ਆਟਾ ਇੱਕ ਰੂਪੀਏ ਕਿਲੋਗ੍ਰਾਮ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਝੂਠੇ ਵਾਧੇ ਕਰ-ਕਰ ਤੱਸਲੀਆਂ ਤੁਸੀਂ ਕਰਾਈ ਜਾਦੇ ਹੋ।
ਪਿਛਲੇ ਪੰਜ ਸਾæਲਾਂ ਦੇ ਵੀ ਤੁਸੀਂ ਹੀ ਜਿੱਤੇ ਉਮੀਦਵਾਰ ਹੋ।
ਕਿਸਾਨਾਂ ਦਾ ਅੰਨਾਜ਼ ਮੰਡੀਆਂ ਵਿਚ ਨਿੱਤ ਰੋਲ ਦਿੰਦੇ ਹੋ।
... ਕਿਸਾਨਾਂ ਦਾ ਬਿਜਇਆ ਝੋਨਾਂ ਰਾਤੋ-ਰਾਤ ਵਾਹ ਜਾਂਦੇ ਹੋ।
ਫਿਰ ਹੁਣ ਹੀ ਅੱਗੇ ਨੂੰ ਕਿਉਂ ਕਨੈਸ਼ਨ ਮੁਫ਼ਤ ਦਿੰਦੇ ਹੋ?
ਪੂਰਾ ਸਾਲ ਪਿੰਡਾਂ ਵਿੱਚ ਦਿਨ-ਰਾਤ ਬਿਜਲੀ ਨਾਂ ਦਿੰਦੇ ਹੋ।
ਹੁਣ ਪੰਜ ਏਕੜ ਜ਼ਮੀਨ ਵਾਲੇ ਉਤੇ ਹੋਗੇ ਮੇਹਰ ਬਾਨ ਹੋ।
ਜੇ ਆਟਾ ਇੱਕ ਰੂਪੀਏ ਕਿਲੋਗ੍ਰਾਮ ਅੱਜ ਤੋਂ ਵੰਡੀ ਜਾਦੇ ਹੋ।
ਫਿਰ ਕਿਸਾਨ ਤੋਂ ਕੀ ਕੱਣਕ ਲੈਣ ਦੀ ਸਕੀਮ ਬਣਾਉਂਦੇ ਹੋ?
ਨੇਤਾ ਜੀ ਕੀ ਭਾਅ ਕਿਸਾਨ ਦੀ ਜ਼ਮੀਰ ਦੀ ਖਿਲੀ ਉਡਾਉਂਦੇ ਹੋ?
ਭੁੱਖੀ ਮਰਦੀ ਜੰਨਤਾ ਨੂੰ ਨਾਂ ਦਾਣਾਂ ਅੰਨਾਜ਼ ਦਾ 1 ਦਿੰਦੇ ਹੋ।
ਜਿੱਤ ਕੁਰਸੀਆਂ ਮੰਤਰੀਆਂ ਦੀਆਂ ਫਿਰ ਲੱਭੇ ਨਾਂ ਥਿਉਂਦੇ ਹੋ।
ਪੁਲੀਸ ਵਾਲਿਆਂ ਕੋਲੋਂ ਕਿਸਾਨ, ਮਜ਼ਦੂਰ, ਗਰੀਬ ਕਟਾਉਂਦੇ ਹੋ।
ਕਿਸਾਨਾਂ, ਮਜ਼ਦੂਰਾਂ, ਗਰੀਬਾਂ ਨੂੰ ਕਰਜ਼ੇ ਦੇ ਥੱਲੇ ਦਬਾਉਂਦੇ ਹੋ।
ਸੱਤੀ ਤੁਸੀਂ ਗਰੀਬਾਂ ਦੀਆਂ ਝੁਗੀਆਂ ਉਤੇ ਮਹਿਲ ਬਣਾਉਂਦੇ ਹੋ।
ਅੱਜ ਕੱਲ ਸਤਵਿੰਦਰ ਜੰਨਤਾ ਨੂੰ ਫਿਰਦੇ ਗੱਦੀ-ਗੇੜ ਪਾਉਂਦੇ ਹੋ।
ਦੁੱਖ, ਗਰੀਬ, ਰੋਂਦੇ ਕੁਲਾਉਂਦੇ ਲੋਕਾਂ ਦੀ ਨਾਂ ਜਾ ਕੇ ਸਾਰ ਲੈਂਦੇ ਹੋ।
ਲੈ ਕੁਰਸੀਆਂ ਮਹਿਫ਼ਲਾਂ ਸਜਾ ਕਬਾਬ ਨਾਲ ਜ਼ਾਮ ਡਕਾਰ ਜਾਂਦੇ ਹੋ।

Comments

Popular Posts