ਮੁੱਖ ਨਾਂ ਦਿਸੇ ਗੱਲ ਸਮਝ ਨਹੀਂ ਪੈਂਦੀ

-
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਫੇਸ ਬੁੱਕ ਦਾ ਮਤਲੱਬ ਹੀ ਆਪਣੇ ਤੇ ਇਕ ਦੂਜੇ ਦੇ ਫੇਸ ਦੀ ਜਾਣਕਾਰੀ ਦੇਣੀ ਹੈ। ਅਸੀਂ ਇੱਕ ਦੂਜੇ ਦੀਆਂ ਸ਼ਕਲਾਂ ਤੋਂ ਜਾਣੂ ਹੋਈਏ। ਕੀ ਫੇਸ ਵਰਗੇ ਸੁਹਣੇ ਦਿਮਾਗ ਵੀ ਹਨ? ਹੋ ਸਕੇ ਚੰਗੀ ਜਾਣਕਾਰੀ ਇਕ ਦੂਜੇ ਤੋਂ ਲਈਏ। ਨਾਂ ਕੇ ਆਪਣੀ ਸ਼ਕਲ ਲਕੋ ਕੇ, ਹੋਰਾਂ ਨਾਲ ਖਿਲਵਾੜ ਕਰੀ ਜਾਵੋ। ਜਿਹੜੇ ਫੇਸ ਬੁੱਕ ਉਤੇ ਜਾਨਵਰਾਂ ਤੇ ਹੋਰ ਊਟ-ਪਟਾਗ ਫੋਟੋ ਲਗਾਉਂਦੇ ਹਨ। ਜਿੰਨਾਂ ਚਿਰ ਬੋਲਣ, ਸ਼ੰਦੇਸ਼ ਦੇਣ ਵਾਲੇ ਦਾ ਮੁੱਖ ਨਾਂ ਦਿਸੇ ਗੱਲ ਸਮਝ ਨਹੀਂ ਪੈਂਦੀ ਜਦੋਂ ਕਿਸੇ ਦੀ ਗੱਲ ਚੰਗੀ ਲੱਗਦੀ ਹੈ ਅਸੀਂ ਉਸ ਦਾ ਚੇਹਰਾ ਧਿਆਨ ਨਾਲ ਦੇਖਦੇ ਹਾਂ ਉਹਦੇ ਵਰਗੇ ਬਣਨ ਦਾ ਯਤਨ ਕਰਦੇ ਹਾਂ ਰੱਬ ਨੇ ਵੱਖਰੇ-ਵੱਖਰੇ ਅਪਣੇ ਰੂਪ ਦੇ ਕੇ ਬੰਦੇ ਭੇਜੇ ਹਨ ਫੇਸ ਬੁੱਕ ਉਤੇ ਆਪਦੇ ਰੂਪ ਨੂੰ ਦੁਨੀਆਂ ਵਿੱਚ ਜ਼ਾਹਰ ਜਰੂਰ ਕਰਨਾਂ ਚਾਹੀਦਾ ਹੈ ਹਰ ਇਕ ਬੰਦੇ ਨੂੰ ਭੇਜਣ ਦਾ ਰੱਬ ਦਾ ਮਕਸਦ ਹੈ


ਜੋ ਆਪਣੀ ਸ਼ਕਲ ਮਾੜੀ ਸਮਝਦੇ ਹੋ। ਕਿਸੇ ਨੂੰ ਦਿਖਾਉਣੀ ਨਹੀਂ ਚਹੁੰਦੇ। ਬੰਦੇ ਰੱਬ ਦਾ ਰੂਪ ਹਨ। ਰੱਬ ਆਪਣਾਂ ਰੂਪ ਮਾੜਾ ਕਿਵੇਂ ਬਣਾ ਸਕਦਾ ਹੈ
? ਜਦੋਂ ਰੱਬ ਐਸਾ ਕਰੇ, ਅਸੀਂ ਦੁੱਖ ਪ੍ਰਗਟ ਕਰਦੇ ਹਾਂ ਰੱਬ ਜਦੋਂ ਬੰਦੇ ਨੂੰ ਬਣਾਉਂਦਾ ਹੈ ਅਸੀਂ ਖੁਸ਼ ਹੁੰਦੇ ਹਾਂ ਜਦੋਂ ਮਿਟਾਉਂਦਾ ਹੈ ਅਸੀਂ ਦੁੱਖੀ ਹੁੰਦੇ ਹਾਂ


ਤੁਹਾਡੀ ਤਾਂ ਕਈਆਂ ਦੀ ਫੇਸ ਬੁਕ ਦੀ ਸਾਈਡ ਧਰਮੀ ਹੋਣ ਦੀ ਗੁਵਾਹੀ ਭਰਦੀ ਹੈ। ਬਹੁਤ ਵੱਡੇ ਧਰਮੀ ਹੋ। ਅਗਰ ਕੋਈ ਫੇਸ ਬੁੱਕ ਉਤੇ ਗੁਰੂ ਗ੍ਰੰਥਿ ਸਾਹਿਬ ਦੀ ਫੋਟੋ ਲਗਾ ਵੀ ਲੈਂਦਾਂ ਹੈ। ਤਾਂ ਕੀ ਉਹ ਗੁਰੂ ਗ੍ਰੰਥਿ ਸਾਹਿਬ ਹੈ
? ਗੁਰੂ ਗ੍ਰੰਥਿ ਸਾਹਿਬ ਜੀ ਪੜ੍ਹਨ ਲਈ ਹੈ। ਨਾਂ ਕਿ ਗੁਰੂ ਗ੍ਰੰਥਿ ਸਾਹਿਬ ਜੀ ਦੇ ਪੋਸਟਲ ਆਪਣੀਆਂ ਸ਼ਕਲਾਂ ਉਤੇ ਚਪਕਾਉਣ ਨਾਲ ਜੀਵਨ ਬਦਲ ਜਾਵੇਗਾ। ਕਈ ਸ਼ਹੀਦਾਂ ਦੀਆਂ ਫੋਟੋ, ਗੁਰੂ ਗ੍ਰੰਥਿ ਸਾਹਿਬ ਜੀ ਨੂੰ ਲਗਾ ਕੇ ਦੁਕਾਨਦਾਰੀ ਕਰ ਰਹੇ ਹਨ। ਕੀ ਇਹ ਫੇਸ ਬੁੱਕ ਦੀਆਂ ਸਾਈਡਾਂ ਉਤੇ ਚਪਕਾਉਣ ਲਈ ਹਨ? ਇਸ ਪਿਛੇ ਰਹਿ ਕੇ ਲੋਕਾਂ ਨਾਲ ਕਈ ਗੁੰਡਾ ਗਰਦੀ ਕਰਦੇ ਹਨ। ਗਲ਼ਤ ਸਨੇਹੇ ਧਮਕੀਆਂ ਵਾਲੇ ਭੇਜਦੇ ਹਨ। ਚਾਹੀਦਾ ਤਾ ਸੀ, ਇੰਨਾਂ ਨੂੰ ਦੇਖ ਕੇ ਆਪਣਾਂ ਜੀਵਨ ਢਾਲਣਾਂ ਸੀ। ਜੇ ਦੁਨੀਆਂ ਵਿੱਚ ਕੁਝ ਕਰਨ ਦਾ ਜ਼ਜਬਾ ਹੈ ਬਦਲਾ ਲਿਉਣਾਂ ਹੈ ਤਾਂ ਲੋਕਾਂ ਦੇ ਸਹਮਣੇ ਰੂਹ-ਬਰੂਹ ਹੋਣਾਂ ਪੈਣਾਂ ਹੈ ਬੰਦ ਦਰਵਾਜਿਆਂ ਪਿਛੇ ਰਹਿ ਕੇ ਨਹੀ, ਨਿਕਲਾਬ ਆ ਸਕਦੇ ਫੇਸ ਬੁੱਕ ਉਤੇ ਜ਼ਨਾਨੀ ਦੀ ਫੋਂਟੋਂ ਲਾ ਕੇ ਹੋਰਾਂ ਦੀਆਂ ਜ਼ਨਾਨੀਆਂ ਦਾ ਲੇਖਾ-ਜੋਖਾ ਕਰਦੇ ਹਨ।ਅੱਜ ਕੱਲ ਦੇ ਔਰਤਾਂ ਦੇ ਦਲਾਲ ਐਸੇ ਮੋਡਰਨ ਨਾਂਮ ਰੱਖਦੇ ਹਨ। ਤੀਜੇ ਦਿਨ ਫੇਸ ਬੁੱਕ ਉਤੇ ਆਪਣਾ ਨਾਂਮ ਫੋਟੋ ਬਦਲ ਦਿੰਦੇ ਹਨ। ਐਸੇ ਲੋਕਾਂ ਦੀ ਆਪਣੀ ਦਿਮਾਗ ਦੀ ਹਾਲਤ ਬਿਗੜੀ ਹੁੰਦੀ ਹੈ। ਸੋਚਦੇ ਹੋਣੇ ਨੇ ਕਿਹੜਾ ਕਿਸੇ ਨੂੰ ਯਾਦ ਹੈ। ਇਸ ਸਾਈਡ ਉਤੇ ਕੱਲ ਕਿਹੜੀ ਤਸਵੀਰ ਨਾਂਮ ਚਿਪਕੇ ਹੋਏ ਸਨ। ਸਾਰੇ ਮੁੰਡੇ ਹੀ ਫੇਸ ਬਕ ਉਤੇ ਕੁੜੀਆਂ ਦੀਆਂ ਫੋਂਟੋਂ ਲਾ ਕੇ ਆਏ ਹਨ ਜਿਸ ਵਿੱਚ ਇਹ ਲਿਖਿਆ ਹੋਵੇ:-WAIT_ਕਰ_ ਥੋੜੀ_ ਤੇਰੇ _ਪਿਓ_ਨੂ_ ਮਾਨਾਵਾਂਗੇ। ਇਹ ਮੁੰਡੇ ਜਾਂ ਕੁੜੀ ਦੀ ਫੇਸ ਬੁੱਕ ਹੈ ਫੋਟੋ ਕੁੜੀ ਦੀ ਲੱਗੀ ਹੈ ਸ਼ਬਦਾਲੀ ਮੁੰਡੇ ਦੀ ਹੈ। ਮੈਨੂੰ ਇੱਕ ਦਿਨ ਕੋਈ ਕੰਮ ਨਹੀ ਸੀ। ਮੈਂ ਵਿਹਲੀ ਬੈਠੀ ਨੇ ਕਈ ਦੋਸਤ ਫੇਸ ਬੁੱਕ ਉਤੇ ਸਾਰੀਨ ਕਰ ਦਿੱਤੇ। ਉਸੇ ਸਮੇਂ ਖ਼ਾਸ ਸਨੁਹੇ ਆਉਣ ਲੱਗ ਗਏ। ਸਾਰੇ ਮਰਦ ਹੀ ਸਨ। ਬਹੁਤੇ ਮਰਦ ਇਹੀ ਸਮਝਦੇ ਹਨ। ਔਰਤਾਂ ਸਿਰਫ਼ ਏਧਰ ਉਧਰ ਦੀਆਂ ਗੱਲਾਂ ਮਾਰਨ ਦਿਲ ਪ੍ਰਚਾਉਣ ਲਈ ਹਨ। ਇਕ ਬੰਦੇ ਦੀ ਗੱਪ-ਛੱਪ ਪੜ੍ਹੋ

Comments

Popular Posts