ਭਾਗ 42 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਹਰ ਰੋਜ਼ ਘਰੇ ਭੜਥੂ ਪੈਂਦਾ ਹੈ
ਪੰਗੇ ਉਤੇ ਹੋਰ ਪੰਗਾ ਨਾਂ ਲੈ ਲਿਉ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਉਸ ਪੰਜਾਬੀ ਔਰਤ ਦਾ ਨਾਂਮ ਅੰਮ੍ਰਿਤ ਸੀ। ਅੰਮ੍ਰਿਤ ਨਾਂ ਦੀ ਔਰਤ, ਅੰਮ੍ਰਿਤ ਛੱਕੇ ਵਾਲੀ 2 ਕੁਵਿੰਟਲ ਦੀ ਹੋਣੀ ਹੈ। ਘਰ ਤੋਂ ਬਗੈਰ, ਉਸ ਦਾ ਚਾਰ ਦਿੰਨਾਂ ਵਿੱਚ ਮੂੰਹ ਉਡ ਗਿਆ ਸੀ। ਅੱਜ ਫਿਰ ਮੇਰੇ ਕੋਲ ਬਹਾਨੇ ਨਾਲ ਆਈ। ਉਸ ਨੇ ਕਿਹਾ, " ਕੀ ਤੇਰੇ ਕੋਲ ਕੋਈ ਨਾਵਲ ਜਾਂ ਕਿਤਾਬ ਹੈ? " ਮੈਂ ਉਸ ਨੂੰ ਕਿਹਾ, " ਮੇਰੇ ਕੋਲ ਪਾਠ ਦਾ ਗੁੱਟਕਾ, ਕਹਾਣੀਆਂ ਦੀਆਂ ਕਿਤਾਬਾਂ, ਨਾਵਲ, ਕਾਵਿਤਾਵਾਂ ਦੀਆਂ ਕਿਾਤਬਾ ਸਬ ਕੁੱਝ ਹੈ। ਕਿਤਾਬਾ ਨੂੰ ਮੈਂ ਕੰਮ ਉਤੇ ਰੱਖੀ ਰੱਖਦੀ ਹਾਂ। ਤੁਹਾਨੂੰ ਕੀ ਚਾਹੀਦਾ ਹੈ? " ਉਸ ਦੀ ਸੁਰਤ ਤਾ ਕਿਤੇ ਹੋਰ ਸੀ। ਉਸ ਨੇ ਪੁੱਛਿਆ, " ਕੀ ਮੈਂ ਛੇਤੀ ਤੋਂ ਛੇਤੀ, ਆਪਦੇ ਘਰ ਵਾਪਸ ਜਾ ਸਕਦੀ ਹਾਂ? " ਮੈਂ ਉਸ ਨੂੰ ਪੁੱਛਿਆ, " ਤੇਰਾ ਪਤੀ ਤੇ ਬੇਟਾ, ਤੈਨੂੰ ਘਰ ਅੰਦਰ ਵੜਨ ਦੇਣਗੇ। ਕੀ ਤੈਨੂੰ ਜ਼ਕੀਨ ਹੈ? " ਉਸ ਨੇ ਹੁਬ ਕੇ ਕਿਹਾ, " ਉਦਾ ਤਾਂ ਮੈਨੂੰ ਦੋਂਨੇਂ ਪਿਆਰ ਕਰਦੇ ਹਨ। ਇਦਾ ਤਾਂ ਹਰ ਰੋਜ਼ ਚਲਦਾ ਰਹਿੰਦਾ ਹੈ। ਡਰ ਤਾਂ ਕਨੂੰਨ ਦਾ ਹੈ। " ਮੈਂ ਉਸ ਨੂੰ ਕਿਹਾ, " ਕਨੂੰਨ ਕਿਹੜਾ ਤੇਰੇ ਘਰ, ਆਪੇ ਆਉਣ ਲੱਗਾ ਹੈ? ਜਿੰਨੀ ਦੇਰ ਕੋਈ ਫੋਨ ਕਰਕੇ, ਉਨਾਂ ਨੂੰ ਬਲਾਉਂਦਾ ਨਹੀਂ ਹੈ। ਕੇਸ ਵੀ ਚੱਲੀ ਤਾਂ ਜਾਂਣਾ ਹੈ। ਜਿਸ ਦਿਨ ਤਰੀਕ ਹੋਈ। ਜੱਜ ਅੱਗੇ ਦੱਸ ਦਿਉ, ਸਾਡਾ ਰਾਜੀ ਨਾਂਮਾਂ ਹੋ ਗਿਆ। ਪਰ ਪੰਗੇ ਉਤੇ ਹੋਰ ਪੰਗਾ ਨਾਂ ਲੈ ਲਿਉ। "
ਉਹ ਮੇਰੀ ਗੱਲ ਸੁਣ ਕੇ ਹੱਸ ਪਈ। ਉਸ ਨੇ ਕਿਹਾ, " ਬਸ ਇੰਨੀ ਕੁ ਹੀ ਗੱਲ ਹੈ। ਉਹ ਤਾਂ ਮੈਨੂੰ ਹੁਣੇ ਆ ਕੇ ਲੈ ਜਾਵੇਗਾ। " ਰਾਤ ਦੇ 12 ਵੱਜਦੇ ਸਨ। ਉਸ ਨੇ ਸੈਲਰ ਫੋਨ ਤੋਂ ਫੋਨ ਘਰ ਕਰ ਦਿਤਾ। ਫੋਨ ਉਸ ਦੇ ਪਤੀ ਨੇ ਚੱਕਿਆ। ਅੰਮ੍ਰਿਤ ਨੇ ਕਿਹਾ, " ਮੈਂ ਘਰ ਆਉਣਾਂ ਚੁਹੁੰਦੀ ਹਾਂ। ਮੈਨੂੰ ਆ ਕੇ ਲੈ ਜਾਵੋ। " ਉਸ ਦੇ ਪਤੀ ਨੇ ਕਿਹਾ, " ਮੇਰੀ ਦਾਰੂ ਪੀਤੀ ਹੈ। ਪੈਰਾਂ ਤੇ ਨਹੀਂ ਖੜ੍ਹ ਹੁੰਦਾ। ਇਸ ਵੇਲੇ, ਤੂੰ ਘਰੋਂ ਬਾਹਰ ਕੀ ਕਰਦੀ ਹੈ? ਟੈਕਸੀ ਜਾਂ ਬੱਸ ਲੈ ਕੇ ਆ ਜਾ। " ਉਹ ਸਾਇਦ ਸ਼ਰਾਬੀ ਹੋਣ ਕਰਕੇ, ਸਾਰਾ ਕੁੱਝ ਭੁੱਲ ਗਿਆ ਸੀ। ਅੰਮ੍ਰਿਤ ਨੇ ਮੇਰੇ ਵੱਲ ਦੇਖਿਆ। ਉਸ ਨੇ ਕਿਹਾ, " ਕੀ ਮੈਂ ਸੱਚੀ ਘਰ ਮੁੜ ਜਾਵਾਂ? " ਮੈਂ ਕਿਹਾ, " ਡੁੱਲੇ ਬੇਰਾਂ ਦਾਂ ਕੁੱਝ ਨਹੀਂ ਬਿਗੜਿਆ। ਧੋ ਕੇ ਖਾਂਣ ਦੀ ਕਰੀਏ। ਜੇ ਤੁਹਾਡਾ ਸਮਝੋਤਾ ਚਾਰ ਦਿਵਾਰੀ ਵਿੱਚ ਹੀ ਨਿਬੜਦਾ ਹੈ। ਅਦਾਲਤਾਂ ਦੇ ਚੱਕਰ ਜਰੂਰੀ ਲਗਾਉਣੇ ਹਨ। ਵਕੀਲ ਵੀ ਕੇਸ ਭੁਗਤਣ ਦਾ 5000 ਡਾਲਰ ਤੋਂ ਘੱਟ ਨਹੀਂ ਲੈਂਦੇ। " ਉਸ ਨੇ ਕਿਹਾ, " ਮੇਰੇ ਕੋਲ ਪੈਸੇ ਨਹੀਂ ਹਨ। ਮੈਨੂੰ ਟੈਕਸੀ ਮਗਾ ਦੇ, ਨਾਲ ਹੀ ਟੈਕਸੀ ਵਾਲੇ ਨੂੰ ਦੇਣ ਲਈ ਵੋਚਰ-ਮੁਫ਼ਤ ਭੁਤਾਣ ਕਰਨ ਦੀ ਰਸੀਦ ਚਾਹੀਦੀ ਹੈ। " ਮੈਂ ਉਸ ਨੂੰ ਟੈਕਸੀ ਨੂੰ ਪੈਸੇ ਦੇਣ ਦੀ ਥਾਂ, ਇੱਕ ਪੇਪਰ ਦੇ ਦਿੱਤਾ ਸੀ। ਉਸ ਨੂੰ ਜਮਾਂ ਕਰਾ ਕੇ, ਗੌਰਮਿੰਟ ਤੋਂ ਟੈਕਸੀ ਦਾ ਕਿਰਾਇਆ ਲਿਆ ਜਾ ਸਕਦਾ ਸੀ। ਮੈਂ ਆਪ ਹੈਰਾਨ ਸੀ। ਉਸ ਨੂੰ ਔਰਤਾਂ ਦੇ ਸ਼ੈਲਟਰ ਵਿੱਚ ਇਕਾਂਤ ਵਿੱਚ ਰਹਿੱਣ ਨਾਲੋਂ, ਘਰ ਮੁੜਨ ਵਿੱਚ ਬੇਹਤਰੀ ਲੱਗੀ। ਘਰ ਜਾਂਣ ਲੱਗੀ, ਮੇਰੇ ਕੋਲ ਪਲ਼ ਕੁ ਰੁਕੀ। ਉਸ ਦੀਆਂ ਅੱਖਾਂ ਵਿੱਚ ਪਾਣੀ ਸੀ। ਸਮਝ ਨਹੀਂ ਲੱਗੀ। ਡਰ ਜਾਂ ਖੁਸੀ ਦੇ ਆਸੂ ਸਨ।
ਇੱਕ ਦਿਨ ਉਹ ਦੁਵਾਈਆਂ ਦੀ ਦੁਕਾਨ ਤੇ ਮਿਲ ਗਈ। ਮੱਥੇ ਉਤੇ ਪੱਟੀ ਬੰਨੀ ਹੋਈ ਸੀ। ਉਸ ਨੇ ਦੱਸਿਆ, " ਉਹ ਡਿੱਗ ਪਈ ਸੀ। ਮੱਥੇ ਉਤੇ ਟੰਕੇ ਲੱਗੇ ਹਨ। " ਮੈਂ ਉਸ ਨੂੰ ਪੁੱਛਿਆ, " ਕਿਤੇ ਅੱਖਾਂ ਦੀ ਨਿਗਾ ਤਾਂ ਨਹੀਂ ਘੱਟ ਗਈ? ਸ਼ਾਇਦ ਤਾਂਹੀਂ ਡਿੱਗ ਪਈ ਹੋਵੇ। " ਅੰਮ੍ਰਿਤ ਨੇ ਕਿਹਾ, " ਮੈਂ ਆਪ ਨਹੀਂ ਡਿੱਗੀ। ਮੇਰਾ ਪਤੀ ਸ਼ਰਾਬੀ ਸੀ। ਉਸ ਨਾਲ ਬੋਲ-ਕਬੋਲ ਹੋ ਗਏ। ਉਸ ਨੇ ਮੈਨੂੰ ਪੌੜੀਆਂ ਵਿਚੋਂ ਧੱਕਾ ਦੇ ਦਿੱਤਾ। ਸਬ ਤੋਂ ਥੱਲੇ ਵਾਲੀ ਪੌੜੀ ਵਿੱਚ ਆ ਕੇ, ਮੇਰਾ ਸਿਰ ਵੱਜਾ ਸੀ। ਲੋਹੇ ਦੀ ਹੋਣ ਕਰਕੇ, ਡੂੰਘੀ ਸੱਟ ਵੱਜ ਗਈ। ਮੈਨੂੰ ਧੱਕਾ ਦੇ ਕੇ, ਆਪ ਸੌਂ ਗਿਆ। ਮੈਂ ਆਪ ਹੀ ਐਬੂਲੈਂਸ ਨੂੰ ਫੋਨ ਕੀਤਾ। ਐਬੂਲੈਂਸ ਨਾਲ ਪੁਲੀਸ ਵਾਲੇ ਵੀ ਆ ਗਏ। ਪੁਲੀਸ ਵਾਲੇ ਮੇਰੇ ਕੋਲੋ, ਲਿਖਤੀ ਬਿਆਨ ਚਹੁੰਦੇ ਹਨ। ਉਨਾਂ ਨੇ ਕਿਹਾ, " ਤੂੰ ਲਿਖਦੇ, ਮੈਨੂੰ ਮੇਰੇ ਪਤੀ ਨੇ ਧੱਕਾ ਦਿੱਤਾ ਹੈ। " ਪਰ ਮੈਂ ਉਸ ਨੂੰ ਚਾਰਜ਼ ਨਹੀਂ ਕਰਾਉਣਾਂ ਚਹੁੰਦੀ ਸੀ। ਮੈਂ ਪੁਲੀਸ ਵਾਲਿਆਂ ਨੂੰ ਕਿਹਾ, " ਮੈਂ ਆਪ ਡਿੱਗੀ ਹਾਂ। " ਮੇਰਾ ਪਤੀ ਗਾਲ਼ਾਂ ਕੱਢਣੋਂ, ਰੌਲਾ ਪਾਉਣੋਂ ਨਹੀਂ ਹੱਟਿਆ। ਪੁਲੀਸ ਵਾਲਿਆਂ ਨੇ ਮੇਰੇ ਪਤੀ ਨੂੰ ਘਰੋਂ ਬਾਹਰ ਕਰ ਦਿੱਤਾ। ਉਸੇ ਵੇਲੇ ਮੇਰਾ ਬੇਟਾ ਵੀ ਉਸੇ ਨਾਲ ਚਲਾ ਗਿਆ। " ਮੈਂ ਪੁੱਛਿਆ, " ਕੀ ਹੁਣ ਘਰ ਤੇਰੇ ਕੋਲੇ ਹੈ? "
ਉਸ ਨੇ ਆਲੇ-ਦੁਆਲਾ ਦੇਖਿਆ। ਉਸ ਨੇ ਕਿਹਾ, " ਮੇਰੇ ਪਤੀ ਨੇ ਕਾਹਲੀ ਵਿੱਚ, ਮੇਰੇ ਖ਼ਿਲਾਫ਼ ਅਦਾਲਤ ਵਿੱਚ ਤਲਾਕ ਦਾ ਕੇਸ ਕਰ ਦਿੱਤਾ। ਵਕੀਲ ਦਾ ਬੰਦਾ ਸੰਮਣ ਦੇਣ ਲਈ, ਘਰ ਦਾ ਦਰਵਾਜ਼ਾ, ਹਰ ਰੋਜ਼ ਖੜ੍ਹਕਾਉਂਦਾ ਹੈ। ਮੈਂਨੂੰ ਵੀ ਪਤਾ ਹੈ। ਉਹ ਕੌਣ ਹੈ? ਆਪਣਾਂ ਹੀ ਪੰਜਾਬੀ ਵਕੀਲ ਹੈ। ਐਸੇ ਲੋਕ ਕਿਸੇ ਦੀ ਧੀ-ਭੈਣ ਨੂੰ ਆਪਦੀ ਕਿਥੇ ਸਮਝਦੇ ਹਨ? ਆਪਦੇ ਬਿਜ਼ਨਸ ਤੱਕ ਸੀਮਤ ਹੁੰਦੇ ਹਨ। ਮੇਰੇ ਜਖ਼ਮ ਅਜ਼ੇ ਸੁੱਕੇ ਵੀ ਨਹੀਂ ਸਨ। ਮੇਰਾ ਪਤੀ ਸਿਖ਼਼ਰ ਦੁਪਹਿਰ, ਮੁੰਡੇ ਤੋਂ ਵੀ ਚੋਰੀ ਘਰ ਆ ਗਿਆ। ਮੈਂ ਸੋਫੇ ਉਤੇ ਪਈ ਸੀ। ਉਸ ਨੂੰ ਦੇਖ਼ ਕੇ, ਮੈਂ ਉਠ ਕੇ ਖੜ੍ਹੀ ਗਈ। ਉਸ ਨੇ ਮੈਨੂੰ ਬੁੱਕਲ ਵਿੱਚ ਲੈ ਲਿਆ। ਮੇਰੇ ਕੱਪੜੇ ਉਤਾਰਨ ਲੱਗ ਗਿਆ। ਉਸ ਨੇ ਕਿਹਾ, " ਤੇਰੇ ਬਗੈਰ ਇਦਾ ਜਾਨ ਟੁੱਟਦੀ ਹੈ। ਜਿਵੇਂ ਨਸ਼ੇ ਬਗੈਰ ਤੋੜ ਲੱਗਦੀ ਹੈ। ਸੱਚੀ ਤੇਰੇ ਬਗੈਰ ਗੁਜ਼ਾਰਾ ਨਹੀਂ ਹੁੰਦਾ। ਤਾਂਹੀਂ ਤਾਂ ਸਿਖ਼ਰ ਦੀ ਗਰਮੀ ਵਿੱਚ, ਤੇਰੇ ਕੋਲੋ ਠੰਡਕ ਲੈਣ ਆਇਆਂ ਹਾਂ। "ਉਹ ਇੰਨਾਂ ਸ਼ਰਾਬੀ ਸੀ। ਮੇਰੇ ਰੋਕਦੇ-ਰੋਕਦੇ ਉਸ ਨੇ ਖਿੱਚ ਕੇ, ਮੇਰਾ ਨਾਲਾ ਤੋੜ ਦਿੱਤਾ। ਮੈਂ ਬਹੁਤ ਕਿਹਾ, " ਮੇਰੇ ਮੱਥੇ ਵਿੱਚ ਦਰਦ ਹੋ ਰਿਹਾ ਹੈ। ਉਸ ਕਰਕੇ ਬੁਖ਼ਾਰ ਵੀ ਚੜ੍ਹਿਆ ਹੈ। " ਉਸ ਨੇ ਇੱਕ ਗੱਲ ਮੇਰੀ ਨਹੀਂ ਸੁਣੀ। ਆਪਦੇ ਸਰੀਰ ਦੀ ਹੱਵਸ ਮਿਟਾ ਕੇ ਹੱਟਿਆ। ਦੋ ਦਿਨ ਘਰ ਨਹੀਂ ਆਇਆ। ਇੱਕ ਦਿਨ ਮੁੰਡੇ ਦਾ ਫੋਨ ਆਇਆ, " ਮੰਮੀ ਅਸੀਂ ਘਰ ਆਉਣ ਲੱਗੇ ਹਾਂ। " ਮੇਰੇ ਮੂਹੋਂ ਨਾਂਹ ਨਹੀਂ ਨਿੱਕਲੀ। ਮੈਂ ਸੋਚਿਆ ਇਧਰ-ਉਧਰ ਧੱਕੇ ਖਾਂਦੇ ਫਿਰਦੇ ਹਨ। ਘਰ ਤੋਂ ਬਗੈਰ ਹੋਰ ਕਿਥੇ ਜਾਂਣਗੇ? ਘਰੋਂ ਜਾਂਣ ਲੱਗੇ ਕੁੱਝ ਜਰੂਰੀ ਸਮਾਨ ਕੱਪੜੇ ਜੁੱਤੀਆਂ ਲੈ ਗਏ ਸਨ। ਉਸ ਦਿਨ ਮੁੰਡਾ ਘਰ ਵਿੱਚ ਵਾਪਸ ਲਿਆ ਕੇ, ਸਮਾਨ ਰੱਖ ਰਿਹਾ ਸੀ। ਮੇਰੇ ਪਤੀ ਨੇ ਕਿਹਾ, " ਮੈਂ ਇਸ ਘਰ ਵਿੱਚ ਨਹੀਂ ਆਉਣਾਂ। ਤੇਰੀ ਮਾਂ ਤੋਂ ਤਲਾਕ ਲੈਣਾਂ ਹੈ। " ਮੁੰਡੇ ਨੇ ਬਹੁਤ ਕਿਹਾ, "ਡੈਡੀ ਐਸੀ ਗੱਲ ਤੂੰ ਸੋਚ ਵੀ ਕਿਵੇਂ ਸਕਦਾ ਹੈ? ਆਪਦੀ ਉਮਰ ਵੱਲ ਦੇਖ, 55 ਸਾਲਾਂ ਦਾ ਹੋ ਗਿਆ ਹੈ। " ਦੋਂਨਾਂ ਨੇ ਦਰਾਂ ਮੂਹਰੇ ਚੰਗਾ ਡਰਾਮਾਂ ਕੀਤਾ। ਸ਼ਾਮ ਜਿਹੀ ਨੂੰ ਪਿਉ-ਪੁੱਤ ਫਿਰ ਦਰਾਂ ਮੂਹਰੇ ਆ ਗਏ। ਦੋਨਾਂ ਦੀ ਸ਼ਰਾਬ ਪੀਤੀ ਸੀ। ਉਵੇਂ ਹੀ ਸ਼ਰਾਬੀ ਹੋਏ, ਕਾਰ ਚਲਾਉਂਦੇ ਫਿਰਦੇ ਰਹਿੰਦੇ ਹਨ। ਮੇਰੇ ਪਤੀ ਨੇ ਮੁੰਡੇ ਨੂੰ ਕਿਹਾ, " ਤੂੰ ਕਾਰ ਵਿੱਚ ਬੈਠ, ਮੈਂ ਤੇਰੀ ਮਾਂ ਨਾਲ ਗੱਲ ਕਰਕੇ ਆਇਆ। " ਉਹ ਆਪ ਅੰਦਰ ਆ ਗਿਆ। ਮੈਂ ਆਪਦੇ ਕੰਮਰੇ ਦੇ ਅੰਦਰ ਵਾਲਾ ਬਾਥਰੂਮ ਧੋਦੀ ਸੀ। ਮੈਨੂੰ ਕਹਿੰਦਾ, " ਕਿੰਨੇ ਦਿਨ ਹੋ ਗਏ। ਆਪਾਂ ਇੱਕਠੇ ਨਹੀਂ ਨਹਾਤੇ। ਅੱਜ ਮੇਰਾ ਤੇਰੇ ਨਾਲ ਨਹਾਉਣ ਨੂੰ ਮਨ ਕਰਦਾ ਹੈ। ਆਪਾਂ ਨੂੰ ਕਿਸੇ ਦਾ ਡਰ ਨਹੀਂ ਹੈ।" ਮੇਰੇ ਮਨਾਂ ਕਰਨ ਦੇ ਪਿਛੋਂ ਵੀ, ਮੈਨੂੰ ਛਾਵਰ ਥੱਲੇ ਖਿੱਚ ਕੇ ਲੈ ਗਿਆ। ਨਹਾਉਣਾਂ ਦਾ ਤਾਂ ਬਹਾਨਾਂ ਸੀ। ਮੇਰਾ ਪਿੰਡਾ ਨੋਚ ਕੇ ਖਾ ਗਿਆ। ਮੈਂ ਮਸਾਂ ਹੱਥ ਬਂਨ ਕੇ ਛੁੱਟੀ। ਉਹ ਆਪ ਪੱਖਾ ਲਾ ਕੇ ਸੌਂ ਗਿਆ। ਮੁੰਡਾ ਕਾਰ ਵਿੱਚ ਉਡੀਕਦਾ, ਉਥੇ ਹੀ ਸਾਰੀ ਰਾਤ ਸੁੱਤਾ ਰਿਹਾ। ਮੇਰੇ ਖਿਲਾਫ਼ ਅਦਾਲਤ ਵਿੱਚ ਕੇਸ ਲਾ ਰੱਖਿਆ ਹੈ। ਆਪ ਮੇਰੇ ਨਾਲ ਰਾਮ ਲੀਲਾ ਖੇਡ ਰਿਹਾ ਹੈ। ਸਿਆਣਾਂ ਬੰਦਾ, ਮਰਦ-ਔਰਤ ਦੀ ਲੜਾਈ ਵਿੱਚ ਨਹੀਂ ਪੈਂਦਾ। ਇਹ ਜੱਜ ਵਕੀਲ ਕਿਧਰ ਦੀ ਸਿਆਣ ਘੋਲਦੇ ਹਨ। ਘਰ ਵਿੱਚ ਚਾਰ ਬੰਦੇ, ਆਪ ਆਪਦੇ ਫ਼ੈਸਲੇ ਨਹੀਂ ਕਰ ਸਕਦੇ। ਇਹ ਇੱਕੀ ਦੂਕੀ ਜਰੂਰ ਟਿਕਾ ਕਰ ਦੇਣਗੇ। ਅੱਜ ਡਾਕਟਰ ਨੇ ਦੱਸਿਆ। ਟੰਕਿਆਂ ਵਿੱਚ ਪਾਣੀ ਪੈਣ ਨਾਲ, ਜਖ਼ਮ, ਪੱਕ ਕੇ, ਖ਼ਰਾਬ ਹੋ ਗਏ ਹਨ। ਮੈਂ ਕਿਹੜੇ ਚੱਕਰ ਵਿਊ ਵਿੱਚ ਫਸ ਗਈ ਹਾਂ? ਪਿਛਲੇ ਜਨਮ ਦਾ ਕੋਈ ਮਾਂੜਾਂ ਕੀਤਾ, ਮੂਹਰੇ ਆ ਗਿਆ। "

Comments
Post a Comment