ਭੂਤ, ਭੂਤਨਾਂ ਤੇ ਭੂਤਾਂ ਕੱਢਣ ਵਾਲੇ ਡਰਾਮੇ ਵਾਜ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਭੂਤ ਕਈ ਤਰਾਂ ਦੇ ਹਨ। ਇਸ਼ਕ ਦਾ ਭੂਤ, ਰਾਜਨੀਤੀ ਦਾ ਭੂਤ, ਧਰਮੀ ਹੋਣ ਦਾ ਭੂਤ, ਸ਼ਰਾਬੀਆਂ ਦਾ ਭੂਤ, ਮਰੇ ਬੰਦੇ ਦਾ ਭੂਤ, ਇੱਕ ਗੁੱਸੇ ਵਾਲੇ ਬੰਦੇ ਵਿੱਚ ਭੂਤ ਆਉਂਦਾ ਹੈ। ਇਹ ਸਾਰੇ ਭੂਤ ਕਾਬੂ ਕਰਨ ਲਈ ਦੋ ਹੱਥ ਕਰਨੇ ਪੈਂਦੇ ਹਨ। ਅੱਜ ਇੱਕੋ ਭੂਤ ਉਤੇ ਗੱਲ ਕਰਦੇ ਹਾਂ। ਜਿਸ ਨੂੰ ਮਰੇ ਬੰਦੇ ਦਾ ਭੂਤ ਚੁਬੜਇਆ ਹੁੰਦਾ ਹੈ। ਭੂਤ ਭੂਤਨਾਂ ਤੇ ਭੂਤਾਂ ਕੱਢਣ ਡਰਾਮੇ ਵਾਜ ਹਨ। ਭੂਤ ਤੇ ਭੂਤਾਂ ਕੱਢਣ ਵਾਲੇ ਦੋਂਨੇਂ ਹੀ ਹੋਰਾਂ ਨੂੰ ਨਹੀਂ, ਆਪਣੇ ਆਪ ਨੂੰ ਮੂਰਖ ਬਣਾਂ ਰਹੇ ਹਨ। ਮੈਨੂੰ ਟੈਲੀਵੀਜ਼ਨ ਦੇ ਡਰਾਮੇ ਦੇਖ ਕੇ, ਕੋਈ ਖ਼ਾਸ ਨਹੀਂ ਲੱਭਦਾ। ਹਾਂ ਹਰ ਸੀਨ ਵਿੱਚ ਔਰਤਾਂ ਦੀਆਂ ਕੀਮਤੀ ਸਾੜੀਆਂ ਬੜੀਆਂ ਚੱਮਕਦਾਰ ਸੌਂਉਣ ਸਮੇਂ ਵੀ ਪਾਈਆ ਹੁੰਦੀਆਂ ਹਨ। ਇੱਕ ਬੰਦਾ ਇੱਕ ਲਾਈਨ ਬੋਲਦਾ ਹੈ। ਮੂੰਹੁਆਂ ਦੇ ਹਾਵ-ਭਾਵ ਸਭ ਦੇ ਦਿਖਾਏ ਜਾਂਦੇ ਹਨ। ਅੱਧੇ ਘੰਟੇ ਵਿੱਚ ਦਸ ਲਈਨਾਂ ਬੋਲੀਆਂ ਜਾਂਦੀਆਂ ਹਨ। ਮੈਨੂੰ ਦੁਨਆਵੀ ਸੱਚੀ ਦੇ ਡਰਾਮੇ ਦੇਖ ਕੇ ਬੜਾ ਮਜ਼ਾ ਆਉਂਦਾ ਹੈ। ਵੈਸੇ ਤਾਂ ਸਾਰੀ ਦੁਨੀਆਂ ਹੀ ਡਰਾਮੇਂ ਬਾਜ ਹੈ। ਅਸੀਂ ਕਿਸੇ ਦੇ ਦਿਲ ਦਾ ਭੇਤ ਨਹੀਂ ਪਾ ਸਕਦੇ। ਬੰਦਾ ਸਹਮਣੇ ਖੜ੍ਹਾ ਸਾਡੇ ਬਾਰੇ ਕੀ ਸੋਚ ਰਿਹਾ ਹੈ? ਧਿਆਨ ਨਾਲ ਦੇਖੀਏ ਤਾਂ ਚੇਹਰੇ ਉਤੋਂ, ਅੱਖਾਂ ਵਿਚੋਂ ਲੱਭ ਸਕਦੇ ਹਾਂ।
ਭੂਤ ਤੇ ਭੂਤਾਂ ਕੱਢਣ ਵਾਲੇ ਦੋਂਨੇਂ ਹੀ ਡਰਾਮੇਂ ਬਾਜ ਹਨ। ਜੋ ਭੂਤ ਹੋਣ ਦਾ ਡਰਾਮਾਂ ਕਰਦੇ ਹਨ। ਉਹ ਹੋਰਾਂ ਦਾ ਧਿਆਨ ਆਪਣੇ ਵੱਲ ਖਿਚਣਾਂ ਚਹੁੰਦੇ ਹਨ। ਕਈ ਵਾਰ ਘਰ ਦੇ ਜੀਅ ਬੱਚੇ, ਔਰਤਾਂ ਜਾਂ ਬੁੱਢੇ ਵੱਲ ਧਿਆਨ ਨਹੀਂ ਦਿੰਦੇ। ਆਪਣੀ ਹੋਦ ਜਤਾਉਣ ਲਈ ਕਈ ਤਰਾਂ ਦੇ ਡਰਾਮੇਂ ਖੇਡਦੇ ਹਨ। ਘਰ ਦੇ ਭਾਂਡੇ ਤੋੜਦੇ ਹਨ। ਘਰ ਦਾ ਨੁਕਸਾਨ ਕਰਨ ਲੱਗ ਜਾਂਦੇ ਹਨ। ਕੱਪੜੇ ਪਾੜ ਦਿੰਦੇ ਹਨ। ਚੀਜ਼ਾਂ ਨੂੰ ਅੱਗ ਲਗਾ ਦਿੰਦੇ ਹਨ। ਰੋਂਦੇ ਹਨ, ਗੱਲ ਗੱਲ ਤੇ ਗੁੱਸੇ ਹੁੰਦੇ ਹਨ। ਦੂਜੇ ਵਿੱਚ ਗਲ਼ਤੀਆਂ ਕੱਢਣ ਲੱਗ ਜਾਂਦੇ ਹਨ। ਘਰ ਦੇ ਅੰਦਰ ਰੋੜੇ ਗੰਦ ਸਿੱਟਣ ਲੱਗ ਜਾਂਦਾ ਹਨ। ਇੱਕ ਘਰ ਵਿੱਚ ਰਾਤ ਦੇ ਅੱਠ ਕੁ ਵਜੇ ਰੋੜੇ ਆਉਣ ਲੱਗੇ। ਅਸਲ ਵਿੱਚ ਉਹ ਸਿਆਲਾਂ ਦੇ ਦਿਨਾਂ ਵਿੱਚ 7 ਵਜੇ ਸ਼ਾਮ ਨੂੰ ਅੰਦਰ ਵੜ ਜਾਂਦੇ ਸਨ। ਇੱਕ ਦਿਨ ਘਰ ਦਾ ਕੋਈ ਬਾਹਰ ਆਇਆ, ਤਾਂ ਲਗਾਤਾਰ ਰੋੜੇ ਵਿਹੜੇ ਵੱਲ ਬਾਹਰੋਂ ਆ ਰਹੇ ਸਨ। ਪਹਿਲਾਂ ਰੋਲਾ ਪਿਆ। ਭੂਤਾਂ ਰੋੜੇ ਮਾਰ ਰਹੀਆਂ ਹਨ। ਫਿਰ ਗੁਆਂਢੀਂਆਂ ਨੇ ਰੋੜੇ ਮਾਰਦਾ ਇੱਕ ਮੁੰਡਾ ਦੇਖ ਕੇ ਫੜ ਲਿਆ। ਉਸ ਮੁੰਡੇ ਨੇ ਦੱਸਿਆ," ਉਹ ਉਨਾਂ ਦੀ ਕੁੜੀ ਨੂੰ ਰੋੜੇ ਮਾਰ ਕੇ, ਆਪਣੇ ਕੋਲ ਆਉਣ ਲਈ ਸੱਦਦਾ ਹੁੰਦਾ ਹੈ।" ਕਈ ਬਾਰ ਤਾ ਘਰ ਦੇ ਮੈਂਬਰ ਲੱਭ ਹੀ ਨਹੀਂ ਸਕਦੇ। ਇਹ ਸਭ ਕੌਣ ਕਰਦਾ ਹੈ? ਉਹ ਬੰਦਾ ਲੱਭਣ ਦੀ ਬਜਾਏ, ਸਹਿਕ ਜਾਂਦੇ ਹਨ। ਵਾਕਾ ਹੋਣ ਸਮੇਂ ਲੁੱਕ ਜਾਂਦੇ ਹਨ। ਐਸੀ ਹਾਲਤ ਵਿੱਚ ਅੱਖਾਂ ਖੋਲ ਕੇ ਦੇਖਣਾਂ ਚਾਹੀਦਾ ਹੈ। ਇਹ ਕਿਉਂ ਹੋ ਰਿਹਾ ਹੈ? ਕੌਣ ਕਰ ਰਿਹਾ ਹੈ? ਕਿਹੜੇ ਸਮੇਂ ਹੁੰਦਾ ਹੈ? ਬਹੁਤੀ ਬਾਰ ਉਦੋਂ ਹੁੰਦਾ ਹੈ। ਜਦੋਂ ਸਾਰੇ ਘਰ ਦੇ ਜੀਅ ਸੌਂ ਰਹੇ ਹੁੰਦੇ ਹਨ। ਜਾਂ ਘਰ ਕੋਈ ਨਹੀਂ ਹੁੰਦਾ। ਸਭ ਬਾਹਰ ਗਏ ਹੁੰਦੇ ਹਨ। ਅਗਰ ਭੂਤ ਤੁਹਾਡੇ ਪਿਛੇ ਪਿਆ ਹੈ। ਸਭ ਕੰਮ ਛੱਡ ਕੇ, ਭੂਤ ਪਿੱਛੇ ਪੈ ਜਾਵੋ। ਹਾਂ ਐਸਾ ਕਰਦਾ, ਜੇ ਬੰਦਾ ਫੜਇਆ ਜਾਵੇ ਉਹ ਹੋਰ ਨਾਟਕ ਕਰਨ ਲੱਗ ਜਾਂਦਾ ਹੈ। ਉਹ ਜੇ ਕੁੜੀ ਹੈ। ਮਰਦਾਨਾਂ ਅਵਾਜ਼ ਕੱਢੇਗੀ। ਘਰ ਦੇ ਜੀਅ ਇਹ ਅਵਾਜ਼ ਸੁਣ ਕੇ ਹੀ ਡਰ ਜਾਂਦੇ ਹਨ। ਬਈ ਕੁੜੀ ਮਰਦਾਨਾਂ ਅਵਾਜ਼ ਕਿਵੇ, ਕਿਉਂ ਕੱਢ ਰਹੀ ਹੈ? ਕਈ ਤਾਂ ਘਰ ਦੇ ਸਿਆਣੇ ਬੰਦੇ, ਆਪੇ ਹੀ ਲੱਖ਼ਣ ਲਗਾ ਲੈਂਦੇ ਹਨ," ਇਸ ਵਿੱਚ ਤਾਂ ਫਲਾਣਾਂ ਬਾਬਾ, ਦਾਦਾ ਪੜਦਾਦਾ ਬੋਲ ਰਿਹਾ। ਮੈਂ ਤਾਂ ਸਾਰੇ ਟੱਬਰ ਨੂੰ ਪਹਿਲਾਂ ਹੀ ਕਿਹਾ ਸੀ। ਉਸ ਦੀ ਗਤੀ ਨਹੀਂ ਹੋਈ। ਉਸ ਨੂੰ ਚਿੱਟੇ ਕੱਪੜੇ ਸਵਾ ਕੇ ਦਿਉਂ। ਕੋਈ ਪੂਜਾ ਪਾਠ ਕਰਾ ਦਿਉ। ਮੇਰੀ ਕੌਣ ਸੁਣਦਾ ਹੈ? ਹੁਣ ਭੁਗਤੀ ਜਾਵੋ। " ਉਸ ਮਰਦਾਨਾਂ ਅਵਾਜ਼ ਵਾਲੀ ਕੁੜੀ ਨੂੰ ਹੋਰ ਸ਼ੈ ਮਿਲ ਜਾਂਦੀ ਹੈ। ਉਸ ਨੂੰ ਉਤਸ਼ਾਹ ਮਿਲ ਜਾਂਦਾ ਹੈ। ਉਹ ਉਹੀ ਚੀਜ਼ਾਂ ਮੰਗਣ ਲੱਗ ਜਾਂਦੀ ਹੈ। ਕਈ ਤਾਂ ਇਹ ਨਾਟਕ ਦੇਖ, ਸੁਣ ਕੇ ਕੰਭਣ ਲੱਗ ਜਾਂਦੇ ਹਨ। ਰਸਤੇ ਕਿਸੇ ਵੀ ਚੰਗੇ ਮਾੜੇ ਤੁਰ ਪਈਏ। ਰਾਹ ਆਪੇ ਦਿਸੀ ਜਾਂਦਾ ਹੈ। ਕਈ ਬਾਰ ਜਦੋਂ ਕੋਈ ਸੁਆਲ ਕਰਦਾ ਹੈ। ਜੁਆਬ ਵਿਚੇ ਹੁੰਦਾ ਹੈ। ਜ਼ਿਆਦਾ ਤਰ ਭੂਤਾਂ ਔਰਤਾਂ ਵਿੱਚ ਹੀ ਆਉਂਦੀਆਂ ਹਨ। ਔਰਤਾਂ ਨੂੰ ਤਾਂਹੀ ਤਾਂ ਚਿਲਤ੍ਰ ਵਾਲੀਆਂ ਕਿਹਾ ਜਾਂਦਾ ਹੈ। ਸ਼ਰਾਬੀ ਬੰਦੇ ਵਿੱਚ ਵੀ ਭੂਤ ਆਉਂਦੇ ਹਨ। ਇੰਨਾਂ ਦੇ ਵੀ ਲੱਛਣ ਉਹੀਂ ਔਰਤਾਂ ਦੇ ਹੁੰਦੇ ਹਨ। ਸ਼ਰਾਬੀ ਨੂੰ ਤਾਂ ਪੈਸੇ ਦੇਣੇ ਬੰਦ ਕਰ ਦਿਉ। ਜੇ ਵਿਆਹਇਆ ਹੋਇਆ ਹੈ। ਉਸ ਦੀ ਪਤਨੀ ਨੂੰ ਚਾਹੀਦਾ ਹੈ। ਕੋਈ ਪੈਸਾ ਜੇਬ ਵਿੱਚ ਨਾਂ ਛੱਡੇ, ਭੂਤ ਦਾ ਇਲਾਜ਼ ਛਿੱਤਰ ਹੁੰਦਾ ਹੈ।
ਫਿਰ ਭੂਤਾਂ ਕੱਢਣ ਵਾਲਿਆਂ ਦੀ ਪਾਰਟੀ ਆਉਂਦੀ ਹੈ। ਇੰਨਾਂ ਦਾ ਪੈਸੇ ਬਣਾਉਣ ਦਾ ਢੰਗ ਹੁੰਦਾ ਹੈ। ਜਿੰਨਾਂ ਕੋਲ ਕਮਾਂਈ ਦਾ ਹੋਰ ਢੰਗ ਨਹੀਂ ਹੈ। ਉਹ ਫਿਰ ਦੁਕਾਨ ਖੋਲ ਲੈਦੇ ਹਨ। ਇੰਨਾਂ ਨੇ ਵੀ ਭੂਤ ਦੇ ਛਿੱਤਰ ਹੀ ਮਾਰ ਕੇ ਭੂਤ ਕੱਢਣੇ ਹਨ। ਉਹੀ ਕੰਮ ਘਰੇ ਕਰ ਲਿਆ ਜਾਵੇ। ਭੂਤ ਤੇ ਭੂਤ ਵਾਲਾ ਮੁੜ ਕੇ, ਬੋਲਣ ਦਾ ਨੁਕਸਾਨ ਕਰਨ ਦਾ ਪੰਗਾਂ ਨਹੀਂ ਲਵੇਗਾ। ਇਹ ਭੂਤ ਕੱਢਣ ਵਾਲੀ ਇੱਕ ਵਾਰ ਦਾਖੇ ਮੁੱਲਾਂਪੁਰ ਲੁਧਿਆਣੇ ਜਿਲੇ ਵਿੱਚ ਉਜਾਗਰ ਹੋਈ ਸੀ। ਇਸ ਦੇ ਪਤੀ ਬਾਰੇ ਪਤਾ ਨਹੀਂ ਲੱਗਾ। ਸੌਹੁਰੇ ਨਾਲ ਨਜ਼ਇਜ਼ ਸਬੰਧ ਸਨ। ਦੋਂਨਾਂ ਨੇ ਮਿਲ ਕੇ, ਇੱਕ ਖਾਲੀ ਥਾਂ ਲੱਭ ਲਈ। ਜਿਥੇ ਬਹੁਤ ਝਾਂੜੀਆਂ ਸਨ। ਤਿੰਨ ਮਟੀਆਂ ਨੱਥੂ , ਤਾਰਾ, ਪਿਆਰਾ ਸ਼ਹੀਦਾਂ ਦੀਆਂ ਸਨ। ਇਹ ਜਗਾਂ 5 ਕੁ ਕਿਲਿਆਂ ਵਿੱਚ ਸੀ। ਇਹ ਐਤਵਾਰ ਨੂੰ ਚੌਕੀ ਲਾਉਣ ਲੱਗ ਗਈ। ਸੌਹੁਰਾ ਇਸ ਨੂੰ ਝੱਲ ਮਾਰਿਆ ਕਰੇ। ਇਹ ਧੂਫ਼ ਬੱਤੀਆਂ, ਅੱਗ ਉਤੇ ਘਿਉ ਪਾਕੇ ਧੂੰਆਂ ਕਰ ਲਿਆ ਕਰਦੀ ਸੀ। ਲੋਕ ਦੂਰੋਂ ਦੂਰੋਂ ਆਉਣ ਲੱਗ ਗਏ। ਇਸ ਦੇ ਚੇਲੇ ਬਥੇਰੇ ਬਣ ਗਏ ਸਨ। ਜਿਸ ਵਿੱਚ ਭੂਤ ਬੋਲਦੇ ਹੁੰਦੇ ਸਨ। ਉਸ ਨੂੰ ਲੋਹੇ ਦੇ ਚੱਮਟਿਆ ਨਾਲ ਕੁੱਟ-ਕੁੱਟ ਕੇ ਚਿੰਗਆੜਾ ਕੱਢਾ ਦਿੰਦੇ ਸਨ। ਮਹੀਨਿਆ ਵਿੱਚ ਹੀ ਐਨਾ ਅੰਨਾਂ ਪੈਸਾ ਲੋਕਾਂ ਨੇ ਦੇ ਦਿੱਤਾ। ਉਥੇ 2 ਬਿਗਇਆਂ ਜਿੰਨੀ ਜਗਾ ਛੱਤ ਲਈ ਗਈ ਸੀ। ਉਸ ਥਾਂ ਉਤੇ ਕਬਜ਼ਾ ਕਰ ਲਿਆ। ਸਾਲ ਕੁ ਦੇ ਵਿੱਚ ਕਿਸੇ ਭੂਤ ਨੇ ਨੂੰਹੁ ਸੋਹੁਰੇ ਦੇ ਗੋਲੀਆਂ ਮਾਰ ਦਿੱਤੀਆਂ।
ਇੱਕ ਕੇਸ ਹੋਰ ਦੇਖਿਆ। ਦਾਖਾ ਪਿੰਡ ਮੇਰੇ ਪਿੰਡ ਭਨੋਹੜ ਦੇ ਨਾਲ ਹੈ। ਜੋ ਇਸ ਉਪਰ ਵਾਲੀ ਨੂੰ ਦੇਖ ਕੇ ਸਾਡੇ ਪਿੰਡ ਦੀ ਕੁਆਰੀ ਕੁੜੀ ਨੇ ਸ਼ੁਰੂ ਕੀਤਾ। ਇਹ ਵੀ ਉਹੀ ਤਿੰਨਾਂ ਸ਼ਹੀਦਾ ਦਾ ਨਾਂਮ ਲੈਂਦੀ ਸੀ। ਕਿ ਉਨਾਂ ਤਿੰਨਾਂ ਸ਼ਹੀਦਾ ਦੀ ਪੌਉਣ ਮਰਦਾਨਾਂ ਅਵਾਜ਼ ਵਿੱਚ ਉਸ ਵਿੱਚ ਆਉਂਦੀ ਹੈ। ਇਹ ਭੂਤ ਨਹੀਂ ਕੱਢਦੀ ਸੀ। ਕਈ ਉਬਾਸੀਆਂ ਲੈਣ ਪਿਛੋਂ, ਪੁੱਛਾਂ ਦਿੰਦੀ ਸੀ। ਪੀਣ ਨੂੰ, ਘਰ ਵਿੱਚ ਛਿੱਟਾ ਦੇਣ ਨੂੰ, ਪਾਣੀ ਵੀ ਕਰ ਕੇ ਦਿੰਦੀ ਸੀ। ਪੁੱਛਾਂ ਦੱਸਦੀ ਹੋਈ ਕਹਿੰਦੀ ਸੀ," ਤੁਹਾਡੇ ਘਰ ਸਕੇ ਵੱਡੇ ਭਰਾ ਦੀ ਘਰਵਾਲੀ ਨੇ ਕੁੱਝ ਕਰਾਇਆ ਹੈ। ਪੰਗਾ ਦਰਾਣੀਆਂ ਜਠਾਂਣੀਆਂ ਵਿੱਚ ਪਾ ਦਿੰਦੀ ਸੀ। ਹੋ ਸਕਦਾ ਹੈ, ਜਠਾਂਣੀ ਨੂੰ ਵੀ ਇਹੀ ਉਸ ਬਾਰੇ ਕਹਿੰਦੀ ਹੋਵੇ। ਐਸੇ ਲੋਕਾਂ ਦਾ ਕੋਈ ਦੀਨ, ਇਮਾਨ, ਧਰਮ ਨਹੀਂ ਹੁੰਦਾ। ਦੱਸਦੀ ਸੀ," ਚਾਰੇ ਖੂੰਜਿਆਂ ਵਿੱਚ ਮੇਖਾਂ ਗੱਡ ਦਿਉ ਘਰ ਕਿਲਿਆ ਜਾਵੇਗਾ। ਇਲਾਜ਼ ਹੋ ਜਾਵੇਗਾ। ਤੁਹਾਡੀ ਕੁੜੀ ਦਾ ਫਲਾਣਾਂ ਮੁੰਡਾ ਆਸ਼ਕ ਹੈ। " 1984 ਦੇ ਦੰਗਿਆਂ ਜਾਂ ਭੂਪਾਲ ਵਿੱਚ ਪੁੱਛਾਂ ਦੇਣ ਵਾਲੀ ਕੁੜੀ ਦਾ ਆਪਣਾਂ ਪਿਉ, ਸਣੇ ਟੱਰਕ ਪਤਾ ਨਹੀਂ ਕਿਥੇ ਗੁਆਚ ਗਿਆ ਸੀ। ਘਰ ਮੁੜ ਕੇ ਨਹੀਂ ਆਇਆ। ਇਸ ਨੇ ਕਦੇ ਉਸ ਬਾਰੇ ਪੁੱਛ ਨਹੀਂ ਦਿੱਤੀ ਸੀ। 1992 ਵਿੱਚ 6 ਸਾਲਾਂ ਪਿਛੋਂ ਜਦੋਂ ਮੈਂ ਫਿਰ ਕਨੇਡਾ ਤੋਂ ਪਿੰਡ ਗਈ। ਮੈਨੂੰ ਉਸ ਕੁੜੀ ਦੀ ਮਾਂ ਮਿਲ ਗਈ। ਮੈਂ ਉਸ ਨੂੰ ਪੁੱਛਿਆ ਪਿੰਕੀ ਦਾ ਕੀ ਹਾਲ ਹੈ? ਅੱਜ ਕੱਲ ਕਿਥੇ ਹੈ? ਉਹ ਬਿਲਕੁਲ ਡਰ ਗਈ। ਉਸ ਨੇ ਕਿਹਾ," ਮੈਂ ਤੇਰੇ ਅੱਗੇ ਹੱਥ ਬੰਨਦੀ ਹਾਂ। ਉਹ ਪੌਉਣ ਵਾਲੀ ਮੁੜ ਕੇ ਕਦੇ ਗੱਲ ਨਹੀਂ ਕਰਨੀ। ਉਸ ਦਾ ਵਿਆਹ ਹੋ ਗਿਆ। ਹੁਣ ਉਹ ਪੁੱਛਾਂ ਨਹੀਂ ਦਿੰਦੀ। ਨਾਂ ਹੀ ਮੈਂ ਚਹੁੰਦੀ ਹਾਂ। ਉਸ ਦੇ ਸੌਹੁਰੇ ਘਰ ਕਿਸੇ ਨੂੰ ਪਤਾ ਲੱਗੇ।" ਮਸਾ ਤਾ ਮੇਰੇ ਵਿੱਚ ਪੰਗਾ ਲੈਣ ਦੀ ਹਿੰਮਤ ਆਈ ਸੀ। ਬਾਹਰਲੇ ਦੇਸ਼ਾਂ ਵਿੱਚ ਰਹਿ ਕੇ, ਅਸੀਂ ਅਜ਼ਾਦ ਤਰੀਕੇ ਨਾਲ ਸੋਚਣ ਲੱਗ ਜਾਂਦੇ ਹਾਂ। ਗਲ਼ਤ ਨੂੰ ਗਲ਼ਤ ਕਹਿੱਣ ਦੀ ਇੱਕ ਤਾਕਤ ਜਿਹੀ ਆ ਜਾਂਦੀ ਹੈ। ਝੂਠ ਤੇ ਪਖੰਡ ਤਾਂ ਬਿਲਕੁਲ ਸਹਿੱਣ ਨਹੀਂ ਕਰ ਸਕਦੇ। ਉਸ ਕੁੜੀ ਦੀ ਮਾਂ ਜਿਸ ਦਾ ਆਪਣਾਂ ਢਾਂਚਾ ਹੀ ਬਦਲਿਆ ਹੋਇਆ ਸੀ। ਅੰਮ੍ਰਿਤ ਛੱਕ ਕੇ ਸਿਰ ਉਤੇ ਜੂੜਾ ਕੀਤਾ ਹੋਇਆ ਸੀ। ਚੰਗੀ ਖ਼ਾਸੀ 7 ਮੀਟਰ ਦੀ ਪੱਗ ਬੰਨੀ ਹੋਈ ਸੀ। ਲੋਕ ਉਸ ਬਾਰੇ ਗੱਲਾਂ ਕਰ ਰਹੇ ਸਨ। ਮੇਰੇ ਚਾਚੇ ਦਾ ਮੁੰਡਾ ਮੈਨੂੰ ਬਾਂਹੋਂ ਫੜ ਕੇ ਪਰੇ ਲੈ ਗਿਆ। ਉਸ ਨੇ ਕਿਹਾ, " ਭੈਣੇ ਤੂੰ ਇਸ ਤੋਂ ਕੀ ਲੈਣਾਂ ਦੇਣਾਂ ਹੈ? ਇਸ ਨੇ ਘਰ ਹੀ ਨਾਲ ਵਾਲੇ ਪਿੰਡ ਦਾ ਬੰਦਾ ਰੱਖ ਲਿਆ ਸੀ। ਤੇ ਕਿਸੇ ਗੱਲ ਪਿਛੇ ਝਗੜਾ ਹੋ ਗਿਆ ਸੀ। ਬੰਦਾ ਮਾਰ ਦਿੱਤਾ। ਇੱਕ ਸਾਲ ਦੀ ਜੇਲ ਕੱਟ ਕੇ ਆਈ ਹੈ। ਬੰਦਾ ਮਾਰਨ ਦੀ ਜੇਲ 7 ਸਾਲ ਹੁੰਦੀ ਹੈ। ਰੱਬ ਜਾਣੇ, ਪਤਾ ਨਹੀਂ ਜੱਜ ਵਕੀਲਾਂ ਨਾਲ ਕੀ ਪਖੰਡ ਕੀਤਾ ਹੋਵੇਗਾ। "
ਤੀਜਾ ਕੇਸ ਹੋਰ ਮੇਰੇ ਸਹਮਣੇ 2005 ਨੂੰ ਆਇਆ। ਇਸ ਔਰਤ ਦੇ ਸਾਰੇ ਘਰ ਵਾਲਿਆਂ ਦਾ ਅੰਮ੍ਰਿਤ ਛੱਕਿਆ ਸੀ। ਇਸ ਔਰਤ ਸਣੇ, ਉਸ ਦੀਆਂ ਕੁੜੀਆਂ ਸਿਰ ਉਤੇ ਪੱਗ ਬੰਨਦੀਆਂ ਸਨ। ਇਹ ਔਰਤ ਇੱਕ ਦਿਨ ਸਾਡੇ ਲੋਕਲ ਗੁਰਦੁਆਰਾ ਸਾਹਿਬ ਵਿੱਚ ਹੀ ਇਕ ਅੰਮ੍ਰਿਤਧਾਰੀ ਪਰਿਵਾਰ ਨਾਲ ਖੜ੍ਹ ਕੇ, ਗੱਲਾਂ ਕਰ ਰਹੀ ਸੀ। ਪਿਛੇ ਦੀ ਮੈਂ ਲੰਗਰ ਹਾਲ ਵਿੱਚ ਪੌੜੀਆਂ ਉਤਰ ਰਹੀ ਸੀ। ਇਹ ਤਿੰਨ ਜਾਣੀਆਂ ਪੌੜੀਆਂ ਥੱਲੇ ਖੜ੍ਹੀਆਂ ਸਨ। ਇਹ ਸਭ ਅੰਮ੍ਰਿਤਧਾਰੀ ਹੀ ਸਨ। ਜਦੋਂ ਇਸ ਨੇ ਲਗਾਤਾਰ ਕਈ ਉਬਾਸੀਆਂ ਲਈਆਂ। ਮੈਨੂੰ ਛੱਕ ਹੋ ਗਿਆ। ਉਪਰ ਵਾਲੀ ਕੁੜੀ ਵਾਲੀ ਗੱਲ ਲੱਗੀ। ਮੈਂ ਪੈਰ ਮੱਲ ਕੇ ਖੜ੍ਹ ਗਈ। ਇੰਨਾਂ ਦੀ ਮੇਰੇ ਵੱਲ ਪਿੱਠ ਸੀ। ਜੋ ਮੈਂ ਗੱਲਾਂ ਸੁਣੀਆਂ, ਮੇਰਾ ਛੱਕ ਪੱਕਾ ਹੋ ਗਿਆ। ਜਦੋਂ ਇੰਨਾਂ ਦੀ ਗੱਲ ਬਾਤ ਮੁੱਕੀ ਮੇਰੇ ਵੱਲ ਘੂੰਮੀਆਂ, ਦੂਜੀਆਂ ਵੀ ਮੈਨੂੰ ਜਾਣਦੀਆਂ ਸਨ। ਉਨਾਂ ਨੇ ਦੱਸਿਆ," ਇਸ ਵਿੱਚ ਸ਼ਹੀਦ ਆਉਂਦੇ ਹਨ। " ਜਿਸ ਵਿੱਚ ਸ਼ਹੀਦ ਆਉਂਦੇ ਸਨ। ਉਸ ਨੇ ਮੈਨੂੰ ਘਰ ਆਉਣ ਲਈ ਕਿਹਾ। ਉਸ ਦਾ ਘਰ ਮੇਰੇ ਘਰ ਤੋਂ ਛੇਵਾਂ ਸੀ। ਇੱਕ ਦਿਨ ਮੈਂ ਗੁਰਦੁਆਰਾ ਸਾਹਿਬ ਜਾਣ ਦੀ ਬਜਾਏ ਇਸ ਔਰਤ ਦੇ ਘਰ ਚਲੀ ਗਈ। ਮੈਂ ਹੈਰਾਨ ਰਹਿ ਗਈ। ਇਸ ਦੇ ਘਰ ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਪ੍ਰਕਾਸ਼ ਸਨ। ਮੈਂ ਮੱਥਾ ਟੇਕ ਕੇ ਮਾਹਾਰਾਜ ਕੋਲ ਬੈਠ ਗਈ। ਜਦੋਂ ਵੀ ਮੈਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਕੋਲ ਬੈਠ ਜਾਵਾ, ਮੇਰੇ ਕੋਲੋ ਉਠ ਨਹੀਂ ਹੁੰਦਾ। ਮੈਂ ਜਦੋਂ ਬਾਹਰ ਨਾਂ ਗਈ। ਉਹ ਉਥੇ ਹੀ ਆ ਕੇ ਬੈਠ ਗਈ। ਇਸ ਨੇ ਲਗਾਤਾਰ ਕਈ ਉਬਾਸੀਆਂ ਲਈਆਂ। ਮੇਰੇ ਘਰ ਬਾਰੇ ਦੱਸਣ ਲੱਗ ਗਈ। ਉਹ ਬੋਲੀ," ਤੇਰਾ ਬੇਟਾ, ਪਤੀ, ਸੌਹੁਰਾ ਇੰਡੀਆਂ ਗਏ ਹੋਏ ਹਨ। ਕੋਈ ਕੰਮ ਤਾਂ ਨਹੀਂ ਸੀ। ਉਹ ਕੀ ਕਰਨ ਗਏ ਹਨ? " ਮੈਂ ਬੜੀ ਹੈਰਾਨ ਹੋਈ, ਮੇਰੇ ਘਰ ਬਾਰੇ ਇਸ ਨੂੰ ਕਿਵੇਂ ਪਤਾ ਲੱਗਾ? ਮੈਂ ਕਿਹਾ," ਕੰਮ ਤਾਂ ਬਹੁਤ ਵੱਡਾ ਸੀ। ਉਸ ਦੀ ਦਾਦੀ ਕਨੇਡਾ ਤੋਂ ਜਾ ਕੇ ਉਥੇ ਬਿਮਾਰ ਹੋ ਗਈ। ਉਹ ਤਾਂ ਪਿਛੇ ਗਏ ਹਨ। ਦੂਜੀ ਗੱਲ ਮੇਰਾ ਬੇਟਾ ਆਪਣੇ ਦਾਦੇ-ਦਾਦੀ, ਮਾਂ-ਪਿਉ ਦੀ ਜਨਮ ਭੂਮੀ ਇੰਡੀਆ ਨੂੰ ਆਪਣੇ ਸਕੂਲ ਦੀਆਂ ਛੁੱਟੀਆਂ ਵਿੱਚ ਦੇਖਣ ਗਿਆ ਹੈ। ਉਸ ਦੇ ਦਾਦੇ ਨੂੰ ਚਾਅ ਸੀ। ਉਹ ਆਪਣੇ 16 ਸਾਲਾ ਦੇ ਪੋਤੇ ਨੂੰ ਪਿੰਡ ਲੈ ਕੇ ਜਾਵੇ। " ਮੈਨੂੰ ਉਸ ਦਾ ਪਖੰਡ ਚੰਗਾ ਵੀ ਨਾਂ ਲੱਗਾ। ਜੇ ਮੇਰੀ ਥਾਂ ਕੱਚੇ ਕੰਨਾਂ ਵਾਲੀ ਹੋਰ ਕੋਈ ਹੁੰਦੀ ਘਰ ਲੜਾਈ ਪਾ ਕੇ ਬੈਠ ਜਾਂਦੀ। ਮੈਂ ਜਿੰਨੀ ਦੇਰ ਗੱਲ ਦੀ ਤਹਿ ਤੱਕ ਨਾਂ ਜਾਵਾਂ, ਟਿੱਕ ਕੇ ਨਹੀਂ ਬੈਠਦੀ। ਮੈਂ ਵਾਪਸੀ ਸਮੇਂ ਆਪਣੇ ਘਰ ਨਾਲ ਲੱਗਦੀ ਪਿੱਠ ਵਾਲੇ ਗੁਆਂਢੀਆਂ ਦੇ ਘਰ ਚਲੀ ਗਈ। ਗੱਲਾਂ-ਗੱਲਾਂ ਵਿੱਚ ਮੈਂ ਉਸ ਦੀ ਗੱਲ ਤੋਰ ਲਈ। ਉਸ ਗੁਆਂਢਣ ਨੇ ਦੱਸਿਆ," ਉਸ ਪੁੱਛਾਂ ਦੇਣ ਵਾਲੀ ਔਰਤ ਦਾ ਪਤੀ ਉਸ ਦੇ ਪਤੀ ਨਾਲ ਕੰਮ ਕਰਦਾ ਹੈ। ਕੁੱਝ ਦਿਨ ਪਹਿਲਾਂ ਉਹ ਮੇਰੇ ਘਰ ਆਈ ਸੀ। ਤੇਰੇ ਘਰ ਦੀ ਗੱਲ ਮੈਂ ਹੀ ਦੱਸੀ ਸੀ। ਇਸ ਦੀ ਆਪਣੀ ਕੁੜੀ ਗੁਰਦੁਆਰਾ ਸਾਹਿਬ ਜਾਂਦੀ ਹੁੰਦੀ ਸੀ। ਉਹ ਕਿਸੇ ਬਹੁਤ ਵੱਡੇ ਧਰਮਿਕ ਆਗੂ ਦੇ ਬੇਟੇ ਨਾਲ ਘਰ ਛੱਡ ਕੇ ਭੱਜ ਗਈ।" ਉਨਾਂ ਹੀ ਦਿਨਾਂ ਵਿੱਚ ਇਹ ਪੁੱਛਾ ਪਾਉਣ ਵਾਲੀ ਔਰਤ ਆਪਣੀ ਸਕੀ ਧੀ ਦੀ ਪੁੱਛ ਹੀ ਨਹੀਂ ਦੱਸ ਸਕੀ। ਲੋਕਾਂ ਨਾਲ ਖਿਲਵਾੜ ਕਰਦੀ ਸੀ। ਇਸੇ ਗੁਆਂਢਣ ਨੇ ਮੈਨੂੰ ਸਾਲ ਕੁ ਪਹਿਲਾਂ ਦੱਸਿਆ," ਮਾਹਾਰਾਜ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਉਸ ਨੇ ਚੱਕਾ ਦਿੱਤਾ ਹੈ। ਪੱਗ ਵੀ ਨਹੀਂ ਬੰਨਦੀ। ਅੱਜ ਕਲ ਮੀਟ ਵਾਲੇ ਪੀਜ਼ੇ ਵੇਚਦੀ ਹੈ।"

Comments

Popular Posts