http://www.dailypresspublic.com/news/14036
ਰੱਖੜੀ ਤੇ ਰਿਸ਼ਤੇ ਕੱਚੇ ਧਾਗੇ ਹੁੰਦੇ ਹਨ ਸਤਵਿੰਦਰ ਕੌਰ ਸੱਤੀ ( ਕੈਲਗਰੀ )- ਕਨੇਡਾ |
ਰੱਖੜੀ ਵਾਲੇ ਦਿਨ ਪੂਰਾ ਚੰਰਮਾਂ ਹੁੰਦਾ ਹੈ। ਇਹ ਪੂਰਨਮਾਸ਼ੀ ਵਾਲੇ ਦਿਨ ਹੁੰਦੀ ਹੈ। ਰੱਖੜੀ ਕੱਚੇ ਧਾਂਗਿਆਂ ਨਾਲ ਗੁੰਦੀ ਜਾਂਦੀ ਹੈ। ਜੋ ਭੈਣ ਆਪਣੇ ਭਰਾ ਦੇ ਬੰਨਦੀ ਹੈ। ਇਹ ਸਦੀਆਂ ਤੋਂ ਚੱਲੀ ਆ ਰਹੀ ਰਸਮ ਹੈ। ਭਰਾ ਉਤੇ ਭੈਣ ਨੂੰ ਮਾਣ ਹੁੰਦਾ ਹੈ। ਇਹ ਮੇਰਾ ਮਾਂ ਜਇਆ ਹੈ। ਮੇਰਾ ਆਪਣਾ ਸਕਾ ਸਬੰਧੀ ਹੈ। ਛੋਟੇ ਭਰਾ ਵਿਚੋਂ ਵੀ ਬਾਪ ਜਿਵੇਂ ਮਹਿਕ ਆਉਂਦੀ ਹੈ। ਭਰਾ-ਭੈਣ ਭਾਵੇ ਤੱਤੇ ਠੰਡੇ ਵੀ ਹੋ ਜਾਣ, ਦੁੱਖ ਨਹੀ ਲੱਗਦਾ। ਅਸੀ ਛੋਟੇ ਹੁੰਦੇ ਲੜਦੇ-ਝਗਦੇ, ਹੱਸਦੇ-ਖੇਡਦੇ ਹਾਂ। ਕਦੇ ਦਿਲ ਉਤੇ ਨਹੀਂ ਲਗਾਉਂਦੇ। ਗੁੱਸਾ ਗਿੱਲਾ ਯਾਦ ਹੀ ਨਹੀਂ ਰਹਿੰਦਾ। ਅਸੀਂ ਆਮ ਹੀ ਕਹਿੰਦੇ ਹਾਂ," ਨੌਹਾਂ ਨਾਲੋਂ ਮਾਸ ਨਹੀ ਟੁੱਟਦਾ। ਭਰਾ-ਭੈਣ ਕੋਲ ਬੈਠ ਕੇ, ਗੱਲਾਂ ਕਰਕੇ, ਜੋ ਸਕੂਨ ਮਿਲਦਾ ਹੈ। ਪਰ ਦੂਜੇ ਕਿਸੇ ਮਰਦ ਤੋਂ ਦਹਿਸ਼ਤ ਦਾ ਭੈ ਆਉਂਦਾ ਹੈ। ਦੂਜੇ ਮਰਦ ਵਿੱਚ ਕਾਂਮ ਦਾ ਜਾਨਵਰ ਸਾਫ਼ ਦਿਖਾਈ ਦਿੰਦਾ ਹੈ। ਜਿਥੇ ਅਸੀਂ ਕਿਸੇ ਬੇਗਾਨੇ ਮਰਦ ਔਰਤ ਕੋਲੋ ਝਿਜ਼ਕਦੇ ਹਾਂ। ਅਸੀਂ ਝੱਟ ਉਸ ਨੂੰ ਭਰਾ-ਭੈਣ ਕਹਿ ਦਿੰਦੇ ਹਾਂ। ਕਿਸੇ ਦੀ ਮਾੜੀ ਨਜ਼ਰ ਨੂੰ ਭਾਪ ਕੇ ਵੀ ਅਸੀ ਘੋਟ-ਘੋਟ ਕੇ, ਭਰਾ-ਭੈਣ ਕਹਿੰਦੇ ਹਾਂ। ਉਸ ਨੂੰ ਜਾਣਕਾਰੀ ਦਿੰਦੇ ਹਾਂ। ਬਈ ਤੇਰੇ ਵਿਚੋਂ ਮੈਨੂੰ ਸਕੇ ਭਰਾ-ਭੈਣ ਦੀ ਸੰਗਧ ਆ ਰਹੀ ਹੈ। ਰੱਖੜੀ ਦੇ ਕੱਚੇ ਧਾਗੇ ਭਰਾ-ਭੈਣ ਦੇ ਪਿਆਰ ਨੂੰ ਪੱਕਾ ਕਰਦੇ ਹਨ। ਬਿਨ ਦੇਖੇ ਪ੍ਰੀਤ ਨਾਂ ਉਪਜੇ, ਇਸੇ ਬਹਾਨੇ ਭਰਾ-ਭੈਣ ਇੱਕ ਦੂਜੇ ਨੂੰ ਯਾਦ ਕਰਦੇ ਹਨ। ਮਿਲਦੇ ਵੀ ਹਨ। ਇਹੀ ਕੱਚੇ ਧੱਗੇ ਸਾਡਾ ਤਨ ਢੱਕਦੇ ਹਨ। ਫਦਰ, ਮਦਰ ਫੈਮਲੀ ਡੇ ਵਾਂਗ ਹੀ ਰੱਖੜੀ ਭਰਾ-ਭੈਣ ਦਾ ਦਿਨ ਹੈ। ਜਿਸ ਕੰਮ ਕਰਨ ਨਾਲ ਨਾਲ ਰੱਲ ਕੇ ਬੈਠਣ ਨਾਲ ਮਨ ਨੂੰ ਖੁਸ਼ੀ ਮਿਲਦੀ ਹੈ। ਉਹ ਜਰੂਰ ਕਰਨਾ ਚਾਹੀਦਾ ਹੈ। ਅਗਰ ਭਰਾ ਮਾਪੇ ਹੋਟਲਾਂ ਵਿੱਚ ਬਹੁਤ ਖ਼ਰਚਾ ਕਰਕੇ, ਲੋਕ ਦਿਖਾਵੇ ਲਈ ਭੈਣ ਦਾ ਵਿਆਹ ਕਰ ਸਕਦਾ ਹੈ, ਤਾ ਰੱਖੜੀ ਵਾਲੇ ਦਿਨ ਇਸ ਤਿਉਹਾਰ ਨੂੰ ਪਰਵਾਰ ਨਾਲ ਮਿਲ ਕੇ ਮਨਾਉਣ ਵਿੱਚ ਕੀ ਹਰਜ਼ ਹੈ? ਉਮਰ ਦੇ ਵਧਣ ਨਾਲ ਸਾਨੂੰ ਭਰਾ-ਭੈਣ ਨੂੰ ਇੱਕ ਦੂਜੇ ਨਾਲ ਪਿਆਰ ਜਤਾਉਣ ਵਿੱਚ ਸ਼ਰਮ ਆਉਂਦੀ ਹੈ। ਅਸੀਂ ਹਉਮੇ, ਹੰਕਾਰ, ਮੈਂ-ਮੈਂ ਦੇ ਕਰਕੇ, ਇਕ ਦੂਜੇ ਨੂੰ ਦੱਸਣਾਂ ਕਬੂਲਣਾਂ ਕਰਨਾ ਨਹੀਂ ਚਾਹੁੰਦੇ। ਬੱਚਿਆਂ ਵਿੱਚ ਇਸ ਰੱਖੜੀ ਦੀ ਹੋਰ ਹੀ ਮਹਤੱਤਾ ਹੈ। ਐਨੀ ਅਕਲ ਆ ਗਈ ਹੈ। ਗ੍ਰੰਥਾਂ ਦੇ ਉਲਟ ਪ੍ਰਚਾਰ ਕਰਦੇ ਹਨ। ਰਿਸ਼ਤਿਆਂ ਮਨੁੱਖਤਾਂ ਦਾ ਉਹ ਹਸ਼ਰ ਕਰਨਾਂ ਚਾਹੁੰਦੇ ਹਨ। ਜਿਸ ਤੋਂ ਰੱਬ ਵੀ ਕੰਭ ਜਾਵੇ।
ਏਕ ਨੂਰ ਤੇ ਸਭੁ ਜਗੁ ਉਪਜਆਿ ਕਉਨ ਭਲੇ ਕੋ ਮੰਦੇ ॥੧॥ ਅੱਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਆਿ ਕੌਣ ਭਲੇ ਕੌਣ ਮੰਦੇ।। ਏਕ ਨਰਿੰਕਾਰ ਲੇ ਰਦੈ ਨਮਸਕਾਰਉ ॥੩॥ ਨਾ ਹਮ ਹੰਿਦੂ ਨ ਮੁਸਲਮਾਨ ॥ ਅਲਹ ਰਾਮ ਕੇ ਪੰਿਡੁ ਪਰਾਨ ॥੪॥ ।।। ਹੰਿਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਿਸਬੈ ਏਕੈ ਪਹਚਾਨਬੋ ॥ ਕਰਤਾ ਕਰੀਮ ਸੋਈ ਰਾਜ਼ਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ॥ ਏਕ ਹੀ ਕੀ ਸੇਵ ਸਬ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥੧੫॥੮੫॥ ਅਕਾਲ ਉਸਤਤਿ ਗੁਰੂ ਬਨਿ ਗਆਿਨ ਨਾ ਉਪਜੇ, ਗੁਰੂ ਬਨਿ ਮਟੇ ਨਾ ਭੇਦ। ਗੁਰੂ ਬਨਿ ਸੰਸ਼ੇ ਨਾ ਮਟੇ, ਜਯ ਜਯ ਗੁਰੂ ਦੇਵ। ਇੱਕ ਅਸੀਂ ਧਰਮਾਂ ਦੇ ਪਿਛੇ ਬੜੇ ਪਏ ਹਾਂ। ਇਹ ਕੱਟੜ ਧਰਮੀਆਂ ਨੇ ਬੰਦਿਆਂ ਦੀ ਜਾਤ ਵਿੱਚ ਕੰਮਾਂ ਦੇ ਅਧਾਰ ਉਤੇ ਵੰਡੀਆਂ ਪਈਆ ਹਨ। ਕਹਿੰਦੇ ਹਨ," ਇਹ ਹਿੰਦੂਆਂ ਦਾ ਤਿਉਹਾਰ ਹੈ। ਜਦੋਂ ਕਿ ਸਿੱਖਾਂ ਦੇ ਛੇਵੇ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਸਾਬਤ ਕੀਤਾ ਹੈ। ਜਿਸ ਦਿਨ ਰਾਮ ਚੰਦਰ ਜੀ ਬਿਨਵਾਸ ਕੱਟ ਕੇ ਅਯੁੱਧਿਆ ਆਏ ਸੀ। ਉਸੇ ਦਿਨ ਸ੍ਰੀ ਗੁਰੂ ਹਰਿਗੋਬਿੰਦ ਜੀ ਅੰਮ੍ਰਿਤਸਰ ਆਏ ਸੀ। ਦਿਵਾਲੀ ਨੂੰ ਅਸੀਂ ਸਾਰ ਮਨਾਉਂਦੇ ਹਾਂ।ਲੋਕ ਹੀ ਦੱਸਣ ਕੀ ਇਹ ਗ੍ਰੰਥਿ ਝੂਠ ਬੋਲਦੇ ਹਨ? ਜਾਂ ਤੁਹਾਡੇ ਧਰਮੀ ਗਿਆਨੀ ਝੂਠ ਬੋਲਦੇ ਹਨ। ਜੇ ਤੁਸੀ ਗ੍ਰੰਥਿ ਨੂੰ ਝੂਠ ਮੰਨਦੇ ਹੋ। ਉਸ ਦੀ ਲਿਖੀ ਗੱਲ ਨਹੀਂ ਮੰਨਦੇ ਤਾਂ ਫਿਰ ਤੁਸੀਂ ਵੀ ਝੂਠੇ ਹੋ। ਉਈਂ ਲੋਕ ਦਿਖਾਵੇ ਲਈ ਇਸ ਨੂੰ ਮੱਥੇ ਟੇਕਦੇ ਹੋ। ਅਸਲੀ ਗੁਰੂ ਤਾਂ ਤੁਹਾਡੇ ਚੋਲਿਆਂ ਵਾਲੇ ਖਰੂਦ ਪਾਉਣ ਵਾਲੇ ਹਨ। ਰੱਖੜੀ ਦੇ ਦਿਨ ਗੁਰਦੁਆਰੇ ਜਾ ਕੇ ਦੇਖੋਂ । ਇਹ ਪਖੰਡੀਆਂ ਚੋਲਿਆਂ ਵਾਲੇ ਤੁਹਾਡੇ ਪਿਆਰ ਨਾਲ ਗੁੰਦੇ ਕੱਚੇ ਤਾਗੇ ਦਾ ਕੀ ਹਸ਼ਰ ਕਰਦੇ ਹਨ। ਉਦੋਂ ਹੀ ਗੰਦ ਦੇ ਡੱਬੇ ਗਰਬਜ਼ ਵਿੱਚ ਸਿੱਟੀ ਜਾਂਦੇ ਹਨ। ਇਹੀ ਕੱਚੇ ਧਾਂਗੇ ਸਾਡੇ ਸਰੀਰਰ ਦਾ ਨੰਗ ਢੱਕਦੇ ਹਨ। ਇੰਨਾਂ ਦੇ ਗਾਤਰੇ, ਕੱਛੇ ਸਭ ਇਸੇ ਤੋਂ ਬਣੇ ਹਨ। ਇਹ ਕੱਚੇ ਧਾਗੇ ਨਾਂ ਹੋਣ ਤਾਂ ਇਹ ਨੰਗੇ ਹੋਣ ਦੇ ਕਾਰਨ ਬਾਹਰ ਆ ਕੇ ਤੁਹਾਨੂੰ ਲੁੱਟਣੋਂ ਹੱਟ ਜਾਣਗੇ। ਤੁਸੀ ਇਨਾਂ ਦੇ ਝੂਠ ਤੁਫ਼ਾਨ ਦੀਆਂ ਕਹਾਣੀਆਂ ਤੋਂ ਬੱਚ ਜਵਾਗੇ। ਲੋਕ ਜਾਣਦੇ ਬੁੱਝਦੇ ਹੋਏ ਵੀ ਧਰਮਾਂ ਪਿਛੇ ਪਏ ਹਨ। ਸਮਝ ਤੋਂ ਕੰਮ ਨਹੀਂ ਲੈਂਦੇ। ਧਰਮਾਂ ਪਿਛੇ ਆਮ ਲੋਕ ਹੀ ਡਹਿ-ਢਹਿ ਕੇ ਕਿਉਂ ਮਰਦੇ ਹਨ? ਆਮ ਬੰਦੇ ਆਪਣੀ ਜਿੰਦਗੀ ਜਿਉਣ ਦੀ ਥਾਂ ਮਰ ਜਾਂਦੇ ਹਨ। ਆਪਣੇ ਘਰ ਤਬਾ ਕਰ ਲੈਂਦੇ ਹਨ। ਇਹ ਧਰਮੀ ਵਸਦੇ ਰਹਿੰਦੇ ਹਨ। ਵੱਡੇ-ਵੱਡੇ ਮੰਦਰ ਉਸਾਰ ਕੇ ਰਹਿੰਦੇ ਹਨ। ਆਮ ਜੰਨਤਾਂ ਨੂੰ ਰੁਡ-ਮੁਡ-ਚੂਡ ਕੇ ਖਾਂਦੇ ਹਨ। ਇਕਾ ਦੂਕਾ ਧਰਮੀਆਂ ਦੇ ਦੁਹਾਈ ਪਾਉਣ ਨਾਲ ਕੀ ਹੁੰਦਾ ਹੈ। ਇਹ ਵੀ ਸੁਰਤ ਆਈ ਤੋਂ ਹੀ ਰੱਖੜੀ ਬੰਨਾਉਣੋਂ ਹਟੇ ਹਨ। ਪਹਿਲਾਂ ਤਾਂ ਆਪ ਵੀ ਇਹੀ ਰੱਖੜੀ ਬੰਨਾਉਂਦੇ ਰਹੇ ਹਨ। ਉਦੋਂ ਭੈਣ ਨੂਂੰ ਪੈਸੇ ਮਾਂਪੇ ਹੀ ਦੇ ਦਿੰਦੇ ਸੀ। ਹੁਣ 20-50 ਭੈਣ ਨੂੰ ਦਿੱਤੇ ਵੀ ਦੁੱਖਦੇ ਹੋਣੇ ਹਨ। ਧਾਗਿਆਂ ਵਾਂਗ ਰਿਸ਼ਤੇ ਵੀ ਕੱਚੇ ਹੀ ਹਨ। ਪਤਾ ਨਹੀਂ ਕਦੋਂ ਟੁੱਟ ਜਾਣ। ਬਹੁਤੇ ਤਾਂ ਪਹਿਲਾਂ ਹੀ ਭਰਾ-ਭੈਣ ਇੱਕ ਦੂਜੇ ਨਾਲ ਨਹੀਂ ਵਰਤਦੇ। ਸਿੱਖ ਭੈਣ ਦੇ ਹਿੱਸੇ ਦੀ ਚਾਹੇ ਸਾਰੀ ਜ਼ਮੀਨ ਭਰਾ ਵੇਚ ਕੇ ਖਾ ਜਾਣ, ਹਿੰਦੂ ਐਸੀ ਕਮੀਨੀ ਹਰਕਤ ਨਹੀਂ ਕਰਦੇ। ਇਹ ਹਿੰਦੂਆਂ ਤੋਂ ਵੱਖਰੇ ਕਿਸਮ ਨਾਲ ਜੰਮੇ ਹਨ। ਲੜਾਈਆਂ ਕਰਦੇ ਥੱਕਦੇ ਨਹੀਂ ਹਨ। ਇਸ ਲਈ ਲੋਕਾਂ ਦੇ ਖੁਸ਼ੀ ਦੇ ਦਿਨਾਂ ਵਿੱਚ ਵੀ ਖੌਰੂ ਪਾਉਣੋਂ ਨਹੀਂ ਹੱਟਦੇ। ਜੇ ਕਿਸੇ ਨੂੰ ਇਹ ਨਹੀਂ ਵੀ ਪਸੰਧ ਨਾ ਮਨਾਵੋਂ। ਪਰ ਦੂਜੇ ਦੇ ਹਲਵੇ ਦੇ ਸੁਆਦ ਵਿੱਚ ਰੇਤ ਨਾਂ ਮਿਲਾਵੋ। ਕਿਸੇ ਦੇ ਪਿਆਰ ਨੂੰ ਦੇਖ ਕੇ, ਨਫ਼ਰਤ ਦੀ ਨਜ਼ਰ ਨਾਂ ਦਿਖਵਾਵੋ। ਤੁਸੀਂ ਜੋ ਆਪ ਨਹੀਂ ਕਰਨਾਂ ਨਾਂ ਕਰੋਂ। ਪਰ ਦੂਜੇ ਦੀ ਜਿੰਦਗੀ ਵਿਚੋਂ ਕੀ ਲੈਣਾ ਹੈ? ਦੂਜਾਂ ਬੰਦਾ ਕੀ ਕਰ ਰਿਹਾ ਹੈ। ਕੀੜੀ ਨੂੰ ਅੱਖ ਨਾਲ ਦੇਖਣ ਵਾਲੇ ਜੀਵਾਂ ਵਿਚੋਂ ਸਭ ਤੋਂ ਛੋਟਾ ਕਿਹਾ ਜਾਂਦਾਂ ਹੈ। ਕਿਤੇ ਉਸ ਨੂੰ ਮਿੱਠੇ ਦੀ ਭਿਣਕ ਪੈ ਜਾਵੇ। ਆਪਣੇ ਮਗਰ ਹੋਰ ਕੀੜੀਆਂ ਦੀਆਂ ਲਈਨਾਂ ਲਗਾ ਲੈਂਦੀ ਹੈ। ਕੀੜੀਆਂ ਮਿੱਠਾ ਖਾਣ ਲਈ ਇੱਕ ਦੂਜੇ ਮਗਰ ਆਪੋ-ਧਾਪੀ ਤੁਰ ਪੈਂਦੀਆਂ ਹਨ। ਪਰ ਬੰਦਾ ਦੂਜੇ ਦੇ ਦਿਨ ਤਿਉਹਾਰਾਂ ਖੁਸ਼ੀ ਨੂੰ ਖੂਨ ਦੀ ਹੋਲੀ ਖੇਡਣਾਂ ਚਾਹੁੰਦਾ ਹੈ। ਕਿਤੇ ਨਾਂ ਕਿਤੇ ਧਰਮ ਦੇ ਨਾਂਮ ਉਤੇ ਸਿਆਪਾ ਪਾ ਹੀ ਦਿੰਦਾ ਹੈ। ਇੱਟਾ ਮਿੱਟੀ ਦੇ ਬਣੇ ਮਦਰ, ਗੁਰਦੁਆਰੇ ਆਪ ਹੀ ਢਾਹ ਕੇ ਪਬਲਿਕ ਦੇ ਵਿਚੋਂ ਬੰਦੇ ਵੱਡ ਦਿੰਦੇ ਹਨ। ਹੁਣ ਤਾਂ ਆਪਣੀਆਂ ਪਤਨੀਆਂ, ਮਾਵਾਂ, ਧੀਆਂ, ਭੈਣਾਂ ਨੂੰ ਬਰੂਦ , ਗੋਲ਼ੀਆਂ ਚਾਕੂਆਂ ਨਾਲ ਚੀਰ ਫਾੜ ਕੇ ਇਹ ਸਿੱਖ ਹੀ ਜਿਉਂਦੀਆਂ, ਮਰੀਆਂ ਔਰਤਾਂ ਦਾ ਮਾਸ ਖਾ ਜਾਂਦੇ ਹਨ। ਇਹ ਭੜਥੂ ਪਾਉਣ ਵਾਲਿਆਂ ਦਾ ਧਰਮ ਜਿਨ, ਜਮਦੂਤ, ਭੂਤ ਹੋ ਸਕਦਾ ਹੈ। ਜੋ ਆਦਮਬੋ-ਆਦਮਬੋ ਕਰਦੇ ਹਨ। ਖੂਨ ਹੀ ਪੀਂਦੇ ਹਨ।ਇੱਕ ਬੰਦਾ ਆਪ ਨੂੰ ਇੱਕ ਵੱਡੀ ਧਰਮਿਕ ਸੰਸਥਾਂ ਦਾ ਬੰਦਾ ਕਹਾਉਂਦਾ ਹੈ। ਉਸ ਦੀ ਭਰਜਾਈ ਆਪਣੇ ਪੇਕੇ ਘਰ ਬੰਨਣ ਜਾਣ ਲੱਗੀ ਤਾਂ ਆਪਣਾਂ ਹੀ ਰੱਟਾ ਪਾ ਕੇ ਬੈਠ ਗਿਆ," ਸਾਡੇ ਸਿੱਖ ਘਰਾ ਦੇ ਰੱਖੜੀ ਨਹੀਂ ਬੰਨਦੇ। ਇਹ ਸਾਡਾ ਤਿਉਹਾਰ ਨਹੀਂ ਹੈ। ਤੂੰ ਰੱਖੜੀ ਬੰਨਾਉਣ ਨਹੀਂ ਜਾ ਸਕਦੀ। " ਉਹ ਘਰਜਾਈ ਕੱਲੀ ਤੇ 9 ਬੰਦੇ ਉਸ ਦੇ ਭੂਤਾਂ ਜਿਵੇ ਪਿਛੇ ਪੈ ਗਏ। ਹੱਥੋ ਪਾਈ ਵੀ ਹੋਏ। ਤੇ ਉਸ ਦਾ ਰਾਹ ਰੋਕ ਕੇ ਸਾਰੀ ਦਿਹਾੜੀ ਪੂਰੇ ਟੱਬਰ ਨੇ ਉਸ ਨੂੰ ਅੰਦਰ ਹੀ ਡਿੱਕੀ ਰੱਖਿਆ। ਇਹ ਅਸਲ ਵਿੱਚ ਉਨਾਂ 9 ਅਨਪੜ੍ਹ ਜੀਆਂ ਨੂੰ ਕਨੇਡਾ ਸੱਦਣ ਦੀ ਸਜ਼ਾ ਵੀ ਸੀ। ਜਿਥੇ ਹਰ ਸਮੇ ਜਿਸ ਘਰ ਵਿੱਚ ਚੀਕ ਚਿਹਾੜਾ ਪੈਂਦਾ ਹੈ। ਉਸ ਨੂੰ ਬੰਦੇ ਵੀ ਨਹੀਂ ਕਿਹਾ ਜਾ ਸਕਦਾ। ਚਾਰ ਕੁ ਸਾਲਾਂ ਬਾਅਦ ਉਸ ਦੀ ਆਪਣੀ ਘਰ ਵਾਲੀ ਦਾ ਭਰਾ ਇੰਡੀਆਂ ਤੋਂ ਆ ਗਿਆ। ਰੱਖੜੀ ਵਾਲੇ ਦਿਨ ਉਹ ਆਪ ਉਸ ਦੇ ਨਾਲ ਪਤਨੀ ਦੇ ਪੇਕੇ ਘਰ ਗਿਆ। ਪੰਜ ਸਾਲਾਂ ਦਾ ਰੱਖੜੀ ਦਾ ਘਾਟਾ 500 ਡਾਲਰ ਦੁਵਾਉਣ ਵਿੱਚ ਪੂਰਾ ਆਪਣੀ ਘਰ ਵਾਲੀ ਦਾ ਸਾਥ ਦੇ ਰਿਹਾ ਸੀ। ਕਹਿ ਰਿਹਾ ਸੀ," ਇਹ ਪੰਜ ਸਾਲਾਂ ਦੀ ਪੰਜਾਬ ਤੋਂ ਆਈ ਹੋਈ ਹੈ। ਇੰਨੇ ਕੁ ਤਾਂ ਬਣਦੇ ਹੀ ਹਨ।" ਸਤਵਿੰਦਰ ਕੌਰ ਸੱਤੀ ( ਕੈਲਗਰੀ )- ਕਨੇਡਾ |
Comments
Post a Comment