Siri Guru Sranth Sahib 345 of 1430
ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ 345 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
15817 ਜਬ ਲਗੁ ਘਟ ਮਹਿ ਦੂਜੀ ਆਨ ॥
Jab Lag Ghatt Mehi Dhoojee Aan ||
जब लगु घट महि दूजी आन ॥
ਜਦੋਂ ਤਕ ਮਨੁੱਖ ਦੇ ਮਨ ਵਿਚ ਦੁਨੀਆ ਦੇ ਹੋਰ ਲਾਲਚ ਹਨ ॥
Know that as long as you place your hopes in others,
15818 ਤਉ ਲਉ ਮਹਲਿ ਨ ਲਾਭੈ ਜਾਨ ॥

Tho Lo Mehal N Laabhai Jaan ||
तउ लउ महलि न लाभै जान ॥
ਤਦ ਤਕ ਉਹ ਪ੍ਰਭੂ ਦੇ ਦਰਬਾਰ ਵਿਚ ਜੁੜ ਨਹੀਂ ਸਕਦਾ ॥
You shall not find the Mansion of the Lord's Presence.
15819 ਰਮਤ ਰਾਮ ਸਿਉ ਲਾਗੋ ਰੰਗੁ ॥

Ramath Raam Sio Laago Rang ||
रमत राम सिउ लागो रंगु ॥
ਰੱਬ ਨੂੰ ਯਾਦ ਕਰਨ ਦਾ ਸਿਮਰਨ ਕਰਦਿਆਂ ਪ੍ਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ
When you embrace love for the Lord,
15820 ਕਹਿ ਕਬੀਰ ਤਬ ਨਿਰਮਲ ਅੰਗ ॥੮॥੧॥

Kehi Kabeer Thab Niramal Ang ||8||1||
कहि कबीर तब निरमल अंग ॥८॥१॥
ਭਗਤ ਕਬੀਰ ਜੀ ਆਖਦੇ ਹਨ, ਸਰੀਰ ਦੇ ਸਾਰੇ ਅੰਗ ਪਵਿੱਤਰ ਹੋ ਜਾਂਦੇ ਹਨ  ||8||1||
Says Kabeer, then, you shall become pure in your very fiber. ||8||1||
15821 ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ

Raag Gourree Chaethee Baanee Naamadhaeo Jeeo Kee
रागु गउड़ी चेती बाणी नामदेउ जीउ की
ਰਾਗੁ ਗਉੜੀ ਚੇਤੀ ਭਗਤ ਨਾਮਦੇਵ ਜੀ ਦੀ ਬਾਣੀ ਹੈ ॥
Raag Gauree Chaytee, The Word Of Naam Dayv Jee:
15822 ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||
सतिगुर प्रसादि ॥
ਰੱਬ ਇੱਕ ਹੈ। ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕੋ ਜੋਤ ਹੈ॥
One Universal Creator God. By The Grace Of The True Guru:
15823 ਦੇਵਾ ਪਾਹਨ ਤਾਰੀਅਲੇ ॥

Dhaevaa Paahan Thaareealae ||
देवा पाहन तारीअले ॥
ਪ੍ਰਭੂ ਪੱਥਰ ਸਮੁੰਦਰ ਉੱਤੇ ਤੂੰ ਤਰਾ ਦਿੱਤੇ
God makes even stones float.
15824 ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥

Raam Kehath Jan Kas N Tharae ||1|| Rehaao ||
राम कहत जन कस न तरे ॥१॥ रहाउ ॥
ਜੋ ਰੱਬ ਦਾ ਨੂੰ ਯਾਦ ਕਰਦੇ ਹਨ। ਉਹ ਬੰਦੇ ਸੰਸਾਰ ਸਮੁੰਦਰ ਤੋਂ ਕਿਉਂ ਨਹੀਂ ਤਰਨਗੇ? 1॥ ਰਹਾਉ ॥
So why shouldn't Your humble slave also float across, chanting Your Name, O Lord? ||1||Pause||
15825 ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥

Thaareelae Ganikaa Bin Roop Kubijaa Biaadhh Ajaamal Thaareealae ||
तारीले गनिका बिनु रूप कुबिजा बिआधि अजामलु तारीअले ॥
ਪ੍ਰਭੂ ਤੂੰ ਮਾੜੇ-ਕਰਮ ਕਰਨ ਵਾਲੀ ਵੇਸਵਾ ਵਿਕਾਰਾਂ ਤੋਂ ਬਚਾਈ ਬਗੈਰ ਸਦੁੰਰਤਾ ਵਾਲੀ ਦਾ ਕੁੱਬ ਦੂਰ ਕੀਤਾ। ਤੂੰ ਵਿਕਾਰਾਂ ਵਿਚ ਫਸੇ ਹੋਏ, ਅਜਾਮਲ ਨੂੰ ਤਾਰ ਦਿੱਤਾ ਸੀ।
You saved the prostitute, and the ugly hunch-back; You helped the hunter and Ajaamal swim across as well.
15826 ਚਰਨ ਬਧਿਕ ਜਨ ਤੇਊ ਮੁਕਤਿ ਭਏ ॥

Charan Badhhik Jan Thaeoo Mukath Bheae ||
चरन बधिक जन तेऊ मुकति भए ॥
ਉਹ ਸ਼ਿਕਾਰੀ ਜਿਸ ਨੇ ਹਿਰਨ ਦੇ ਭੁਲੇਖੇ, ਕ੍ਰਿਸ਼ਨ ਜੀ ਦੇ ਪੈਰਾਂ ਵਿਚ ਪਦਮ ਦੇਖ ਕੇ, ਹਿਰਨ ਦੀ ਅੱਖਾਂ ਦਾ ਭੁਲੇਖਾ ਪੈਣ ਨਾਲ ਨਿਸ਼ਾਨਾ ਮਾਰਿਆ, ਉਹ ਨਿਸ਼ਾਨਾ ਮਾਰਨ ਵਾਲਾ ਕਾਤਲ ਸ਼ਿਕਾਰੀ ਕ੍ਰਿਸ਼ਨ ਜੀ ਦੇ ਦਰਸ਼ਨ ਕਰਕੇ ਮੁਕਤ ਹੋ ਗਿਆ ਸੀ
The hunter who shot Krishna in the foot - even he was liberated.
15827 ਹਉ ਬਲਿ ਬਲਿ ਜਿਨ ਰਾਮ ਕਹੇ ॥੧॥

Ho Bal Bal Jin Raam Kehae ||1||
हउ बलि बलि जिन राम कहे ॥१॥
ਮੈਂ ਸਦਕੇ ਵਾਰੇ ਜਾਂਦਾ ਹਾਂ। ਜਿੰਨਾ ਨੇ ਪ੍ਰਭੂ ਦਾ ਨਾਮ ਅਲਾਪਿਆ ਚੇਤੇ ਕੀਤਾ ਹੈ ||1||
I am a sacrifice, a sacrifice to those who chant the Lord's Name. ||1||
15828 ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥

Dhaasee Suth Jan Bidhar Sudhaamaa Ougrasain Ko Raaj Dheeeae ||
दासी सुत जनु बिदरु सुदामा उग्रसैन कउ राज दीए ॥
ਪ੍ਰਭੂ ਗੋਲੀ ਦਾ ਪੁੱਤਰ ਬਿਦਰ ਤੇਰਾ ਭਗਤ ਪ੍ਰਸਿੱਧ ਹੋਇਆ। ਸੁਦਾਮਾ ਇੱਕ ਬਹੁਤ ਹੀ ਗ਼ਰੀਬ ਬ੍ਰਾਹਮਣ ਕ੍ਰਿਸ਼ਨ ਜੀ ਦਾ ਜਮਾਤੀ ਤੇ ਮਿੱਤਰ ਸੀ। ਇਸ ਦੇ ਤੂੰ ਦਲਿੱਦਰ, ਗ਼ਰੀਬੀ ਨੂੰ ਕੱਟਿਆ ਉਗਰਸੈਨ ਨੂੰ ਤੂੰ ਰਾਜ ਦਿੱਤਾ ਹੈ। ਉਗ੍ਰਸੈਨ ਕੰਸ ਦਾ ਪਿਉ, ਕੰਸ ਪਿਉ ਨੂੰ ਤਖ਼ਤੋਂ ਲਾਹ ਕੇ ਆਪ ਰਾਜ ਕਰਨ ਲੱਗ ਪਿਆ ਸੀ, ਸ੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਇਸ ਨੂੰ ਮੁੜ ਰਾਜ ਬਖ਼ਸ਼ਿਆ
You saved Bidur, the son of the slave-girl, and Sudama; You restored Ugrasain to his throne.
15829 ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥

Jap Heen Thap Heen Kul Heen Kram Heen Naamae Kae Suaamee Thaeoo Tharae ||2||1||
जप हीन तप हीन कुल हीन क्रम हीन नामे के सुआमी तेऊ तरे ॥२॥१॥
ਰੱਬ ਜੀ ਤੇਰੀ ਕਿਰਪਾ ਨਾਲ ਉਹ ਉਹ ਤਰ ਗਏ ਹਨ ਜਿਨ੍ਹਾਂ ਕੋਈ ਜਪ ਨਹੀਂ ਕੀਤੇ, ਕੋਈ ਤਪ ਨਹੀਂ ਸਾਧੇ, ਜਿਨ੍ਹਾਂ ਦੀ ਕੋਈ ਉੱਚੀ ਕੁਲ ਨਹੀਂ ਸੀ, ਕੋਈ ਚੰਗੇ ਅਮਲ ਨਹੀਂ ਸਨ ||2||1||
Without meditation, without penance, without a good family, without good deeds, Naam Dayv's Lord and Master saved them all. ||2||1||
15830 ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ

Raag Gourree Ravidhaas Jee Kae Padhae Gourree Guaaraeree
रागु गउड़ी रविदास जी के पदे गउड़ी गुआरेरी
ਰਾਗੁ ਗਉੜੀ ਭਗਤ ਰਵਿਦਾਸ ਜੀ ਦੀ ਬਾਣੀ ਹੈ। ਕੇ ਪਦੇ ਗਉੜੀ ਗੁਆਰੇਰੀ
Raag Gauree, Padas Of Ravi Daas Jee, Gauree Gwaarayree:
15831 ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

Ik Oankaar Sathinaam Karathaa Purakh Guraprasaadh ||
सतिनामु करता पुरखु गुरप्रसादि ॥
ਰੱਬ ਇੱਕ ਹੈ। ਸੱਚੇ ਗੁਰੂ ਦੀ ਕਿਰਪਾ ਪੂਰੀ ਦੁਨੀਆਂ ਨੂੰ ਚਾਉਣ ਵਾਲਾ ਰੱਬ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕੋ ਜੋਤ ਹੈ
One Universal Creator God. Truth Is The Name. Creative Being Personified. By Guru's Grace:
15832 ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥

Maeree Sangath Poch Soch Dhin Raathee ||
मेरी संगति पोच सोच दिनु राती ॥
ਮਾੜਿਆਂ ਨਾਲ ਮੇਰਾ ਰਹਿਣ, ਬਹਿਣ, ਖਲੋਣ ਹੈ। ਪ੍ਰਭੂ ਦਿਨ ਰਾਤ, ਹਰ ਸਮੇਂ ਮੈਨੂੰ ਇਹ ਸੋਚ ਰਹਿੰਦੀ ਹੈ। ਮੇਰਾ ਕੀ ਬਣੇਗਾ?
The company I keep is wretched and low, and I am anxious day and night;
15833 ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥

Maeraa Karam Kuttilathaa Janam Kubhaanthee ||1||
मेरा करमु कुटिलता जनमु कुभांती ॥१॥
ਮੇਰੇ ਨਿੱਤ ਕੰਮਾਂ ਵਿੱਚ ਪਾਪ ਖੋਟ ਹੈ। ਮੇਰਾ ਜਨਮ ਨੀਵੀਂ ਜਾਤ ਵਿਚ ਹੋਇਆ ਹੈ ||1||
My actions are crooked, and I am of lowly birth. ||1||
15834 ਰਾਮ ਗੁਸਈਆ ਜੀਅ ਕੇ ਜੀਵਨਾ ॥

Raam Guseeaa Jeea Kae Jeevanaa ||
राम गुसईआ जीअ के जीवना ॥
ਮੇਰੇ ਭਗਵਾਨ ਜੀ ਸ੍ਰਿਸਟੀ ਦੇ ਮਾਲਕ, ਤੂੰ ਮੇਰੀ ਜਿੰਦ ਦੇ ਆਸਰਾ ਹੈ ॥ 
Lord, Master of the earth, Life of the soul,
15835 ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥

Mohi N Bisaarahu Mai Jan Thaeraa ||1|| Rehaao ||
मोहि न बिसारहु मै जनु तेरा ॥१॥ रहाउ ॥
ਪ੍ਰਭੂ ਜੀ ਮੈ­ਨੂੰ ਨਾਹ ਵਿਸਾਰੀਂ, ਮੈਂ ਤੇਰਾ ਚਾਕਰ ਸੇਵਕ ਹਾਂ ॥1॥ ਰਹਾਉ ॥
Please do not forget me! I am Your humble servant. ||1||Pause||
15836 ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥

Maeree Harahu Bipath Jan Karahu Subhaaee ||
मेरी हरहु बिपति जन करहु सुभाई ॥
ਰੱਬ ਜੀ ਮੇਰੀ ਇਹ ਬਿਪਤਾ ਕੱਟ ਦੇਵੋ। ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲਵੋ ॥ 
Take away my pains, and bless Your humble servant with Your Sublime Love.
15837 ਚਰਣ ਨ ਛਾਡਉ ਸਰੀਰ ਕਲ ਜਾਈ ॥੨॥

Charan N Shhaaddo Sareer Kal Jaaee ||2||
चरण न छाडउ सरीर कल जाई ॥२॥
ਪ੍ਰ ਪ੍ਰਭੂ ਮੈਂ ਤੇਰਾ ਪਿਛਾਂ ਨਹੀਂ ਛੱਡਣਾ, ਤੇਰੇ ਰਸਤੇ ਚਲਣਾ ਹੈ, ਚਾਹੇ ਮੇਰੇ ਸਰੀਰ ਦੀ ਸ਼ਕਤੀ, ਜਾਨ ਚਲੀ ਜਾਵੇ ||2||
I shall not leave Your Feet, even though my body may perish. ||2||
15838 ਕਹੁ ਰਵਿਦਾਸ ਪਰਉ ਤੇਰੀ ਸਾਭਾ ॥

Kahu Ravidhaas Paro Thaeree Saabhaa ||
कहु रविदास परउ तेरी साभा ॥
ਰਵਿਦਾਸ ਕਹਿ ਰਹੇ ਹਨ। ਪ੍ਰਭੂ ਤੇਰੇ ਦਰ ਉਤੇ ਆ ਕੇ, ਮੈਂ ਤੇਰੀ ਸ਼ਰਨ ਆ ਗਿਆ ਹਾਂ ॥
Says Ravi Daas, I seek the protection of Your Sanctuary;
15839 ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥

Baeg Milahu Jan Kar N Bilaanbaa ||3||1||
बेगि मिलहु जन करि न बिलांबा ॥३॥१॥
ਮੈਨੂੰ ਚਾਕਰ ਨੂੰ ਛੇਤੀ ਮਿਲੋ, ਢਿੱਲ ਨਾਹ ਕਰੋ ||3||1||
Please, meet Your humble servant - do not delay. ||3||1||

15840 ਬੇਗਮ ਪੁਰਾ ਸਹਰ ਕੋ ਨਾਉ ॥

Baegam Puraa Sehar Ko Naao |

|ਬੇਗਮ ਪੁਰਾ ਉਸ ਸ਼ਹਿਰ ਥਾਂ ਦਾ ਨਾਮ ਹੈ
बेगम पुरा सहर को नाउ ॥
ਬੇਗਮ ਪੁਰਾ ਉਸ ਸ਼ਹਿਰ ਥਾਂ ਦਾ ਨਾਮ ਹੈ
Baygumpura, 'the city without sorrow', is the name of the town.
15841 ਦੂਖੁ ਅੰਦੋਹੁ ਨਹੀ ਤਿਹਿ ਠਾਉ ॥

Dhookh Andhohu Nehee Thihi Thaao ||
दूखु अंदोहु नही तिहि ठाउ ॥
ਉਥੇ ਮਨ ਨੂੰ ਕੋਈ ਦੁੱਖ, ਚਿੰਤਾ ਨਹੀਂ ਹੈ
There is no suffering or anxiety there.
15842 ਨਾਂ ਤਸਵੀਸ ਖਿਰਾਜੁ ਨ ਮਾਲੁ ॥

Naan Thasavees Khiraaj N Maal ||
नां तसवीस खिराजु न मालु ॥
ਮਨ ਨੂੰ ਨਾਹ ਕੋਈ ਘਬਰਾਹਟ ਹੈ। ਉਸ ਜਾਇਦਾਦ ਨੂੰ ਟੈਕਸ ਦਾ ਡਰ ਨਹੀ ਹੈ ॥ 
There are no troubles or taxes on commodities there.
15843 ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥

Khouf N Khathaa N Tharas Javaal ||1||
खउफु न खता न तरसु जवालु ॥१॥
ਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ ਹੈ। ਕੋਈ ਡਰ ਨਹੀਂ, ਕੋਈ ਗਿਰਾਵਟ ਨਹੀਂ ਹੈ ||1||
There is no fear, blemish or downfall there. ||1||
15844 ਅਬ ਮੋਹਿ ਖੂਬ ਵਤਨ ਗਹ ਪਾਈ ॥

Ab Mohi Khoob Vathan Geh Paaee ||
अब मोहि खूब वतन गह पाई ॥
ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ ॥
Now, I have found this most excellent city.
15845 ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥

Oohaan Khair Sadhaa Maerae Bhaaee ||1|| Rehaao ||
ऊहां खैरि सदा मेरे भाई ॥१॥ रहाउ ॥
ਮੇਰੇ ਵੀਰ ਉਥੇ ਸਦਾ ਸੁਖ ਹੀ ਸੁਖ ਹੈ ॥1॥ ਰਹਾਉ ॥
There is lasting peace and safety there, O Siblings of Destiny. ||1||Pause||
15846 ਕਾਇਮੁ ਦਾਇਮੁ ਸਦਾ ਪਾਤਿਸਾਹੀ ॥

Kaaeim Dhaaeim Sadhaa Paathisaahee ||
काइमु दाइमु सदा पातिसाही ॥
ਆਤਮਕ ਅਵਸਥਾ ਰਾਜ ਗੱਦੀ ਜੋ ਸਦਾ ਹੀ ਟਿਕੀ ਰਹਿਣ ਵਾਲੀ ਹੈ ॥ 
God's Kingdom is steady, stable and eternal.
15847 ਦੋਮ ਨ ਸੇਮ ਏਕ ਸੋ ਆਹੀ ॥

Dhom N Saem Eaek So Aahee ||
दोम न सेम एक सो आही ॥
ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ ॥
There is no second or third status; all are equal there.
15848 ਆਬਾਦਾਨੁ ਸਦਾ ਮਸਹੂਰ ॥

Aabaadhaan Sadhaa Masehoor ||
आबादानु सदा मसहूर ॥
ਉਹ ਸ਼ਹਿਰ ਸਦਾ ਉੱਘਾ ਵੱਸਦਾ ਹੈ।
That city is populous and eternally famous.
15849 ਊਹਾਂ ਗਨੀ ਬਸਹਿ ਮਾਮੂਰ ॥੨॥

Oohaan Ganee Basehi Maamoor ||2||
ऊहां गनी बसहि मामूर ॥२॥
ਉੱਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ। ਉਨ੍ਹਾਂ ਨੂੰ ਦੁਨੀਆ ਦੇ ਪਦਾਰਥਾਂ ਦੀ ਭੁੱਖ ਨਹੀਂ ਰਹਿੰਦੀ ||2||
Those who live there are wealthy and contented. ||2||
15850 ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥

Thio Thio Sail Karehi Jio Bhaavai ||
तिउ तिउ सैल करहि जिउ भावै ॥
ਉਸ ਅਵਸਥਾ ਵਿਚ ਅਨੰਦ ਨਾਲ ਮਨ ਮਰਜੀ ਨਾਲ ਵਿਚਰਦੇ ਹਨ  
They stroll about freely, just as they please.
15851 ਮਹਰਮ ਮਹਲ ਨ ਕੋ ਅਟਕਾਵੈ ॥

Meharam Mehal N Ko Attakaavai ||
महरम महल न को अटकावै ॥
ਇਸ ਵਾਸਤੇ ਕੋਈ ਉਹਨਾਂ ਨੂੰ ਰੱਬੀ ਦਰਗਾਹ ਦੇ ਰਾਹ ਵਿਚ ਰੋਕ ਨਹੀਂ ਸਕਦਾ ॥
They know the Mansion of the Lord's Presence, and no one blocks their way.
15852 ਕਹਿ ਰਵਿਦਾਸ ਖਲਾਸ ਚਮਾਰਾ ॥

Kehi Ravidhaas Khalaas Chamaaraa ||
कहि रविदास खलास चमारा ॥
ਭਗਤ ਰਵਿਦਾਸ ਜੀ ਆਖ ਰਹੇ ਹਨ, ਮੈਂ ਜਾਤ ਦੀ ਚਮੜੀ ਤੋਂ ਉੱਚਾ ਉੱਠ ਕੇ ਸ਼ੁੱਧ ਚੰਮ ਦਾ ਚਮਿਆਰ ਹਾਂ
Says Ravi Daas, the emancipated shoe-maker:
15853 ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥

Jo Ham Seharee S Meeth Hamaaraa ||3||2||
जो हम सहरी सु मीतु हमारा ॥३॥२॥
ਮੇਰਾ ਮਿੱਤਰ ਉਹ ਹੈ। ਜੋ ਸਾਡੇ ਨਾਲ ਰੱਬ ਦੀ ਭਗਤੀ ਕਰਨ ਵਿੱਚ ਸਤਸੰਗੀ ਹੈ ||3||2||
Whoever is a citizen there, is a friend of mine. ||3||2||
15854 ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||
सतिगुर प्रसादि ॥
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕੋ ਜੋਤ ਹੈ। ॥
One Universal Creator God. By The Grace Of The True Guru:
15855 ਗਉੜੀ ਬੈਰਾਗਣਿ ਰਵਿਦਾਸ ਜੀਉ ॥

Gourree Bairaagan Ravidhaas Jeeo ||
गउड़ी बैरागणि रविदास जीउ ॥
ਗਉੜੀ ਬੈਰਾਗਣਿ ਭਗਤ ਰਵਿਦਾਸ ਜੀ ਦੀ ਬਾਣੀ ਹੈ ॥
Gauree Bairaagan, Ravi Daas Jee:
15856 ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥

Ghatt Avaghatt Ddoogar Ghanaa Eik Niragun Bail Hamaar ||
घट अवघट डूगर घणा इकु निरगुणु बैलु हमार ॥
ਪ੍ਰਭੂ ਦੇ ਨਾਮ ਦਾ ਸੌਦਾ ਇਕੱਠਾ ਕਰਕੇ, ਜਿਸ ਰਸਤੇ ਲੰਘਣਾ ਹੈ। ਬੜੇ ਔਖੇ ਪਹਾੜੀ ਮਸੀਤਾਂ ਦੇ ਰਸਤੇ ਹਨ। ਮੇਰਾ ਮਨ ਬਲਦ ਮਾੜਾ ਜਿਹਾ ਬਗੈਰ ਗੁਣਾ ਤੋਂ ਹੈ
The path to God is very treacherous and mountainous, and all I have is this worthless ox.
15857 ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥

Rameeeae Sio Eik Baenathee Maeree Poonjee Raakh Muraar ||1||
रमईए सिउ इक बेनती मेरी पूंजी राखु मुरारि ॥१॥
ਪਿਆਰੇ ਪ੍ਰਭੂ ਅੱਗੇ ਹੀ ਮੇਰੀ ਅਰਦਾਸ ਹੈ। ਪ੍ਰਭੂ ਜੀ ਮੇਰੀ ਭਗਤੀ ਦੇ ਧੰਨ ਦੀ ਤੂੰ ਆਪ ਰੱਖਿਆ ਕਰ ||1||
I offer this one prayer to the Lord, to preserve my capital. ||1||
15858 ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥

Ko Banajaaro Raam Ko Maeraa Ttaanddaa Laadhiaa Jaae Rae ||1|| Rehaao ||
को बनजारो राम को मेरा टांडा लादिआ जाइ रे ॥१॥ रहाउ ॥
ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਭਗਤ ਬੰਦਾ ਮੈਨੂੰ ਮਿਲ ਪਏ। ਮੈਂ ਹਰਿ-ਨਾਮ-ਰੂਪ ਦੀ ਭਗਤੀ ਕਰ ਸਕਾਂ। ਮੇਰਾ ਮਾਲ ਲੱਦਣ ਦਾ ਸਮਾਂ ਭਾਵ ਭਗਤੀ ਦਾ ਸਮਾਂ ਲੰਘ ਰਿਹਾ ਹੈ1॥ ਰਹਾਉ ॥
Is there any merchant of the Lord to join me? My cargo is loaded, and now I am leaving. ||1||Pause||

Comments

Popular Posts