ਘਰ ਨੂੰ ਵਸਾਉਣਾਂ ਸਿੱਖੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਸਿਰ ਉਤੇ ਛੱਤ ਹੋਣੀ ਬਹੁਤ ਜਰੂਰੀ ਹੈ। ਗਰਮੀ, ਸਰਦੀ, ਮੀਂਹ ਤੇ ਹੋਰ ਝੱਖੜਾਂ, ਮਸੀਬਤਾਂ ਤੋਂ ਸਾਡਾ ਬਚਾ ਹੁੰਦਾ ਹੈ। ਘਰ ਆਪਣਾਂ ਹੀ ਹੋਣਾਂ ਚਾਹੀਦਾ ਹੈ। ਘਰ ਭਾਵੇਂ ਛੋਟਾ ਹੀ ਹੋਵੇ। ਪਰ ਘਰ ਆਪਣਾਂ ਹੀ ਹੋਵੇ। ਰੁੱਖੀ-ਮਿਸੀ ਖਾ ਕੇ ਆਪਣਾਂ ਘਰ ਸੰਭਾਂਲੀਏ। ਕੀ ਅਸੀਂ ਘਰ ਬੰਨੀ ਰੱਖਣ ਦਾ ਜ਼ਤਨ ਕਰਦੇ ਰਹਿੰਦੇ ਹਾਂ? ਕੀ ਹਰ ਹਾਲਤ ਵਿੱਚ ਲੜਾਈਆਂ, ਮਸੀਬਤਾਂ, ਦੁੱਖਾਂ ਵਿੱਚੋਂ ਲੰਘਦੇ ਹੋਏ, ਆਪਣਾਂ ਘਰ ਉਜੜਨ ਤੋਂ ਬਚਾ ਲੈਂਦੇ ਹਾਂ? ਜਾਂ ਝੋਲੇ ਵਿੱਚ ਕੱਪੜੇ ਪਾ ਕੇ, ਘਰੋਂ ਰੁਸ ਕੇ ਜਾਣ ਦਾ ਡਰਾਮਾਂ ਰਚਾਈ ਰੱਖਦੇ ਹਾਂ। ਘਰ ਵਿੱਚ ਰਹਿੰਦੇ, ਜੀਅ ਇੱਕ ਦੂਜੇ ਨਾਲ ਪਿਆਰ ਕਰਦੇ ਹੋਣ। ਕੀ ਅੱਜ ਵੀ ਪਰਿਵਾਰ ਦੇ ਮੈਂਬਰਾਂ ਵਿੱਚ ਪਿਆਰ ਹੈ? ਜਾਂ ਫਿਰ ਹੋਰਾਂ ਲੋਕਾਂ ਦੇ ਘਰ ਹੀ ਦੇਖੀ ਜਾਵਾਗੇ। ਫਲਾਣੇ ਦਾ ਲਾਣਾਂ ਬੱਚੇ ਪਰਿਵਾਰ ਬੜਾ ਸਾਊ ਹੈ। ਕੀ ਅਸੀਂ ਆ ਸਾਊ ਹਾਂ? ਜਾਂ ਅੱਗ ਲਾ ਕੇ ਸੁਆਦ ਲੈਣ ਵਾਲਿਆਂ ਵਿਚੋਂ ਹਾਂ। ਕੀ ਗੁਆਂਢੀ ਦੇ ਘਰ ਦਾ ਵੀ ਖਿਆਲ ਰੱਖਦੇ ਹਾਂ? ਜੇ ਨਹੀਂ ਤਾਂ ਸਾਂਝੀ ਕੰਧ ਹੋਣ ਕਰਕੇ, ਸਾਨੂੰ ਵੀ ਨੁਕਸਾਨ ਹੋ ਸਕਦਾ ਹੈ। ਕੰਧਾਂ ਛੱਤ ਨਾਲ ਜ਼ਿਆਦਾ ਚਿਰ ਮਜ਼ਬੂਤ ਖੜ੍ਹੀਆਂ ਰਹਿੰਦੀਆਂ ਹਨ। ਜੇ ਗੁਆਂਢੀ ਦਾ ਘਰ ਢਹਿ ਗਿਆ। ਬਚੇਗਾ ਸਾਡਾ ਵੀ ਨਹੀਂ। ਆਪਣਾਂ ਘਰ ਸਭ ਨੂੰ ਪਿਆਰਾ ਹੁੰਦਾ ਹੈ। ਘਰ ਵਿੱਚ ਰਹਿ ਕੇ ਅਸੀਂ ਸੁੱਖ-ਸ਼ਾਂਤੀ, ਅਜ਼ਾਦ ਆਪਣਾਂ-ਪਣ ਮਹਿਸੂਸ ਕਰਦੇ ਹਾਂ। ਆਪਣੇ ਘਰ ਵਿੱਚ ਜਿਥੇ ਮਰਜ਼ੀ ਬੈਠੀਏ। ਜਦੋਂ ਮਰਜ਼ੀ ਖਾਈਂਏ, ਸੌਂਈਂਏ। ਜਦੋਂ ਅਸੀਂ ਘਰ ਦੇ ਮਾਲਕ ਹੁੰਦੇ ਹਾਂ। ਜਿਉਣ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ। ਕਿਰਾਏ ਦਾ ਘਰ ਵੀ ਆਪਣਾਂ ਹੀ ਲੱਗਦਾ ਹੈ। ਕਿਸੇ ਹੋਰ ਰਿਸ਼ਤੇਦਾਰ ਨਾਲ ਰਹਿ ਰਹੇ ਹਾਂ। ਉਸ ਵਿੱਚ ਉਹ ਠਾਠ ਚੌਧਰ ਨਹੀਂ ਹੁੰਦੇ, ਜੋ ਮਾਲਕ ਮਕਾਨ ਦੇ ਹੁੰਦੇ ਹਨ। ਕਿਰਾਏ ਦੇ ਘਰ ਦਾ ਮਾਲਕ ਤੇ ਹੋਰ ਦੋਸਤ, ਰਿਸ਼ਤੇਦਾਰ, ਭੈਣ, ਭਰਾ, ਜਿਸ ਨਾਲ ਰਹਿ ਰਹੇ ਹੁੰਦੇ ਹਾਂ। ਜਦੋਂ ਜੀਅ ਕਰੇ ਘਰੋਂ ਜਾਣ ਲਈ ਕਹਿ ਸਕਦਾ ਹੈ। ਆਪਣੇ ਘਰ ਵਿੱਚ ਹੀ ਰਹਿੱਣਾਂ ਚਾਹੀਦਾ ਹੈ। ਸਾਨੂੰ ਸਭ ਮਜ਼ਬੂਰੀਆਂ ਹੀ ਮਾਰਦੀਆਂ ਹਨ। ਹੋ ਸਕੇ ਚੜ੍ਹਦੀ ਜਵਾਨੀ ਵਿੱਚ ਹੀ ਘਰ ਵਸਾਉਣ ਦਾ ਸੁਪਨਾਂ ਪੂਰਾ ਕਰਨਾਂ ਚਾਹੀਦਾ ਹੈ। ਜੇ ਜੁਵਾਨੀ ਵਿੱਚ ਘਰ ਨਹੀਂ ਬਣਾਂ ਸਕੇ ਤਾਂ ਕੀ ਹੋਰ ਬੁੱਢਾਪੇ ਵਿੱਚ ਖੂਡੀ ਫੜ ਕੇ, ਕਮਾਈ ਕਰਕੇ ਘਰ ਬਣਾਉਣਾਂ ਹੈ? ਘਰ ਚਾਰ ਦਿਵਾਰੀ ਨਾਲ ਨਹੀਂ ਬਣਨਾਂ। ਇਸ ਵਿੱਚ ਪਤੀ-ਪਤਨੀ, ਬੱਚੇ, ਭੈਣ-ਭਰਾ, ਮਾਂਪੇ ਤੇ ਹੋਰ ਰਿਸ਼ਤੇ ਹੋਣੇ ਜਰੂਰੀ ਹਨ। ਸਮਾਜ ਵਿੱਚ ਰਹਿੱਣਾਂ ਹੈ, ਤਾਂ ਆਦਤਾਂ ਤਾਂ ਠੀਕ ਕਰਨੀਆਂ ਹੀ ਪੈਣੀਆਂ ਹਨ। ਰਿਸ਼ਤੇ ਔਖੇ-ਸੌਖੇ ਨਿਭਾਉਣੇ ਪੈਣੇ ਹਨ। ਘਰ ਵਸਉਣਾਂ ਪੈਣਾਂ ਹੈ। ਨਹੀਂ ਤਾਂ ਛੱੜਿਆਂ ਦੀ ਜੂਨ ਦੇਖੀ ਹੀ ਹੋਣੀ ਹੈ। ਜੇ ਛੱੜਾ ਅਮੀਰ ਹੈ। ਫਿਰ ਸਾਰੇ ਹੀ ਲਤਾਂ ਬਾਂਹਾਂ ਘੁੱਟਦੇ ਹਨ। ਜੇ ਲਫੈਡ ਹੈ। ਕੋਈ ਦੇਲ਼ੀ ਗਲ਼ੀ ਨਹੀਂ ਵੜਨ ਦਿੰਦਾ।
ਪੰਜਾਬੀਆਂ ਦੇ ਅੰਦਰ ਇੱਕ ਤਾਂ ਗੱਲ ਹੈ। ਮੁੰਡਾ ਕੁੜੀ ਮੋਢਿਆਂ ਤੋਂ ਉਚੇ ਹੋਏ, ਉਨਾਂ ਨੂੰ ਵਿਆਹਉਣ ਦੀ ਕਰਦੇ ਹਨ। ਮੁੰਡੇ ਪੜ੍ਹ ਕੇ ਕਿਹੜਾ ਡੀਸੀ ਲੱਗਣੇ ਹਨ। ਬੱਚੇ ਹੀ ਪੈਦਾ ਕਰਨੇ ਹਨ। ਅੰਨਪੜ੍ਹ ਅੰਗੂਠਾ ਛਾਪ ਵੀ ਗੱਡੀ ਰੇੜੀ ਜਾਂਦੇ ਹਨ। ਬਹੂਆਂ ਬੇਗਾਨੀਆ ਧੀਆਂ ਜਰੂਰ ਪੜ੍ਹੀਆਂ ਚਾਹੀਦੀਆਂ ਹਨ। ਪਿੰਡਾਂ ਵਿੱਚ ਕਈ ਤਾਂ ਮੁੰਡੇ ਵਿਆਹ ਕਰਾਉਂਦੇ ਹੀ ਮਾਂਪਿਆਂ ਤੋਂ ਅੱਲਗ ਹੋ ਜਾਂਦੇ ਹਨ। ਭਾਵੇਂ ਮਾਂਪੇ ਤੂੜੀ, ਡੰਗਰਾਂ ਵਾਲੇ ਕੰਮਰੇ ਵਿੱਚ ਹੀ ਥਾਂ ਦੇ ਦੇਣ। ਇਹ ਵੀ ਠੀਕ ਨਹੀਂ ਹੈ, ਮਾਪਿਆਂ ਨੇ ਸਾਨੂੰ ਪਾਲਿਆ, ਪੜ੍ਹਾਇਆ, ਕਦਰ ਤਾ ਜਰੂਰ ਕਰਨੀ ਚਾਹੀਦੀ ਹੈ। ਜਦੋਂ ਮੁੰਡੇ ਨੂੰ ਜ਼ਨਾਨੀ ਮਿਲ ਗਈ। ਰੋਟੀ ਪੱਕੀ ਮਿਲਣ ਲੱਗ ਗਈ। ਮਾਂ-ਬਾਪ ਚੰਗੇ ਨਹੀਂ ਲੱਗਦੇ। ਜੇ ਮਾਂ-ਬਾਪ ਸਾਨੂੰ ਚੰਗੇ ਨਹੀਂ ਲੱਗਦੇ ਤਾ ਉਹ ਕਿਹੜੇ ਖੂਜੇ ਵਿੱਚੋਂ ਸਾਨੂੰ ਮੋਹਰਾਂ ਕੱਢ ਕੇ, ਚੌਬਰਾ ਬਣਾ ਦੇਣ। ਮਾਂਪੇ ਬੁੱਢੇ ਹੋ ਜਾਣ ਪੁੱਤਰ ਉਨਾਂ ਦਾ ਅੰਨਦਾਤਾ ਬਣ ਜਾਂਦਾ ਹੈ। ਹੁਣ ਬੇਬੇ ਬਾਪੂ ਤੂੜੀ ਵਾਲੇ ਬੈਠੇ ਮਰਨ ਦੇ ਦਿਨ ਗਿਣਦੇ ਹਨ। ਜਾਂ ਫਿਰ ਗੁਰਦੁਆਰੇ ਸਾਹਿਬ ਦੇ ਸਿਰ ਦਿਨ ਕੱਟੀ ਕਰਦੇ ਹਨ। ਪੰਜਾਬ ਵਿੱਚ ਪਿੰਗਲਵਾੜੇ ਤੋਂ ਬਗੈਰ ਹੋਰ ਕੋਈ ਸਹਾਰਾ ਆਸ਼ਰਮ ਨਹੀਂ ਲੱਭਦਾ। ਚੰਗਾਂ ਹੈ ਹਰ ਬੰਦਾ ਆਪਣਾਂ ਘਰ ਆਪਣੇ ਜਿਉਂਦੇ ਜੀਅ ਆਪਣੇ ਲਈ ਸੰਭਾਲ ਕੇ ਰੱਖੇ। ਪੁੱਤ ਵੀ ਕੀ ਕਰੇ ਉਸ ਨੇ ਆਪਣੇ ਬੱਚੇ ਪਾਲਣੇ ਹਨ। ਹੋਰ ਬਥੇਰੇ ਕੰਮ ਹਨ। ਆਪਣਾਂ ਆਪ ਸਭਾਂਲਣ ਦੀ ਫੁਰਸਤ ਨਹੀਂ ਹੁੰਦੀ। ਹੋਰ ਦਾ ਬੌਝ ਕੌਣ ਚੱਕੇ? ਜਦੋਂ ਆਪਣੀ ਬੁੱਢਾਪੇ ਦੀ ਬਾਰੀ ਆਈ ਦੇਖੀ ਜਾਵੇਗੀ? ਸਾਡੇ ਬੱਚੇ ਸਾਡਾ ਕੀ ਕਰਦੇ ਹਨ? ਕਨੇਡਾ ਵਿੱਚ ਤਾਂ ਤੂੜੀ, ਡੰਗਰਾਂ ਜਾਂ ਖੇਤ ਵਾਲਾ ਕੋਠਾ ਨਹੀਂ ਹੈ। ਚਾਹੇ ਬੁੱਢੇ ਮਾਂਪੇ ਹੋਣ ਜਾਂ ਬੇਲਗਾਮ ਧੀ-ਪੁੱਤਰ ਹੋਣ ਸਿਧਾਂ ਘਰੋਂ ਬਾਹਰ ਕਰ ਦਿੰਦੇ ਹਨ। ਮਾਂਪੇ ਗੌਰਮਿੰਟ ਦੇ ਬਣੇ ਮਕਾਨ ਵਿੱਚ ਸ਼ਰਨ ਲੈ ਲੈਂਦੇ ਹਨ। ਜਿਉਂਦੀ ਰਹੇ ਕਨੇਡਾ ਦੀ ਗੌਰਮਿੰਟ, ਮਾਪਿਆਂ ਵਾਂਗ ਮਕਾਨ ਵੀ ਦਿੰਦੇ ਹਨ। ਖ਼ਰਚੇ ਲਈ ਡਾਲਰ ਵੀ ਦਿੰਦੇ ਹਨ। ਹਸਪਤਾਲ ਦਾ ਖ਼ਰਚਾ, ਦਿਵਾਈਆਂ ਵੀ ਮੁਫ਼ਤ ਦਿੰਦੇ ਹਨ। ਘਰੋਂ ਕੱਢੇ ਬੇਲਗਾਮ ਨੌਜਵਾਨ ਕਿਸੇ ਨਾਲ ਘਰ ਸਾਂਝਾਂ ਕਰ ਲੈਂਦੇ ਹਨ। ਕਿਰਾਏ ਉਤੇ ਰਹਿੱਣ ਲੱਗ ਜਾਂਦੇ ਹਨ।
ਸਮਝਦਾਰ ਲੋਕ ਕਨੇਡਾ ਵਿੱਚ ਘਰ ਸਭ ਤੋਂ ਪਹਿਲਾਂ ਬਣਾਉਂਦੇ ਹਨ। ਕਨੇਡਾ ਵਿੱਚ ਘਰ ਬੈਂਕ ਤੋਂ ਕਰਜਾ ਲੈ ਕੇ ਖ੍ਰੀਦਣਾਂ ਪੈਦਾ ਹੈ। ਉਹ ਕਰਜ਼ਾ ਕਿਸ਼ਤਾਂ ਦੇ ਰਾਹੀਂ ਹਰ ਹਫ਼ਤੇ ਮਹੀਨੇ ਮੋੜਨਾਂ ਪੈਦਾ ਹੈ। ਕਿਸ਼ਤਾਂ ਹਰ ਹਫ਼ਤੇ ਦਿੰਦੇ ਹਨ। ਘਰ ਛੇਤੀ ਕਰਜ਼ੇ ਤੋਂ ਰਹਿਤ ਹੋ ਜਾਂਦਾ ਹੈ। ਮਹੀਨੇ ਦੀ ਕਿਸ਼ਤਾਂ ਨਾਲ ਕਰਜ਼ਾ ਲਾਹੁਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਘਰ ਦੇ ਵਿੱਚ ਆਪਣਾਂ ਨਾਂਮ ਜਰੂਰ ਲਿਖਾਉਣਾਂ ਚਾਹੀਦਾ ਹੈ। ਜਿਉਂਦੇ ਜੀਅ ਆਪਣਾਂ ਘਰ-ਮਾਲ ਕਦੇ ਵੀ ਦੂਜੇ ਦੇ ਨਾਂਮ ਨਾਂ ਕਰੋ। ਜੇ ਇਹ ਗਲ਼ਤੀ ਕੀਤੀ, ਕੂੜੇ ਦੀ ਤਰਾਂ ਨੌਜਵਾਨ ਬੱਚੇ ਜਾਂ ਪਤੀ ਜਾਂ ਪਤਨੀ ਘਰੋਂ ਬਾਹਰ ਵੀ ਸੁੱਟ ਦਿੰਦੇ ਹਨ। ਲੜਾਈ ਹੋਣ ਦੀ ਸੂਰਤ ਵਿੱਚ ਕਨੇਡਾ ਵਿੱਚ ਇਹ ਪੁਲੀਸ ਤੋਂ ਕੰਮ ਕਰਾਇਆ ਜਾਂਦਾ ਹੈ। ਉਹ ਜਿਸ ਦੇ ਨਾਂਮ ਘਰ ਹੈ। ਉਸ ਨੂੰ ਛੱਡ ਕੇ ਸਭ ਨੂੰ ਬਾਹਰ ਕਰ ਦਿੰਦੇ ਹਨ। ਘਰ ਤੋਂ ਕਿੱਕ ਆਉਟ ਕਰਨਾਂ ਆਮ ਗੱਲ ਹੈ। ਹਰ ਬੰਦਾ ਅਜ਼ਾਦੀ ਚਹੁੰਦਾ ਹੈ।
ਬਹੁਤੇ ਘਰਾਂ ਵਿੱਚ ਘਰ ਦੇ ਜੀਅ ਮਾਂਪੇ ਬੱਚੇ, ਨੌਜਵਾਨ, ਪਤੀ-ਪਤਨੀ ਅਜਨਬੀਆਂ ਵਾਂਗ ਰਹਿੰਦੇ ਹਨ। ਸਭ ਦੀ ਜੇਬ ਵਿੱਚ ਪੈਸਾ ਹੈ। ਕਿਸੇ ਕੋਲ ਇੱਕ ਦੂਜੇ ਲਈ ਵਿਹਲ ਨਹੀਂ ਹੈ। ਜਾਬ ਪਿਛੋਂ ਮਾਪਿਆਂ ਕੋਲ ਸਮਾਂ ਨਹੀਂ ਹੁੰਦਾ। ਬੱਚਿਆਂ ਨਾਲ ਗੱਲਾਂ-ਬਾਤਾਂ ਕੀਤੀਆਂ ਜਾਣ। ਬੱਚਿਆਂ ਦੇ ਉਤੇ ਸਕੂਲ ਦਾ ਐਨਾਂ ਬੋਝ ਹੁੰਦਾ ਹੈ। ਸਕੂਲ ਦੇ ਹੋਮਵਰਕ ਵਿੱਚ ਹੀ ਲੱਗੇ ਰਹਿੰਦੇ ਹਨ। ਪੜ੍ਹਾਈ ਕਿੰਨੀ ਹੁੰਦੀ ਹੋਵੇਗੀ? ਬੱਚੇ ਆਪਣੀਆਂ ਪ੍ਰੇਸ਼ਾਨੀਆਂ ਵਿੱਚ ਖੂਬੇ ਹਨ। ਭਾਰਤ ਵਾਂਗ ਕਨੇਡਾਂ ਵਿੱਚ ਵੀ ਛੇਵੀਂ ਕਲਾਸ ਦੇ ਬੱਚੇ ਦਾ ਕਿਤਾਬਾਂ ਵਾਲਾਂ ਝੋਲਾਂ 10 ਕਿਲੋਗ੍ਰਾਮ ਦਾ ਹੁੰਦਾ ਹੈ। ਕਈ ਬਾਰ ਮੈਂ ਆਪਣੇ ਬੱਚਿਆਂ ਦਾ ਬੈਗਪੈਕ ਚੱਕ ਲੈਂਦੀ ਸੀ। ਉਹ ਤਾਂ ਹਿਲਦਾ ਵੀ ਨਹੀਂ ਸੀ। ਪਤਾ ਨਹੀਂ ਇਹ ਬੱਚੇ ਸਾਰੀ ਦਿਹਾੜੀ ਇਸ ਕਿਤਾਬਾਂ ਵਾਲੇ ਝੋਲੇ ਨੂੰ ਮੋਡੇ ਉਤੇ ਚੱਕ ਕੇ ਕਿਵੇਂ ਘਰੋਂ ਸਕੂਲ ਤੇ ਇੱਕ ਕਲਾਸ ਤੋਂ ਦੂਜੀ ਕਲਾਸ ਵਿੱਚ ਜਾਂਦੇ ਹਨ? ਜਦੋਂ ਇਹ ਬੱਚੇ, ਨੌਜਵਾਨ ਬਣ ਕੇ ਜਾਬ ਲੱਭਣ ਜਾਂਦੇ ਹਨ। ਇਹ ਕਿਤਾਬਾਂ ਦਾ ਬੋਝ ਕੁੱਝ ਵੀ ਕੰਮ ਨਹੀਂ ਆਉਂਦਾ। ਮੈਨੂੰ ਯਾਦ ਹੈ। ਹਿਸਟਰੀ ਦੀ ਕਿਤਾਬ ਸਭ ਤੋਂ ਮੋਟੀ ਹੁੰਦੀ ਸੀ। ਉਸ ਵਿੱਚ ਹਮਾਜੂ, ਔਰਬਜੇਬ ਵਰਗਿਆਂ ਦੀਆ ਕਹਾਣੀਆਂ ਹੀ ਸਨ। ਜੋ ਅੱਜ ਕਿਸੇ ਕੰਮ ਨਹੀਂ ਆ ਰਹੀਆਂ। ਜੌਗਰਫ਼ੀ ਵਿੱਚ ਕਣਕ ਮੱਕੀ ਕਿਥੇ ਪੈਦਾ ਹੁੰਦੀ ਹੈ? ਉਹ ਵੀ ਕਿਹੜਾ ਅਸੀਂ ਵਿਪਾਰ ਜਾਂ ਖੇਤੀ ਕਰਨੀ ਹੁੰਦੀ ਹੈ। ਉਹ ਵੀ ਕੀ ਕੰਮ ਹੈ? ਚੰਗਾਂ ਹੋਵੇ, ਪੜ੍ਹਾਈ ਐਸੀ ਕਰਾਈ ਜਾਵੇ। ਜੋ ਨੌਜਵਾਨਾਂ ਨੂੰ ਜਾਬ ਲੱਭਣ ਲਈ ਕੰਮ ਆਵੇ। ਉਹ ਕੋਈ ਕੰਮ ਕਰਕੇ ਘਰ ਵਸਾ ਸਕਣ। ਕੰਮ ਦੀ ਭਾਲ ਵਿੱਚ ਹੀ ਸਾਰੀ ਉਮਰ ਨਾਂ ਕੱਢ ਦੇਣ। ਆਪਣਾ ਦੇਸ਼ ਛੱਡ ਕੇ ਨਾਂ ਜਾਣ।
ਘਰ ਨੂੰ ਵਸਾਉਣਾਂ ਸਿੱਖੀਏ, ਪਰ ਸਮਾਂ ਐਸਾ ਆ ਗਿਆ ਹੈ। ਨੌਜਵਾਨ ਨੂੰ ਦੋਸਤ ਪਸੰਦ ਹਨ। ਮਰਦ ਨੂੰ ਦੂਜੇ ਦੀ ਪਤਨੀ ਜ਼ਿਆਦਾ ਚੰਗੀ ਲੱਗਦੀ ਹੈ। ਪਤਾ ਲੱਗ ਜਾਂਦਾ ਹੈ। ਜਦੋਂ ਵਾਹ ਪੈਦਾ ਹੈ। ਪਤਨੀ ਤਾਂ ਆਪਣੀ ਮਾਨ ਨਹੀਂ ਹੁੰਦੀ। ਦੂਜੀ ਤਾਂ ਛੱਤਣ ਤੇ ਟੰਗ ਦੇਵੇਗੀ।

Comments

Popular Posts