ਜੋ ਵਪਾਰੀ ਹੁਸਨਾਂ ਦਾ, ਉਹ ਨੂੰ ਮੁੱਖੜਾ ਨਹੀ ਦਿਖਾਈਦਾ

ਸਤਵਿੰਦਰ ਕੌਰ  ਸੱਤੀ (ਕੈਲਗਰੀ) - ਕਨੇਡਾ

ਦਿਖਾਵੇ ਦਾ ਸੋਗ ਮਨਉਣ ਨੂੰ, ਨਿੱਤ ਸੱਥਰ ਨਹੀਂ ਵਿਛਾਈਦਾ।

ਜਿਹੜਾ ਮਰ ਹੀ ਗਿਆ, ਉਹ ਨੂੰ ਨਿੱਤ ਪਿੱਟੀ ਨਹੀਂ ਜਈਦਾ।

ਜਿਹੜਾ ਮਨ ਨੂੰ ਨਹੀਂ ਲੱਗਿਆ, ਉਹ ਗਲੇ ਨਹੀਂ ਲਗਾਈਦਾ।

ਜੇ ਦਿਲ ਵਿੱਚ ਨਹੀਂ ਵਸਿਆ, ਉਹਦੇ ਲਈ ਮਰ ਨਹੀਂ ਜਾਈਦਾ।

ਜੋ ਰਾਹ ਵਿੱਚ ਛੱਡ ਗਿਆ, ਉਹਦੇ ਰਾਹਾਂ ਵਿੱਚ ਨਹੀਂ ਜਾਈਦਾ।

ਸੱਤੀ ਜੋ ਵਪਾਰੀ ਹੁਸਨਾਂ ਦਾ, ਉਹ ਨੂੰ ਮੁੱਖੜਾ ਨਹੀ ਦਿਖਾਈਦਾ।

ਸਤਵਿੰਦਰ ਹੁਸਨਾਂ ਦੇ ਪੂਜਾਰੀਆਂ ਨੂੰ, ਦੇਖ ਕੇ ਹੀ ਲੁੱਕ ਜਾਈਦਾ।

Comments