ਤਲੀਆਂ ਉਤੇ ਚੋਗ ਚੁਗਾਤਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਕਨੇਡਾ ਕੈਲਗਰੀ ਹਊਸ ਬਣਾਤਾ ਸੋਹਣਿਆਂ। ਟੈਰਾਲੀਆਂ ਉਤੇ ਬੰਗਲੋ ਬਣਾਤਾ ਸੋਹਣਿਆਂ।
ਹੋਮ ਮਿਨਸਟ ਦਾ ਖਿਤਾਬ ਦੇਤਾ ਸੋਹਣਿਆਂ। ਸਾਨੂੰ ਸਵੀਟ ਮਹਿਲ ਰਾਣੀ ਬਣਾਤਾ ਸੋਹਣਿਆਂ।
ਕਨੇਡੀਅਨ ਨਾਗਰਿਕ ਬਣਾਤਾ ਸੋਹਣਿਆਂ। ਸਾਡੀ ਜਿੰਦਗੀ ਵਿੱਚ ਰੰਗ ਭਾਗ ਲਾਤਾ ਸੋਹਣਿਆਂ।
ਤਲੀਆਂ ਉਤੇ ਚੋਗ ਚੁਗਾਤਾ ਸੋਹਣਿਆਂ। ਤੋੜ ਅੰਬਰਾਂ ਦੇ ਤਾਰੇ ਮਾਂਗ ਨੂੰ ਤੂੰ ਸਜਾਤਾ ਸੋਹਣਿਆਂ।
ਠੱਗਾ ਵੇ ਮੇਰੇ ਨਾਲ ਤੂੰ ਠੱਗੀ ਲਾ ਗਿਆ। ਕਹਦਾ ਤੂੰ ਤਿੰਨ ਮੰਜ਼ਲਾ ਬੰਗਲਾ ਮੇਰੇ ਲਈ ਬਣਾਂਇਆਂ।
ਮੇਰਾ ਕਮਰਾ ਟਿੱਸੀ ਉਤੇ ਬਣਾਂਇਆ। ਤੇਰੀਆਂ ਪੌੜੀਆਂ ਨੇ ਮੇਰਾ ਸਾਹ ਚੜਾਇਆ।
ਹਰ ਮੰਜ਼ਲ ਉਤੇ ਲਿਵਇੰਗ ਰੂਮ ਬਣਾਇਆ। ਹਰ ਰੂਮ ਨਾਲ ਬਾਥਰੂਮ ਬਣਾਇਆ।
ਸਫ਼ਾਈਆਂ ਦਾ ਕੰਮ ਮੇਰੇ ਜੁੰਮੇ ਲਾਇਆ। ਮੱਪ, ਬਰੂਮ, ਝਾੜੂ ਮੇਰੇ ਹੱਥ ਫੜਾਤਾ।
ਸਤਵਿੰਦਰ ਬੱਚਿਆਂ ਨੂੰ ਕੰਪਿਉਟਰ ਲੈਤਾ।ਬੱਚਿਆਂ ਦੇ ਹੱਥ ਵਿੱਚ ਸੈਲਰ ਫੋਨ ਫੜਾਤਾ।
ਸੋਹਣੇ ਆਪ ਲਈ ਟੈਲੀਵੀਜ਼ਨ ਔਨ ਕਰਤਾ। ਆਟਾ-ਲੂਣ ਲਿਉਣ ਦਾ ਦਾ ਕੰਮ ਮੈਨੂੰ ਦੇਤਾ।
ਸਬਜੀਆਂ ਬਣਾਉਣ ਨੂੰ ਮੈਨੂੰ ਰਸੋਈਆਂ ਬਣਾਤਾ। ਸੱਤੀ ਨੂੰ ਭੋਜਨ ਬਣਾਉਣ ਦਾ ਆਡਰ ਲਾਤਾ।
ਅਸੀਂ ਹੋਕਾਂ ਦਿੰਦਿਆ ਨੇ ਸਿਰ ਖਪਾਤਾ। ਬੱਚੇ ਕਹਿਣ ਨਾਂ ਬੁਲਾ ਅਸੀਂ ਤਾਂ ਬੀਜੀ ਹਾਂ ਮਾਤਾ।
ਸੋਹਣਾਂ ਕਹੇ ਉਚੀ ਬੋਲ ਅੱਪ ਸੈਟ ਕਰਤਾ। ਤੇਰੀ ਜ਼ੁਬਾਨ ਨੇ ਮੇਰਾ ਦਿਮਾਗ ਆਊਟ ਕਰਤਾ।
ਪੀਲੀ ਬਹੁਤੀ ਹੁਣ ਮੈਂ ਖਾਣਾਂ ਨਹੀਂ ਖਾਤਾ। ਛੇਤੀ ਸਾਉਣ ਦਾ ਅੱਜ ਫਿਰ ਬਹਾਨਾਂ ਬਣਾਤਾ।
ਸਾਨੂੰ ਕਿਥੇ ਘਰ ਪਰਿਵਾਰ ਵਿੱਚ ਫਸਾਤਾ। ਕਲਮ ਨਾਲ ਲਿਖਣ ਨੂੰ ਰੱਬ ਨੇ ਸਾਡੇ ਜੁੰਮੇ ਲਾਤਾ।

Comments

Popular Posts