ਭਾਗ 351 ਸ੍ਰੀ ਗੁਰੂ ਗ੍ਰੰਥ ਸਾਹਿਬ 351 ਅੰਗ 1430 ਵਿੱਚੋਂ ਹੈ
ਪ੍ਰਭੂ ਸਾਰੇ ਸੰਸਾਰ ਦੀ ਭੱਜ-ਦੋੜ ਵਿਚੋਂਅਲੱਗ ਹੀ ਸ਼ਾਨ ਨਾਲ ਬੈਠਾ ਹੋਇਆ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
28/08/2013. 351
ਸਤਿਗੁਰੂ ਨਾਨਕ ਕਹਿ ਰਹੇ ਹਨਪ੍ਰਭੂ ਕੁਦਰਤਿ ਵਿਚ ਲੁਕਿਆ ਹੋਇਆ ਹੈਲੁਕਿਆ ਰਹਿ ਨਹੀਂ ਸਕਦਾ। ਰੱਬ ਨੇ ਮੋਹਣੀ ਅਵਤਾਰ ਧਾਰ ਕੇਉਹ ਰਤਨ ਇਕ ਇਕ ਕਰ ਕੇ ਵੰਡ ਦਿੱਤੇ ਹਨ। ਰੱਬ ਦੀ ਭਗਤੀ ਨਾਲ ਬੰਦੇ ਦਾ ਉੱਚਾ ਆਚਰਨ ਬਣਦਾ ਹੈ। ਉੱਚਾ ਜੀਵਨ ਬੰਦੇ ਦੀ ਖਿੱਲਰੀ ਹੋਈ ਵੇਲ ਹੈ। ਇਸ ਉੱਚੇ ਜੀਵਨ ਵੇਲ ਨੂੰ ਰੱਬ ਦੀ ਭਗਤੀ ਲੱਗਦੀ ਹੈ। ਉਸ ਰੱਬ ਦਾ ਕੋਈ ਸ਼ਕਲਆਕਾਰ ਨਹੀਂ ਹੈ। ਪਿਆਰੇ ਪ੍ਰਭੂ ਨੇ ਭਗਤ ਦੇ ਅੰਦਰ ਰੱਬੀ ਗੁਰਬਾਣੀ ਦੇ ਸ਼ਬਦਾਂ ਦੇ ਬੇਅੰਤ ਸੰਗੀਤ ਨਾਲ ਮਨ ਅਨੰਦ ਕਰ ਦਿੱਤਾ ਹੈ। ਜੇ ਕੋਈ ਬੰਦਾ ਰੱਬ ਨੂੰ ਯਾਦ ਕਰੇ। ਪ੍ਰਭੂ ਨਾਲ ਜਾਣ-ਪਛਾਣ ਪਾ ਲਏ। ਉਹ ਰੱਬੀ ਗੁਰਬਾਣੀ ਦੇ ਨਾਮ ਅੰਮ੍ਰਿਤ ਰਸ ਪੀਂਦਾ ਹੈ। ਜਿਨ੍ਹਾਂ ਬੰਦਿਆਂ ਨੇਰੱਬੀ ਗੁਰਬਾਣੀ ਨਾਮ-ਰਸ ਪੀਤਾਉਹ ਮਸਤ ਹੋ ਗਏ। ਜਿਨ੍ਹਾਂ ਬੰਦਿਆਂ ਨੇਰੱਬੀ ਗੁਰਬਾਣੀ ਨਾਮ-ਰਸ ਪੀਤਾਉਹ ਮਸਤ ਹੋ ਗਏ। ਉਨ੍ਹਾਂ ਦੇ ਮਾਇਆ ਦੇ ਬੰਧਨ ਤੇ ਫਾਹੇ ਟੁੱਟ ਗਏ ਹਨ। ਭਗਵਾਨ ਦੀ ਜੋਤ ਨਾਲਭਗਤਾਂ ਦੀ ਜੋਤ ਸੁਰਤ ਜਾਗ ਗਈ ਹੈ। ਉਨ੍ਹਾਂ ਨੇ ਮਾਇਆ ਤੇ ਮੋਹ ਦੀ ਦੌੜ-ਭੱਜ ਛੱਡ ਦਿੱਤੀ ਹੈ। ਭਗਤਾਂ ਨੇਸਾਰੇ ਜੀਵਾਂ ਵਿਚ ਤੇਰਾ ਹੀ ਦੀਦਾਰ ਕੀਤਾ। ਭਗਤਾਂ ਨੇਸਾਰੇ ਭਵਨਾਂ ਵਿਚ ਤੇਰੀ ਪੈਦਾ ਕੀਤੀ ਮਾਇਆ ਪ੍ਰਭਾਵ ਪਾਉਂਦੀ ਵੇਖੀ ਹੈ। ਪ੍ਰਭੂ ਸਾਰੇ ਸੰਸਾਰ ਦੀ ਭੱਜ-ਦੋੜ ਵਿਚੋਂਅਲੱਗ ਹੀ ਸ਼ਾਨ ਨਾਲ ਬੈਠਾ ਵੇਖ ਰਿਹਾ ਹੈ। ਭਗਤ ਰੱਬ ਦੇ ਦਰਸ਼ਨ ਵਿਚ ਬਹੁਤ ਮਸਤ ਹੋਕੇਰੱਬੀ ਗੁਰਬਾਣੀ ਦੇ ਨਾਮ ਬੀਨ ਵਜਾਉਂਦਾ ਰਹਿੰਦਾ ਹੈ। ਸਤਿਗੁਰ ਨਾਨਕ ਜੀ ਬਿਚਾਰ ਦੱਸਦੇ ਹਨਭਗਤ ਰੱਬੀ ਗੁਰਬਾਣੀ ਦੇ ਨਾਮ ਨਾਲ ਜੁੜ ਕੇਅੰਨਦਤ ਤ੍ਰਿਪਤ ਹੋ ਕੇਰੱਬ ਦੇ ਰੰਗ ਵਿਚ ਰੰਗਿਆ ਹੋਇਆ ਹੁੰਦਾ ਹੈ। ਮੇਰੇ ਗੁਣ ਐਸੇ ਹਨ। ਆਪਣੇ ਸਿਰ ਉੱਤੇ ਨਿਰੀਆਂ ਗੱਲਾਂ ਹੀ ਪੱਲੇ ਪਾਈਆਂ ਹੋਈਆਂ ਹਨ। ਗੱਲਾਂ ਵਿਚੋਂ ਸਿਰਫ਼ ਉਹ ਗੱਲਾਂ ਹੀ ਚੰਗੀਆਂ ਹਨ। ਜੋ ਦੁਨੀਆ ਨੂੰ ਬਣਾਉਣ ਵਾਲੇ ਪ੍ਰਭੂ ਦੀਆਂ ਗੱਲਾਂ ਹਨ। ਰੱਬ ਦੀ ਉਪਮਾ ਦੀਆਂ ਗੱਲਾਂ ਹਨ। ਤਦ ਤੱਕ ਖਾਣਪੀਣਹੱਸਣ ਕੋਈ ਸੁਆਦਆਸਰਾ ਨਹੀਂ ਹੈ। ਜਦੋਂ ਤੱਕਦੁਨੀਆ ਨੂੰ ਸਿਰਜਣਹਾਰ ਪ੍ਰਭੂ ਤੂੰ ਹਿਰਦੇ ਵਿਚ ਚੇਤੇ ਨਾਂ ਆਵੇ। ਤਾਂ ਕਿਸੇ ਦੀ ਕੋਈ ਡਰਝੇਪਸਹਿਮ ਨਹੀਂ ਰਹਿੰਦਾ। ਮਨੁੱਖਾ ਜਨਮ ਵਿਚ ਆ ਕੇਜੇ ਖੱਟਣ-ਜੋਗ ਰੱਬੀ ਗੁਰਬਾਣੀ ਦੇ ਨਾਮ ਅੰਮ੍ਰਿਤ ਰਸ ਇਕੱਠਾ ਕਰੀਏ। ਬੁੱਧ ਮਸਤ ਹਾਥੀ ਬੱਣਿਆ ਪਿਆ ਹੈ। ਇਹ ਅਹੰਕਾਰੀ ਮਨ ਹੈ। ਉਹ ਜਿਹਾ ਉਹ ਬਣ ਜਾਂਦਾ ਹੈ। ਜੋ ਕੁਝ ਮਨ ਬੋਲਦੇ ਹੈ ਸਭ ਭੈੜਾਂ ਗੰਦ ਹੀ ਬੋਲਦਾ ਹੈ। ਪ੍ਰਮਾਤਮਾ ਅਰਦਾਸ ਵੀ ਕਿਸ ਮੂੰਹ ਨਾਲ ਕਰੀਏ। ਬੁਰਾਈਆਂਚੰਗਿਆਈਆਂਮਾੜੇ ਕੰਮ ਤੇ ਦਾਨ ਦੇ ਗਵਾਹ ਮੌਜੂਦ ਹਨ। ਪ੍ਰਭੂ ਤੂੰ ਆਪ ਹੀ ਜੀਵ ਨੂੰ ਜਿਹੋ ਜਿਹਾ ਬੱਣਾਂਦਾ ਹੈਂ। ਉਹੋ ਜਿਹਾ ਉਹ ਬਣ ਜਾਂਦਾ ਹੈ।ਤੈਥੋਂ ਬਗੈਰ ਹੋਰ ਕੋਈ ਦੇਖ ਭਾਲ ਕਰਨ ਵਾਲਾ ਨਹੀਂ ਹੈ। ਤੂੰ ਹੀ ਜਿਹੋ ਜਿਹੀ ਅਕਲ ਬਖ਼ਸ਼ਦਾ ਹੈਂ। ਉਹੀ ਅਕਲ ਜੀਵ ਲੈ ਲੈਂਦਾ ਹੈ। ਤੈਨੂੰ ਚੰਗਾ ਲੱਗਦਾ ਹੈ। ਪ੍ਰਭੂ ਤੂੰ ਉਸੇ ਤਰ੍ਹਾਂ ਜਗਤ ਦੀ ਕਾਰ ਚਲਾ ਰਿਹਾ ਹੈਂ। ਸ੍ਰੇਸ਼ਟ ਰਾਗਰਾਗਣੀਆਂ ਦਾ ਸਾਰਾ ਪਰਵਾਰ ਹੋਵੇ। ਇਸ ਵਿਚ ਸ੍ਰੇਸ਼ਟ ਬਾਣੀ ਦਾ ਨਾਮ ਰਸ ਹੋਵੇ। ਸਤਿਗੁਰ ਨਾਨਕ ਕਰਤਾਰ ਦੀ ਇਹ ਬਾਣੀ ਦਾ ਨਾਮ ਹੀ ਦੌਲਤ ਹੈ। ਜੇ ਕਿਸੇ ਬੰਦੇ ਨੂੰ ਇਹ ਸਮਝ ਪੈ ਜਾਏ। ਜਦੋਂ ਮੇਰਾ ਖ਼ਸਮ ਪ੍ਰਭੂਮੇਰੇ ਹਿਰਦੇਆਪਣੇ ਘਰ ਵਿਚ ਹਾਜ਼ਰ ਹੋ ਗਿਆ ਹੈ। ਮੇਰੀਆਂ ਸਹੇਲੀਆਂ ਜੀਭਅੱਖਾਂਕੰਨਾਂ ਨੇਪ੍ਰਭੂ-ਪਤੀ ਨਾਲ ਰਲ ਕੇਸਾਹਾਵਿਆਹਖ਼ੁਸ਼ੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪ੍ਰਭੂ ਮਿਲਾਪ ਲਈ ਰੱਬ ਦਾ ਪਿਆਰ ਵੇਖ ਕੇਮੇਰੇ ਮਨ ਵਿਚ ਆਨੰਦਤ ਹੋ ਕੇ ਖ਼ੁਸ਼ ਹੋ ਗਿਆ ਹੈ। ਮੇਰਾ ਖ਼ਸਮ ਪ੍ਰਭੂ ਮੈਨੂੰ ਵਿਆਹੁਣ ਆਇਆ ਹੈ। ਮੇਰੀ ਗਿਆਨ ਇੰਦਿਰੀਉਚੰਗੀ ਵਿਚਾਰ ਦੇ ਗੀਤ ਗਾਈ ਚੱਲੋ। ਤਨ-ਮਨ ਵਿਚਜੀਵਨ ਦੇਣ ਵਾਲਾ ਖ਼ਸਮ ਪ੍ਰਭੂ ਹਾਜ਼ਰ ਹੋ ਗਿਆ ਹੈ। ਸਤਿਗੁਰੂ ਦੀ ਸਰਨ ਪਿਆ ਸਾਡਾ ਇਹ ਵਿਆਹ ਹੋਇਆ ਖ਼ਸਮ ਪ੍ਰਭੂ ਨਾਲ ਇੱਕ-ਮਿੱਕ ਹੋ ਗਈ ਹਾਂ। ਉਹ ਪ੍ਰਭੂ ਜੀਵਨ ਰਾਹੀਂਸਾਰੇ ਜਗਤ ਵਿਚ ਵਿਆਪਕ ਹੋ ਰਿਹਾ ਹੈ । ਬਾਣੀ ਬੋਲਣ ਸੁਣਨ ਨਾਲ ਮੇਰੇ ਮਨ ਅੰਦਰੋਂ ਮੈਂ-ਮੈਂ ਦਾ ਹੰਕਾਰ ਦੂਰ ਹੋ ਗਿਆ ਹੈ। ਮੇਰਾ ਮਨ ਉਸ ਪ੍ਰਭੂ ਦੇ ਪਿਆਰ ਵਿੱਚ ਲੱਗ ਗਿਆ ਹੈ। ਪ੍ਰਭੂ ਪਤੀਜੀਵ ਬੰਦੇ ਰੂਪ ਇਸਤ੍ਰੀ ਨੂੰ ਆਪਣੇ ਨਾਲ ਮਿਲਾਣ ਦਾ ਇਹ ਕੰਮ ਆਪਣਾ ਸਮਝਦਾ ਹੈ। ਰੱਬ ਆਪ ਹੀ ਇਸ ਕਾਰਜ ਨੂੰ ਸਿਰੇ ਚਾੜ੍ਹਦਾ ਹੈ। ਕਿਸੇ ਹੋਰ ਪਾਸੋਂ ਇਹ ਕੰਮ ਸਿਰੇ ਨਹੀਂ ਚਾੜ੍ਹਿਆ ਜਾ ਸਕਦਾ ਹੈ। ਸੇਵਾ ਸੰਤੋਖ ਦਇਆ ਧਰਮ ਆਦਿਕ ਗੁਣ ਪੈਦਾ ਹੁੰਦੇ ਹਨ । ਇਸ ਭੇਤ ਨੂੰ ਉਹੀ ਮਨੁੱਖ ਸਮਝਦਾ ਹੈ। ਜੋ ਬੰਦਾ ਸਤਿਗੁਰ ਦੀ ਬਾਣੀ ਬੋਲਦਾਸੁਣਨਦਾ ਹੈ। ਜਿਸ ਉੱਤੇ ਮੇਹਰ ਦੀ ਨਿਗਾਹ ਕਰਦਾ ਹੈ ਜਿਸ ਦੇ ਹਿਰਦੇ ਵਿਚ ਆ ਕੇ ਪ੍ਰਗਟ ਹੁੰਦਾ ਹੈ। ਉਹੀ ਭਾਗਾਂ ਵਾਲੀ ਹੁੰਦੀ ਹੈ। ਜਿਸ ਬੰਦੇ ਨੇਮਨ ਅਡੋਲ ਅਵਸਥਾ ਵਿਚ ਕਰ ਲਿਆ ਹੈ। ਉਸ ਨੂੰ ਘਰ ਤੇ ਜੰਗਲ ਇੱਕ ਸਮਾਨ ਹੈ। ਉਸ ਮਨੁੱਖ ਦੀ ਭੈੜੀ ਮਤਿ ਦੂਰ ਹੋ ਜਾਂਦੀ ਹੈ। ਉਸ ਦੇ ਅੰਦਰ ਪ੍ਰਭੂ ਸੱਚੇ ਦਾ ਨਾਮਮੂੰਹ ਵਿਚ ਵੱਸਦਾ ਹੈ

Comments

Popular Posts