ਸਬ ਤੋਂ ਚਲਾਕਾਂ ਵਿੱਚੋ, ਚੋਰ-ਠੱਗ ਸਮਝਦੇ ਆਪ ਨੂੰ।

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਕਈ ਬੰਦੇ ਦੇਖਦੇ ਸ਼ਕਲਾਂ ਨੂੰ, ਦੇਖਦਾ ਨਹੀਂ ਅੱਕਲਾ ਨੂੰ।

ਨਕਾਬ ਪਾਉਂਦੇ ਸ਼ਕਲਾਂ ਨੂੰ, ਥੁਕ ਲਾਉਂਦੇ ਨੇ ਅੱਕਲਾ ਨੂੰ।

ਬੱਣਕੇ ਚਲਾਕ ਉਹ, ਲੁੱਟੀ ਜਾਂਦੇ ਨੇ ਭੋਲੇ-ਭਾਲੇ ਲੋਕਾਂ ਨੂੰ।

ਸਬ ਤੋਂ ਚਲਾਕਾਂ ਵਿੱਚੋ ਨੇ, ਚੋਰ-ਠੱਗ ਸਮਝਦੇ ਆਪ ਨੂੰ।

ਕਈ ਮਾਰ ਕੇ ਠੱਗੀਆਂ, ਥੱਪੀਆਂ ਦਿੰਦੇ ਆਪਣੇ-ਆਪ ਨੂੰ।

ਸਤਵਿੰਦਰ ਹੁੰਦੇ ਸੁਰਖਰੂ, ਕਰਦੇ ਜਨਮਾਂ ਦੇ ਹਿਸਾਬ ਨੂੰ।

ਉਤਾਰੀ ਜਾਂਦੇ ਨੇ ਭਾਰ, ਰੱਬ ਦੀ ਦਰਬਾਹ ਵਿੱਚ ਜਾਂਣੇ ਨੂੰ।

ਰੱਬ ਦੀ ਇੱਕ ਗਲ਼ਵਕੜੀ ਲਈ, ਸੱਤੀ ਉਡੀਕਦੇ ਮੌਤ ਨੂੰ।

Comments