ਭਾਗ 40 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਬਹੁਤੀਆਂ ਔਰਤਾਂ ਇਹੀ ਸਮਝਦੀਆਂ ਹਨ, ਮਰਦਾਂ ਦੇ ਸਹਾਰੇ ਬਗੈਰ, ਇਹ ਚਲ, ਫਿਰ ਜਿਉਂ ਨਹੀਂ ਸਕਦੀਆਂ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਪ੍ਰੀਤ ਨੇ ਟੁੱਟੇ ਸ਼ੀਸ਼ੇ ਨੂੰ ਲੱਕੜੀ ਦੀ ਫੱਟੀ ਲਾ ਕੇ, ਬੰਦ ਕਰ ਦਿੱਤਾ ਸੀ । ਉਸ ਨੇ ਚੈਨ ਨੂੰ ਫੋਨ ਕਰਨ ਦੀ ਕੋਸ਼ਸ਼ ਕੀਤੀ। ਉਸ ਨੇ ਫੋਨ ਨਹੀਂ ਚੱਕਿਆ। ਸ਼ਾਇਦ ਸੌ ਗਿਆ ਹੋਣਾਂ ਹੈ। ਬਹੁਤੇ ਐਸੇ ਲੋਕ ਹਨ। ਜੇ ਸੁੱਤੇ ਹੋਣ, ਖਾਂਣਾ ਖਾਂਦੇ ਹੋਣ, ਆਪ ਨੂੰ ਅੱਗਲੇ ਤੱਕ ਮਤਲੱਬ ਨਾਂ ਹੋਵੇ, ਫੋਨ ਨਹੀਂ ਚੱਕਦੇ, ਦਰਵਾਜਾ ਨਹੀਂ ਖੋਲਦੇ। ਕੋਈ ਜੀਵੇ, ਕੋਈ ਮਰੇ। ਕਿਸੇ ਤੱਕ ਕੋਈ ਮਤਲੱਬ ਨਹੀਂ ਹੈ। ਪ੍ਰੀਤ ਤੇ ਉਸ ਦੀ ਮੰਮੀ ਟੁੱਟੇ ਸ਼ੀਸ਼ੇ ਕੋਲ ਹੀ ਸੌ ਗਈਆਂ। ਸਵੇਰੇ ਉਠਕੇ ਪ੍ਰੀਤ ਨੇ, ਨਵਾਂ ਸ਼ੀਸ਼ਾ ਪਾਉਣ ਵਾਲਿਆਂ ਨੂੰ ਫੋਨ ਕੀਤਾ। ਸਾਰਿਆਂ ਨੇ ਰਾਏ ਦਿੱਤੀ। ਇਸ ਨੂੰ ਨਵਾ ਪਾਉਣ ਲਈ, ਘਰ ਦੀ ਇੰਨਸੌਰੈਂਸ ਦੁਆਰਾ ਠੀਕ ਕਰਾਉਣ ਵਿੱਚ ਫ਼ੈਇਦਾ ਹੈ। ਆਪਣੇ ਆਪ ਜੇਬ ਵਿੱਚੋਂ ਪੈਸੇ ਦੇ ਕੇ ਮਹਿੰਗਾ ਪਵੇਗਾ। ਟੁੱਟਿਆ ਸ਼ੀਸ਼ਾ ਥੱਲੇ ਤੋਂ ਉਪਰ ਤੱਕ ਛੱਤ ਦੇ ਬਰਾਬਰ ਦਾ ਸੀ। ਜੇ ਛੋਟਾ ਸ਼ੀਸ਼ਾ ਛੋਟਾ ਹੁੰਦਾ, ਆਪ ਹੀ ਜੇਬ ਵਿੱਚੋਂ ਪੈਸੇ ਲਗਾ ਕੇ, ਪਾ ਲਿਆ ਜਾਂਦਾ। ਟੁੱਟਿਆ ਸ਼ੀਸ਼ਾ ਉਪਰ ਛੱਤ ਤੱਕ ਲੰਬਾਂ ਤੇ ਵੱਡਾ ਹੋਣ ਕਰਕੇ ਮਹਿੰਗਾ ਸੀ। ਇੰਨਸੌਰੈਂਸ ਦੁਆਰਾ ਠੀਕ ਕਰਾਉਣ ਲਈ, ਪਹਿਲਾਂ ਪੁਲੀਸ ਰਿਪੋਰਟ ਕਰਨੀ ਪੈਣੀ ਸੀ। ਉਸ ਤੋਂ ਪਹਿਲਾਂ ਪ੍ਰੀਤ ਨੇ ਚੈਨ ਨਾਲ ਗੱਲ ਕਰਨ ਨੂੰ ਫੋਨ ਕੀਤਾ। ਉਸ ਨੇ ਦੱਸਿਆ, " ਰਾਤ ਘਰ ਦਾ ਸ਼ੀਸਾ ਕਿਸੇ ਨੇ ਤੋੜ ਦਿੱਤਾ ਹੈ। ਹੁਣ ਕਿਥੋਂ ਪਵਾਉਣਾ ਹੈ? ਚੈਨ ਨੇ ਫੋਨ ਵਿੱਚ ਕਿਹਾ, " ਮੈਂ ਕੰਮ ਕਰਦਾਂ ਹਾਂ। ਟੈਕਸੀ ਚਲਾ ਰਿਹਾਂ ਹਾਂ। ਇੰਨਾਂ ਕੁ ਕੰਮ ਤੂੰ ਆਪ ਸੋਚ ਸਮਝ ਕੇ ਕਰ ਸਕਦੀ ਹੈ। ਦੋ ਫੋਨ ਹੀ ਇਧਰ-ਉਧਰ ਕਰਨੇ ਹਨ। " ਪ੍ਰੀਤ ਨੇ ਉਸ ਪਿਛੋਂ ਪੁਲੀਸ ਨੂੰ ਫੋਨ ਕੀਤਾ। ਦੋ ਪੁਲੀਸ ਔਫ਼ੀਸਰ ਦੋ ਘੰਟਿਆਂ ਵਿੱਚ ਆ ਗਏ। ਪ੍ਰੀਤ ਦੀ ਸ਼ਕਲ ਤੋਂ ਲੱਗਦਾ ਸੀ। ਉਹ ਸਹਿਮੀ ਡਰੀ ਹੋਈ ਹੈ। ਬਹੁਤੀਆਂ ਔਰਤਾਂ ਇਹੀ ਸਮਝਦੀਆਂ ਹਨ, ਮਰਦਾਂ ਦੇ ਸਹਾਰੇ ਬਗੈਰ, ਇਹ ਚਲ, ਫਿਰ ਜਿਉਂ ਨਹੀਂ ਸਕਦੀਆਂ। ਘਰ ਤੋਂ ਬਾਹਰ ਦੇ ਕੰਮ ਮਰਦ ਹੀ ਕਰ ਸਕਦੇ ਹਨ। ਐਸਾ ਕੋਈ ਕੰਮ ਨਹੀਂ ਜੋ ਔਰਤ ਨਹੀਂ ਕਰ ਸਕਦੀ। ਇੱਕੋਂ ਕੰਮ ਹੈ, ਜਿਸ ਦਾ ਠੇਕਾ ਰੱਬ ਨੇ ਮਰਦ ਨੂੰ ਦਿੱਤਾ ਹੈ। ਔਰਤ ਦੇ ਬੱਚਾ ਮਰਦ ਠਹਿਰਾ ਸਕਦਾ ਹੈ।

ਪੁਲੀਸ ਔਫ਼ੀਸਰ ਨੇ ਪੁੱਛਿਆ, " ਕੀ ਤੂੰ ਦੇਖਿਆ ਹੈ? ਸ਼ੀਸ਼ਾ ਕਿਹਨੇ ਤੋੜਿਆ ਹੈ? ਕੀ ਕਿਸੇ ਉਤੇ ਛੱਕ ਹੈ? " ਪ੍ਰੀਤ ਨੇ ਨੇ ਦੱਸਿਆ, " ਮੈਂ ਘਰ ਨਹੀਂ ਸੀ। " ਪੁਲੀਸ ਔਫ਼ੀਸਰ ਨੇ ਪੁੱਛਿਆ, " ਕੀ ਕੋਈ ਘਰ ਦਾ ਸਮਾਨ ਚੋਰੀ ਹੋਇਆ ਹੈ? ਹੋਰ ਘਰ ਵਿੱਚ ਕੌਣ ਰਹਿੰਦਾ ਹੈ? " ਪ੍ਰੀਤ ਨੇ ਦੱਸਿਆ, " ਮੈਂ ਤੇ ਮੇਰਾ ਪਤੀ ਰਹਿੰਦੇ ਹਾਂ। ਘਰ ਵਿੱਚ ਕੁੱਝ ਚੋਰੀ ਨਹੀਂ ਹੋਇਆ। " ਚੈਨ ਵੀ ਘਰ ਆ ਗਿਆ ਸੀ। ਪੁਲੀਸ ਵਾਲਿਆਂ ਨੇ ਲਿਖ ਕੇ ਇੱਕ ਕਾਪੀ ਚੈਨ ਨੂੰ ਫੜਾ ਦਿੱਤੀ। ਜੋ ਇੰਨਸੌਰੈਂਸ ਨੂੰ ਦੇਣੀ ਸੀ। ਸ਼ੀਸ਼ਾ ਉਸੇ ਦਿਨ ਪੈ ਗਿਆ। ਪ੍ਰੀਤ ਨੇ ਚੈਨ ਨੂੰ ਕਿਹਾ, " ਮੈਨੂੰ ਪਤਾ ਹੈ, ਇਹ ਕੰਮ ਤੇਰਾ ਹੈ। ਤੇਰੀ ਦਿਨ ਵਾਲੀ ਕਰਤੂਤ ਭੁਲਾਉਣ ਲਈ, ਤੂੰ ਮੇਰਾ ਧਿਆਨ ਦੂਜੇ ਪਾਸੇ ਲਗਾਉਣ ਲਈ, ਇਹ ਕੀਤਾ ਹੈ। ਜਾਂ ਕਿਸੇ ਤੋਂ ਕਰਾਇਆ ਹੈ। ਇਸ ਡਰਾਮਾ ਕਰਨ ਦਾ ਮੱਲਤੱਬ ਕੀ ਸੀ? ਕੀ ਮੈਨੂੰ ਡਰਾਉਣਾਂ ਚਹੁੰਦਾ ਹੈ? ਜਾਂ ਕੀ ਮੈਨੂੰ ਜਾਨੋਂ ਮਾਰਨਾਂ ਚਹੁੰਦਾ ਹੈ? " ਚੈਨ ਨੇ ਕਿਹਾ, " ਤੈਨੂੰ ਤਾਂ ਗੱਲਾਂ ਹੀ ਬਹੁਤ ਆਉਂਦੀਆਂ ਹਨ। ਮੂੰਹ ਆਇਆ ਬੋਲੀ ਜਾਂਦੀ ਹੈ। ਮੈਨੂੰ ਤੇਰੇ ਬਕਵਾਸ ਦੀ ਸਮਝ ਨਹੀਂ ਲੱਗਦੀ। " ਪ੍ਰੀਤ ਨੇ ਦੇਖਿਆਂ, ਸਾਰੀਆਂ ਗੱਲਾ ਚੈਨ ਦੇ, ਸਿਰ ਉਤੇ ਦੀ ਲੰਘ ਰਹੀਆਂ ਹਨ। ਉਹ ਸਮਝਦਾ ਹੈ, ਸਾਰੀਆ ਗੱਲਾਂ ਸਮਝਣੀਆਂ. ਉਸ ਦੇ ਦਿਮਾਗ ਲਈ ਭਾਰੀਆਂ ਹਨ। ਉਸ ਨੇ ਪ੍ਰੀਤ ਦੀ ਕੋਈ ਗੱਲ ਦਾ ਜੁਆਬ ਦਿੱਤੇ ਬਗੈਰ, ਟੈਕਸੀ ਦੀ ਚਾਬੀ ਚੱਕੀ, ਘਰੋਂ ਬਾਹਰ ਹੋ ਗਿਆ। ਪ੍ਰੀਤ ਨੂੰ ਲੱਗਾ, ਇਹ ਹੱਦੋਂ ਪਰੇ ਚਲਾਕ ਹੈ। ਜਾਂ ਬੁੱਧ ਕੰਮ ਕਰਨੋਂ ਹੱਟ ਗਈ ਹੈ। ਇਸ ਦੀ ਮੱਤ ਮਾਰੀ ਗਈ ਹੈ।

ਚੈਨ ਦੇ ਜਾਂਣ ਪਿਛੋਂ, ਪ੍ਰੀਤ ਦੀ ਭਰਜਾਈ ਦਾ ਫੋਨ ਆ ਗਇਆ; ਉਸ ਨੇ ਪ੍ਰੀਤ ਨੂੰ ਦੱਸਿਆ, " ਕਨੇਡੀਅਨ ਗੌਰਮਿੰਟ ਇਮੀਗ੍ਰੇਜ਼ਨ ਦੇ ਕਰਮਚਾਰੀ ਦਾ ਫੋਨ ਆਇਆ ਸੀ। ਉਹ ਮੰਮੀ ਨੂੰ ਪੁੱਛ ਰੇਹ ਸਨ। ਮੰਮੀ ਦੇ ਵੀਜ਼ਟਰ ਵੀਜ਼ੇ ਦੀ ਮਨਿਆਦ ਦੀ ਤਰੀਕ ਖਤਮ ਹੋ ਗਈ ਹੈ। ਹੋਰ ਰਹਿੱਣ ਦੀ ਅਜ਼਼ਾਜ਼ਤ ਵੀ ਨਹੀਂ ਦਿੱਤੀ ਹੈ। ਦੋ ਚਿੱਠੀਆਂ ਵੀ ਆਈਆਂ ਪਈਆਂ ਹਨ। ਮੈੰ ਖੋਲੀਆਂ ਨਹੀਂ ਹਨ। ਇਹੀ ਲਿਖਿਆ ਹੋਣਾਂ ਹੈ। " ਪ੍ਰੀਤ ਨੇ ਕਿਹਾ, " ਤੂੰ ਚਿੱਠੀਆਂ ਨੂੰ ਖੋਲ ਕੇ ਦੇਖ਼ ਕੀ ਲਿਖਿਆ ਹੈ? ਤੂੰ ਮੰਮੀ ਨੂੰ ਫੋਨ ਕਰਕੇ, ਚਿੱਠੀਆਂ ਬਾਰੇ ਦੱਸ ਤਾਂ ਦੇਣਾਂ ਸੀ। " ਉਸ ਦੀ ਭਰਜਾਈ ਨੇ ਚਿੱਠੀਆਂ ਖੋਲ ਕੇ, ਪੜ੍ਹ ਕੇ ਦੱਸਿਆ, " ਮੰਮੀ ਦੀਆਂ, ਦੋ ਅਦਾਲਤ ਦੀਆਂ ਤਰੀਕਾਂ, ਲੰਘ ਗਈਆਂ ਹਨ। ਪਹਿਲੀ ਤਰੀਕ ਮਹੀਨਾਂ ਪਹਿਲਾਂ ਸੀ। ਦੂਜੀ ਇੱਕ ਹਫ਼ਤਾ ਪਹਿਲਾਂ ਸੀ। " ਪ੍ਰੀਤ ਜਾਂਣਦੀ ਸੀ। ਭਰਜਾਈ ਦਾ ਵੀ ਕੀ ਕਸੂਰ ਹੈ? ਮੇਲ ਬੋਕਸ ਵਿੱਚ ਦੋ ਹਫ਼ਤੇ ਡਾਕ ਦੇਖ਼ਣ ਦਾ ਸਮਾਂ ਨਹੀਂ ਲੱਗਦਾ। ਚਿੱਠੀਆਂ ਆਪਦੀਆਂ ਖੋਲਣ ਦਾ ਸਮਾਂ ਨਹੀਂ ਹੈ। ਦੂਜੇ ਦੀ ਚਿੱਠੀ ਕੋਈ ਨਹੀਂ ਖੋਲਦਾ। ਵਾਧੂ ਦੀ ਸਿਰ ਦਰਦੀ, ਕਨੇਡਾ ਵਿੱਚ ਵਿਹਲੇ ਬੰਦੇ ਹੀ ਲੈਂਦੇ ਹਨ। ਕਨੇਡਾ ਵਿੱਚ ਘਰ ਦਾ ਕੰਮ ਕਰਨ ਵਾਲੀ, ਨੌਕਰੀ ਕਰਨ ਵਾਲੀ ਔਰਤਾਂ ਨੂੰ ਭੋਰਾ ਵਿਹਲ ਨਹੀਂ ਹੈ। ਭਰਜਾਈ ਨੇ ਜੋ ਦੱਸਿਆ ਸੀ। ਪ੍ਰੀਤ ਮੰਮੀ ਨੂੰ ਦੱਸ ਹੀ ਰਹੀ ਸੀ। ਪ੍ਰੀਤ ਦੇ ਘਰ ਦੀ ਬਿਲ ਵੱਜੀ। ਉਸ ਨੇ ਦਰਵਾਜਾ ਖੋਲਿਆ।

ਇਮੀਗ੍ਰੇਜ਼ਨ ਦੇ ਦੋ ਕਰਮਚਾਰੀਆਂ ਸਿਵਲ ਵਰਦੀ ਵਿੱਚ ਸਨ। ਉਨਾਂ ਨੇ ਪ੍ਰੀਤ ਤੋਂ ਮੰਮੀ ਬਾਰੇ ਪੁੱਛਿਆ। ਉਸ ਨੇ ਝੱਟ ਕਹਿ ਦਿੱਤਾ, " ਮੰਮੀ ਘਰ ਹੈ। " ਕਰਮਚਾਰੀਆਂ ਨੇ ਦੱਸਿਆ," ਇਸ ਦੇ ਸਾਡੇ ਕੋਲ ਵਰੰਟ ਹਨ। ਪੁਲੀਸ ਵੀ ਆ ਰਹੀ ਹੈ। ਇਸ ਨੂੰ ਕਨੂੰਨ ਤੋੜਨ ਦੇ ਜ਼ੁਰਮ ਵਿੱਚ, ਜੇਲ ਵਿੱਚ ਲਿਜਾ ਰਹੇ ਹਾਂ। " ਦੂਜੇ ਕਰਮਚਾਰੀ ਨੇ ਕਿਹਾ, " ਕੋਈ ਚਲਾਕੀ ਨਹੀਂ ਕਰਨੀ। ਜੇ ਕੋਈ ਹਫ਼ੜਾ-ਦਫ਼ੜੀ ਕੀਤੀ ਹੈ। ਹੱਥਕੜੀ ਲਗਾਉਣੀ ਪਵੇਗੀ। ਸਾਡੇ ਬਰਾਬਰ ਤੁਰ ਕੇ, ਪੁਲੀਸ ਦੀ ਕਾਰ ਵਿੱਚ ਬੈਠ ਜਾ। " ਪ੍ਰੀਤ ਨੂੰ ਲੱਗਾ, ਇਹ ਵੀ ਚੈਨ ਦਾ ਕੰਮ ਹੈ। ਪਰ ਚੈਨ ਨੂੰ ਨਹੀਂ ਪਤਾ ਸੀ। ਮੰਮੀ ਦਾ ਵਿਜ਼ਾ ਮੁੱਕ ਗਿਆ ਹੈ। ਕੱਲ ਰਾਤ ਜਦੋਂ ਮੰਮੀ ਨੇ ਪ੍ਰੀਤ ਨਾਲ ਆਉਣਾਂ ਸੀ। ਉਹ ਆਉਂਦੀ ਹੋਈ ਕੋਨਸਲਰ ਨੂੰ ਦੱਸ ਆਈ ਸੀ, " ਮੈਂ ਆਪਦੀ ਧੀ ਨਾਲ ਚੱਲੀ ਹਾਂ। " ਕਨੇਡਾ ਵਿੱਚ ਐਸਾ ਨਹੀਂ ਹੈ। ਇੰਡੀਆ ਵਾਂਗ ਬੰਦਾ ਭਾਲਿਆ ਨਹੀਂ ਲੱਭਣਾਂ। ਸਾਰਿਆਂ ਬੰਦਿਆਂ ਦੇ ਐਡਰਸ ਥਾਂ-ਟਿੱਕਾਣੇ, ਕਨੇਡੀਅਨ ਗੌਰਮਿੰਟ ਜਾਂਣਦੀ ਹੈ। ਖੂੰਜਾ-ਖੂੰਜਾ ਛਾਂਣ ਮਾਰਦੇ ਹਨ। ਕਨੂੰਨ ਦੀ ਉਘਣਾਂ ਕਰਕੇ, ਕੋਈ ਬਚ ਨਹੀਂ ਸਕਦਾ। ਬੰਦਾ ਫੜਨ ਲਈ ਦੇਰੀ ਜਰੂਰ ਹੋ ਸਕਦੀ। ਪੁਲੀਸ ਵਾਲਿਆਂ ਨੇ ਮੰਮੀ ਨੂੰ ਪੁਲੀਸ ਕਾਰ ਵਿੱਚ ਬੈਠਾ ਕੇ ਲੈ ਗਏ। ਉਸ ਨੂੰ ਜੇਲ ਅੰਦਰ ਕਰ ਦਿੱਤਾ। ਪ੍ਰੀਤ ਤੇ ਉਸ ਦੇ ਭਰਾ ਨੇ, 20 ਹਜਾਂਰ ਡਾਲਰ ਦੇ ਕੇ, ਜਮਾਨਤ ਦੇਣ ਦੀ ਅਰਜ਼ੀ ਦੇ ਦਿੱਤੀ। ਜੱਜ ਨੇ ਕਬੂਲ ਕਰਨ ਤੋਂ ਮਨਾ ਕਰ ਦਿੱਤਾ। ਕਨੇਡੀਅਨ ਗੌਰਮਿੰਟ ਇਮੀਗ੍ਰੇਜ਼ਨ ਉਸ ਨੂੰ ਸਜ਼ਾ ਭੁਗਤਾ ਕੇ, ਜ਼ਹਾਜ਼ ਚੜਾਉਣ ਦੀਆਂ ਤਿਆਰੀਆਂ ਵਿੱਚ ਸੀ।


Comments

Popular Posts