ਦੁਸ਼ਮੱਣ ਘਰ ਅੰਦਰ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਲੋਕੀ ਮਾਗੀਂ ਦੇ ਮੇਲੇ ਮਨਾਂ ਰਹੇ ਹਨ। ਕੈਲਗਰੀ ਦੁਪਿਹਰ ਦੇ 1:30 ਵਜੇ, ਮੈਂ ਅਰਸ਼ਦੀਪ ਸਿੰਘ ਬਰਾੜ ਨੌਜਾਵਨ ਮੁੰਡੇ ਦਾ ਭੋਗ ਪੈਂਦਾ ਦੇਖ ਰਹੀ ਹਾਂ। ਜੋ ਮਰਨ ਤੋਂ ਪਹਿਲਾਂ ਅਜੇ ਪੜ੍ਹਦਾ ਹੀ ਸੀ। ਮਾਂਪਿਆਂ ਨੇ ਇਸ ਦੇ ਵਿਆਹ ਦੀਆਂ ਖੁਸ਼ੀਆਂ ਮਨਾਉਣੀਆਂ ਸਨ। ਉਸ ਦੇ ਮਰਨ ਦਾ ਮਾਤਵ ਮਨਾਂ ਰਹੇ ਹਨ। ਜਿਸ ਮਾਂ-ਬਾਪ ਦੇ ਮੂਹਰੇ ਲੋਹੜੀ ਵਾਲੇ ਦਿਨ ਨੌਜਵਾਨ ਪੁੱਤਰ ਦੀ ਲਾਸ਼ ਪਈ ਹੋਵੇ। ਲੋਹੜੀ ਵਾਲੇ ਦਿਨ ਉਨਾਂ ਦੇ ਦਰ ਉਤੇ ਲੋਕ ਪੁੱਤਰ ਮਰੇ ਦਾ ਅਫ਼ਸੋਸ ਕਰਨ ਆ ਰਹੇ ਹੋਣ। ਕੀ ਬੀਤਦੀ ਹੋਵੇਗੀ? ਮਾਗੀਂ ਵਾਲੇ ਦਿਨ ਪੁੱਤਰ ਦੀ ਲਾਸ਼ ਨੂੰ ਦਾਗ਼ ਲਾ ਕੇ ਉਸ ਦਾ ਭੋਗ ਪਾਇਆ ਹੋਵੇ। ਮਰਨ ਦਾ ਰੱਬ ਨਾਲ ਤਾਂ ਰੋਸ ਨਹੀਂ ਕਰ ਸਕਦੇ। ਭਾਂਣਾਂ ਹੀ ਮੰਨ ਸਕਦੇ ਹਾਂ। ਰੋ ਕੇ ਬੰਦਾ ਵਾਪਸ ਨਹੀਂ ਲਿਆ ਸਕਦੇ। ਆਪ ਮਰ ਵੀ ਨਹੀਂ ਸਕਦੇ। ਪਰ ਅਣ-ਹੋਣੀਆਂ ਮੌਤਾਂ ਮਾਰਨ ਵਾਲਿਆ ਉਤੇ ਪਹਿਰਾ ਜਰੂਰ ਦੇ ਸਕਦੇ ਹਾਂ। ਕਿਸੇ ਦੇ ਮਰੇ ਦਾ ਅਫ਼ਸੋਸ ਕਰਨ ਆਉਣ ਦਾ ਤਾਂ ਫ਼ੈਇਦਾ ਹੈ। ਕਿਸੇ ਦੇ ਮਰਨ ਦੇ ਕਾਰਨਾਂ ਤੋਂ ਜੇ ਕੁੱਝ ਸਿੱਖਿਆ ਲੈਂਦੇ ਹਾਂ। ਨਹੀਂ ਤਾਂ ਸਭ ਤਮਾਸ਼ਾਂ ਦੇਖਣ ਵਾਲੇ ਹੀ ਹਨ। ਦੇਖੋ-ਦੇਖੀ ਦੇ ਇੱਕਠ ਮਾਰਨ ਵਾਲੇ ਹੀ ਹਨ। 6 ਕੁ ਦਿਨ ਪਹਿਲਾਂ ਦੀ ਗੱਲ ਹੈ। 6 ਦਿਨ ਲਾਸ਼ ਕੂਲਰ ਵਿੱਚ ਠੰਡੀ ਥਾਂ ਰੱਖੀ ਗਈ ਸੀ। ਇਹ ਬੱਚਾ ਕਾਰ ਚਲਾ ਰਿਹਾ ਸੀ। ਸ਼ਰਾਬੀ ਗੋਰੀ ਨੇ ਆਪਣੀ ਕਾਰ ਇਸ ਦੀ ਕਾਰ ਵਿੱਚ ਮਾਰੀ, ਦੋਂਨੇਂ ਕਾਰਾਂ ਆਪਸ ਵਿੱਚ ਭੀੜੀਆਂ। ਇਸ ਨੂੰ ਤੇ ਗੋਰੀ ਨੇ ਆਪਣੇ ਨਾਲ ਬੈਠੀ ਕੁੜੀ ਨੂੰ ਥਾਂ ਉਪਰ ਹੀ ਮਾਰ ਦਿੱਤਾ। ਜਿਹੜੇ ਸ਼ਰਾਬ ਪੀਂਦੇ ਹਨ। ਨਸ਼ੇ ਖਾ ਕੇ ਗੱਡੀ ਚਲਾਉਂਦੇ ਹਨ। ਕਿੰਨੇ ਕੁ ਹਨ? ਉਨਾਂ ਦੀ ਘਰ ਦੇ ਜੀਆਂ ਦੀ ਇਹ ਜੁੰਮੇਬਾਰੀ ਬਣਦੀ ਹੈ। ਪਤਨੀਆਂ, ਮਾਂ, ਭੈਣ, ਭਰਾ, ਪਿਉ ਹੋਰ ਸਭ ਰਿਸ਼ਤੇਦਾਰ ਐਸੇ ਪਸ਼ੂ ਬਿਰਤੀ ਲੋਕਾਂ ਦੀ ਰਾਖੀ ਕਰਨ। ਹੋ ਸਕੇ ਘਰ ਅੰਦਰ ਸੰਗਲ ਲਗਾ ਲੈਣ, ਤਾਂ ਕੇ ਕੋਈ ਐਸੇ ਪਸ਼ੂਆਂ ਦੇ ਪੈਰਾਂ ਥੱਲੇ ਆ ਕੇ ਕੋਈ ਬੇਕਸੂਰ ਨਾਂ ਮਰ ਜਾਵੇ। ਇਹ ਕੋਈ ਛੋਟੀ ਗੱਲ ਨਹੀਂ ਹੈ। ਇੱਕ ਸ਼ਰਾਬੀ ਬੰਦਾ ਖੋਰੂ ਪਾ ਕੇ ਬੇਕਸੂਰ ਬੰਦੇ ਦੀ ਕੁੱਟ-ਮਾਰ ਕੇ ਨੁਕਸਾਨ ਕਰ ਦੇਵੇ। ਸਵੇਰੇ ਮੁਆਫ਼ੀ ਮੰਗ ਲਵੇ। ਫਿਰ ਪੀਣੀ ਖਾਣੀ ਸ਼ੁਰੂ ਕਰ ਦੇਵੇ। ਕਦੋਂ ਤੱਕ ਇੰਨਾਂ ਮਚਲੇ ਲੋਕਾਂ ਦਾ ਤਮਾਸ਼ਾ ਦੇਖਦੇ ਰਹੋਗੇ? ਘਰ ਸਮਾਜ ਦਾ ਨੁਕਸਾਨ ਉਠਾਉਂਦੇ ਰਹੋਗੇ। ਕਈ ਤਾਂ ਐਸੇ ਵੀ ਹਨ। ਜੁਆਕਾਂ ਨੂੰ ਖਾਣ ਨੂੰ ਰੋਟੀ ਵੀ ਨਹੀਂ ਦਿੰਦੇ। ਦਾਰੂ ਜਰੂਰ ਪੀਣ ਲਈ ਖ੍ਰੀਦ ਲਿਉਂਦੇ ਹਨ। ਪੰਜਾਬੀਆਂ ਦਾ ਕੋਈ ਪ੍ਰੋਗ੍ਰਾਮ, ਵਿਆਹ, ਪਾਰਟੀ ਸ਼ਰਾਬ ਤੋਂ ਬਗੈਰ ਪੂਰੇ ਨਹੀਂ ਹੁੰਦੀ। ਗੱਡੀਆਂ ਵੀ ਇੰਨਾਂ ਸ਼ਰਾਬੀਆਂ ਨੇ ਚਲਾ ਕਿ ਲਿਜਾਣੀਆਂ ਹਨ। ਜੇ ਸ਼ਰਾਬੀ ਸ਼ਰਾਬ ਪੀ ਕੇ, ਐਕਸੀਡੈਂਟ ਵਿੱਚ ਮਰ ਜਾਣ ਤਾਂ ਬਹੁਤ ਚੰਗਾ ਹੈ। ਜ਼ਮੀਨ ਦਾ ਭਾਰ ਹੌਲਾ ਹੋਵੇਗਾ। ਇਹ ਸਮਾਜ ਦੇ ਬਹੁਤ ਵੱਡੇ ਦੁਸ਼ਮੱਣ ਹਨ। ਬਾਹਰ ਤੋਂ ਹਮਲਾ ਹੋਵੇਗਾ। ਤਾਂ ਅਸੌਂ ਚੌਕੰਨੇ ਹੋ ਜਾਵਾਗੇ। ਬਚਾ ਕਰ ਸਕਾਂਗੇ। ਦੁਸ਼ਮੱਣ ਘਰ ਅੰਦਰ ਹੈ। ਪਬਲਿਕ ਆਪ ਸੋਚੇ, ਉਸ ਦਾ ਕੀ ਕਰਨਾਂ ਹੈ? ਪਰ ਜੇ ਕੋਈ ਆਮ ਬੰਦਾ ਇੰਨਾਂ ਦੇ ਕਾਰਨ ਮਰ ਜਾਵੇ, ਰੱਬਾ ਇਹ ਇਨਸਾਫ਼ ਨਹੀਂ ਹੈ।
ਆਵਾਜਾਈ ਦੇ ਸਾਧਨ ਸਾਨੂੰ ਕਿੰਨੇ ਫ਼ੈਇਦੇ ਦਿੰਦੇ ਹਨ। ਸਫ਼ਰ ਜਲਦੀ ਮੁੱਕ ਜਾਂਦਾ ਹੈ। ਸਮਾਂ ਬੱਚ ਜਾਂਦਾ ਹੈ। ਨੁਕਸਾਨ ਤਾਂ ਹੋਣਗੇ ਹੀ, ਜੇ ਇੰਨਾਂ ਦਾ ਗ਼ਲਤ ਇਤੇਮਾਲ ਕੀਤਾ ਜਾਵੇਗਾ। ਨਸ਼ੇ ਕਰਕੇ ਗੱਡੀ ਚਲਾਉਣੀ ਕੀ ਠੀਕ ਹੈ? ਜਦੋਂ ਕਿ ਸ਼ਰਾਬ ਨਸ਼ੇ ਪੀ-ਖਾ ਕੇ ਸਿਧਾ ਪੈਰਾਂ ਉਤੇ ਨਹੀਂ ਖੜ੍ਹ ਹੁੰਦਾ। ਸਾਰੀ ਦੁਨੀਆਂ ਦੇ ਬਹੁਤੇ ਲੋਕ ਨਸ਼ੇ ਖਾ ਕੇ ਜਿਉਂਦੇ ਹਨ। ਬਹੁਤੇ 90% ਪੰਜਾਬੀਆਂ ਦਾ ਵੀ ਆਵਾ ਹੀ ਉਤਿਆ ਪਿਆ ਹੈ। ਇੰਨਾਂ ਸ਼ਰਾਬ ਨਸ਼ੇ ਪੀਣ-ਖਾਣ ਵਾਲਿਆਂ ਨੂੰ ਤਾਂ ਬਿਲਕੁਲ ਸੁਰਤ ਨਹੀਂ ਹੈ। ਇਹ ਕਰ ਕੀ ਰਹੇ ਹਨ? ਇੰਨਾਂ ਲਈ ਇਹੀ ਜਿਉਣਾਂ ਹੈ। ਕਨੇਡਾ ਵਰਗੇ ਦੇਸ਼ ਵਿੱਚ ਤਾਂ ਅਗਰ 2% ਵੀ ਛੱਕ ਹੈ। ਬੰਦਾ ਸ਼ਰਾਬ ਨਸ਼ੇ ਪੀ-ਖਾ ਕੇ, ਗੱਡੀ ਚਲਾਉਂਦਾ ਹੈ। ਪੁਲੀਸ ਨੂੰ ਦੱਸ ਦਿਉ, ਫੋਨ ਕਰਨ ਦੀ ਹੀ ਲੋੜ ਹੈ। ਦੱਸੋ, " ਸ਼ਰਾਬੀ ਬੰਦਾ ਸਟੇਰਿੰਗ ਫੜ ਕੇ ਕਾਰ ਸੀਟ ਉਤੇ ਬੈਠਾ ਹੈ। ਇਸ ਪਾਸੇ ਵੱਲ ਗਿਆ ਹੈ। " ਸ਼ਹਿਰ ਏਰੀਏ ਦੀ ਪੁਲੀਸ ਬੰਦੇ ਨੂੰ ਇੱਕ ਮਿੰਟ ਵਿੱਚ ਲੱਭ ਲੈਂਦੀ ਹੈ। " ਸ਼ਰਾਬੀ ਘਰ ਵਿੱਚ ਭੜਥੂ ਪਾਉਂਦਾ ਹੈ। ਤਾਂ ਘਰ ਵਿੱਚੋਂ ਆ ਕੇ ਜਬਤ ਕਰ ਕੇ ਲੈ ਜਾਂਦੇ ਹਨ। ਇੱਕ ਕੰਮ ਕਾਰ ਇੰਸ਼ੋਰੈਸ ਤੇ ਨਵੀਆਂ ਕਾਰਾਂ ਬਣਾਉਣ ਵਾਲਿਆਂ ਨੂੰ ਵੀ ਕਰਨਾ ਪੈਣਾਂ ਹੈ। ਕਾਰਾਂ ਵਿੱਚ ਇਹ ਜੰਤਰ ਹਰ ਕਾਰ ਵਿੱਚ ਲੱਗਾ ਦੇਣ। ਇਹ ਜੰਤਰ ਮਸ਼ੀਨ ਐਸੀ ਹੈ। ਕਾਰ ਗੱਡੀ ਵਿੱਚ ਬੈਠਣ ਸਮੇਂ ਫੂਕ ਮਾਰਨੀ ਪੈਦੀ ਹੈ। ਇਸ ਮਸ਼ੀਂਨ ਨੂੰ ਪਤਾ ਲੱਗ ਜਾਂਦਾ ਹੈ। ਬੰਦੇ ਦੀ ਪੀਤੀ ਹੈ, ਨਸ਼ਾਂ ਖਾਦਾ ਹੈ। ਜਾਂ ਬੰਦਾ ਠੀਕ ਹੈ। ਜੇ ਠੀਕ ਹੈ, ਇਹ ਮਸ਼ੀਨ ਗੱਡੀ ਨੂੰ ਸਟਾਰਟ ਹੋਣ ਦੇ ਦਿੰਦੀ ਹੈ। ਜੇ ਫੂਕ ਮਾਰਨ ਵਾਲਾ ਬੰਦਾ ਨਸ਼ੇ ਵਿੱਚ ਹੈ। ਤਾਂ ਗੱਡੀ ਸਟਾਰਟ ਨਹੀਂ ਹੁੰਦੀ। ਇਸ ਦੀ ਰਿਪੋਟ ਉਸੇ ਵੇਲੇ ਫੂਕ ਮਾਰਨ ਸਮੇਂ ਹੀ ਇੰਸ਼ੋਰੈਸ ਨੂੰ ਮਿਲ ਜਾਂਦੀ ਹੈ। ਅਜੇ ਤਾਂ ਇਹ ਪ੍ਰੋਗ੍ਰਾਮ, ਮਸ਼ੀਨ ਉਨਾਂ ਲੋਕਾਂ ਲਈ ਹੈ। ਜਿੰਨਾਂ ਨੂੰ ਪੁਲੀਸ ਨੇ ਨਸ਼ੇ ਵਿੱਚ ਗੱਡੀ ਚਲਾ ਰਹੇ, ਲੋਕਾਂ ਨੂੰ ਚਾਰਜ਼ ਕੀਤਾ ਹੋਇਆ ਸੀ। ਅਦਾਲਤ ਨੇ ਡਰਾਇਵਰ ਲੈਂਈਸੈਂਸ ਕੈਸਲ ਕੀਤੇ ਸਨ। ਜਦੋਂ ਦੁਆਰਾ ਇੰਨਾਂ ਲੋਕਾਂ ਨੂੰ 2-5 ਸਾਲਾਂ ਬਾਅਦ ਡਰਾਇਵਰ ਲੈਂਈਸੈਂਸ ਮਿਲਦਾ ਹੈ। ਗੌਰਮਿੰਟ ਤਾਂ ਡਰਾਇਵਰ ਲੈਂਈਸੈਂਸ ਦੇ ਦਿੰਦੀ ਹੈ। ਪਰ ਤਾਂ ਇੰਸ਼ੋਰੈਸ ਐਸੇ ਲੋਕਾਂ ਉਤੇ ਜ਼ਕੀਨ ਨਹੀਂ ਕਰਦੀ। ਉਹ ਫਿਰ ਸਾਲ ਦੋ ਸਾਲਾਂ ਲਈ ਇਹ ਮਸ਼ੀਨ ਲਗਾ ਕੇ ਨਸ਼ੇ ਖਾਣ-ਪੀਣ ਵਾਲੇ ਲੋਕਾਂ ਦੀ ਰਾਖੀ ਕਰਦੇ ਹਨ। ਇਹ ਮਸ਼ੀਨ ਦਾ ਖ਼ਰਚਾ ਮਹੀਨਾਂ ਦਾ 200 ਡਾਲਰ ਹੈ। ਇਹ ਮਸ਼ੀਨ ਹਰ ਗੱਡੀ ਕਾਰ, ਟੱਰਕ, ਜਹਾਜ਼ ਵਿੱਚ ਲੱਗਣੀ ਚਾਹੀਦੀ ਹੈ। ਕਈ ਪਾਈਲਟ ਵੀ ਦਾਰੀ ਪੀ ਕੇ ਜਹਾਜ਼ ਚਲਾਉਂਦੇ ਫੜੇ ਹਨ। ਟੈਕਸੀਆਂ ਵਾਲੇ ਵੀ ਨਾਲ ਹੀ ਸੀਟ ਥੱਲੇ ਸ਼ਰਾਬ ਦੀ ਬੋਤਲ ਰੱਖਦੇ ਹਨ। ਠੰਡ ਜਿਉਂ ਦੂਰ ਕਰਨੀ ਹੁੰਦੀ ਹੈ। ਰੱਬ ਕਰੇ ਇਹ ਕਨੂੰਨੀ ਤੌਰ ਉਤੇ ਪੱਕਾ ਹੋ ਜਾਵੇ।
ਭਾਰਤ ਵਰਗੇ ਦੇਸ਼ ਦਾ ਤਾ ਕੋਈ ਇਲਾਜ਼ ਹੀ ਨਹੀਂ ਹੈ? ਸੋਫੀ, ਸ਼ਰਾਬੀ ਸਭ ਗੱਡੀਆਂ ਇਕੋ ਹਾਲਤ ਵਿੱਚ ਚਲਾਉਂਦੇ ਹਨ। ਕਿਹੜਾ ਕਿਤੋਂ ਸਿੱਖੇ ਹਨ? ਜਿਹੜਾ ਸਾਇਕਲ ਟਰੈਕਟਰ ਖੇਤਾਂ ਵਿੱਚ, ਪਿੰਡ ਦੇ ਪਹੇ ਉਤੇ ਚਲਾ ਸਕਦਾ ਹੈ। ਉਹੀ ਆਪ ਨੂੰ ਡਰਾਇਵਰ ਸਮਝਦੇ ਹਨ। ਮਾੜਾ-ਮੋਟਾ ਕਿਸੇ ਦੇ ਵੱਜੇ, ਪੈਰ ਫੜ ਕੇ ਮੁਆਫ਼ੀ ਮੰਗ ਲੈਂਦੇ ਹਨ। ਜੇ ਐਸਾ ਨਹੀਂ ਕਰਦੇ। ਪਲੀਸ, ਵਕੀਲ ਜੱਜ ਜਿਉਂਦਾ ਬੰਦਾ, ਜ਼ਮੀਨ ਪੈਸਾ ਸਭ ਖਾ ਜਾਂਦੇ ਹਨ।
ਕੀ ਤੁਸੀਂ ਸ਼ਰਾਬੀਆਂ ਨੂੰ ਨੁਕਸਾਨ ਕਰਦੇ, ਕੁੱਟ-ਮਾਰ ਕਰਦੇ, ਜਾਂਨਾਂ ਲੈਂਦੇ ਦੇਖੀ ਜਾਵੋਗੇ?
ਕੀ ਸ਼ਰਾਬੀ ਆਮ ਬੰਦੇ ਤੋਂ ਤਕੜੇ ਹਨ?
ਕੀ ਨਸ਼ੇ ਖਾਣ ਵਾਲਿਆਂ ਉਤੇ ਸਾਡਾ ਕਾਬਜ਼ ਨਹੀਂ ਹੋ ਸਕਦਾ?
ਕੀ ਸ਼ਰਾਬੀਆਂ ਤੋਂ ਸਹਿਕ ਕੇ ਹੀ ਜੀਣਾਂ ਜਾਂ ਮਰਨਾਂ ਮੰਨ ਲਿਆ ਹੈ?
ਕੀ ਇੰਨਾਂ ਨੂੰ ਨਸ਼ਿਆਂ ਵਿੱਚ ਪੈਸਾਂ ਫੂਕਣ ਦੇਣਾਂ ਹੈ?
ਫੈਸਲਾਂ ਤੁਸੀਂ ਕਰਨਾਂ ਹੈ।

- Get link
- X
- Other Apps
Comments
Post a Comment