ਔਰਤਾਂ ਕਿੰਨੀਆ ਕੁ ਬਰਾਬਰ ਕਰ ਲਈਆਂ ਹਨ?
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਦੂਰ  ਜਾਣ ਦੀ ਲੋੜ ਨਹੀਂ ਹੈ। ਆਪਣੀ ਹੀ ਚਾਰ ਦੁਆਰੀ ਵਿੱਚ ਨਿਗਾ ਮਾਰ ਲਈਏ। ਔਰਤਾਂ ਨੂੰ ਬਾਰਬਰ ਖੜ੍ਹਾ ਦੇਖ ਕੇ, ਕਿੰਨਾਂ ਕੁ ਜ਼ਰ ਸਕਦੇ ਹਾਂ। ਕਈ ਘਰਾਂ ਵਿੱਚ ਤਾਂ ਔਰਤ ਨੂੰ ਕਿਸੇ ਗੱਲ ਵਿੱਚ ਬੋਲਣ ਵੀ ਨਹੀਂ ਦਿੱਤਾ ਜਾਂਦਾ। ਇੰਝ ਲੱਗਦਾ ਹੈ, ਚੂਲਾ-ਚੌਕਾਂ ਹੀ ਕਰਨ ਜੋਗੀਆਂ ਹਨ। ਜਿਹੜੀਆਂ ਬਾਹਰ ਵੀ ਨੌਕਰੀ ਕਰਨ ਜਾਦੀਆਂ ਹਨ। ਕੀ ਉਹ ਅਜ਼ਾਦੀ ਨਾਲ ਹੋਰ ਮਰਦਾ ਦੇ ਬਰਾਬਰ ਕੰਮ ਕਰ ਸਕਦੀਆਂ ਹਨ? ਕੀ ਉਹ ਬਗੈਰ ਕਿਸੇ ਜੱਕ ਝਿਜ਼ਕ ਦੇ ਅਜ਼ਾਦ ਹੋ ਕੇ ਕੰਮ ਕਰ ਸਕਦੀਆਂ ਹਨ? ਸਾਡੇ ਕੰਮ ਉਤੇ ਸਾਰੇ ਗੋਰੇ ਹਨ। ਮੈਂ ਹੈਰਾਨ ਰਹਿ ਜਾਂਦੀ ਹਾਂ। ਕਿੰਨੀ ਇੱਜ਼ਤ ਨਾਲ ਗੱਲ ਕਰਦੇ ਹਨ? ਬੋਲਣ ਦਾ ਲਹਿਜਾ ਹੀ ਹੋਰ ਹੈ। ਕੋਈ ਗੋਰਾ, ਕਿਤੇ ਵੀ ਦੁਕਾਨ, ਜੋਬ ਤੇ ਦਰਵਾਜ਼ੇ ਅੱਗੇ ਮਿਲ ਜਾਵੇ, ਦਰ ਖੋਲ ਕੇ ਮੁਸਕਰਾ ਕੇ ਕਹਿੰਦੇ ਹਨ , " ਲੇਡੀਜ਼ ਫਸਟ। " ਔਰਤ ਨੂੰ ਆਪ ਤੋਂ ਪਹਿਲਾਂ ਅੱਗੇ ਕਰਦੇ ਹਨ। ਜੇ ਕਿਤੇ ਆਪਣੇ ਪੰਜਾਬੀ ਬਰਾਬਰ ਕੋਈ ਔਰਤ ਆ ਜਾਵੇ। ਪਹਿਲਾਂ ਤਾ ਉਸ ਨੂੰ ਅੱਖਾਂ ਨਾਲ ਮਾਪਦੇ ਤੋਲਦੇ ਹਨ। ਜੇ ਕਿਤੇ ਜਚ ਗਈ। ਰਿੱਛ ਵਾਗ ਉਸ ਦੇ ਦੁਆਲੇ ਟਪੂਸੀਆਂ ਮਾਰਦੇ ਹਨ। ਨਹੀਂ ਤਾਂ ਧੁਸ ਦੇ ਕੇ ਉਸ ਨੂੰ ਪਛਾਂੜਨ ਦੀ ਪੂਰੀ ਕੋਸ਼ਸ ਕਰਦੇ ਹਨ। ਪਾਰਟੀ ਤੇ ਜਾਂਦੇ ਪਤਨੀ ਦੇ ਨਾਲ ਹਨ। ਚੋਰੀ ਅੱਖ ਪਤਨੀ ਵਿੱਚ ਰੱਖਦੇ ਹਨ। ਉਹ ਕਿਧਰ ਦੇਖਦੀ ਹੈ। ਕਿਤੇ ਮੈਨੂੰ ਜਾਂ ਕਿਸੇ ਹੋਰ ਨੂੰ ਤਾਂ ਨਹੀਂ ਦੇਖਦੀ। ਆਪ ਅਜ਼ਾਦੀ ਨਾਲ ਚਾਰੇ ਪਾਸੇ ਦੇਖੀ ਜਾਂਦੇ ਹਨ। ਕਿਉਂ ਕਿ ਮਰਦ  ਹੋਣ ਦੇ ਨਾਤੇ ਔਰਤਾਂ ਦਾ ਰੂਪ ਤੱਕਣਾਂ ਪੂਰਾ ਹੱਕ ਸਮਝਦੇ ਹਨ।
ਔਰਤਾਂ ਕਿੰਨੀਆ ਕੁ ਬਰਾਬਰ ਕਰ ਲਈਆਂ ਹਨ? ਮਾਂ ਬੱਚੇ ਨੂੰ ਪਾਲ ਕੇ ਸਿਰੋਂ ਉਚਾ ਕਰਦੀ ਹੈ। ਉਸ ਦੇ ਅੱਗੇ-ਪਿਛੇ ਫਿਰਦੀ ਦੀਆਂ ਅੱਡੀਆਂ ਘੱਸ ਜਾਂਦੀਆਂ ਹਨ। ਪੁੱਤਰ ਵੱਡਾ ਹੋ ਕੇ ਉਸ ਨੂੰ ਆਪਣੀ ਗਲਾਮ ਬਣਾ ਲੈਂਦਾ ਹੈ। ਕਹਿੰਦਾ ਹੈ, " ਤੂੰ ਕਿਸੇ ਸਲਾਅ ਦੇਣ ਦੇ ਵੀ ਲਾਇਕ ਨਹੀਂ ਹੈ। ਤੈਨੂੰ ਧੇਲੇ ਦੀ ਅਕਲ ਨਹੀਂ ਹੈ। ਮੈਂ ਆਪ ਬਹਤ ਸਿਆਣਾਂ ਹਾਂ। " ਕਈਆਂ ਨੂੰ ਮਾਂ ਨੂੰ ਖੂਜੇ ਲਾ ਕੇ ਬੜਾ ਸੁਆਦ ਆਉਂਦਾ ਹੈ। ਕਨੇਡਾ ਵਿੱਚ ਨੌਕਰ ਨਹੀਂ ਮਿਲਦੇ। ਦਾਦੀਆ ਘਰ ਵਿੱਚ ਪੋਤੇ-ਪੋਤੀਆਂ ਸੰਭਾਲਦੀਆਂ ਹਨ। ਨੂੰਹੁ ਦੇ ਅੱਗੇ ਸਾਰਾ ਘਰ ਦਾ ਕੰਮ ਕਰ ਕੇ ਰੱਖ ਦਿੰਦੀਆਂ ਹਨ। ਦੋਨੇਂ ਵੇਲੇ ਰੋਟੀ ਗੁਰਦੁਆਰੇ ਵਿਚੋਂ ਖਾਂਦੀਆਂ ਹਨ। ਕਈ ਤਾਂ ਸਾਰੀ ਦਿਹਾੜੀ ਵਕਤ ਪੂਰਾ ਕਰਨ ਲਈ ਉਥੇ ਗੁਰਦੁਆਰੇ ਵਿਚ ਹੀ ਰਹਿੰਦੀਆਂ ਹਨ। ਜਿੰਨਾਂ ਦੇ ਪਤੀ ਮਰ ਗਏ ਹਨ। ਉਨਾਂ ਲਈ ਤਾਂ ਹੋਰ ਵੀ ਔਖਾ ਹੈ।
ਪਹਿਲਾਂ ਤਾਂ ਪਤੀ ਆਪ ਹੀ ਪਤਨੀ ਨਾਲ ਘੱਟ ਨਹੀਂ ਕਰਦਾ। ਘਰ ਤੋਂ ਬਾਹਰ ਜਦੋਂ ਵਿਚਰਦਾ ਹੈ। ਬੜਾਂ ਸਾਊਂ ਸਰੀਫ਼ ਬਣ ਕੇ ਦਿਖਾਉਂਦਾ ਹੈ। ਘਰ ਵੜਦਾ ਹੀ ਸਭ ਕੁੱਝ ਛਿਕੂ ਵਾਂਗ ਦਰਾਂ ਮੂਹਰੇ ਹੀ ਟੰਗ ਦਿੰਦਾ ਹੈ। ਸ਼ਰਾਬੀ ਨਿਸ਼ਏਈ ਤਾਂ ਜੋ ਹੱਦਾ ਪਾਰ ਕਰਦੇ ਹਨ। ਸੋਫ਼ੀ ਤਾਂ ਉਨਾਂ ਤੋਂ ਵੀ ਲੰਘੇ ਗਏ ਗੁਜ਼ਰੇ ਹੁੰਦੇ ਹਨ। ਦੀਪ ਤੋਂ ਆਪਣੀ ਕਾਰ ਐਕਸੀਡੈਂਟ ਹੋਇਆ। ਕਸੂਰ ਦੂਜੇ ਦਾ ਸੀ। ਅਗਰ ਦੂਜੇ ਦਾ ਕਸੂਰ ਹੋਵੇ। ਕਲੇਮ ਦੇ ਪੈਸੇ ਦੂਜੇ ਬੰਦੇ ਦੀ ਗੱਡੀ ਦੀ ਇੰਸ਼ੋਰੈਸ ਦਿੰਦੀ ਹੈ।
ਇੱਕ ਦੂਜੇ ਦੀ ਸਾਰੀ ਜਾਣਕਾਰੀ ਲੈ ਲਈ ਸੀ। ਘਰ ਆ ਕੇ ਉਸ ਨੇ ਦੇਖਿਆ ਕਾਰ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ। ਉਸ ਨੇ ਸਮੀਤ ਨੂੰ ਕਿਹਾ," ਗੱਡੀ ਦਾ ਕੋਈ ਬਹੁਤ ਨੁਕਸਾਨ ਨਹੀਂ ਹੈ। ਤੂੰ ਮੇਰੇ ਨਾਲ ਕਾਰ ਵਿੱਚ ਬੈਠ, ਆਪਾਂ ਇੱਕ ਬਾਰ ਫਿਰ ਇਸ ਨੂੰ ਕਿਤੇ ਐਸੀ ਜਾਗ ਜਾ ਕੇ, ਐਕਸੀਡੈਂਟ ਕਰ ਦਿੰਦੇ ਹਾਂ। ਕਾਰ ਚਲਾਉਣ ਜੋਗੀ ਨਹੀਂ ਰਹੇਗੀ। ਇੰਸ਼ੋਰੈਸ ਕਾਰ ਦੇ ਪੂਰੇ ਪੈਸੇ ਦੇ ਦੇਵੇਗੀ। " ਉਸ ਦੀ ਪਤਨੀ ਸਮੀਤ ਨੇ ਕਿਹਾ," ਕਿਥੇ ਜਾ ਕੇ ਕਾਰ ਮਾਰੋਗੇ? ਜੇ ਕਿਸੁ ਨੇ ਦੇਖ ਲਿਆ। ਪੱਲਿਉ ਨਾਂ ਦੇਣੇ ਪੈ ਜਾਣ। ਜਿੰਨੀ ਕੁ ਕਾਰ ਟੁੱਟੀ ਹੈ ਉਸ ਦੇ ਪੈਸੇ ਲੈ ਲਵੋ। " ਦੀਪ ਨੇ ਕਿਹਾ, " ਤੈਨੂੰ ਕੀ ਪਤਾ ਹੈ? ਜੇ ਕੁੱਝ ਨਹੀਂ ਪਤਾ। ਤਾਂ ਚੁਪ ਕਰ ਜਾਈਦਾ ਹੈ। ਤੂੰ ਮੈਨੂੰ ਕੀ ਅਕਲ ਦੇਵੇਗੀ? ਔਰਤ ਦੀ ਤਾਂ ਗਿੱਚੀ ਪਿਛੇ ਮੱਤ ਹੁੰਦੀ ਹੈ। ਬਹੁਤੀਆ ਗੱਲਾਂ ਨਾਂ ਕਰ। ਚੱਲ ਕੇ ਕਾਰ ਵਿੱਚ ਬੈਠ ਜਾ। " ਸਮੀਤ ਨੇ ਕਿਹਾ, " ਤੁਸੀਂ ਕੱਲੇ ਚਲੇ ਜਾਵੋਂ ਮੇਰਾ ਤਾਂ ਇਹ ਕਰਨ ਨੂੰ ਮਨ ਨਹੀਂ ਮੰਨਦਾ। ਬਹੁਤਾ ਮੂੰਹ ਅੱਡੇ ਤੋਂ ਮੱਖੀਆਂ ਪੈਂਦੀਆਂ ਹਨ। " ਦੀਪ ਨੂੰ ਗੁੱਸਾ ਆ ਗਿਆ। ਉਹ ਸਮੀਤ ਨੂੰ ਬਾਂਹ ਤੋਂ ਧੂਦਾ ਹੋਇਆ, ਕਾਰ ਵਿੱਚ ਲੈ ਗਿਆ। ਬਹੁਤ ਗੁੱਸੇ ਨਾਲ ਕਾਰ ਚਲਾ ਰਿਹਾ ਸੀ। ਕੁਦਰਤ ਵੱਲੋਂ ਕਾਰ ਤੇਜ਼ ਹੋਣ ਨਾਲ, ਬੁਕਲ ਵਿਚੋਂ ਬਾਹਰ ਹੋ ਕੇ, ਅੋਵਰ-ਕੰਟਰੌਲ ਹੋ ਗਈ। ਕਾਰ ਬ੍ਰਿਜ਼ ਦੀ ਸਿੰਮਟ ਦੀ ਬੰਨੀ ਵਿੱਚ ਜਾ ਲੱਗੀ। ਜੇ ਬੰਨੀ ਕੰਧ ਨਾਂ ਹੁੰਦੀ, ਕਾਰ ਬ੍ਰਿਜ਼ ਟੱਪ ਕੇ ਥੱਲੇ ਵਾਲੀ ਸ਼ੜਕ ਤੇ ਚਲੀ ਜਾਂਦੀ। ਹੋਰਾਂ ਦੀ ਵੀ ਜਾਨ ਲੈ ਲੈਂਦੀ। ਉਸ ਦੀ ਪਤਨੀ ਚੀਕਾਂ ਮਾਰਨ ਲੱਗੀ। ਕਾਰ ਦਾ ਇੰਜਣ ਅੰਦਰ ਨੂੰ ਧੱਸ ਗਿਆ ਸੀ। ਦੀਪ ਨੇ ਕਾਰ ਲਿਆ ਕੇ ਪਹਿਲੇ ਐਕਸੀਡੈਂਟ ਵਾਲੀ ਜਗਾ ਖੜ੍ਹਾ ਦਿੱਤੀ। ਪੁਲੀਸ ਬੁਲਈ ਗਈ। ਰਿਪੋਟ ਪਹਿਲੇ ਐਕਸੀਡੈਂਟ ਦੀ ਲਿਖਾਈ ਗਈ। ਦੀਪ ਨੂੰ ਦੂਜੇ ਐਕਸੀਡੈਂਟ ਦਾ ਐਨਾਂ ਨਸ਼ਾ ਹੋ ਗਿਆ ਸੀ। ਕਾਰ ਨਵੀ ਮਿਲਣ ਦੀ ਖੁਸ਼ੀ ਵਿੱਚ ਭੁੱਲ ਗਿਆ ਸੀ। ਪਤਨੀ ਕਿਉਂ ਰੋ ਰਹੀ ਹੈ? ਪੁਲੀਸ ਨੇ ਆ ਕੇ ਦੇਖਿਆ। ਸਮੀਤ ਦੀਆਂ ਦੋਂਨੇ ਲੱਤਾਂ ਟੁੱਟ ਗਈਆਂ ਸਨ। ਉਸ ਵਾਲਾ ਪਾਸਾ ਜ਼ਿਆਦਾ ਹੀ ਅੰਦਰ ਨੂੰ ਧੱਸ ਗਿਆ ਸੀ। ਉਸ ਨੂੰ ਹਸਪਤਾਲ ਭੇਜਿਆ ਗਿਆ। ਗੋਡਿਆਂ ਤੋਂ ਥੱਲੇ ਦੋਂਨੇਂ ਲੱਤਾਂ ਨਿਕਾਰਾ ਹੋ ਗਈਆਂ ਸਨ। ਦੀਪ ਆਪ ਵੀ ਜਾਂ ਕੇ ਦਾਖ਼ਲ ਹੋ ਗਿਆ। ਕੁੱਝ ਮਹੀਨਿਆਂ ਪਿਛੋਂ, ਇੰਸ਼ੋਰੈਸ ਨੇ ਫੈਸਲਾਂ ਕਰ ਦਿਤਾ।ਂ ਦੀਪ ਨੂੰ ਕਾਰ 60 ਹਜ਼ਾਰ ਡਾਲਰ ਮਿਲਣ ਦੀ ਬਹੁਤ ਖੁਸ਼ੀ ਸੀ। ਆਪਣੇ ਸੱਟਾਂ ਲੱਗੀਆ ਦੇ ਉਸ ਤੋਂ ਵੀ ਦੂਗਣੇ ਡਾਲਰ ਲੈ ਗਏ ਸਨ।  ਇੰਸ਼ੋਰੈਸ ਵਲੋਂ ਸਮੀਤ ਨੂੰ ਸਾਰੀ ਉਮਰ ਲਈ ਭੱਤਾ ਲੱਗ ਗਿਆ ਸੀ। ਦੋਂਨੇ ਲੱਤਾਂ ਲੋਹੇ ਦੀਆਂ ਪਾ ਦਿੱਤੀਆਂ ਸਨ। ਇੱਕ ਅਪਹਾਜ਼ ਵਾਲੀ ਗੱਡੀ ਉਸ ਦੇ ਚਲਾਉਣ ਲਈ ਦਿੱਤੀ ਗਈ। ਸਾਰਾ ਪੈਸਾ ਤੇ ਗੱਡੀ ਦੀਪ ਦੇ ਹੱਥ ਵਿੱਚ ਹੀ ਸੀ।
ਉਸ ਦੀ ਆਪਣੀ ਧੀ 15 ਸਾਲਾਂ ਦੀ ਸੀ। ਦੀਪ ਨੇ ਨਿਕਾਰਾ ਹੋਈ ਕਾਰ ਵਾਂਗ ਪਤਨੀ ਵੀ ਬਦਲਣ ਦੀ ਸੋਚ ਲਈ। ਉਨਾਂ ਹੀ ਦਿਨਾਂ ਵਿੱਚ ਉਸ ਦਾ ਸਹੁਰਾ ਪਰਵਾਰ ਇੰਡੀਆਂ ਤੋਂ ਆਇਆ ਸੀ। ਸਮੀਤ ਦਾ ਡੈਡੀ ਛੋਟੀ ਭੈਣ ਆਏ ਸਨ। ਉਸ ਦੀ ਮਾਂ ਦੋ ਕੁ ਸਾਲ ਪਹਿਲਾਂ ਮਰ ਗਈ ਸੀ। ਦੀਪ ਦਾ ਦਿਲ 22 ਸਾਲਾਂ ਜੁਵਾਨ ਸਾਲੀ ਦੇਖ ਕੇ ਬੇਈਮਾਨ ਹੋ ਗਿਆ। ਉਸ ਨੇ ਆਪਣੀ ਸਾਲੀ ਨੂੰ ਗੱਲਾਂ ਬਾਤਾਂ ਨਾਲ ਮੋਹ ਲਿਆ। ਘਰ ਦੀ ਗਰੋਸਰੀ ਖਾਂਣ ਦਾ ਸਮਾਨ ਉਸੇ ਨਾਲ ਲੈਣ ਜਾਂਦਾ ਸੀ। ਬਾਹਰ ਹੀ ਖਾਂਣਾਂ ਖਾ ਆਉਂਦੇ ਸਨ। ਦੋਂਨੇਂ ਘੁੰਮਦੇ ਰਹਿੰਦੇ ਸਨ। ਦੋਂਨਾਂ ਨੇ ਕਦੋਂ ਕੜੀਂ ਘੋਲੀ ਸਮੀਤ ਨੂੰ ਖ਼ਬਰ ਵੀ ਨਾਂ ਹੋਈ। ਉਹ ਘਰ ਹੀ ਘਰ ਦੇ ਕੰਮਾਂ ਵਿੱਚ ਲੱਗੀ ਰਹੀ। ਸਭ ਜਾਣਦੇ ਹਨ। ਲੱਤਾਂ ਭਾਵੇਂ ਲੋਹੇ ਦੀਆਂ ਲੱਗੀਆਂ ਸਨ। ਲੋਹਾ ਮਾਸ ਨੂੰ ਬਹਤ ਚੁਬਦਾ ਹੈ। ਸਰੀਰ ਨੂੰ ਮਹਿਸੂਸ ਹੁੰਦਾ ਹੈ। ਕੁੱਝ ਅਲੱਗ ਦਾ ਸਰੀਰ ਨੂੰ ਛੂਹਦਾ ਹੈ। ਘਰ ਦੇ ਬੈਠ ਕੇ ਕੰਮ ਕਰਨ ਵੇਲੇ ਉਹ ਲੱਤਾਂ ਉਤਾਰ ਕੇ ਰੱਖ ਦਿੰਦੀ ਸੀ। ਸਾਰਾ ਝਾੜੂ ਪੋਚਾ ਘਰ ਦਾ ਹੱਥਾਂ ਨਾਲ ਕਰਦੀ ਸੀ। ਸਟੋਪ ਵੀ ਬੈਠ ਕੇ ਕੰਮ ਕਰਨ ਵਾਲਾ ਹੀ ਵਰਤਦੀ ਸੀ। ਇਹ ਘਰ ਦੀ ਨੌਕਰਾਣੀ ਬਣ ਕੇ ਰਹਿ ਗਈ ਸੀ। ਸਮੀਤ ਨੂੰ ਮਹਿਸੂਸ ਹੋਣ ਲੱਗਾ ਉਸ ਦਾ ਪਤੀ ਉਸ ਦੀ ਬੱਚੀ ਵੱਲ ਧਿਆਨ ਨਹੀਂ ਦਿੰਦਾ। ਬੱਚੀ ਠੰਡ ਵਿੱਚ ਵੀ ਬੱਸ ਤੇ ਜਾਂਦੀ ਹੈ। ਸਕੂਲ ਦਾ ਹੋਮਵਰਕ ਵੀ ਨਹੀਂ ਪੁੱਛਦਾ। ਨਾਂ ਹੀ ਸਕੂਲ ਦੀ ਰਿਪੋਟ ਦੇਖਣ ਲਈ ਸਕੂਲ ਜਾਂਦਾ ਸੀ। ਬੱਚੀ ਨੂੰ ਕਦੇ ਕੋਈ ਨਵੀਂ ਚੀਜ਼ ਵੀ ਨਹੀਂ ਖ੍ਰੀਦ ਕੇ ਦਿੰਦਾ। ਸਮੀਤ ਵੱਲ ਵੀ ਧਿਆਨ ਨਹੀਂ ਦਿੰਦਾ ਸੀ। ਉਸ ਦਾ ਕੰਮਰਾਂ ਲੱਤਾਂ ਟੁੱਟਣ ਤੋਂ ਪਹਿਲਾਂ ਉਪਰ ਹੁੰਦਾ ਸੀ। ਬਿਮਾਰ ਹੋਣ ਪਿਛੋਂ ਉਸ ਨੇ ਰਸੋਈ ਕੋਲ ਵਾਲੇ ਕੰਮਰੇ ਵਿੱਚ ਸੌਂਣਾਂ ਸ਼ੁਰੂ ਕਰ ਦਿੱਤਾ ਸੀ। ਇੱਕ ਦਿਨ ਉਸ ਦੀ ਬੇਟੀ ਨੇ ਦੱਸਿਆ," ਮਾਸੀ ਡੈਡੀ ਵਾਲੇ ਕੰਮਰੇ ਵਿੱਚ ਸੌਂਦੀ ਹੈ। ਕੱਲ ਰਾਤ ਕਾਂਫ਼ੀ ਦੇਰ ਤੱਕ ਹੱਸਦੇ ਵੀ ਰਹੇ ਹਨ। " ਸਮੀਤ ਬੇਟੀ ਦੀ ਗੱਲ ਸੁਣ ਕੇ ਸੁੰਨ ਹੋ ਗਈ। ਬੇਟੀ ਸਕੂਲ ਚਲੀ ਗਈ।
ਸਮੀਤ ਦਾ ਡੈਡੀ ਰਾਤ ਦਾ ਕੰਮ ਤੇ ਗਿਆ। ਅਜੇ ਵਾਪਸ ਨਹੀਂ ਆਇਆ ਸੀ। ਉਸ ਦਾ ਪਤੀ ਚਾਹ ਪੀਣ ਲਈ ਥੱਲੇ ਆਇਆ। ਉਸ ਨੇ ਕਿਹਾ," ਤੁਸੀਂ ਥੱਲੇ ਹੀ ਮੇਰੇ ਵਾਲੇ ਕੰਮਰੇ ਵਿੱਚ ਸੌਂ ਜਾਇਆ ਕਰੋ। ਮੇਰੇ ਕੋਂਲੋਂ ਤਾਂ ਪੌੜੀਆਂ ਚੜ੍ਹ ਨਹੀਂ ਹੁੰਦਾ। ਆਪਣਾਂ ਬਿਸਤਰਾ ਅੱਲਗ ਕੀਤੇ ਨੂੰ ਛੇ ਮਹੀਨੇ ਹੋ ਗਏ। " ਦੀਪ ਨੇ ਕਿਹਾ," ਤੂੰ ਆਪ ਜਾਣਦੀ ਹੈ। ਮੈਂ ਟੁੱਟੀਆਂ ਭੱਜੀਆਂ ਚੀਜ਼ਾਂ ਪਸੰਦ ਨਹੀਂ ਕਰਦਾ। ਆਪਣੇ-ਆਪ ਵੱਲ ਦੇਖ, ਕੀ ਤੂੰ ਮੇਰੇ ਲਾਇਕ ਰਹੀ ਹੈ? ਮੈਨੂੰ ਤੇਰੇ ਕੋਲ ਆਉਣ ਦੀ ਲੋੜ ਨਹੀਂ ਰਹੀ। ਮੇਰਾ ਸਰੀਂ ਜਾਂਦਾ ਹੈ। ਮੇਰਾ ਫ਼ਿਕਰ ਨਾਂ ਕਰ। ਮੇਰੀ ਦੇਖ-ਭਾਲ ਛੋਟੀ ਕਰਦੀ ਹੈ। " ਸਮੀਤ ਨੇ ਕਿਹਾ," ਮੈਨੂੰ ਸਮਝ ਨਹੀਂ ਲੱਗੀ। ਤੁਹਾਡਾ ਕੀ ਮਤਲੱਬ ਹੈ? " ਦੀਪ ਨੇ ਆਪਣੀ ਸਾਲੀ ਨੂੰ ਅਵਾਜ਼ ਮਾਰ ਲਈ, ਉਸ ਨੂੰ ਮੂਹਰੇ ਖੜ੍ਹੀ ਕਰਕੇ ਦੱਸਣ ਲੱਗਾ," ਮੈਂ ਤੇਰੀ ਭੈਣ ਦੀ ਗੱਲ ਕਰਦਾ ਹਾਂ। ਇਸ ਨੇ ਤਾਂ ਸਮਝੌਤਾ ਕਰ ਲਿਆ ਹੈ। ਤੂੰ ਵੀ ਸਮਝ ਜਾ। ਸਾਡੇ ਬੱਚਾ ਵੀ ਹੋਣ ਵਾਲਾ ਹੈ। ਜੋ ਬੇਟਾ ਹੀ ਹੈ। ਤੇਰੇ ਤਾਂ 16 ਸਾਲਾਂ ਵਿੱਚ ਪੁੱਤਰ ਨਹੀਂ ਹੋਇਆ। ਨਾਂ ਹੀ ਤੇਰੇ ਬਾਪ ਦੇ ਘਰ ਪੁੱਤਰ ਜੰਮਿਆ। ਤੂੰ ਆਪਣੀ ਮਾਂ ਵਰਗੀ ਹੀ ਨਿੱਕਲੀ। ਹੁਣ ਤਾਂ ਤੇਰੇ ਕੁੱਝ ਕੀ ਹੋਣਾਂ ਹੈ? ਤੇਰੇ ਵੱਲ ਦੇਖਣ ਨੂੰ ਜੀਅ ਨਹੀਂ ਕਰਦਾ। ਉਸ ਦੇ ਬੱਚਾ ਹੋਣ ਵਾਲਾ ਹੈ। ਤੂੰ ਘਰ ਦਾ ਕੰਮ ਆਪੇ ਸਾਰਾ ਕਰ ਲਿਆ ਕਰ। ਹੋਰ ਤੇਰੇ ਕੋਲੋ ਕੁੱਝ ਨਹੀਂ ਹੋ ਸਕਦਾ। " ਸਮੀਤ ਨੇ ਆਪਣੀ ਛੋਟੀ ਭੈਣ ਵੱਲ ਦੇਖਿਆ। ਉਹ ਉਸ ਨਾਲ ਅੱਖਾਂ ਨਹੀਂ ਮਲਾ ਰਹੀ ਸੀ।  ਸਗੋਂ ਦੀਪ ਦੀ ਪਾਈ ਕਮੀਜ਼ ਦਾ ਬਟਨ ਟੁੱਟਿਆ ਦੇਖ ਕੇ, ਬਟਨ ਨੂੰ ਸੂਈ ਧਾਗੇ ਨਾਲ ਟੰਗਨ ਲੱਗ ਗਈ। ਉਹ ਬੋਲੀ," ਦੀਦੀ ਮੈਂ ਤਾਂ ਤੇਰਾ ਹੀ ਭਲਾ ਕੀਤਾ ਹੈ। ਮੈਂ ਵੀ ਤਾਂ ਦੀਪ ਨੂੰ ਵੰਡਣ ਲਈ ਰਾਜ਼ੀ ਹੋ ਗਈ। ਮੈਨੂੰ ਤੇਰੇ ਪਤੀ ਨਾਲ ਰਹਿੱਣ ਵਿੱਚ ਕੋਈ ਇਤਰਾਜ਼ ਨਹੀਂ ਹੈ। " ਦੀਪ ਨੇ ਕਿਹਾ," ਜੇ ਤੈਨੂੰ ਜਾਂ ਤੇਰੀ ਭੈਣ ਨੂੰ ਕੋਈ ਇਤਰਾਜ਼ ਹੈ। ਮੈਂ ਕੋਈ ਤੀਜ਼ੀ ਲੈ ਆਵਾਂਗਾ। ਇਹ ਤੁਸੀਂ ਦੋਨੇ ਹੀ ਫੈਸਲਾ ਕਰ ਲਵੋ। ਕਿਸ ਵਿੱਚ ਭਲਾਈ ਹੈ? " ਸਮੀਤ ਦੀ ਧੀ ਮੁੜ ਕੇ ਘਰ ਨਹੀਂ ਆਈ। ਉਸ ਨੇ ਆਪਣੀ ਮਾਂ ਨੂੰ ਫੋਨ ਕਰਕੇ ਦੱਸ ਦਿੱਤਾ ਸੀ," ਉਹ 5 ਘੰਟੇ ਸ਼ਾਮ ਨੂੰ ਕਲਾਸ ਤੋਂ ਪਿਛੋਂ ਕੰਮ ਕਰਦੀ ਹੈ। ਇੰਨਾਂ ਕੁ ਕਮਾਂ ਲੈਂਦੀ ਹੈ। ਖਾਣ ਤੇ ਕਿਰਾਏ ਦਾ ਖ਼ਰਚਾ ਚਲਾ ਸਕੇ। "

Comments

Popular Posts