ਜੰਨਤਾਂ ਨੂੰ ਆਪਣੇ ਹੱਕਾਂ ਦੀ ਰਾਖੀ ਆਪ ਕਰਨੀ ਪੈਣੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜਿੰਨਾਂ ਜ਼ੋਰ ਚੌਣਾਂ ਸਮੇਂ ਜੰਨਤਾਂ ਲਗਾਉਂਦੀ ਹੈ। ਬੱਚੇ, ਬੁੱਢੇ, ਨੌਜਾਵਨ ਸਾਰੇ ਹੀ ਕੰਮ-ਧੰਦੇ, ਪੜ੍ਹਾਈ ਛੱਡ ਕੇ, ਜਲਸੇ ਕਰਨ ਲੱਗੇ ਹਨ। ਜਿਵੇਂ ਇੰਨਾਂ ਦੀ ਮਰਜ਼ੀ ਨਾਲ ਨੇਤਾ ਚੁਣੇ ਜਾਣੇ ਹਨ। ਭਾਰਤ ਵਿੱਚ ਹਰ ਉਮੀਦਵਾਰ ਹੇਰਾ-ਫੇਰੀ ਨਾਲ ਕਾਮਜ਼ਾਬ ਹੁੰਦਾ ਹੈ। ਸਰੀਫ਼ ਬੰਦਾ ਤਾਂ ਆਪਣੇ ਬੱਚਿਆਂ ਨੂੰ ਦੋ ਡੰਗ ਰੋਟੀ ਮਸਾਂ ਦਿੰਦਾ ਹੈ। ਦੂਜੇ ਦਿਨ ਫਿਰ ਦਿਹਾੜੀ ਕਰਨ ਚਲਾ ਜਾਂਦਾ ਹੈ। ਰਾਜਨੀਤਿਕ ਕਾਮਜ਼ਾਬ ਰਹਿੱਣ ਲਈ ਆਪਣਿਆ ਪਿੱਠੂਆਂ ਨੂੰ ਸ਼ਰਾਬ ਨਸ਼ੇ ਵੰਡਦੇ ਹਨ। ਚਿੱਟੇ ਕੱਪੜੇ ਪਾ ਕੇ, ਸਮਾਂ ਗੁਜ਼ਾਰਦੇ ਹਨ। ਤੁਹਾਡੇ ਟੈਕਸ ਦੇ ਦਿੱਤੇ ਪੈਸੇ, ਮਜ਼ਦੂਰ ਦਾ ਹੱਕ ਖੋ ਕੇ, ਤੁਹਾਡੀ ਕਮਾਈ ਦੇ ਪੈਸੇ ਨਾਲ ਬਦੇਸ਼ਾਂ ਵਿੱਚ ਘੁੰਮਦੇ ਹਨ। ਭਾਰਤ, ਪੰਜਾਬ ਵਿਚੋਂ ਸੰਤ, ਬਾਬੇ, ਮੰਤਰੀ ਭਾਲੇ ਨਹੀਂ ਲੱਭਦੇ। ਇਹ ਆਪ ਬਦੇਸਾਂ ਵਿੱਚੋ ਹੀ ਨੋਟ ਇੱਕਠੇ ਕਰਕੇ ਲਿਉਦੇ ਹਨ। ਇੰਨਾਂ ਨੂੰ ਕੋਈ ਪੁੱਛੇ, " ਇਹ ਤਾਂ ਜੰਨਤਾਂ ਦਾ ਪੈਸਾ ਪਚਾਉਣ ਆਉਂਦੇ ਹਨ। ਬਦੇਸ਼ਾਂ ਵਿੱਚ ਵੋਟਾਂ ਮੰਗਣ ਜਾਂ ਘੁੰਮਣ ਆਉਂਦੇ ਹਨ। ਬਦੇਸ਼ੀਆਂ ਦੀ ਗੱਲ ਤਾਂ ਉਨਾਂ ਦੇ ਬੱਚੇ ਨਹੀਂ ਮੰਨਦੇ। ਭਾਰਤ ਵਿੱਚ ਬੈਠੈ ਭੈਣ-ਭਰਾ, ਮਾਂਪੇ ਕਿਥੋਂ ਗੱਲ ਮੰਨ ਲੈਣਗੇ? ਕਿਵੇ ਉਨਾਂ ਦੀ ਮੰਨ ਕੇ ਵੋਟਾਂ, ਇੰਨਾਂ ਨੂੰ ਪਾ ਦੇਣਗੇ?" ਹੈ ਨਾਂ ਫੁਕਰਾ-ਪਨ ਸਾਡੀ ਕੌਮ ਵਿੱਚ। ਇੰਨਾਂ ਲੀਡਰਾਂ ਦੇ ਬਦੇਸ਼ਾਂ ਵਿੱਚ ਆਉਣ ਉਤੇ ਮੁੱਠੀ ਭਰ ਬਦੇਸ਼ੀ ਹੋ-ਹੋ ਕਰਦੇ ਪੂਛ ਮਾਰਦੇ ਫਿਰਦੇ ਹਨ। ਕੀ ਤੁਹਾਨੂੰ ਵੋਟਾਂ ਕਨੇਡੀਅਨ, ਅਮਰੀਕਨਾਂ ਤੇ ਹੋਰ ਬਦੇਸ਼ੀਆਂ ਨੇ ਪਾਉਣੀਆਂ ਹਨ? ਕੀ ਭਾਰਤ ਵਿੱਚ ਬਦੇਸ਼ੀਆਂ ਦੀਆਂ ਵੋਟਾਂ ਹਨ? ਜੇ ਰਾਸ਼ਨ ਕਾਡ ਹੀ ਨਹੀਂ ਬਣੇ ਹੋਏ। ਵੋਟਾਂ ਕਿਥੋਂ ਬਣਨੀਆਂ ਹਨ? ਜਦੋ ਬਦੇਸ਼ੀ ਭਾਰਤ ਆਉਂਦੇ ਹਨ। ਕੀ ਬਦੇਸ਼ੀਆਂ ਨੂੰ ਰਾਸ਼ਨ ਕਾਡ ਨਹੀਂ ਚਾਹੀਦੇ? ਹਾਂ ਬਦੇਸ਼ੀਆਂ ਨੂੰ ਸਸਤਾ ਰਾਸ਼ਨ ਦੇਣ ਦੀ ਕੀ ਲੋੜ ਹੈ? ਸਰਕਾਰ ਨੂੰ ਲੱਗਦਾ ਹੋਣਾ ਹੈ। ਉਹ ਬਦੇਸ਼ੀ ਵੀ ਭਾਰਤ ਸਰਕਾਰ ਦੇ ਕਰਮਚਾਰੀਆਂ ਵਾਂਗ ਲੁੱਟਾਂ-ਮਾਰਾਂ ਕਰਕੇ, ਕਨੇਡਾ ਵਿੱਚ ਬਥੇਰੇ ਪੈਸੇ ਵੱਡ ਲੈਂਦੇ ਹੋਣੇ ਹਨ। " ਅਸੀਂ ਇਸ ਬਾਰ ਪੰਜਾਬ ਗਏ ਹੋਏ ਸੀ। ਸਾਰਿਆਂ ਨੇ ਇਹੀ ਕਿਹਾ," ਪਿੰਡਾਂ ਵਿੱਚ ਦੀ ਨਾਂ ਜਾਂਣਾਂ। ਲੁੱਟਾਂ-ਮਾਰਾਂ ਬਹੁਤ ਹੁੰਦੀਆਂ ਹਨ। ਜਿਥੇ ਖੇਤ ਆ ਜਾਂਦੇ ਹਨ, ਕਈ ਚੋਰ ਉਥੇ ਨਾਕਾ ਲਾਈ ਖੜ੍ਹੇ ਹੁੰਦੇ ਹਨ। " ਪਰ ਸਾਨੂੰ ਕੋਈ ਨਹੀਂ ਟੱਕਰਿਆ। ਸੰਗਲ, ਰੱਸਾ ਕੋਲ ਹੀ ਹੁੰਦਾ ਸੀ। ਸਾਡੀ ਪੂਰੀ ਤਮੰਨਾਂ ਸੀ, " ਜੋ ਵੀ ਹੋਇਆ, ਪੁਲੀਸ ਵਾਲਾ, ਜਾਂ ਕੋਈ ਅਮਲੀ ਜਾਂ ਵਿਹਲੜ ਮਸਟੰਡਾਂ ਕਾਰ ਦੇ ਪਿਛੇ ਬੰਨ ਕੇ ਘਿੜੀਸਾਗੇ। " ਜੇ ਕਿਤੇ ਐਸੀ ਵਾਰਦਾਤਾਂ ਹੁੰਦੀਆਂ ਹਨ। ਉਸ ਥਾਂ ਉਤੇ ਲੋਕ ਕਿਉਂ ਨਹੀਂ ਪਹਿਰਾ ਦਿੰਦੇ? ਆਪਣੀ-ਆਪ ਰਾਖੀ ਕਰਨੀ ਪੈਣੀ ਹੈ। ਜੇ ਆਪਣੀ ਰਾਖੀ ਆਪ ਨਹੀਂ ਕਰ ਸਕਦੇ। ਦੂਜਾਂ ਤੁਹਾਡੀ ਸਹਾਇਤਾ ਲਈ ਕਿਉਂ ਆਵੇਗਾ? ਜੀਣਾਂ ਸਿੱਖੀਏ। ਦੂਜਿਆਂ ਨੂੰ ਜਿਉਣ ਦੇਈਏ। ਹੱਕਾਂ ਉਤੇ ਪਹਿਰਾ ਦੇਈਏ।
ਇੰਨਾਂ ਬਦੇਸ਼ੀਆਂ ਨੂੰ ਕੋਈ ਪੁੱਛੇ, " ਕੀ ਤੁਹਾਨੂੰ ਭਾਰਤ ਗਿਆ ਨੂੰ ਕਦੇ ਇੰਨਾਂ ਸਾਧਾਂ, ਮੰਤਰੀਆਂ, ਰਾਜਨੀਤੀਆਂ ਨੇ ਪਹਿਚਾਣਿਆ ਹੈ? ਤੁਹਾਡੀ ਪੰਜਾਬ ਭਾਰਤ ਵਿੱਚ ਕੀ ਬੁਕਤ ਹੈ? ਏਅਰਪੋਰਟ ਦੇ ਅੰਦਰ ਬਾਹਰ ਸ਼ੜਕ ਉਤੇ ਹੀ ਲੁੱਟੇਰੇ ਹੀ ਲੁੱਟੇਰੇ ਹੁੰਦੇ ਹਨ। ਆਪਣੇ ਦੇਸ਼ ਤੋ ਗਏ, ਹੁਣ ਬਦੇਸ਼ੀ ਬਣੇ ਬਦੇਸ਼ੀਆਂ ਦੀ ਜਾਨ ਸਹਿ-ਸਹਿ ਕਰ ਰਹੀ ਹੁੰਦੀ ਹੈ। ਕਿਤੇ ਕੋਈ ਸਾਨੂੰ ਲੁੱਟ ਹੀ ਨਾਂ ਲਵੇ। ਜਾਨ ਤੋਂ ਨਾਂ ਮਾਰ ਦੇਵੇ। ਦਿੱਲੀ ਤੋਂ ਪੰਜਾਬ ਤੱਕ ਪੁਲੀਸ ਵਾਲੇ, ਚੈਕੀਇੰਗ ਵਾਲੇ, ਹਾਈਵੇ ਪੁਲੀਸ ਸਾਰੇ ਲੁੱਟਣ ਲਈ ਹੀ ਖੜ੍ਹੇ ਹੁੰਦੇ ਹਨ। ਗੱਡੀ ਦੇ ਕਾਗਜ਼ ਪੂਰੇ ਹੋਣ ਜਾਂ ਨਾਂ ਇੰਨਾਂ ਨੂੰ ਬੁਰਕੀ ਦੇਣੀ ਪੈਂਦੀ ਹੈ। ਇਹ ਦੇਸ਼ ਦੇ ਖ਼ਾਕਂੀ ਕੁੱਤੇ ਦਿਨ ਦਿਹਾੜੇ ਜੰਨਤਾਂ ਨੂੰ ਲੁੱਟਦੇ ਹਨ। ਮਾਰ ਕੁੱਟਾਈ ਕਰਦੇ ਹਨ। ਹਰ ਸ਼ਹਿਰ ਦਾ ਭਾਰਤ ਵਿੱਚ ਇਹੀ ਹਾਲ ਹੈ। ਅਸੀਂ ਬਿਹਾਰ ਵਿੱਚ ਪਟਨੇ ਗਏ ਸੀ। ਉਥੇ ਵੀ ਗੁੰਡਾ ਰਾਜ ਹੈ। ਲੋਕਾਂ ਨੂੰ ਦਿਨੇ ਹੀ ਘਰ ਆ ਕੇ ਡਾਕੂਆਂ ਵਾਂਗ ਲੁੱਟ ਲੈਂਦੇ ਹਨ। ਹਨੇਰੇ ਕੋਈ ਘਰੋਂ ਬਾਹਰ ਨਹੀਂ ਜਾ ਸਕਦਾ। ਜੰਨਤਾ ਨੇ ਆਪਣੀਆਂ ਜੁਵਾਨ ਧੀਆਂ ਪਟਨੇ ਤੋਂ ਬਾਹਰ ਹੋਰ ਸ਼ਹਿਰਾਂ ਵਿੱਚ ਹੋਸਟਲ ਵਿੱਚ ਪੜ੍ਹਨ ਲਈ ਛੱਡੀਆਂ ਹੋਈਆਂ ਹਨ। ਬਹੂਆਂ ਬੇਟੀਆਂ ਦਾ ਘਰ ਤੋਂ ਬਾਹਰ ਜਾਂਣਾਂ ਮੁਸ਼ਕਲ ਹੈ। ਤੁਸੀਂ ਬਦੇਸ਼ੀ ਆਪਣੀਆਂ ਜ਼ਮੀਨਾਂ ਉਤੇ ਕਬਜ਼ਾਂ ਮਸਾ ਮੁਸ਼ਕਲ ਨਾਲ ਕਰਦੇ ਹੋ। ਚਾਚੇ, ਤਾਏ, ਪਿੰਡ ਵਾਲੇ, ਕਿਰਾਏਦਾਰ ਸਮਝਦੇ ਹਨ। ਬਦੇਸ਼ੀਆਂ ਦੀਆ ਹੁਣ ਜਮੀਨਾਂ ਉਨਾਂ ਜੋਗੀਆਂ ਹਨ। ਭਾਰਤੀ ਨਾਗਰਿਕਾਂ ਤੇ ਬਦੇਸ਼ੀਆਂ ਨੂੰ ਸਰਕਾਰੀ ਕੰਮ ਪੈ ਜਾਵੇ। ਅਦਾਲਤਾਂ, ਜੱਜ, ਵਕੀਲ, ਮੁਨਸ਼ੀ, ਪਟਵਾਰੀ, ਪੁਲੀਸ ਵਾਲੇ ਰਿਸ਼ਵਤ ਲੈ ਕੇ ਵੀ ਕੰਮ ਨਹੀਂ ਕਰਦੇ। ਸਾਡੇ ਬਹੁਤ ਸਾਰੇ ਬਦੇਸ਼ੀਆਂ ਦੇ ਕੇਸ ਭਾਰਤ ਦੀਆਂ ਅਦਾਲਤਾਂ ਵਿੱਚ ਲੱਟਕ ਰਹੇ ਹਨ। ਹਰ ਸਾਲ ਛੇ ਮਹੀਨੇ ਪਿਛੋਂ ਬਦੇਸ਼ਾਂ ਤੋਂ ਅਦਾਲਤਾਂ ਵਿੱਚ ਤਰੀਕਾਂ ਉਤੇ ਜਾਂਦੇ ਹਨ। ਸਰਕਾਰੇ-ਦੁਆਰੇ ਕੋਈ ਸੁਣਵਾਈ ਨਹੀਂ ਹੈ। ਸਬ ਚੋਰ, ਲੁਟੇਰੇ, ਠੱਗ ਇੱਕਠੇ ਹੋਏ ਹਨ। ਜਿਹੜੇ ਦੇਸ਼ ਦੇ ਮੰਤਰੀ, ਜੱਜ, ਪੁਲੀਸ ਵਾਲੇ ਵਿਕਾਊ ਹੋਣ, ਰਿਸ਼ਵਤ ਲੈਂਦੇ ਹੋਣ, ਜੰਨਤਾ ਦਾ ਖੂਨ ਚੂਸਦੇ ਹੋਣ, ਆਪ ਗੁੰਡਾ ਗਰਦੀ ਕਰਦੇ ਹੋਣ, ਉਥੇ ਜੰਨਤਾਂ ਨੂੰ ਆਪਣੇ ਹੱਕਾਂ ਦੀ ਰਾਖੀ ਆਪ ਕਰਨੀ ਪੈਣੀ ਹੈ। ਜਾਗਣਾਂ ਪੈਣਾਂ ਹੈ। ਜੇ ਨਾਂ ਜਾਗੇ, ਲੁੱਟੇ ਜਾਵੋਗੇ। ਦੁਨੀਆਂ ਉਤੇ ਬਹੁਤ ਘੱਟ ਇਮਾਨਦਾਰ ਲੋਕ ਹੁੰਦੇ ਹਨ। ਕਿਸੇ ਉਤੇ ਭਰੋਸਾ ਨਾਂ ਕਰੋ। ਆਪ ਸੋਚੋ, ਆਪ ਸੋਚ ਨੂੰ ਲਾਗੂ ਕਰੋ। ਹੱਥੀਂ ਕੰਮ ਕਰੋ। ਦੂਜੇ ਉਤੇ ਆਪਣਾਂ ਕੰਮ ਨਾਂ ਸੁੱਟੋ।
ਇਹ ਸਾਰੇ ਸਰਕਾਰੀ ਬੰਦੇ ਕਾਹਦੇ ਲਈ ਤਨਖ਼ਾਹਾਂ ਲੈਂਦੇ ਹਨ? ਵੋਟਾਂ ਵਾਲੇ ਦਿਨ ਹੀ ਤਾਂ ਇੰਨਾਂ ਨੇ ਜ਼ਾਹਲੀ ਵੋਟਾਂ ਤਿਆਰ ਕਰਕੇ, ਨੇਤਾ ਪੈਦਾ ਕਰਨੇ ਹਨ। ਲੋਕੋ ਜਿਵੇਂ ਵੋਟਾਂ ਵਿੱਚ ਪੂਰੇ ਤਾਣ ਨਾਲ ਜ਼ੋਰ ਲਗਾ ਰਹੇ ਹੋ। ਕੀ ਕਦੇ ਕਿਸੇ ਸਮਾਜਿਕ ਬੁਰਆਈ ਮਗਰ ਵੀ ਪਬਲਿਕ ਇਸੇ ਤਰਾਂ ਹੱਥ ਧੋ ਕੇ ਮਗਰ ਪਈ ਹੈ? ਰਿਸ਼ਵਤ, ਧੋਖਾ, ਬੇਰੁਗਾਰੀ, ਧੱਕੇਸ਼ਾਹੀ, ਲਚਰਤਾ, ਸ਼ਰਾਬ, ਨਸ਼ੇ ਭਾਰਤ ਦੇ ਸਾਰੇ ਲੋਕਾਂ ਉਤੇ ਰਾਜ ਕਰਦੇ ਹਨ। ਕੀ ਕਦੇ ਇੰਨਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਤੱਤਪਰ ਹੋਏ ਹੋ? ਭਾਰਤ ਦਾ ਤਾਂ ਹਾਲ ਐਸਾ ਹੈ। ਕੋਈ ਕਨੂੰਨ ਨਹੀਂ ਹੈ। ਅਜ਼ਾਦ ਦੇਸ਼ ਜਿਉਂ ਹੋਇਆ। ਭਾਰਤੀ ਅੰਗਰੇਜ਼ਾਂ ਦੇ ਕਨੂੰਨ ਨੂੰ ਸਹਿੰਦੇ ਇੰਨੇ ਬਾਗੀ ਹੋ ਗਏ। ਤੰਗ ਆ ਗਏ। ਮਸਾ ਸੁੱਖ ਦਾ ਸਾਹ ਲਿਆ ਹੈ। ਹੁਣ ਕਿਸੇ ਕੰਮ ਵਿੱਚ ਕਨੂੰਨ ਲਾਗੂ ਨਹੀਂ ਹੋਣ ਦਿੰਦੇ। ਨਾਂ ਹੀ ਕੋਈ ਕਨੂੰਨ ਨੂੰ ਮੰਨਦਾ ਹੈ। ਪੁਲੀਸ ਵਾਲੇ ਕਨੂੰਨ ਚਲਾਉਣ ਵਾਲੇ ਹਨ। ਜੰਨਤਾ ਆਪ ਜਾਣਦੀ ਹੈ। ਇਹ ਕਨੂੰਨ ਦੇ ਰਾਖੇ, ਹਲਕੇ ਕੁੱਤੇ, ਬਘਿਆੜ ਨਾਲੋਂ ਵੀ ਖ਼ਤਰਨਾਕ ਹਨ। ਕੁੱਤਾ ਉਨਾਂ ਨੁਕਸਾਨ ਨਹੀਂ ਕਰਦਾ। ਇਹ ਘਰ, ਜ਼ਮੀਨ, ਪੈਸਾ, ਬੰਦਾ ਸਭ ਹਜ਼ਮਮ ਕਰ ਜਾਂਦੇ ਹਨ। ਚੌਣਾਂ ਵਿੱਚ ਜਿੱਤੇ ਉਮੀਦਵਾਰ ਸ਼ਰਾਬ ਦੇ ਠੇਕਿਆਂ ਦੀ ਬੋਲੀ ਮਾਰਚ 31 ਨੂੰ ਲਾ ਕੇ ਸ਼ਰਾਬ ਦੇ ਠੇਕੇ ਆਪਣਿਆਂ ਨੂੰ ਦੇ ਦਿੰਦੇ ਹਨ। ਨਸ਼ੇ ਸ਼ਰਾਬ ਸਭ ਵੇਚਣ ਵਿੱਚ ਉਮੀਦਵਾਰਾਂ ਪੁਲੀਸ ਵਾਲਿਆਂ ਕਨੂੰਨ ਦੇ ਰੱਖਿਆ ਦਾ ਪੂਰਾ ਹੱਥ ਹੁੰਦਾ ਹੈ। ਕਈ ਬੋਤਲ ਆਪ ਨਹੀਂ ਪੀਂਦੇ ਅਫ਼ੀਮ ਦੀ ਗੋਲੀਂ ਅੰਦਰ ਮਾਰਦੇ ਹਨ।
ਬਹੁਤੇ ਦੇਸ਼ਾਂ ਵਿੱਚ 60 ਸਾਲ ਤੋਂ 65 ਸਾਲ ਦੇ ਬੰਦੇ ਨੂੰ ਸੇਵਾ ਮੁਕਤ ਕਰ ਦਿੱਤਾ ਜਾਂਦਾ ਹੈ। ਉਸ ਦੇਸ਼ ਦੀ ਸਰਕਾਰ ਵੱਲੋ ਬੁੱਢਾਪਾ ਪੈਨਸ਼ਨ ਲੱਗ ਜਾਂਦੀ ਹੈ। ਬੁੱਢੇ ਨੂੰ ਉਸ ਦੇ ਬੱਚੇ ਹੀ ਘਰ ਵਿੱਚ ਥਾਂ ਨਹੀ ਦਿੰਦੇ। ਕਨੇਡਾ ਵਿੱਚ ਤਾਂ ਬੁੱਢਾਪਾ ਆਸ਼ਰਮ ਵਿੱਚ ਛੱਡ ਆਉਂਦੇ ਹਨ। ਬੁੱਢੇ ਨੂੰ ਕੋਈ ਜਾਬ-ਕੰਮ ਨਹੀਂ ਦਿੰਦਾ। ਇਸ ਉਮਰ ਵਿੱਚ ਗੋਡੇ ਗਿੱਡੇ ਹਿਲ ਜਾਣ, ਸਾਰੀ ਉਮਰ ਜਾਬ-ਕੰਮ ਕਰਾਉਣ ਵਾਲਿਆਂ ਨੂੰ ਦੁਵਾਈਆਂ ਸਣੇ, ਭੱਤਾ ਦੇਣਾਂ ਪਵੇਗਾ। ਕਈ ਭਾਰਤ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਬੁੱਢੇ ਚਲਾਉਂਦੇ ਹਨ। ਹੈ ਨਾਂ ਮਜ਼ੇ ਦੀ ਗੱਲ। ਬੱਚੇ ਜੁਵਾਨ ਹੋ ਜਾਣ, ਵਿਆਹੇ ਜਾਣ, ਘਰ ਦੀ ਵਾਂਗ ਡੋਰ ਨੌਜਾਵਨ ਆਪ ਸੰਭਾਲ ਲੈਂਦੇ ਹਨ। ਸਿਆਣੇ ਮਾਂਪੇ ਆਪ ਹੀ ਨੌਜਵਾਨਾਂ ਨੂੰ ਅੱਗੇ ਹੋਣ ਲਈ ਪ੍ਰੇਰਤ ਕਰਦੇ ਹਨ। ਆਪ ਪਿਛੇ ਹੱਟ ਜਾਂਦੇ ਹਨ। ਘਰ ਦੀਆਂ ਚਾਬੀਆਂ ਜੁਵਾਨ ਬਹੂ-ਬੇਟੀਆ ਨੂੰ ਦੇ ਦਿੰਦੇ ਹਨ। ਕਈ ਮਾਂਪੇ ਜੇ ਆਪਣਾਂ ਹੀ ਰਾਜ ਨੌਜਾਵਨਾਂ ਸਿਰ ਵਿੱਡਣਾਂ ਚਹੁੰਦੇ ਹਨ। ਉਨਾਂ ਉਤੇ ਆਪਣੀ ਮਰਜ਼ੀ ਥੋਪਣੀ ਚਹੁੰਦੇ ਹਨ। ਫਿਰ ਬਗਾਵਤ ਸ਼ੁਰੂ ਹੋ ਜਾਂਦੀ ਹੈ। ਨੌਜਾਵਨ ਘਰ ਛੱਡ ਜਾਂਦੇ ਹਨ। ਜਾਂ ਫਿਰ ਮਾਂ-ਬਾਪ ਨੂੰ ਘਰੋਂ ਬਾਹਰ ਕਰ ਦਿੰਦੇ ਹਨ। ਸਾਰੀ ਉਮਰ ਮਨ ਦੀ ਮਰਜ਼ੀ ਨਹੀਂ ਚਲਦੀ ਹੁੰਦੀ। ਬੁੱਢੇ ਬੰਦੇ ਨੂੰ ਨਿੱਕੇ ਬੱਚੇ ਵਰਗਾ ਹੀ ਸਮਝਇਆ ਜਾਂਦਾ ਹੈ। ਦੋਂਨਾਂ ਵਿੱਚ ਹੀ ਕੰਮ ਦੀ ਸ਼ਕਤੀ ਘੱਟ ਹੁੰਦੀ ਹੈ। ਸੋਚਣ ਦੀ ਸ਼ਕਤੀ ਬੱਚੇ ਬਰਾਬਰ ਹੁੰਦੀ ਹੈ। ਬੁੱਢਾ ਬੰਦਾ ਨਿੱਕਾ ਬੱਚਾ ਸ਼ਰਾਰਤਾਂ, ਚੰਚਲਤਾ ਵੀ ਬਹੁਤ ਕਰਦੇ ਹਨ। ਬੁੱਢੇ ਤੇ ਬੱਚੇ ਸਹਾਰਾ ਭਾਲਦੇ ਹਨ। ਇਹ ਆਦਤਾਂ ਤੋਂ ਵਾਜ਼ ਨਹੀਂ ਆਉਂਦੇ। ਖਾਣ-ਪੀਣ ਦੇ ਬਹੁਤ ਸ਼ਕੀਨ ਹੁੰਦੇ ਹਨ। ਹਰ ਚੀਜ਼ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖਦੇ ਹਨ। ਇੰਨਾਂ ਦੀਆ ਹਰਕਤਾਂ ਤੋਂ ਕਈ ਬਾਰ ਨੌਜਵਾਨ ਤੰਗ ਵੀ ਆ ਜਾਂਦੇ ਹਨ। ਇਕੋ ਗੱਲ ਬਾਰ-ਬਾਰ ਦੁਹਰਾਉਣੀ ਪੈਦੀ ਹੈ। ਯਾਦ ਸ਼ਕਤੀ ਕੰਮਜ਼ੋਰ ਹੁੰਦੀ ਹੈ। ਇੰਨਾਂ ਨੂੰ ਜ਼ਬਰਦਸਤੀ ਹਰਕਤਾਂ ਤੋਂ ਹੱਟਾਉਣਾਂ ਪੈਂਦਾ ਹੈ। ਬੁੱਢੇ ਬੱਚੇ ਜਿਦੀ ਅੜੀਅਲ ਹੁੰਦੇ ਹਨ। ਆਪਣੀ ਹਰ ਗੱਲ ਮੰਨਾਉਣ ਲਈ ਜਿਦ ਕਰਦੇ ਹਨ। ਹਰ ਜਿਦ ਮੰਨੀ ਵੀ ਨਹੀਂ ਜਾ ਸਕਦੀ। ਦੱਸਿਆ ਜਾਂਦਾ ਹੈ," ਇਹ ਕੰਮ ਤੇਰੇ ਕਰਨ ਦੇ ਯੋਗ ਨਹੀ ਹਨ। "

- Get link
- X
- Other Apps
Comments
Post a Comment