ਸੱਦੀ ਅੱਧੀ ਰਾਤੋਂ, ਦੋਸਤ ਤੂੰ ਅਸੀਂ ਹਾਜ਼ਰ
-
ਸਤਵਿੰਦਰ ਕੌਰ ਸੱਤੀ (ਕੈਲਗਰੀ) -
ਦੋਸਤ ਤੋਂ ਉਹਲਾਂ ਨਹੀਂ ਹੁੰਦਾ, ਕਿਸੇ ਗੱਲ ਦਾ।
ਭਾਵੇ ਸਾਡਾ ਦਾ ਦਿਲ ਕੱਢਕੇ, ਤਲੀ ਤੇ ਰੱਖਲਾ।
ਆਪਣੀ ਦੋਸਤੀ ਪੱਕੀ, ਕੋਈ ਨੀਂ ਤੋੜ ਸਕਦਾ।
ਤੂੰ ਕਰਲੀ ਜਕੀਨ, ਸਤਵਿੰਦਰ ਦੀ ਗੱਲ ਦਾ।
ਦੋਸਤ ਤੂੰ ਭਾਵੇ, ਸਾਡੇ ਭੇਤ ਲੋਕਾਂ ਨੂੰ ਦਸੀ ਜਾਂ।
ਸਾਡੇ ਸਾਰੇ ਦੇ ਸਾਰੇ ਪੜਦੇ, ਹੋਰਾਂ ਕੋਲ ਫੋਲੀ ਜਾਂ।
ਦੋਸਤਾ ਹੋਰਾਂ ਦੀ, ਹਾਂ ਵਿੱਚ ਹਾਮੀ ਭਰੀ ਜਾਂ।
ਸਤਵਿੰਦਰ ਮੇਰਾ ਤੇਰੇ ਬਿੰਨ੍ਹਾਂ, ਕੋਈ ਹੋਰ ਨਾਂ।
ਸੱਤੀ ਭਾਵੇ ਸਾਨੂੰ ਤੂੰ, ਬਦਨਾਮ ਨਿੱਤ ਕਰੀ ਜਾਂ।
ਅਸੀਂ ਤਾਂ ਡੋਰੀ, ਉਸ ਰੱਬ ਤੇ ਸਿੱਟ ਆਂ।
ਸੱਦੀ ਅੱਧੀ ਰਾਤੋਂ, ਦੋਸਤ ਤੂੰ ਅਸੀਂ ਹਾਜ਼ਰ ਆ।
ਦੋਸਤਾ ਅਸੀਂ ਸੱਚੀਂ,ਤੈਨੂੰ ਆਪਣੀ ਜਾਨ ਦੇਣੀ ਆਂ।

Comments

Popular Posts