ਮੁੱਖ ਨਾਂ ਦਿਸੇ ਗੱਲ ਸਮਝ ਨਹੀਂ ਪੈਂਦੀ

-
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਫੇਸ ਬੁੱਕ ਦਾ ਮਤਲੱਬ ਹੀ ਆਪਣੇ ਤੇ ਇਕ ਦੂਜੇ ਦੇ ਫੇਸ ਦੀ ਜਾਣਕਾਰੀ ਦੇਣੀ ਹੈ। ਅਸੀਂ ਇੱਕ ਦੂਜੇ ਦੀਆਂ ਸ਼ਕਲਾਂ ਤੋਂ ਜਾਣੂ ਹੋਈਏ। ਕੀ ਫੇਸ ਵਰਗੇ ਸੁਹਣੇ ਦਿਮਾਗ ਵੀ ਹਨ? ਹੋ ਸਕੇ ਚੰਗੀ ਜਾਣਕਾਰੀ ਇਕ ਦੂਜੇ ਤੋਂ ਲਈਏ। ਨਾਂ ਕੇ ਆਪਣੀ ਸ਼ਕਲ ਲਕੋ ਕੇ, ਹੋਰਾਂ ਨਾਲ ਖਿਲਵਾੜ ਕਰੀ ਜਾਵੋ। ਜਿਹੜੇ ਫੇਸ ਬੁੱਕ ਉਤੇ ਜਾਨਵਰਾਂ ਤੇ ਹੋਰ ਊਟ-ਪਟਾਗ ਫੋਟੋ ਲਗਾਉਂਦੇ ਹਨ। ਜਿੰਨਾਂ ਚਿਰ ਬੋਲਣ, ਸ਼ੰਦੇਸ਼ ਦੇਣ ਵਾਲੇ ਦਾ ਮੁੱਖ ਨਾਂ ਦਿਸੇ ਗੱਲ ਸਮਝ ਨਹੀਂ ਪੈਂਦੀ ਜਦੋਂ ਕਿਸੇ ਦੀ ਗੱਲ ਚੰਗੀ ਲੱਗਦੀ ਹੈ ਅਸੀਂ ਉਸ ਦਾ ਚੇਹਰਾ ਧਿਆਨ ਨਾਲ ਦੇਖਦੇ ਹਾਂ ਉਹਦੇ ਵਰਗੇ ਬਣਨ ਦਾ ਯਤਨ ਕਰਦੇ ਹਾਂ ਰੱਬ ਨੇ ਵੱਖਰੇ-ਵੱਖਰੇ ਅਪਣੇ ਰੂਪ ਦੇ ਕੇ ਬੰਦੇ ਭੇਜੇ ਹਨ ਫੇਸ ਬੁੱਕ ਉਤੇ ਆਪਦੇ ਰੂਪ ਨੂੰ ਦੁਨੀਆਂ ਵਿੱਚ ਜ਼ਾਹਰ ਜਰੂਰ ਕਰਨਾਂ ਚਾਹੀਦਾ ਹੈ ਹਰ ਇਕ ਬੰਦੇ ਨੂੰ ਭੇਜਣ ਦਾ ਰੱਬ ਦਾ ਮਕਸਦ ਹੈ

ਜੋ ਆਪਣੀ ਸ਼ਕਲ ਮਾੜੀ ਸਮਝਦੇ ਹੋ। ਕਿਸੇ ਨੂੰ ਦਿਖਾਉਣੀ ਨਹੀਂ ਚਹੁੰਦੇ। ਬੰਦੇ ਰੱਬ ਦਾ ਰੂਪ ਹਨ। ਰੱਬ ਆਪਣਾਂ ਰੂਪ ਮਾੜਾ ਕਿਵੇਂ ਬਣਾ ਸਕਦਾ ਹੈ
? ਜਦੋਂ ਰੱਬ ਐਸਾ ਕਰੇ, ਅਸੀਂ ਦੁੱਖ ਪ੍ਰਗਟ ਕਰਦੇ ਹਾਂ ਰੱਬ ਜਦੋਂ ਬੰਦੇ ਨੂੰ ਬਣਾਉਂਦਾ ਹੈ ਅਸੀਂ ਖੁਸ਼ ਹੁੰਦੇ ਹਾਂ ਜਦੋਂ ਮਿਟਾਉਂਦਾ ਹੈ ਅਸੀਂ ਦੁੱਖੀ ਹੁੰਦੇ ਹਾਂ

ਤੁਹਾਡੀ ਤਾਂ ਕਈਆਂ ਦੀ ਫੇਸ ਬੁਕ ਦੀ ਸਾਈਡ ਧਰਮੀ ਹੋਣ ਦੀ ਗੁਵਾਹੀ ਭਰਦੀ ਹੈ। ਬਹੁਤ ਵੱਡੇ ਧਰਮੀ ਹੋ। ਅਗਰ ਕੋਈ ਫੇਸ ਬੁੱਕ ਉਤੇ ਗੁਰੂ ਗ੍ਰੰਥਿ ਸਾਹਿਬ ਦੀ ਫੋਟੋ ਲਗਾ ਵੀ ਲੈਂਦਾਂ ਹੈ। ਤਾਂ ਕੀ ਉਹ ਗੁਰੂ ਗ੍ਰੰਥਿ ਸਾਹਿਬ ਹੈ
? ਗੁਰੂ ਗ੍ਰੰਥਿ ਸਾਹਿਬ ਜੀ ਪੜ੍ਹਨ ਲਈ ਹੈ। ਨਾਂ ਕਿ ਗੁਰੂ ਗ੍ਰੰਥਿ ਸਾਹਿਬ ਜੀ ਦੇ ਪੋਸਟਲ ਆਪਣੀਆਂ ਸ਼ਕਲਾਂ ਉਤੇ ਚਪਕਾਉਣ ਨਾਲ ਜੀਵਨ ਬਦਲ ਜਾਵੇਗਾ। ਕਈ ਸ਼ਹੀਦਾਂ ਦੀਆਂ ਫੋਟੋ, ਗੁਰੂ ਗ੍ਰੰਥਿ ਸਾਹਿਬ ਜੀ ਨੂੰ ਲਗਾ ਕੇ ਦੁਕਾਨਦਾਰੀ ਕਰ ਰਹੇ ਹਨ। ਕੀ ਇਹ ਫੇਸ ਬੁੱਕ ਦੀਆਂ ਸਾਈਡਾਂ ਉਤੇ ਚਪਕਾਉਣ ਲਈ ਹਨ? ਇਸ ਪਿਛੇ ਰਹਿ ਕੇ ਲੋਕਾਂ ਨਾਲ ਕਈ ਗੁੰਡਾ ਗਰਦੀ ਕਰਦੇ ਹਨ। ਗਲ਼ਤ ਸਨੇਹੇ ਧਮਕੀਆਂ ਵਾਲੇ ਭੇਜਦੇ ਹਨ। ਚਾਹੀਦਾ ਤਾ ਸੀ, ਇੰਨਾਂ ਨੂੰ ਦੇਖ ਕੇ ਆਪਣਾਂ ਜੀਵਨ ਢਾਲਣਾਂ ਸੀ। ਜੇ ਦੁਨੀਆਂ ਵਿੱਚ ਕੁਝ ਕਰਨ ਦਾ ਜ਼ਜਬਾ ਹੈ ਬਦਲਾ ਲਿਉਣਾਂ ਹੈ ਤਾਂ ਲੋਕਾਂ ਦੇ ਸਹਮਣੇ ਰੂਹ-ਬਰੂਹ ਹੋਣਾਂ ਪੈਣਾਂ ਹੈ ਬੰਦ ਦਰਵਾਜਿਆਂ ਪਿਛੇ ਰਹਿ ਕੇ ਨਹੀ, ਨਿਕਲਾਬ ਆ ਸਕਦੇ ਫੇਸ ਬੁੱਕ ਉਤੇ ਜ਼ਨਾਨੀ ਦੀ ਫੋਂਟੋਂ ਲਾ ਕੇ ਹੋਰਾਂ ਦੀਆਂ ਜ਼ਨਾਨੀਆਂ ਦਾ ਲੇਖਾ-ਜੋਖਾ ਕਰਦੇ ਹਨ। ਅੱਜ ਕੱਲ ਦੇ ਔਰਤਾਂ ਦੇ ਦਲਾਲ ਐਸੇ ਮੋਡਰਨ ਨਾਂਮ ਰੱਖਦੇ ਹਨ। ਤੀਜੇ ਦਿਨ ਫੇਸ ਬੁੱਕ ਉਤੇ ਆਪਣਾ ਨਾਂਮ ਫੋਟੋ ਬਦਲ ਦਿੰਦੇ ਹਨ। ਐਸੇ ਲੋਕਾਂ ਦੀ ਆਪਣੀ ਦਿਮਾਗ ਦੀ ਹਾਲਤ ਬਿਗੜੀ ਹੁੰਦੀ ਹੈ। ਸੋਚਦੇ ਹੋਣੇ ਨੇ ਕਿਹੜਾ ਕਿਸੇ ਨੂੰ ਯਾਦ ਹੈ। ਇਸ ਸਾਈਡ ਉਤੇ ਕੱਲ ਕਿਹੜੀ ਤਸਵੀਰ ਨਾਂਮ ਚਿਪਕੇ ਹੋਏ ਸਨ। ਸਾਰੇ ਮੁੰਡੇ ਹੀ ਫੇਸ ਬਕ ਉਤੇ ਕੁੜੀਆਂ ਦੀਆਂ ਫੋਂਟੋਂ ਲਾ ਕੇ ਆਏ ਹਨ ਜਿਸ ਵਿੱਚ ਇਹ ਲਿਖਿਆ ਹੋਵੇ:-WAIT_ਕਰ_ ਥੋੜੀ_ ਤੇਰੇ _ਪਿਓ_ਨੂ_ ਮਾਨਾਵਾਂਗੇ। ਇਹ ਮੁੰਡੇ ਜਾਂ ਕੁੜੀ ਦੀ ਫੇਸ ਬੁੱਕ ਹੈ ਫੋਟੋ ਕੁੜੀ ਦੀ ਲੱਗੀ ਹੈ ਸ਼ਬਦਾਲੀ ਮੁੰਡੇ ਦੀ ਹੈ। ਮੈਨੂੰ ਇੱਕ ਦਿਨ ਕੋਈ ਕੰਮ ਨਹੀ ਸੀ। ਮੈਂ ਵਿਹਲੀ ਬੈਠੀ ਨੇ ਕਈ ਦੋਸਤ ਫੇਸ ਬੁੱਕ ਉਤੇ ਸਾਰੀਨ ਕਰ ਦਿੱਤੇ। ਉਸੇ ਸਮੇਂ ਖ਼ਾਸ ਸਨੁਹੇ ਆਉਣ ਲੱਗ ਗਏ। ਸਾਰੇ ਮਰਦ ਹੀ ਸਨ। ਬਹੁਤੇ ਮਰਦ ਇਹੀ ਸਮਝਦੇ ਹਨ। ਔਰਤਾਂ ਸਿਰਫ਼ ਏਧਰ ਉਧਰ ਦੀਆਂ ਗੱਲਾਂ ਮਾਰਨ ਦਿਲ ਪ੍ਰਚਾਉਣ ਲਈ ਹਨ। ਇਕ ਬੰਦੇ ਦੀ ਗੱਪ-ਛੱਪ ਪੜ੍ਹੋ

26
ਦਸੰਬਰ 2011Tarun SinghHYPERLINK \l "" very beautiful ji

26
ਦਸੰਬਰ 2011
26
ਦਸੰਬਰ 2011Tarun SinghHYPERLINK \l "" ji u r such a beutiful and elegant lady
26
ਦਸੰਬਰ 2011
Satwinder Kaur Satti ਕਮਾਲ ਕਰਤੀ
26
ਦਸੰਬਰ 2011Tarun SinghHYPERLINK \l "" bilkul ji.. rab ne kmaal karti
26
ਦਸੰਬਰ 2011
Satwinder Kaur Satti ਤੁਸੀਂ ਪਹਿਲੇ ਦੇਖੇ ਹੋ ਕਿ ਦੂਜੇ ਬੰਦੇ ਦੀ ਤਰੀਫ਼ ਕਰ ਰਹੇ ਹੋ ਹਰ ਕੋਈ ਆਪਣੀ ਤਰੀਖ਼ ਕਰਨ ਵਿੱਚ ਲੱਗਾ ਹੈ

26
ਦਸੰਬਰ 2011Tarun SinghHYPERLINK \l "" tuhada wadappan hai ji.. but to be frnk,, fb te kudiyan de tareef hi hndi hai thnks a tonne ji

26 ਦਸੰਬਰ 2011Satwinder Kaur Satti ਕਿਸੇ ਨੂੰ ਖੁਸ਼ ਕਰਨ ਦਾ ਵਧੀਆਂ ਢੰਗ ਹੈ ਚਲੋਂ ਝੂਠੀ ਤਰੀਫ਼ ਨਾਲ ਮੈਂ ਬਿੰਦ ਜੋਰ ਦੀ ਊਚੀ ਹੱਸ ਲਈ ਆਪ ਜੀ ਦਾ ਬਹੁਤ ਧੰਨਵਾਦ ਹੱਸਣ ਦਾ ਵੀ ਸਮਾਂ ਨਹੀਂ ਲੱਭਦਾ
26 ਦਸੰਬਰ 2011Tarun SinghHYPERLINK \l "" waise tusi hasse,, bda changa lggga.
but in no way it was jhooti tareef
u r epitome of elegance

26 ਦਸੰਬਰ 2011Tarun SinghHYPERLINK \l "" btw kuch apne bare dasna chahoge plz

26 ਦਸੰਬਰ 2011Satwinder Kaur Satti ਅੱਜ ਸਾਡੇ ਜ਼ੋਰਾਂ ਸ਼ੋਰਾਂ ਨਾਲ ਕ੍ਰਿਸਮਿਸ ਮਨਾਈ ਹੈ ਕਿਤੇ ਰੱਬ ਹੀ ਤਾਂ ਨਹੀਂ ਬੌੜਿਆ ਚੱਲੋ ਦਸੋ ਜੀ ਕੀ ਦੱਸਣਾਂ ਹੈ? ਸੱਚ ਦੱਸਣਾਂ ਅਸੀ ਸੈਅਰ ਲੋਕ ਪਛਾਣ ਜਾਂਦੇ ਹਾਂ
26 ਦਸੰਬਰ 2011Tarun SinghHYPERLINK \l "" chalo chado.. sirf apna phone number das do lol

waise mai puchna si ki kith ho, ki karde, family, etc etc

26 ਦਸੰਬਰ 2011Satwinder Kaur Satti ਅਜੇ ਤਾਂ ਜਾਬ ਉਤੇ ਹਾਂ ਕਨੇਡਾ ਦੀ ਰਾਖੀ ਜਾਨ ਜੀਅ ਲਾ ਕੇ ਕਰ ਰਹੇ ਹਾਂ

26 ਦਸੰਬਰ 2011Tarun SinghHYPERLINK \l "" ki job karde o

26 ਦਸੰਬਰ 2011Satwinder Kaur Satti ਨਾਲੇ ਫੋਨ ਤੇ ਗੱਲਾਂ ਮਾਰਨ ਦਾ ਸਮਾਂ ਨਹੀਂ ਹੈ ਮੈਂ ਧੰਨਾਂ ਭਗਤ ਜੀ ਉਤੇ ਆਰਟੀਕਲ ਲਿਖ ਰਹੀ ਹਾਂ

26 ਦਸੰਬਰ 2011Tarun SinghHYPERLINK \l "" bdi shudh punjabi.. sachi dasan te thodi aukh mehsoos hundi tuhade reply samjhan ch..could u please thoda corrupt kar sakde o apni punjbai nu while responding to me

27 ਦਸੰਬਰ 2011Satwinder Kaur Satti ਧੰਨਾਂ ਭਗਤ ਜੀ ਉਤੇ ਲਿਖਣ ਦਾ ਮੂੰਡ ਬਣਿਆ ਹੈ ਗੱਲਾਂ ਬਾਤਾਂ ਖਤਮ ਹਨ

27
ਦਸੰਬਰ 2011Tarun SinghHYPERLINK \l "" ok ji tc and all the best

ਕੀ ਤੁਸੀਂ ਵੀ ਔਰਤ ਦੀ ਫੋਂਟੋ ਦੇਖ ਕੇ ਇਹੀ ਤਾ ਨਹੀਂ ਕਰਦੇ
?

ਫੇਸ ਬੁੱਕ ਦੁਨੀਆਂ ਨੂੰ ਖੁਸ਼ ਕਰਨ ਲਈ ਹੈ
ਜੇ ਆਪ ਨੂੰ ਖੁਸ਼ ਕਰਨਾ ਹੇ ਆਪਣੇ ਅੰਦਰੋਂ ਹੀ ਝਾਤੀ ਮਾਰ ਹੇ ਹੀਰੇ ਮੋਤੀ ਲੱਭਣੇ ਹਨ ਦੂਜਾ ਕੋਈ ਹੋਰ ਬੰਦਾ ਧੇਲੀ ਨਹੀਂ ਦਿੰਦਾ ਆਪ ਜੀ ਦਾ ਧੰਨਵਾਦ ਦੋਸਤਾਂ ਦੇ ਹੋਸਲਾਂ ਦੇਣ ਨਾਲ ਕਲਮ ਨੂੰ ਤਾਕਤ ਮਿਲਦੀ ਹੈ ਅਗਰ ਕੋਈ ਤੁਹਾਡੇ ਕੋਲ ਟੌਪਕ ਹੈ ਜਰੂਰ ਦੱਸੋ

 

Comments

Popular Posts