ਭਾਗ 119 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ


ਨਵੇਂ ਉਠੇ ਕੁੜੀਆਂ-ਮੁੰਡਿਆਂ ਨੂੰ ਜਵਾਨੀ ਦੇਖਣ ਦਾ ਚਾਅ ਹੁੰਦਾ ਹੈ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwnnder_7@hotmail.com



ਕਮਲ ਦਾ ਪਰਿਵਾਰ ਕਿਸਾਨੀ ਕਿੱਤਾ ਕਰਦਾ ਸੀ। ਇਹ ਸ਼ੁਰੂ ਤੋਂ ਹੀ ਚੁਲਬੁੱਲੇ ਸਭਾ ਦੀ ਸੀ। ਇਸ ਦਾ ਜਿਸਮ ਵੀ ਖੁੱਲਾ ਡੁੱਲਾ ਸੀ। ਦੂਜੀਆ ਆਪਦੇ ਹਾਂਣ ਦੀਆਂ ਕੁੜੀਆਂ ਨਾਲੋ, ਜੁਵਾਨ ਲੱਗਦੀ ਸੀ। ਗੋਰੀ ਚਿੱਟੀ ਹੋਣ ਕਰਕੇ, ਆਲੇ ਦੁਆਲੇ ਦੇ ਮੁੰਡੇ ਇਸ ਉਤੇ ਅੱਖ ਰੱਖਦੇ ਸਨ। ਇਹ ਆਪ ਵੀ ਜਾਣ ਕੇ ਉਨਾਂ ਵਿੱਚ ਵੱਜਦੀ ਸੀ। ਕੋਈ ਸੁਨੱਖਾ ਗਬਰੂ ਦੇਖ ਕੇ, ਇਹ ਆਪ ਹੀ ਅੱਗਲੇ ਉਤੇ ਡੋਰੇ ਪਾ ਲੈਂਦੀ ਸੀ। ਪਿੰਡ ਦੇ ਮੁੰਡਿਆਂ ਵਿੱਚ ਇਸ ਦੀ ਚਰਚਾ ਸੀ। ਹਰ ਮੁੰਡਾ ਇਸ ਦੇ ਜੋਬਨ ਦੀ ਮੋਜ਼ ਲੁੱਟਣਾਂ ਚਹੁੰਦਾ ਸੀ। ਕਈ ਬਾਜੀ ਮਾਰ ਵੀ ਗਏ ਸਨ। ਕੋਈ ਇਸ ਨੂੰ ਫਿਲਮ ਦਿਖਾਉਣ ਲੈ ਜਾਂਦਾ। ਨਵੇਂ ਉਠੇ ਕੁੜੀਆਂ-ਮੁੰਡਿਆਂ ਨੂੰ ਜਵਾਨੀ ਦੇਖਣ ਦਾ ਚਾਅ ਹੁੰਦਾ ਹੈ। ਕਮਲ ਦੀ ਆੜੀ ਕਈ ਧੰਨਾਡ ਮੁੰਡਿਆਂ ਨਾਲ ਪੈ ਗਈ ਸੀ। ਕਈਆਂ ਦੀਆਂ ਖੇਤਾਂ ਵਿੱਚ ਕੋਠੀਆਂ ਪਾਈਆਂ ਹੋਈਆਂ ਸਨ। ਇਹ ਉਨਾਂ ਨਾਲ ਆਮ ਹੀ ਉਥੇ ਜਾਂਦੀ ਰਹਿੰਦੀ ਸੀ। ਉਹ ਇਸ ਨੂੰ ਪੱਲਿਉ ਖਿਲਾਉਂਦੇ ਸਨ। ਕਮਲ ਦੇ ਮਾਪਿਆਂ ਨੂੰ ਵੀ, ਇਸ ਦੇ ਲੱਛਣ ਪਤਾ ਲੱਗ ਗਏ ਸਨ। ਕਈ ਲੋਕਾਂ ਦਾ ਕੰਮ ਹੀ ਇਹ ਹੁੰਦਾ ਹੈ। ਚੂਗਲੀ ਕਰਕੇ ਗੱਲ ਟਿਕਾਣੇ ਉਤੇ ਪਹੁੰਚਾ ਦਿੰਦੇ ਹਨ। ਮਾਪਿਆ ਦੇ ਡਰਾਉਣ ਧਮਕਾਉਣ ਦਾ ਵੀ, ਕਮਲ ਉਤੇ ਕੋਈ ਅਸਰ ਨਹੀਂ ਹੁੰਦਾ ਸੀ। ਇਸ ਨਾਲ ਤਾਂ ਹੋਰ ਵੀ, ਉਸ ਦੀ ਅੱਖ ਦੀ ਸ਼ਰਮ ਚੱਕੀ ਗਈ ਸੀ। ਜਦੋਂ ਘਰਦਿਆਂ ਵੱਲੋਂ ਸਖ਼ਤੀ ਕੀਤੀ ਗਈ। ਇਸ ਦਾ ਘਰੋਂ ਬਾਹਰ ਜਾਂਣਾ ਘੱਟ ਗਿਆ ਸੀ। ਕਮਲ ਦਾ ਦਿਲ, ਘਰ ਕੰਮ ਕਰਦੇ, ਭਈਏ ਉਤੇ ਆ ਗਿਆ। ਇਹ ਤਾਂ ਘਰ ਵਿੱਚ ਹੀ ਗੰਗਾ ਵਹਿ ਗਈ ਸੀ। ਭਈਆਂ ਰਾਮੂ ਵੀ ਕਿਹਾ ਕਰੇ, " ਬੀਬੀ ਜੀ ਕੋਈ ਹੋਰ ਕਾਂਮ ਬਤਾਉ। ਮੈਂ ਆਪ ਕੀ ਸਬ ਸੇਵੇ ਕਰਦੂਗਾ। "

" ਜਦੋਂ ਕੰਮ ਹੋਇਆ, ਰਾਮੂ ਮੈਂ ਆਪ ਹੀ ਦਸ ਦੂਗੀ " ਭਈਏ ਦੁਆਰਾ ਪਹਿਲਾਂ ਮੁੰਡਿਆਂ ਨੂੰ ਸੁਨੇਹੇ ਲਿਖ-ਲਿਖ ਭੇਜ ਕੇ, ਸੱਦਦੀ ਸੀ। ਇੱਕ ਦਿਨ ਰਾਮੂ ਨੇ, ਦੁਪਹਿਰੇ ਕਮਲ ਨੂੰ, ਦੋ ਮੁੰਡਿਆਂ ਨਾਲ, ਡੰਗਰਾਂ ਵਾਲੇ ਅੰਦਰ, ਇਸ਼ਕ ਦੀ ਖੇਡ ਖੇਡਦੇ ਦੇਖ ਲਿਆ। ਉਸ ਪਿਛੋਂ ਰਾਮੂ ਨੇ ਦਬੋਚ ਲਈ। ਸਰੀਰਕ ਪੱਖੋਂ, ਰਾਮੂ ਇਸ ਖੇਡ ਵਿੱਚ ਤੱਕੜਾ ਸੀ। ਫਿਰ ਤਾਂ ਰਾਮੂ ਕਮਲ ਰਾਤ ਨੂੰ ਉਠ ਕੇ, ਆਪ ਹੀ ਚਲੀ ਜਾਂਦੀ ਸੀ। ਜਿਵੇਂ ਕੱਟਾ ਮੱਝ ਥੱਲੇ ਜਾਂਦਾ ਹੈ। ਸੁਆਦ ਪੈ ਜਾਵੇ, ਫਿਰ ਰੰਗ, ਜਾਤ-ਨਸਲ, ਉਮਰ, ਕੱਦ ਕੌਣ ਦੇਖਦਾ ਹੈ? ਇੱਕ ਦਿਨ ਇਹ ਭਈਏ ਨਾਲ ਸੁੱਤੀ ਹੀ ਰਹਿ ਗਈ। ਦਿਨ ਚੜ੍ਹ ਗਿਆ। ਕਮਲ ਦੀ ਮਾਂ ਨੇ, ਜੁਵਾਨ ਰਾਮੂ ਤੇ ਕਮਲ ਨੂੰ ਨੰਗੇ ਜੱਫ਼ੀ ਪਾਈ ਸੁੱਤੇ ਪਏ ਦੇਖਿਆ। ਇੱਕ ਬਾਰ ਤਾਂ ਰਾਮੂ ਦੇ ਡੌਲਿਆਂ ਨੂੰ ਦੇਖ ਕੇ, ਉਸ ਦਾ ਇਮਾਨ ਡੋਲ ਗਿਆ। ਪਰ ਉਸ ਨਾਲ ਤਾਂ ਧੀ ਲੰਮ-ਸਲਮੀ ਪਈ ਸੀ। ਉਸ ਦੇ ਉਬਾਰ ਭਈਏ ਦੀ ਹਿੱਕ ਵਿੱਚ ਖੂਬੇ ਹੋਏ ਸਨ। ਕੱਪੜੇ ਇਧਰ-ਉਧਰ ਲਾਹ ਕੇ ਸਿੱਟੇ ਹੋਏ ਸਨ। ਕਮਲ ਦੀ ਮਾਂ ਨੇ, ਉਸ ਨੂੰ ਭਈਏ ਨਾਲੋਂ, ਬਾਂਹ ਫੜ੍ਹ ਕੇ, ਉਠਾਲ ਕੇ ਖੜ੍ਹੀ ਕੀਤਾ। ਜੁਵਾਨ ਧੀ ਦਾ ਨਗੇਜ਼ ਦੇਖ ਕੇ, ਮਾਂ ਸ਼ਰਮ ਨਾਲ ਮਰਦੀ ਜਾਂਦੀ ਸੀ। ਬਰਾਬਰ ਦੀ ਧੀ ਦੇ ਮਾਰ ਵੀ ਨਹੀਂ ਸਕਦੀ ਸੀ। ਉਸ ਦਿਨ ਤੋਂ ਕਮਲ ਲਈ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਸਨ। ਇੱਕ ਦਿਨ ਅਖ਼ਬਾਰ ਵਿੱਚੋਂ, ਉਸ ਨੂੰ ਕਨੇਡਾ ਵਾਲੇ ਮੁੰਡੇ ਦਾ ਰਿਸ਼ਤਾ ਲੱਭ ਗਿਆ। ਮਾਂ ਨੇ ਉਸ ਦੇ ਡੈਡੀ ਤੇ ਹੋਰ ਰਿਸ਼ਤੇਦਾਰਾਂ ਨਾਲ ਸਲਾਹ ਕਰਕੇ, ਮੁੰਡਾ ਦੇਖ ਲਿਆ। ਕਮਲ ਉਸ ਨੂੰ ਦਿਖਾ ਦਿੱਤੀ। ਸਬ ਪਸੰਦ ਆ ਗਿਆ। ਕਨੇਡੀਅਨ ਮੁੰਡੇ ਨੂੰ 80 ਹਜ਼ਾਰ ਰੂਪੀਆ ਤੇ 40 ਤੋਲੇ ਸੋਨੇ ਦੇ ਕੇ, ਖ੍ਰੀਦ ਲਿਆ। ਪੱਕ-ਠੱਕ ਕਰਕੇ, ਲਾਮਾਂ ਦੇ ਦਿੱਤੀਆਂ। ਕੁੱਝ ਹੀ ਸਮੇ ਪਿਛੋਂ, ਕਮਲ ਕਨੇਡਾ ਆ ਗਈ। ਪਿਛੋਂ ਪਰਿਵਾਰ ਵੀ ਸੱਦ ਲਿਆ। ਕਨੇਡਾ ਦੀ ਅਜ਼਼ਾਦੀ ਕਮਲ ਨੂੰ ਭਾਅ ਗਈ। ਨੌਕਰੀ ਤਾਂ ਕੋਈ ਚੱਜ ਦੀ ਕੀਤੀ ਨਹੀਂ। ਅਜੇ ਤੱਕ ਮੁੰਡੇ ਹੀ ਲੁੱਟੇ ਹਨ।


Comments

Popular Posts