ਬੰਦਾ ਦੁਨੀਆਂ ਉਤੇ ਇੱਕਲਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

ਸਾਰੇ ਜਾਣਦੇ ਹਨ। ਦੁਨੀਆਂ ਉਤੇ ਮਨੁੱਖ ਇੱਕਲਾ ਆਉਂਦਾ ਹੈ। ਕਈ ਬੱਚੇ ਜੋੜੇ, ਤਿੰਨ , ਚਾਰ ਇਸ ਤੋਂ ਵੱਧ 12 ਵੀ ਜੰਮਦੇ ਹਨ। ਉਨਾਂ ਬੱਚਿਆਂ ਵਿੱਚ ਵੀ ਕੁੱਝ ਮਿੰਟਾਂ ਦਾ ਫ਼ਰਕ ਹੁੰਦਾ ਹੈ। ਪਿਛਲੇ ਪੁਰਾਣੇ ਜਮਾਨੇ ਵਿੱਚ ਸੰਭਾਂਲਣ ਪੱਖੋਂ ਐਸੇ ਇੱਕ ਤੋਂ ਜ਼ਿਆਦਾ ਬੱਚੇ ਜੰਮੇ ਮਰ ਜਾਂਦੇ ਸਨ। ਹੁਣ ਅੱਜ ਕੱਲ ਡਾਕਟਰੀ ਸਹੂਲਤਾਂ ਕਰਕੇ, ਘੱਟ ਹੀ ਐਸਾ ਚਾਨਸ ਹੁੰਦਾ ਹੈ। ਦੁਨੀਆਂ ਤੇ ਬੰਦਾ ਕੱਲਾ ਹੀ ਜੰਮਦਾ ਹੈ। ਮਨੁੱਖ ਇੱਕਲਾ ਹੀ ਮਰਦਾ ਹੈ। ਸਗੋਂ ਮਰਨ ਦੇ ਸਮੇਂ ਵੀ ਬਿਮਾਰ ਆਦਮੀ ਕੋਲ ਕੋਈ ਬੈਠਣਾਂ ਨਹੀਂ ਚਹੁੰਦਾ। ਮਰਦੇ ਬੰਦੇ ਦੀਆਂ ਮਰਨ ਦੀਆਂ ਘੜੀਆਂ ਗਿੱਣਨ ਦਾ ਕਿਹਦੇ ਕੋਲ ਸਮਾਂ ਹੈ। ਬੰਦਾ ਦੁਨੀਆਂ ਉਤੇ ਇੱਕਲਾ ਹੈ। ਇਸ ਦੇ ਦੁਆਲੇ ਚਾਹੇ ਅਣਗਿਣੱਤ ਲੋਕ ਹਨ। ਰਿਸ਼ਤੇਦਾਰ ਹਨ। ਪਤੀ-ਪਤਨੀ, ਬੱਚੇ, ਹੋਰ ਯਾਰ ਮਿੱਤਰ ਹਨ। ਬਹੁਤ ਹੋਰ ਸਹੂਲਤਾਂ ਹਨ। ਜਦੋਂ ਵਕਤ ਪੈਂਦਾ ਹੈ। ਉਦੋਂ ਬੰਦੇ ਨੂੰ ਪਤਾ ਲੱਗਦਾ ਹੈ। ਸਾਰਾ ਕੁੱਝ ਬੇਅਰਥ ਹੈ। ਗੱਲ ਹੋਰ ਹੈ ਕਿ ਔਰਤ-ਮਰਦ ਵਿਆਹ ਸ਼ਾਦੀ ਪਿਛੋਂ ਪ੍ਰੇਮੀ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਹਨ। ਇਹ ਸਰੀਰ ਦੀ ਜਰੂਰਤ ਵੀ ਹੈ। ਤਾਂਹੀਂ ਇੱਕ ਦੂਜੇ ਨੂੰ ਸਹਿੰਦੇ, ਬਰਦਾਸਤ ਕਰਦੇ ਹਨ। ਕੰਮਾਂ ਵਿੱਚ ਬਹੁਤ ਭੱਜ ਨੱਠ ਹੋਣ ਕਰਕੇ ਬੰਦੇ ਨੇ ਕਦੇ ਸੋਚਿਆ ਹੀ ਨਹੀਂ ਹੁੰਦਾ। ਮੈਂ ਤਾਂ ਆਖਰ ਕੱਲਾਂ ਹੀ ਹਾਂ। ਕਿਉਂ ਐਨੀ ਭੱਜ ਨੱਠ ਕਰਦਾ ਫਿਰ
ਰਿਹਾਂ ਹੈ। ਜੁਵਾਨੀ ਵਿੱਚ ਮਨੁੱਖ ਨੂੰ ਐਸਾ ਹੀ ਲੱਗਦਾ, " ਪਤੀ-ਪਤਨੀ ਮੇਰੇ ਹਨ। ਮਾਂਪੇ ਬੱਚੇ, ਰਿਸ਼ਤੇਦਾਰ, ਦੋਸਤ ਸਭ ਮੇਰੇ ਹਨ। ਸਾਰਾ ਸੰਸਾਰ ਹੀ ਬੀਚਾਰਾ ਹੈ। ਮੇਰੇ ਬਗੈਰ ਇੰਨਾਂ ਦਾ ਹੋਰ ਕੌਣ ਹੈ? " ਪਤਾ ਉਦੋ ਹੀ ਲੱਗਦਾ ਹੈ। ਜਦੋ ਆਪਣੇ ਜਣੇ ਬੱਚੇ ਵੀ ਸਾਥ ਛੱਡ ਜਾਂਦੇ ਹਨ। ਸਰਜੀਤ ਆਮ ਹੀ ਗੱਲ ਕਰਦਾ ਕਹਿੰਦਾ," ਮੈਂ ਆਪਣੇ ਬੱਚੇ ਲੋਕਾਂ ਵਾਂਗ ਲਾਡਲੇ ਰੱਖ ਕੇ ਨਹੀਂ ਪਾਲੇ। ਖੁਰਪੇ ਵਾਂਗ ਚੰਡ ਕੇ ਰੱਖੇ ਹਨ। ਤੀਰ ਵਰਗੇ ਸਿਧੇ ਕੀਤੇ ਹੋਏ ਹਨ। ਬੱਚੇ ਜਾਣਦੇ ਹਨ। ਇੰਨਾਂ ਦੀ ਖ਼ਾਤਰ ਹੀ ਦਿਨ ਰਾਤ ਕੰਮ ਕਰਦੇ ਹਾਂ। ਪੂਰੀ ਕਮਾਈ ਬੱਚਿਆਂ ਲਈ ਲਗਾ ਦਿੱਤੀ। " ਬੱਚੇ ਹੋਰ ਉਚੀ ਪੜ੍ਹਾਈ ਪੜ੍ਹਨ ਲਈ ਮਾਪਿਆਂ ਤੋਂ ਦੂਰ ਰਹਿੱਣ ਲੱਗੇ। ਸਰਜੀਤ ਦੀ ਪਤਨੀ ਜੀਤ ਨੂੰ ਪਹਿਲੀ ਬਾਰ ਲੱਗਾ। ਉਹ ਦੁਨੀਆਂ ਵਿੱਚ ਇੱਕਲੀ ਹੈ। ਪਤੀ ਕੰਮ ਉਤੇ ਚਲਿਆ ਜਾਂਦਾ ਸੀ। ਫਿਰ ਦੋਸਤਾਂ ਨਾਲ ਬੈਠ ਕੇ ਸ਼ਾਮ ਕੱਢ ਦਿੰਦਾ ਸੀ। ਰਾਤ ਨੂੰ ਘਰ ਸਾਉਣ ਹੀ ਆਉਂਦਾ ਸੀ। ਇਸ ਦੁਰਾਨ ਸਰਜੀਤ ਦੇ ਦੋਂਨੇਂ ਮੁੰਡਾ-ਕੁੜੀ ਅਜ਼ਾਦ ਰਹਿੱਣਾਂ ਸਿੱਖ ਗਏ ਸਨ। ਉਹ ਆਪਣੇ ਆਪ ਵਿੱਚ ਰਹਿੱਣ ਲੱਗੇ। ਖ਼ਰਚਾ ਮਿਲ ਜਾਂਦਾ ਸੀ। ਪਰ ਸਿਰ ਉਤੇ ਕੋਈ ਸਿਆਣਾਂ ਬੰਦਾ ਨਹੀਂ ਸੀ। 5 ਸਾਲ ਪੜ੍ਹਾਈ ਪੂਰੀ ਕਰਨ ਨੂੰ ਲੱਗੇ। ਇਸੇ ਦੁਰਾਨ ਮਾਂਪੇ ਆ ਕੇ ਉਨਾਂ ਨਾਲ ਰਹਿੱਣ ਲੱਗ ਗਏ। ਪਤਾ ਹੀ ਹੈ। ਮਾਂਪੇ ਤਾਂ ਆਪਣੀ ਔਲਾਦ ਬੱਚੇ ਹੀ ਸਮਝਦੇ ਹਨ। ਬੱਚੇ ਕਦੋਂ ਘਰੋਂ ਜਾਂਦੇ ਆਉਂਦੇ ਹਨ? ਕੀ ਖਾਂਦੇ ਹਨ? ਕੀ ਪਹਿਨਦੇ ਹਨ? ਦੋਸਤ ਕੌਣ ਹਨ? ਪੂਰਾ ਵੇਰਵਾ ਚਹੁੰਦੇ ਸਨ। ਪਰ ਬੱਚੇ ਜੋ ਨੌਜਾਵਨ ਬਣ ਚੁੱਕੇ ਸਨ। ਆਪਣੀਆਂ ਰਾਹਾਂ ਆਪ ਚੁਣਨੀਆਂ ਜਾਣਦੇ ਸਨ। ਉਨਾਂ ਨੂੰ ਮਾਂ-ਬਾਪ ਦੀ ਦਖ਼ਲ ਅੰਨਦਾਜ਼ੀ ਨਾਲ ਆਪਣੀ ਅਜ਼ਾਂਦੀ ਵਿੱਚ ਭੰਗ ਪੈਦਾਂ ਦਿਸਦਾ ਲੱਗਿਆ। ਕੁੜੀ ਨੇ ਵੀ ਆਪਣੀ ਮਾਂ ਨੂੰ ਸਮਝਾਇਆ, " ਮਾਂ ਮੈਂ ਕੋਈ ਬੱਚੀ ਨਹੀਂ ਹਾਂ। ਮੈਨੂੰ ਖਾਣ ਦੀ ਭੁੱਖ ਲੱਗੇਗੀ, ਆਪੇ ਖਾ ਲਵਾਗੀ। ਇੱਕ ਗੱਲ ਨੂੰ ਬਾਰ-ਬਾਰ ਨਾਂ ਕਿਹਾ ਕਰ। " ਪਰ ਧੀ ਕੀ ਜਾਣੇ? ਉਸ ਦੀ ਮਾਂ ਨੂੰ ਕੋਈ ਗੱਲਾਂ ਕਰਨ ਵਾਲਾ ਚਾਹੀਦਾ ਹੈ। ਧੀ ਸਮਝਦੀ ਸੀ। ਮਾਂ ਉਸ ਦੀ ਜਿੰਦਗੀ ਵਿੱਚ ਦਖ਼ਲ ਅੰਨਦਾਜ਼ੀ ਕਰ ਰਹੀ ਹੈ। ਉਸ ਨੂੰ ਵਿਆਹ ਕਰਾਉਣ ਲਈ ਕਹਿ ਰਹੀ ਹੈ, " ਧੀਏ ਹੁਣ ਤੂੰ ਵਿਆਹ ਕਰਾ ਲੈ। ਤੇਰੀ ਪੜ੍ਹਾਈ ਪੂਰੀ ਹੋ ਗਈ ਹੈ। ਖਾਂਣਾਂ ਪਕਾਣਾਂ ਵੀ ਸਿੱਖ ਲੈ। " ਧੀ ਕੰਮ ਤਾਂ ਸਿੱਖੇ ਜੇ ਘਰੇ ਰਹੇ। ਅਖੀਰ ਮਾਂਪਿਆਂ ਦੀ ਗੱਲ ਨਹੀ ਮੰਨੀ। ਮੁੰਡਾ ਕੁੜੀ ਦੋਂਨੇ ਹੀ ਘਰ ਛੱਡ ਕੇ ਚਲੇ ਗਏ। ਮੰਮੀ ਡੈਡੀ ਨੇ ਬਥੇਰੇ ਸੈਲਰ ਫੋਨ ਉਤੇ ਫੋਨ ਕੀਤੇ। ਉਹ ਫੋਨ ਚੱਕਣੋਂ ਹੀ ਹੱਟ ਗਏ। ਮਦਰ ਡੇ ਫਾਂਦਰ ਡੇ ਨੂੰ ਫੋਨ ਕਰ ਲੈਂਦੇ ਸਨ। ਕਦੇ ਆ ਵੀ ਜਾਂਦੇ ਹਨ। ਜੀਤ ਨੂੰ ਉਦੋਂ ਜ਼ਿਆਦਾ ਅਫ਼ਸੋਸ ਹੋਇਆ। ਜਦੋਂ ਉਸ ਦਾ ਪਤੀ ਆਪਣੇ ਦਫ਼ਤਰ ਦੀ ਕਲਰਕ ਨਾਲ ਹੀ ਵਿਆਹ ਕਰਾ ਕੇ ਅੱਲਗ ਰਹਿੱਣ ਲੱਗਾ। ਲੋਕ ਗੱਲਾਂ ਕਰ ਰਹੇ ਸਨ," ਜੀਤ ਦੇ ਪਤੀ ਦੇ ਪਹਿਲਾਂ ਹੀ ਉਸ ਕਲਰਕ ਨਾਲ 10 ਸਾਲਾਂ ਦਾ ਬੇਟਾ ਹੈ। ਵੱਡੀ ਪਤਨੀ ਦੇ ਜੁਆਕ ਪਾਲ ਦਿੱਤੇ। ਹੁਣ ਵਿਹਲੇ ਨੇ ਹੋਰ ਕੀ ਕਰਨਾਂ ਸੀ? " ਜੀਤ ਨੂੰ ਲੱਗਦਾ ਸੀ ਸਾਰੀ ਦੁਨੀਆਂ ਹੀ ਇੱਕ ਪਾਸੇ ਹੋ ਗਈ ਹੈ। ਸਾਰੀ ਦੁਨੀਆਂ ਵਿੱਚ ਉਹ ਇੱਕਲੀ ਹੈ। ਤਿੰਨ ਕੁ ਸਾਲ ਕਲਰਕ ਨਾਲ ਗੁਜ਼ਾਰ ਕੇ ਜੀਤ ਦਾ ਪਤੀ ਵਾਪਸ ਆ ਗਿਆ ਸੀ। ਉਸ ਦੇ ਮੱਥੇ ਲੱਗਣ ਨੂੰ ਜੀਤ ਦਾ ਬਿਲਕੁਲ ਦਿਲ ਨਹੀਂ ਕਰਦਾ ਸੀ। ਉਸ ਨੂੰ ਲੱਗਦਾ ਸੀ। ਉਹ ਕਿਸੇ ਗੈਰ ਮਰਦ ਨਾਲ ਹੁਣ ਤੱਕ ਰਹਿੰਦੀ ਰਹੀ ਹੈ। ਕੀ ਪਤਾ ਜੇ ਹੋਰ ਔਰਤ ਇਸ ਦੀ ਨਜ਼ਰ ਪੈ ਗਈ? ਉਸ ਪਿਛੇ ਮੂੰਹ ਚੱਕ ਕੇ ਚਲਾ ਜਾਵੇ। ਬੱਚੇ ਪਤਾ ਨਹੀਂ ਕਿਥੇ ਕਿਹੜੇ ਕੰਮਾਂ ਵਿੱਚ ਖੁਬ ਗਏ ਸਨ। ਸਾਰਿਆਂ ਨੇ ਆਪੋ-ਆਪਣੇ ਰਾਹ ਚੁਣ ਲਏ ਸਨ। ਇੱਕ ਜੀਤ ਹੀ ਉਸੇ ਚੌਖਟ ਦਰ ਤੇ ਬੈਠੀ ਸੀ। ਜਿਸ ਨੂੰ ਉਹ ਆਪਣਾਂ ਘਰ ਸਮਝੀ ਸੀ। ਉਸ ਨੂੰ ਝਾੜਦੀ, ਸੁਆਰਦੀ ਥੱਕਦੀ ਨਹੀਂ ਸੀ। ਇਹੀ ਘਰ ਹੁਣ ਉਪਰਾ ਲੱਗਣ ਲੱਗ ਗਿਆ ਸੀ। ਉਹ ਬਾਰ-ਬਾਰ ਵਿੜਕਾਂ ਲੈ ਰਹੀ ਸੀ। ਕਿਸ ਦਾ ਇੰਤਜ਼ਾਰ ਕਰ ਰਹੀ ਸੀ? ਸ਼ਇਦ ਮੌਤ ਹੀ ਉਸ ਨੂੰ ਆਪਣਾਂ ਸੱਚਾ ਸਾਥੀ ਲੱਗਦੀ ਸੀ।

Comments

Popular Posts