ਭਾਗ 43 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਬੰਦਾ ਲੁੱਕ-ਛਿੱਪ ਕੇ. ਉਹਲੇ ਨਾਲ, ਐਬ ਕਰਦਾ ਫਿਰੇ, ਪਰਦਾ ਢੱਕਿਆ ਰਹਿੰਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਪ੍ਰੀਤ ਨੂੰ ਚੈਨ ਉਤੇ ਛੱਕ ਹੋ ਗਿਆ ਸੀ। ਉਸ ਨੂੰ ਲੱਗਦਾ ਸੀ, ਇਹ ਬੇਈਮਾਨੀਆਂ ਕਰਨੋਂ ਨਹੀਂ ਹੱਟਦਾ। ਗੱਲ਼ਤੀ ਕਰਕੇ ਮੁਕਰ ਜਾਂਦਾ ਹੈ। ਉਹ ਅੱਗੇ ਨਾਲੋਂ ਚੁਕੰਨੀ ਹੋ ਗਈ ਸੀ। ਥੋੜਾ ਜਿਹਾ ਵੀ ਵਿਹਲੀ ਹੁੰਦੀ। ਉਸ ਨੂੰ ਘਰ ਵਿੱਚੋਂ ਘਬਰਾਟ ਆਉਂਦੀ ਸੀ। ਇਸ ਲਈ ਉਹ ਆਪਣੇ-ਆਪ ਨੂੰ ਕੰਮ ਵਿੱਚ ਲਾਈ ਰੱਖਦੀ ਸੀ। ਉਸ ਨੇ ਹੀਟਰ ਦੇ ਝਰਨੇ ਕੱਢ ਕੇ, ਧੋਣੇ ਸੁਰੂ ਕਰ ਦਿੱਤੇ। ਜਦੋਂ ਉਹ ਆਪਦੇ ਕੰਮਰੇ ਦਾ ਝਰਨਾਂ ਕੱਢਣ ਲੱਗੀ। ਉਸ ਨੂੰ 9" ਹੀਟ ਦੀ ਪਾਈਪ ਵਿੱਚ ਕੁੱਝ ਪੇਪਰ ਦਿਸੇ। ਉਸ ਨੇ ਹੱਥ ਪਾ ਕੇ, ਪੇਪਰ ਬਾਹਰ ਕੱਢ ਲਏ। ਇਹ ਉਸ ਦੀਆ ਆਪਦੀਆਂ ਹੀ ਫੋਟੋ ਸਨ। ਜੋ ਚੈਨ ਨੇ ਸੁਹਗਾਰਾਤ ਨੂੰ ਖਿੱਚੀਆਂ ਸਨ। ਨੰਗੀਆਂ ਫੋਟੋਆਂ ਦੇਖ਼ ਕੇ ਪ੍ਰੀਤ ਨੂੰ, ਆਪ ਨੂੰ ਸ਼ਰਮ ਆਉਣ ਲੱਗ ਗਈ। ਪਹਿਲਾਂ ਉਸ ਦਾ ਮਨ ਕੀਤਾ ਪਾੜ ਕੇ, ਅੱਗ ਲਾ ਕੇ ਫੂਕ ਦੇਵੇ। ਫਿਰ ਉਹ ਰੁਕ ਗਈ। ਸੋਚਣ ਲੱਗੀ। ਮੇਰੀਆਂ ਐਸੀ ਹਾਲਤ ਵਿੱਚ, ਐਸੀਆਂ ਫੋਟੋ ਆਈਆਂ ਕਿਥੋ? ਮੈਨੂੰ ਆਪ ਨੂੰ ਇੰਨਾਂ ਫੋਟੋਆਂ ਬਾਰੇ ਪਤਾ ਨਹੀਂ ਹੈ। ਹੋਰ ਕੋਈ ਘਰ ਵਿੱਚ ਆਉਂਦਾ ਨਹੀਂ ਹੈ। ਗੱਲ ਸੋਚ ਤੋਂ ਬਾਹਰ ਦੀ ਸੀ। ਆਪਦਾ ਪੜਦਾ ਕਿਹਦੇ ਕੋਲ ਫੋਲੇ? ਕਿਹਦੇ ਨਾਲ ਗੱਲ ਕਰੇ? ਘਰ ਵਿੱਚ ਚੈਨ ਹੀ ਸੀ। ਛੁੱਟੀ ਹੋਣ ਕਰਕੇ, ਉਹ ਸੁੱਤਾ ਹੋਇਆ ਸੀ। ਉਸ ਨੇ ਚੈਨ ਨੂੰ ਜਗਾ ਲਿਆ। ਉਸ ਨੇ ਕਿਹਾ, " ਇਹ ਫੋਟੋਆਂ ਕਿਵੇਂ ਬੱਣੀਆਂ ਹਨ? ਕਿੰਹਨੇ ਖਿੱਚੀਆਂ ਹਨ? " ਚੈਨ ਨੇ ਬਗੈਰ ਫੋਟੋਆਂ ਨੂੰ ਦੇਖੇ ਹੀ ਕਹਿ ਦਿੱਤਾ, " ਮੈਨੂੰ ਕੁੱਝ ਨਹੀਂ ਪਤਾ ਤੇਰੀਆਂ ਫੋਟੋਆਂ ਹਨ। ਤੈਨੂੰ ਪਤਾ ਹੋਣਾਂ ਚਾਹੀਦਾ ਹੈ। ਜੇ ਵਿਆਹ ਦੀਆਂ ਫੋਟੋਆਂ ਨਹੀਂ ਹਨ, ਤਾਂ ਵਿਆਹ ਤੋਂ ਪਹਿਲਾਂ ਦੀਆਂ ਹੋਣਗੀਆਂ।
ਪ੍ਰੀਤ ਨੇ ਕਿਹਾ, " ਵਿਆਹ ਤੋਂ ਪਹਿਲਾਂ, ਮੈਂ ਕਦੇ ਮਹਿੰਦੀ ਨਹੀਂ ਲਾਈ ਸੀ। ਇੰਨਾਂ ਫੋਟੋਆਂ ਵਿੱਚ ਹੱਥਾਂ ਉਤੇ ਸੂਹੀ ਮਹਿੰਦੀ ਲੱਗੀ ਹੈ। ਤੇਰੇ ਤੋਂ ਬਗੈਰ ਹੋਰ ਕੋਈ ਮੇਰੇ ਨੇੜੇ ਨਹੀਂ ਲੱਗਾ। ਇੰਨਾਂ ਨੂੰ ਆਪ ਹੀ ਦੇਖ ਲੈ। " ਚੈਨ ਫੋਟੋਆਂ ਦੇਖ਼ ਕੇ ਭੱਟਕ ਗਿਆ। ਉਸ ਨੇ ਕਿਹਾ, " ਐਸੀਆਂ ਫੋਟੋਆਂ ਖਿਚਾਉਂਦੀ ਨੂੰ, ਤੈਨੂੰ ਸ਼ਰਮ ਨਹੀਂ ਆਈ। ਫੋਟੋਆਂ ਵਿੱਚ ਤੇਰੇ ਸਰੀਰ ਉਤੇ, ਕੋਈ ਕੱਪੜਾ ਨਹੀਂ ਪਾਇਆ ਹੋਇਆ। ਇਹ ਮੈਨੂੰ ਕਿਉਂ ਦਿਖਾ ਰਹੀ ਹੈ? ਮੇਰੇ ਕੋਲੋ ਪਰੇ ਕਰ ਲੈ। " ਉਸ ਨੇ ਪ੍ਰੀਤ ਸਿਰ ਭਾਂਡਾ ਫੌੜ ਦਿੱਤਾ ਸੀ। ਪ੍ਰੀਤ ਨੂੰ ਪਤਾ ਲੱਗ ਗਿਆ। ਇਹ ਹਰ ਬਾਰ ਪੈਰਾਂ ਉਤੇ ਪਾਣੀ ਨਹੀਂ ਪੈਣ ਦਿੰਦਾ। ਇਸ ਨੇ ਨਹੀਂ ਮੰਨਣਾਂ। ਪ੍ਰੀਤ ਨੇ ਕਿਹਾ, " ਮੈਨੂੰ ਵੀ ਇੰਨਾਂ ਪਤਾ ਲੱਗ ਗਿਆ । ਤੇਰੀ ਕਰਤੂਤ ਹੈ। ਹੋਰ ਕਿਸੇ ਦੀ ਹਿੰਮਤ ਨਹੀਂ ਪੈ ਸਕਦੀ। " ਚੈਨ ਨੇ ਕਿਹਾ, " ਮੈਨੂੰ ਐਸਾ ਕਰਨ ਦੀ ਕੀ ਲੋੜ ਹੈ? ਮੈਂ ਜਦੋਂ ਚਾਹਾਂ ਤੇਰੇ ਕੱਪੜੇ ਉਤਾਰ ਸਕਦਾ ਹਾਂ। ਤੂੰ ਆਪ ਹੀ ਮੇਰੇ ਅੱਗੇ ਨੰਗੀ ਹੋ ਜਾਂਦੀ ਹੈ। ਤੇਰੀਆਂ ਐਸੀਆਂ ਫੋਟੋਆਂ ਮੈਂ ਕੀ ਕਰਨੀਆਂ ਹਨ? "
ਪ੍ਰੀਤ ਨੇ ਕੋਈ ਜੁਆਬ ਨਹੀਂ ਦਿੱਤਾ। ਹਰ ਦਿਨ ਨਵੀਂ ਲੜਾਈ ਪੈ ਜਾਂਦੀ ਸੀ। ਇਹ ਗੱਲ ਕਿਸੇ ਨੂੰ ਦੱਸਣ ਵਾਲੀ ਵੀ ਨਹੀਂ ਸੀ। ਚੈਨ ਨੇ ਅੱਜ ਬਹੁਤ ਸ਼ਰਾਬ ਪੀ ਲਈ ਸੀ। ਉਸ ਨੇ ਪ੍ਰੀਤ ਨਾਲ ਫਿਰ ਗੱਲ ਛੇੜ ਲਈ, ਉਸ ਨੇ ਕਿਹਾ, " ਪ੍ਰੀਤ ਤੂੰ ਮੈਨੂੰ ਆਪਦੀਆਂ ਨੰਗੀਆਂ ਫੋਟੋਆਂ ਦਿਖਾਉਂਦੀ ਸੀ। ਹੁਣ ਮੇਨੂੰ ਦਿਖਾ, ਆਪਦਾਂ ਕਿਹੜਾ ਅੰਗ ਦਿਖਾਉਣਾਂ ਹੈ? ਸਾਰੇ ਕੱਪੜੇ ਪਰੇ ਮਾਰ ਲਾਹ ਕੇ, ਮੇਰੇ ਕੋਲੋ ਕਾਹਦੀ ਸੰਗ ਹੈ? ਮੈਂ ਤੇਰਾ ਖਸਮ ਹਾਂ। ਖ਼ਸਮ ਦੀ ਹਰ ਗੱਲ ਮੰਨੀ ਦੀ ਹੈ। " ਪ੍ਰੀਤ ਨੇ ਪਾਸਾ ਕਰਕੇ, ਪੈਣ ਦੀ ਕੋਸ਼ਸ਼ ਕੀਤੀ। ਚੈਨ ਉਸ ਤੋਂ ਦੂਗਣੀ ਤਾਕਤ ਵਾਲਾ ਸੀ। ਉਸ ਨੇ ਪ੍ਰੀਤ ਨੂੰ ਦੌਨੇਂ ਬਾਵਾਂ ਵਿੱਚ ਲੈ ਕੇ, ਉਸ ਦਾ ਮੂੰਹ ਆਪਦੇ ਵੱਲ ਕਰ ਲਿਆ ਸੀ। ਪ੍ਰੀਤ ਦਾ ਦਮ ਘੁੱਟਣ ਲੱਗਾ ਸੀ। ਇਸੇ ਲਈ ਤਾਂ ਇਸ ਨੂੰ ਘਰ ਵਿੱਚ ਲੈ ਕੇ ਆਇਆ ਸੀ। ਪ੍ਰੀਤ ਨੂੰ ਸੂਤ ਕੇ ਰੱਖ ਦਿੱਤਾ ਸੀ। ਚੈਨ ਦੀ ਹਰਕਤ ਨਾਲ, ਮੱਛੀ ਵਾਂਗ ਤੱੜਫ਼ ਕੇ ਰਹਿ ਗਈ। ਪ੍ਰੀਤ ਨੂੰ ਉਸ ਨੇ ਰੱਜ ਕੇ ਤੰਗ ਕੀਤਾ। ਮੱਛੀ ਪਾਣੀ ਤੋਂ ਬਗੈਰ ਤੱੜਫ਼ਦੀ ਹੈ।
ਉਸੇ ਰਾਤ ਪ੍ਰੀਤ ਦੇ ਜੰਮਣ ਪੀੜਾਂ ਸ਼ੁਰੂ ਹੋ ਗਈਆਂ ਸਨ। ਹਸਪਤਾਲ ਜਾਂਣ ਲਈ, ਉਸ ਨੇ ਚੈਨ ਨੂੰ ਉਠਾਲਣ ਦੀ ਕੋਸ਼ਸ਼ ਕੀਤੀ। ਉਹ ਨਹੀਂ ਉਠਿਆ। ਪ੍ਰੀਤ ਨੇ ਭਰਜਾਈ ਨੂੰ ਫੋਨ ਕਰ ਦਿੱਤਾ ਸੀ। ਉਹ ਉਸ ਨੂੰ ਹਸਪਤਾਲ ਲੈ ਗਈ। ਕੁੱਝ ਘੰਟਿਆ ਪਿਛੋਂ ਪ੍ਰੀਤ ਨੇ ਬੇਟੀ ਨੂੰ ਜਨਮ ਦਿੱਤਾ। ਬੇਟੀ ਹੋਈ ਦੀ ਖ਼ਬਰ ਸੁਣ ਕੇ, ਚੈਨ ਦੂਜੇ ਦਿਨ ਸਵੇਰੇ ਆ ਗਿਆ ਸੀ। ਬੇਟਾ ਜਾਂ ਬੇਟੀ ਜੰਮਣ ਦਾ, ਪ੍ਰੀਤ ਨੂੰ ਕੋਈ ਫ਼ਰਕ ਨਹੀਂ ਸੀ। ਅੱਗਲੇ ਦਿਨ ਉਸ ਨੂੰ ਛੁੱਟੀ ਮਿਲ ਗਈ ਸੀ। ਪ੍ਰੀਤ ਦੀ ਭਰਜਾਈ ਚਹੁੰਦੀ ਸੀ। ਉਹ ਕੁੱਝ ਦਿਨ ਉਸ ਦੇ ਘਰ ਚੱਲੇ। ਪਰ ਪ੍ਰੀਤ ਨੇ ਆਪਦੇ ਘਰ ਜਾਂਣਾ ਹੀ ਠੀਕ ਸਮਝਿਆ। ਪ੍ਰੀਤ ਘਰ ਅਚਾਨਿਕ ਚਲੀ ਗਈ ਸੀ। ਜਦੋ ਪ੍ਰੀਤ ਘਰ ਗਈ। ਚੈਨ ਵਿਚੋਲਣ ਨੂੰ ਘਰ ਸੱਦੀ ਬੈਠਾ ਸੀ। ਸ਼ਾਇਦ ਘਰ ਖ਼ਾਲੀ ਹੋਣ ਦੀ ਪਾਰਟੀ ਕਰ ਰਿਹਾ ਸੀ। ਵਿਚੋਲਣ ਵੀ ਚੈਨ ਦੇ ਬਰਾਬਰ ਦਾਰੂ ਪੀ ਰਹੀ ਸੀ। ਉਹ ਇੰਨੇ ਕੁ ਨਸ਼ੇ ਵਿੱਚ ਸਨ। ਦੋਂਨਾਂ ਨੂੰ ਸੁਰਤ ਨਹੀਂ ਸੀ। ਘਰ ਦੀ ਮਾਲਣ ਆ ਗਈ ਹੈ। ਉਹ ਮਿਊਜ਼ਿਕ ਲਾ ਕੇ, ਡਿਸਕੋ ਕਰ ਰਹੇ ਸਨ। ਵਿਚੋਲਣ ਚੈਨ ਦੀਆਂ ਬਾਹਾਂ ਵਿੱਚ ਝੂਲ ਰਹੀ ਸੀ। ਪ੍ਰੀਤ ਦੀਆਂ ਅੱਖਾਂ ਨੂੰ ਸ਼ਰਮ ਆਉਣ ਲੱਗ ਗਈ। ਨੱਚਦੇ-ਨੱਚਦੇ ਕੱਪੜੇ ਉਤਾਰ ਕੇ ਸਿੱਟੀ ਜਾਂਦੇ ਸਨ।
ਦੋ ਦਿਨਾਂ ਦੀ ਨਿੱਕੀ ਬੱਚੀ ਵੀ ਮਿਊਜ਼ਿਕ ਸੁਣ ਕੇ ਡਰ ਰਹੀ ਸੀ। ਪ੍ਰੀਤ ਨਾਂ ਤਾਂ ਉਨਾਂ ਨੂੰ ਹੱਟਾ ਸਕਦੀ ਸੀ। ਉਸ ਵਿੱਚ ਇੰਨੀ ਤਾਕਤ ਨਹੀਂ ਸੀ। ਪ੍ਰੀਤ ਕੋਲੋ ਤਾਂ ਆਪਣਾਂ-ਆਪ ਮਸਾਂ ਸੰਭਾਲ ਹੋ ਰਿਹਾ ਸੀ। ਉਹ ਪੁਲੀਸ ਸੱਦ ਕੇ, ਤਮਾਸ਼ਾ ਨਹੀਂ ਕਰਨਾਂ ਚਹੁੰਦੀ ਸੀ। ਇਸ ਨਾਲ ਗੱਲ ਬਹੁਤ ਵੱਧ ਜਾਂਣੀ ਸੀ। ਪੁਲੀਸ ਦੇ ਚੱਕਰ ਵਿੱਚ ਬੰਦਾ ਘਰੋਂ ਬੇਘਰ ਹੋ ਜਾਂਦਾ ਹੈ, ਲੈਣੇ ਦੇ ਦੇਣੇ ਪੈ ਜਾਂਦੇ ਹਨ। ਪੈਸੇ ਲੱਗਣ ਨੂੰ ਥਾਂ ਹੋ ਜਾਂਦਾ ਹੈ। ਬੰਦਾ ਲੁੱਕ-ਛਿੱਪ ਕੇ. ਉਹਲੇ ਨਾਲ, ਐਬ ਕਰਦਾ ਫਿਰੇ, ਪਰਦਾ ਢੱਕਿਆ ਰਹਿੰਦਾ ਹੈ। ਅੱਖੀ ਦੇਖ਼ ਕੇ ਮੱਖੀ ਨਹੀਂ ਖਾ ਹੁੰਦੀ। ਪ੍ਰੀਤ ਦਾ ਪਰਸ ਭਰਜਾਈ ਦੇ ਪਰਸ ਨਾਲ ਵੱਟ ਗਿਆ ਸੀ। ਪ੍ਰੀਤ ਨੂੰ ਘਰ ਆ ਕੇ ਪਤਾ ਚੱਲ ਗਿਆ ਸੀ। ਪ੍ਰੀਤ ਨੇ ਭਰਜਾਈ ਨੂੰ ਨਹੀਂ ਦੱਸਿਆ। ਉਸ ਨੇ ਉਦੋਂ ਹੀ ਪਰਸ ਦੇਣ ਆ ਜਾਂਣਾਂ ਸੀ। ਘਰ ਦਾ ਸਾਰਾ ਡਰਾਮਾਂ ਦੇਖ ਲੈਣਾਂ ਸੀ। ਕੋਈ ਵੀ ਔਰਤ ਛੇਤੀ ਕੀਤੇ, ਆਪਣੇ ਘਰ ਦਾ ਕਲੇਸ਼, ਭੇਤ ਨੂੰ ਨਹੀ ਦੱਸਦੀ। ਜਦੋਂ ਅੰਤ ਆ ਜਾਂਦਾ ਹੈ। ਫਿਰ ਪਿਛੇ ਨਹੀਂ ਹੱਟਦੀ। ਜਿੰਨੀ ਸਮਾਜ ਇਸ ਨੂੰ ਕੰਮਜ਼ੋਰ ਸਮਝਦਾ ਹੈ। ਉਨੀ ਔਰਤ ਚਟਾਂਨ ਵਾਂਗ ਕਠੋਰ ਵੀ ਹੈ। ਸਬ ਤਨ ਉਤੇ ਸਹਿ ਜਾਂਦੀ ਹੈ। ਸੀ ਨਹੀਂ ਕਰਦੀ।

Comments
Post a Comment