਕ ਕਾਮਿਨੀ ਜੁਗ ਬਿਉਹਾਰ ॥



Kanik Kaaminee Jug Biouhaar ||

कनिक कामिनी जुग बिउहार ॥

ਇਹ ਗੱਲ ਵਿਸਾਰ ਕੇ ਬੰਦਾ ਧਨ ਤੇ ਇਸਤ੍ਰੀ ਇਹਨਾਂ ਦੋਹਾਂ ਦੇ ਰੁਝੇਵੇਂ ਵਿਚ ਮਸਤ ਹੋ ਰਿਹਾ ਹੈ ॥

ਇਥੇ Men are occupied in the pursuit of gold and women.

15743 ਪ੍ਰੇਮ ਸੁਧਾ ਰਸੁ ਪੀਵੈ ਕੋਇ ॥



Praem Sudhhaa Ras Peevai Koe ||

प्रेम सुधा रसु पीवै कोइ ॥

ਕੋਈ ਵਿਰਲਾ ਮਨੁੱਖ ਹੈ ਜੋ ਭਗਵਾਨ ਦੇ ਪ੍ਰੇਮ-ਅੰਮ੍ਰਿਤ ਰਸ ਪੀਂਦਾ ਹੈ ॥

How rare are those who drink in the pure essence of the Lord's Love.

15744 ਜਰਾ ਮਰਣ ਦੁਖੁ ਫੇਰਿ ਨ ਹੋਇ ॥੬॥



Jaraa Maran Dhukh Faer N Hoe ||6||

जरा मरण दुखु फेरि न होइ ॥६॥

ਉਸ ਨੂੰ ਬੁਢੇਪੇ ਅਤੇ ਮੌਤ ਦਾ ਸਹਿਮ ਮੁੜ ਕਦੇ ਨਹੀਂ ਲੱਗਦਾ ||6||


They shall never again suffer the pains of old age and death. ||6||
15745 ਛਠਿ ਖਟੁ ਚਕ੍ਰ ਛਹੂੰ ਦਿਸ ਧਾਇ ॥



Shhath Khatt Chakr Shhehoon Dhis Dhhaae ||

छठि खटु चक्र छहूं दिस धाइ ॥

ਛੇਵੀਂ ਥਿੱਤ ਮਨੁੱਖ ਦੇ ਪੰਜੇ ਗਿਆਨ-ਇੰਦਰੇ ਅਤੇ ਛੇਵਾਂ ਮਨ ਇਹ ਸਾਰਾ ਸਾਥ ਸੰਸਾਰ ਦੇ ਪਦਾਰਥਾਂ ਦੀ ਲਾਲਸਾ ਵਿਚ ਭਟਕਦਾ ਫਿਰਦਾ ਹੈ ॥



On the sixth day of the lunar cycle, the six chakras run in six directions.

15746 ਬਿਨੁ ਪਰਚੈ ਨਹੀ ਥਿਰਾ ਰਹਾਇ ॥



Bin Parachai Nehee Thhiraa Rehaae ||

बिनु परचै नही थिरा रहाइ ॥

ਜਦ ਤਕ ਮਨੁੱਖ ਪ੍ਰਭੂ ਦੀ ਯਾਦ ਵਿਚ ਨਹੀਂ ਜੁੜਦਾ, ਤਦ ਤਕ ਇਹ ਸਾਰਾ ਸਾਥ ਇਸ ਭਟਕਣਾ ਵਿਚੋਂ ਹਟ ਕੇ ਟਿਕਦਾ ਨਹੀਂ ਹੈ ॥



Without enlightenment, the body does not remain steady.

15747 ਦੁਬਿਧਾ ਮੇਟਿ ਖਿਮਾ ਗਹਿ ਰਹਹੁ ॥



Dhubidhhaa Maett Khimaa Gehi Rehahu ||

दुबिधा मेटि खिमा गहि रहहु ॥

ਭਟਕਣਾ ਮਿਟਾ ਕੇ ਜਿਰਾਂਦ ਧਾਰਨ ਕਰੋ ਤੇ ਛੱਡੋ ॥



So erase your duality and hold tight to forgiveness,

15748 ਕਰਮ ਧਰਮ ਕੀ ਸੂਲ ਨ ਸਹਹੁ ॥੭॥



Karam Dhharam Kee Sool N Sehahu ||7||

करम धरम की सूल न सहहु ॥७॥

ਇਹ ਕਰਮਾਂ ਧਰਮਾਂ ਦਾ ਲੰਮਾ ਟੰਟਾ ਜਿਸ ਵਿਚੋਂ ਕੁਝ ਭੀ ਹੱਥ ਨਹੀਂ ਆਉਣਾ ਹੈ ||7||


And you will not have to endure the torture of karma or religious rituals. ||7||
15749 ਸਾਤੈਂ ਸਤਿ ਕਰਿ ਬਾਚਾ ਜਾਣਿ ॥



Saathain Sath Kar Baachaa Jaan ||

सातैं सति करि बाचा जाणि ॥

ਸਤਵੀਂ ਥਿੱਤ-ਸਤਿਗੁਰੂ ਦੀ ਬਾਣੀ ਵਿਚ ਸ਼ਰਧਾ ਧਾਰੋ ॥



On the seventh day of the lunar cycle, know the Word as True,

15750 ਆਤਮ ਰਾਮੁ ਲੇਹੁ ਪਰਵਾਣਿ ॥



Aatham Raam Laehu Paravaan ||

आतम रामु लेहु परवाणि ॥

ਆਪਣੇ ਹਿਰਦੇ ਵਿਚ ਇਸ ਬਾਣੀ ਦੀ ਰਾਹੀਂ ਰੱਬ ਦੇ ਨਾਮ ਨੂੰ ਮਨ ਵਿਚ ਯਾਦ ਕਰੋ ॥



And you shall be accepted by the Lord, the Supreme Soul.

15751 ਛੂਟੈ ਸੰਸਾ ਮਿਟਿ ਜਾਹਿ ਦੁਖ ॥



Shhoottai Sansaa Mitt Jaahi Dhukh ||

छूटै संसा मिटि जाहि दुख ॥

ਫਿਕਰ, ਦੁਖ-ਕਲੇਸ਼ ਮਿਟ ਜਾਣਗੇ ॥



Your doubts shall be eradicated, and your pains eliminated,

15752 ਸੁੰਨ ਸਰੋਵਰਿ ਪਾਵਹੁ ਸੁਖ ॥੮॥



Sunn Sarovar Paavahu Sukh ||8||

सुंन सरोवरि पावहु सुख ॥८॥



And in the ocean of the celestial void, you shall find peace. ||8||

ਉਸ ਸਰੋਵਰ ਵਿਚ ਚੁੱਭੀ ਲਾ ਸਕੋਗੇ, ਜਿਥੇ ਸਹਿਮ ਆਦਿਕ ਦੇ ਕੋਈ ਫੁਰਨੇ ਨਹੀਂ ਉਠਦੇ ਅਤੇ ਸੁਖ ਮਿਲੇਗਾ ||8||15753 ਅਸਟਮੀ ਅਸਟ ਧਾਤੁ ਕੀ ਕਾਇਆ ॥



Asattamee Asatt Dhhaath Kee Kaaeiaa ||

असटमी असट धातु की काइआ ॥

ਅੱਠਵੀਂ ਥਿੱਤ ਇਹ ਸਰੀਰ ਤੇ ਲਹੂ ਅੱਠ ਧਾਤਾਂ ਦਾ ਬਣਿਆ ਹੋਇਆ ਹੈ ॥



On the eighth day of the lunar cycle, the body is made of the eight ingredients.

15754 ਤਾ ਮਹਿ ਅਕੁਲ ਮਹਾ ਨਿਧਿ ਰਾਇਆ ॥



Thaa Mehi Akul Mehaa Nidhh Raaeiaa ||

ता महि अकुल महा निधि राइआ ॥

ਪ੍ਰਭੂ ਵੱਸ ਰਿਹਾ ਹੈ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ। ਜੋ ਸਭ ਗੁਣਾਂ ਦਾ ਖ਼ਜ਼ਾਨਾ ਹੈ ॥



Within it is the Unknowable Lord, the King of the supreme treasure.

15755 ਗਉੜੀ ਗੁਰ ਗਮ ਗਿਆਨ ਬਤਾਵੈ ਭੇਦ ॥



Gur Gam Giaan Bathaavai Bhaedh ||

गुर गम गिआन बतावै भेद ॥

ਜਿਸ ਮਨੁੱਖ ਨੂੰ ਪਹੁੰਚ ਵਾਲੇ ਗੁਰੂ ਦਾ ਗਿਆਨ ਇਹ ਭੇਦ ਸਰੀਰ ਦੇ ਵਿੱਚ ਹੀ ਹੈ ਪ੍ਰਭੂ ਦੱਸਦਾ ਹੈ ॥



The Guru, who knows this spiritual wisdom, reveals the secret of this mystery.

15756 ਉਲਟਾ ਰਹੈ ਅਭੰਗ ਅਛੇਦ ॥੯॥



Oulattaa Rehai Abhang Ashhaedh ||9||

उलटा रहै अभंग अछेद ॥९॥

ਉਹ ਸਰੀਰਕ ਮੋਹ ਵਲੋਂ ਪਰਤ ਕੇ, ਅਬਿਨਾਸ਼ੀ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ||9||


Turning away from the world, He abides in the Unbreakable and Impenetrable Lord. ||9||
15757 ਨਉਮੀ ਨਵੈ ਦੁਆਰ ਕਉ ਸਾਧਿ ॥



Noumee Navai Dhuaar Ko Saadhh ||

नउमी नवै दुआर कउ साधि ॥


ਨੌਵੀਂ ਥਿੱਤ ਸਾਰੇ ਸਰੀਰਕ ਇੰਦ੍ਰਿਆਂ ਨੂੰ ਕਾਬੂ ਵਿਚ ਰੱਖੋ, ਇਹਨਾਂ ਤੋਂ ਉੱਠਦੇ ਫੁਰਨਿਆਂ ਨੂੰ ਰੋਕੋ, ਲੋਭ ਮੋਹ ਆਦਿਕ ਸਾਰੇ ਵਿਕਾਰ ਭੁਲਾ ਦਿਉ ।
On the ninth day of the lunar cycle, discipline the nine gates of the body.

15758 ਬਹਤੀ ਮਨਸਾ ਰਾਖਹੁ ਬਾਂਧਿ ॥



Behathee Manasaa Raakhahu Baandhh ||

बहती मनसा राखहु बांधि ॥

ਐਸਾ ਸੁੰਦਰ ਜੀਵਨ ਜੀਵੋਗੇ ਜੋ ਸਦਾ ਕਾਇਮ ਰਹੇਗਾ ॥



Keep your pulsating desires restrained.

15759 ਲੋਭ ਮੋਹ ਸਭ ਬੀਸਰਿ ਜਾਹੁ ॥



Lobh Moh Sabh Beesar Jaahu ||

लोभ मोह सभ बीसरि जाहु ॥

ਲਾਲਚ ਪਿਆਰ ਸਾਰੇ ਵਿਕਾਰ ਭੁਲਾ ਦਿਉ ॥



Forget all your greed and emotional attachment;

15760 ਜੁਗੁ ਜੁਗੁ ਜੀਵਹੁ ਅਮਰ ਫਲ ਖਾਹੁ ॥੧੦॥



Jug Jug Jeevahu Amar Fal Khaahu ||10||

जुगु जुगु जीवहु अमर फल खाहु ॥१०॥

ਇਸ ਮਿਹਨਤ ਦਾ ਐਸਾ ਫਲ ਮਿਲੇਗਾ ਜੋ ਕਦੇ ਨਹੀਂ ਮੁੱਕੇਗਾ ||10||


You shall live throughout the ages, eating the fruit of immortality. ||10||

Comments

Popular Posts