ਚਕੋਰ ਵਾਂਗ ਤੱਕੀ ਜਾਂਦੇ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

ਜਦੋਂ ਤੁਸੀਂ ਕੋਲ ਸਾਡੇ ਹੁੰਦੇ। ਅਸੀਂ ਫੁੱਲ ਬੱਣ ਖਿੜੇ ਹੁੰਦੇ।

ਪੁੱਛੋ ਨਾਂ ਕਿੰਨਾਂ ਖੁਸ਼ ਹੁੰਦੇ। ਤੇਰੇ ਹੀ ਦੁਆਲੇ ਘੁੰਮੀ ਜਾਂਦੇ।

ਅਸੀਂ ਤੇਰੇ ਉਤੇ ਮਰੀ ਜਾਂਦੇ। ਅਸੀਂ ਤੈਨੂੰ ਹੀ ਬੈਠੇ ਤੱਕੀ ਜਾਂਦੇ।

ਚਕੋਰ ਵਾਂਗ ਤੱਕੀ ਜਾਂਦੇ। ਚੰਨਾਂ ਤੇਰੇ ਦਰਸ਼ਨ ਕਰੀ ਜਾਦੇ।

ਤੈਨੂੰ ਪਿਆਰ ਕਰੀ ਜਾਂਦੇ। ਸਤਵਿੰਦਰ ਤੈਨੂੰ ਦੇਖ ਕੇ ਜਿਉਂਦੇ।

ਪਿਆਰ ਕਿੰਨਾ ਤੈਨੂੰ ਕਰਦੇ। ਇਹ ਦੱਸ ਵੀ ਨੀ ਨਹੀਂ ਸਕਦੇ।

ਪਿਆਰ ਤੇਰੇ ਕੋਲੋ ਲਕੋਈ ਜਾਂਦੇ। ਜਾਨ ਸੱਤੀ ਨਾਂਮ ਕਰੀ ਜਾਂਦੇ।

ਇਤਬਾਰ ਇੰਨਾਂ ਜਰੂਰ ਕਰਦੇ। ਹਰ ਗੱਲ ਤੇਰੇ ਮੂਹਰੇ ਕਰਦੇ।

Comments