ਲੋਕਾਂ ਵੱਲੋ ਮਿਲੀ ਚੁਣੌਤੀ ਕਾਮਜਾਬ ਬਣਾ ਸਕਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਸਾਡੀ ਪ੍ਰਸੰਸਾ ਕਰਨ ਵਾਲੇ ਦੋਸਤਾਂ ਨਾਲੋਂ, ਸਾਡੀ ਗਲ਼ਤੀਆਂ ਚਤਾਰਨ ਵਾਲੇ ਤੇ ਦੁਸ਼ਮਣ ਭਲੇ ਹਨ। ਅਸੀ ਉਨਾਂ ਨੂੰ ਦੁਸ਼ਮਣ ਸਮਝ ਜਾਂਦੇ ਹਾਂ। ਜਿਹੜੇ ਸਾਨੂੰ ਲਲਕਾਰਦੇ ਹਨ। ਚੁਣੌਤੀਆਂ ਚੈਲਜ਼ ਦਿੰਦੇ ਹਨ। ਤਾਂਹੀਂ ਤਾਂ ਉਹ ਸਾਡੇ ਨਾਲ ਇੱਕ ਲੜਾਈ ਖੜ੍ਹੀ ਰੱਖਦੇ ਹਨ। ਬਾਜ਼ ਵਾਂਗ ਸਾਡੇ ਉਤੇ ਟੁੱਟ ਕੇ ਪੈ ਜਾਂਦੇ ਹਨ। ਗੁਰੂ ਜੀ ਨੇ ਚੀੜੀਆਂ ਨੂੰ ਐਨੀ ਸ਼ਕਤੀ ਦਿੱਤੀ ਸੀ ਕਿ ਬਾਜ਼ ਨਾਲ ਲੜਾ ਕੇ ਚਿੜੀਆਂ ਜਿੱਤਾ ਦਿੱਤੀਆਂ ਸਨ। ਇਸ ਲਈ ਆਪ ਨੂੰ ਇੰਨਾਂ ਬਾਜ਼ਾਂ ਮੂਹਰੇ ਚਿੜੀ ਵਾਂਗ ਨਿਰਬਲ ਸਮਝ ਕੇ, ਇੰਨਾਂ ਬਾਜ਼ਾਂ ਦੇ ਮੂਹਰੇ ਦੀ ਝੁਕ ਕੇ ਚਲਦੇ ਜਾਈਏ। ਸਮਾਜ ਵਿੱਚ ਅੱਖਾਂ ਤੇ ਕੰਨ ਖੁੱਲੇ ਰੱਖੀਏ। ਸਮਾਜ ਵਿੱਚ ਬਹੁਤੇ ਸਾਡੇ ਅਲੋਚਕ ਭੰਡੀ ਕਰਨ ਵਾਲੇ ਹੁੰਦੇ ਹਨ। ਕਈ ਇਸ ਤਰਾਂ ਦੇ ਹਨ। ਲੋਕਾਂ ਰਾਹੀਂ ਵੀ ਸੁਨੇਹਾ ਸਾਡੇ ਤੱਕ ਘੱਲਦੇ ਹਨ। ਆਪ ਚੁੱਪ ਰਹਿੰਦੇ ਹਨ," ਬਈ ਸਾਨੂੰ ਕੀ? ਕੋਈ ਅੱਗ ਖਾਵੇ ਅੰਗਿਆਰ ਹੱਗੇ। " ਬਹੁਤੇ ਐਸੇ ਹੁੰਦੇ ਹਨ। ਆਪ ਨੂੰ ਧੰਨਆਢ ਸਮਝ ਕੇ, ਅੱਗਲੇ ਦੇ ਮੂੰਹ ਵਿੱਚ ਉਂਗਲਾਂ ਦੇਣ ਤੱਕ ਜਾਂਦੇ ਹਨ। ਐਸੇ ਲੋਕਾਂ ਨਾਲ ਲੜਨ ਨਾਲੋਂ, ਚੁਣੌਤੀਆਂ ਚੈਲਜ਼ ਸੁਝਾਅ ਕਬੂਲ ਕਰ ਲਈਏ। ਆਪਦੀਆ ਗੁਸਤਾਖੀਆਂ ਨੂੰ ਛੱਡਦੇ ਜਾਈਏ। ਦੁਨੀਆਂ ਉਤੇ ਨਾਂ ਹੀ ਕੋਈ ਦੁਸ਼ਮਣ ਹੈ। ਨਾਂ ਹੀ ਕੋਈ ਦੋਸਤ। ਦੋਸਤ ਬਹੁਤਿਆਂ ਦੇ ਦੁਹਾਕਿਆਂ ਦੀ ਦੋਸਤੀ ਪਿਛੋਂ ਵੀ ਦਗਾ ਦੇ ਜਾਦੇ ਹਨ। ਕੁੱਜ ਦਿਨ ਪਹਿਲਾਂ ਸਜੀਦ ਨੇ ਮੈਨੂੰ ਦੱਸਿਆ, " ਪਹਿਲੀ ਕਲਾਸ ਤੋਂ ਉਹ ਦੋਸਤ ਸਨ। ਕਾਲਜ਼ ਦੀ ਪੜ੍ਹਾਈ ਪਿਛੋਂ ਸਜੀਦ ਨੇ ਬਿਜਨਸ ਖੋਲ ਲਿਆ। ਭਰੋਸਾ ਹੋਣ ਕਰਕੇ, ਦੋਸਤ ਨੂੰ ਕੈਸ਼ੀਅਰ ਰੱਖ ਲਿਆ। ਇੱਕ ਬਾਰ ਉਹ ਬੈਂਕ ਵਿੱਚ 10 ਲੱਖ ਜਮਾਂ ਕਰਾਉਣ ਗਿਆ। ਜਿਸ ਕੁੜੀ ਨੇ ਪੈਸੇ ਜਮਾਂ ਕਿਤੇ, ਉਹ ਪੈਸੇ ਚੱਕਣੇ ਭੁਲ ਗਈ। ਦੋਸਤ ਨੇ ਪੈਸੇ ਮੁੜ ਕੇ ਆਪਣੇ ਬੈਗ ਵਿੱਚ ਪਾ ਲਏ। ਬੈਂਕ ਦੇ ਕਰਮਚਾਰੀਆਂ ਨੇ ਸਜੀਦ ਨੂੰ ਦੱਸ ਦਿੱਤਾ," ਤੇਰੇ ਦੋਸਤ ਨੇ ਪੈਸੇ ਵਾਪਸ ਪੈਗ ਵਿੱਚ ਪਾ ਲਏ ਸਨ। ਰਾਸ਼ੀ ਜਮਾਂ ਨਹੀਂ ਹੋਈ। ਮੂਵੀ ਕੈਮਰੇ ਵਿੱਚ ਸਭ ਰਿਕਾਡ ਹੈ। " ਸਜੀਦ ਨੇ ਦੋਸਤ ਨੂੰ ਸਾਰਾ ਹਾਲ ਦੱਸ ਦਿੱਤਾ। ਪਰ ਦੋਸਤ ਨਹੀਂ ਮੰਨਿਆ। ਸਜੀਦ ਨੇ ਦੋਸਤੀ ਤੋੜ ਲਈ। ਪੱਲਿਉ ਸਾਰੀ ਰਾਸ਼ੀ ਬੈਂਕ ਵਿੱਚ ਜਮਾਂ ਕਰਾ ਦਿੱਤੀ। "
ਦੁਸ਼ਮਣ ਦਾ ਨਾਂਮ ਬਦਨਾਂਮ ਹੀ ਹੈ। ਉਹ ਸਾਡੇ ਉਤੇ ਸਦਾ ਆਪਣੀ ਨਿਗਾ ਰੱਖਦੇ ਹਨ। ਅਸੀਂ ਸਦਾ ਉਸ ਦੀ ਨਿਗਰਾਨੀ ਥੱਲੇ ਰਹਿੰਦੇ ਹਾਂ। ਜਾਣੀ ਕਿ ਸਾਨੂੰ ਹੋਰ ਕੋਈ ਨੁਕਸਾਨ ਨਹੀਂ ਪਚਾ ਸਕਦਾ। ਕਈ ਬਾਰ ਇਸ ਤਰਾਂ ਵੀ ਹੁੰਦਾ ਹੈ। ਕੋਈ ਬੰਦਾ ਦੁਸ਼ਮਣ ਜਾਂ ਇਰਖਾ ਕਰਨ ਵਾਲਾ, ਦਿਲ ਦੁਖਾਉਣ ਲਈ ਸਾਨੂੰ ਲਾ ਕੇ, ਗੱਲ ਕਹਿੰਦਾ ਹੈ। ਗੱਲ ਖਾਨੇ ਸਾਹੀਂ ਥਾਂ ਬੈਠ ਜਾਵੇ ਤਾਂ ਉਸ ਵਿਚੋਂ ਸਾਨੂੰ ਸਿੱਖਿਆ ਮਿਲ ਜਾਂਦੀ ਹੈ। ਅਸੀਂ ਚੌਕੱਨੇ ਹੋ ਜਾਂਦੇ ਹਾਂ। ਚੁਣੌਤੀਆਂ ਚੈਲਜ਼ ਸਾਨੂੰ ਹਲੂਣਾਂ ਦਿੰਦੇ ਹਨ। ਗਲ਼ਤ ਰਸਤੇ ਤੋਂ ਵੀ ਰੋਕਦੇ ਹਨ। ਇਹ ਕੰਮ ਦੋਸਤ ਤਾਂ ਘੱਟ ਹੀ ਕਰਦੇ ਹਨ। ਦੋਸਤ ਮੂੰਹ ਉਤੇ ਗੱਲ ਕਹਿ ਕੇ, ਸਾਡੇ ਨੁਕਸ ਨਹੀਂ ਦਸਦੇ। ਇਹ ਕੰਮ ਦੋਸਤਾਂ ਨੂੰ ਕਰਨਾਂ ਚਾਹੀਦਾ ਹੈ। ਸ਼ਇਦ ਤਾਂ ਨਹੀਂ ਕਹਿੰਦੇ। ਕਿਤੇ ਦੋਸਤੀ ਨੂੰ ਖ਼ਤਰਾ ਨਾਂ ਖੜ੍ਹਾ ਹੋ ਜਾਵੇ। ਸਾਡੇ ਨਾਲ ਇਰਖਾ ਕਰਨ ਵਾਲੇ ਸਾਡੇ ਅਗੁਣਾਂ ਨੂੰ ਧਿਆਨ ਨਾਲ ਦੇਖਦੇ ਹਨ। ਜੇ ਅਸੀਂ ਗਲ਼ਤ ਕੰਮ ਕਰ ਰਹੇ ਹੋਈਏ। ਉਹ ਸਾਨੂੰ ਜਾਣੂ ਕਰਾਉਂਦੇ ਹਨ। ਲੋਕਾਂ ਵੱਲੋ ਮਿਲੀ ਚੁਣੌਤੀ, ਸਾਨੂੰ ਕਾਮਜਾਬ ਬਣਾ ਸਕਦੀ ਹੈ। ਆਪੇ ਹੀ ਪਰਖ ਲੈਣਾਂ। ਜੇ ਅਸੀਂ ਕਿਤੇ ਜਾਂਦੇ ਹਾਂ। ਸਾਡੇ ਵੱਲ ਲੋਕ ਦੇਖਦੇ ਹਨ। ਲੋਕਾਂ ਦੀ ਨਿਗਾ ਸਾਡੇ ਉਪਰ ਪੈਦੀ ਹੈ। ਤਾਜ਼ਗੀ ਮਹਿਸੂਸ ਹੁੰਦੀ ਹੈ। ਜੋਸ਼ ਜਿਹਾ ਆਉਂਦਾ ਹੈ। ਸਾਡਾ ਪੂਰਾ ਧਿਆਨ ਇਸੇ ਵਿੱਚ ਹੁੰਦਾ ਹੈ। ਕਿੰਨੇ ਕੁ ਲੋਕ ਦੇਖ ਰਹੇ ਹਨ। ਜਿਥੇ ਕਿਤੇ ਅਸੀ ਜਾਈਏ। ਕਈ ਵਾਰ ਸਾਨੂੰ ਜਾਨਣ ਵਾਲੇ ਲੋਕ ਹੀ ਉਥੇ ਨਹੀਂ ਹੁੰਦੇ। ਉਥੇ ਮਨ ਵੀ ਨਹੀਂ ਲੱਗਦਾ। ਜਿਉਣ ਦਾ ਅੰਨਦ ਨਹੀਂ ਆਉਂਦਾ। ਕੱਲਾ ਬੰਦਾ ਉਦਾਸ ਹੋ ਜਾਂਦਾ ਹੈ। ਮਨ ਕਿਰਕਰਾ ਹੋ ਜਾਂਦਾ ਹੈ। ਅਸੀ ਆਲਾ-ਦੁਆਲਾ ਦੇਖਦੇ ਹਾਂ। ਕੰਨ ਖੜ੍ਹੇ ਰੱਖਦੇ ਹਾਂ। ਬਈ ਸਾਡੇ ਖ਼ਿਲਾਫ ਕੋਈ ਅਵਾਜ਼ ਵੀ ਉਠਾ ਰਿਹਾ ਹੈ। ਦੇਖਣ ਵਾਲਾ ਕੁਛ ਮੂੰਹੋਂ ਜਰੂਰ ਬੋਲੇ।
ਇਸ ਲਈ ਚੰਗੇ ਕੰਮ ਕੀਤੇ ਜਾਣ। ਕੁਛ ਐਸਾ ਕੀਤਾ ਜਾਵੇ। ਕਈ ਵਾਰ ਕਮੀਆਂ ਰਹਿ ਹੀ ਜਾਂਦੀਆਂ ਹਨ। ਦੁਨੀਆਂ ਉਤੇ ਐਸੇ ਲੋਕ ਬਹੁਤ ਹਨ। ਜਿਹੜੇ ਦੂਜੇ ਦੀਆਂ ਕਮੀਆਂ ਫੜਨ ਲਈ ਤੱਤਪਰ ਰਹਿੰਦੇ ਹਨ। ਉਸ ਦੀ ਭੰਡੀ ਵੀ ਕਰਦੇ ਹਨ। ਇਸ ਚੀਜ਼ ਦਾ ਐਸੇ ਲੋਕਾਂ ਨੂੰ ਤਾ ਕੋਈ ਫੈਇਦਾ ਨਹੀਂ ਹੁੰਦਾ। ਕਮੀਆਂ ਵਾਲਾ ਬੰਦਾ ਜਰੂਰ ਆਪਣੀਆਂ ਕਮੀਆਂ ਦੂਰ ਕਰਨ ਦੀ ਕੋਸ਼ਸ਼ ਕਰਦਾ ਹੈ। ਐਸੇ ਲੋਕ ਬਿਮਾਰੀ ਸਮੇਂ ਕੌੜੀ ਦੁਵਾਈ ਵਾਂਗ ਜਰੂਰ ਲਗਦੇ ਹਨ। ਬੁਖਾਰ ਵਿੱਚ ਦੁਵਾਈ ਕੌੜੀ ਲੱਗਦੀ ਹੈ। ਠੀਕ ਹੋਣ ਪਿਛੋਂ ਅਸੀ ਉਸ ਦੁਵਾਈ ਦੀ ਪ੍ਰਸੰਸਾ ਕਰਦੇ ਹਾਂ। ਉਸ ਬਾਰੇ ਹੋਰਾਂ ਨੂੰ ਦਸਦੇ ਹਾਂ। ਜਖਮ ਉਤੇ ਮਲਮ ਲੜਦੀ ਵੀ ਹੈ। ਅਰਾਮ ਵੀ ਕਰ ਦਿੰਦੀ ਹੈ। ਟੋਏ ਪਏ ਹੋਏ ਜਖ਼ਮ ਨੂੰ ਪਹਿਲਾਂ ਦੀ ਤਰਾਂ ਕਰ ਦਿੰਦੀ ਹੈ। ਭੰਡੀ, ਨਿੰਦਿਆ ਕਰਨ ਵਾਲਿਆ ਨੂੰ ਅਸੀਂ ਆਪ ਜਾਣਦੇ ਹੁੰਦੇ ਹਾਂ। ਭੰਡੀ, ਨਿੰਦਿਆ ਉਦੋਂ ਸ਼ਰੂ ਹੁੰਦੀ ਹੈ। ਜਦੋਂ ਅਸੀਂ ਕੋਈ ਵੱਡਾ ਕੰਮ ਸ਼ੁਰੂ ਕਰਦੇ ਹਾਂ। ਆਮ ਬੰਦੇ ਤੋਂ ਐਸੇ ਲੋਕਾਂ ਨੇ ਕੀ ਲੈਣਾ ਹੈ? ਡੇਗਣਾਂ ਤਾਂ ਉਸ ਨੂੰ ਚਹੁੰਦੇ ਹਨ। ਜੋ ਉਪਰ ਉਠ ਰਿਹਾ ਹੈ। ਕਾਮਜ਼ਾਬੀ ਲਈ ਹੱਥ ਪੈਰ ਮਾਰ ਰਿਹਾ ਹੈ। ਜਿਵੇ ਮੱਛੀ ਨੂੰ ਫਸਾਉਣ ਲਈ ਬੰਦਾ ਜਾਲ ਸਿੱਟਦਾ ਹੈ। ਮੱਛੀ ਦੀ ਇਸ ਜਨਮ ਦੀ ਮੁਕਤੀ ਕਰ ਦਿੰਦਾ ਹੈ। ਉਸ ਦਾ ਪਾਪ ਆਪਣੇ ਸਿਰ ਲੈ ਲੈਂਦਾ ਹੈ। ਉਸ ਨੂੰ ਖਾ ਕੇ ਆਪ ਹੀ ਪਾਣੀ ਪੀ-ਪੀ ਕੇ ਅਫ਼ਰ ਜਾਂਦਾ ਹੈ। ਆਪਣੀ ਹਾਲਤ ਖ਼ਰਾਬ ਕਰ ਲੈਂਦਾ ਹੈ। ਅਸੀ ਗਲ਼ਤੀਆਂ ਤਾਂ ਕਰਦੇ ਹੀ ਹਾਂ। ਭੰਡੀ, ਨਿੰਦਿਆ ਕਰਨ ਵਾਲੇ ਸਾਨੂੰ ਬਹੁਤ ਪਿਆਰ ਕਰਦੇ ਹਨ। ਤਾਂਹੀ ਤਾਂ ਸਾਡੀਆਂ ਗਲ਼ਤੀਆਂ ਸਾਨੂੰ ਦੱਸਦੇ ਹਨ। ਰੱਬ ਮੁਫ਼ਤ ਦੇ ਚੌਕੀਦਾਰ ਸਾਡੇ ਦੁਆਲੇ ਖੜ੍ਹੇ ਕਰ ਦਿੰਦਾ ਹੈ। ਮਾਂਤਾ-ਪਿਤਾ ਵਾਂਗ ਜੋ ਸਾਨੂੰ ਗਲ਼ਤ ਕੰਮ ਉਕਾ ਹੀ ਨਹੀਂ ਕਰਨ ਦਿੰਦੇ। ਮੈਨੂੰ ਵੀ ਮੇਰੀ ਭੰਡੀ, ਨਿੰਦਿਆ ਕਰਨ ਵਾਲੇ ਬਹੁਤ ਸੋਹਣੇ ਲੱਗਦੇ ਹਨ। ਜਿਸ ਦਿਨ ਦੇ ਮੈਨੂੰ ਇਹ ਟੱਕਰੇ ਹਨ। ਮੇਰਾ ਮਨ ਅਡੋਲ ਹੋ ਗਿਆ ਹੈ। ਅੰਨਦ ਹੋ ਗਿਆ ਹੈ। ਜਿਉਣ ਦਾ ਮਕਸਦ ਮਿਲ ਗਿਆ ਹੈ। ਇਹ ਵੱਡੀਆਂ ਪਦਵੀਆਂ ਵਾਲੇ ਲੋਕ ਹਨ। ਬਿਲਕਲ ਕਬੀਰ ਵਾਲੇ ਹੀ ਹਨ। ਜਿੰਨਾਂ ਨੇ ਮੇਰੀ ਕਲਮ ਨੂੰ ਤਾਕਤ ਦਿੱਤੀ ਹੈ। ਕਲਮ ਤੋੜਨੀ ਚਹੁੰਦੇ ਸਨ। ਪਰ ਉਨਾਂ ਦੀ ਮਦੱਦ ਨਾਲ ਕਲਮ ਨੂੰ ਐਨੇ ਭਾਗ ਲੱਗੇ ਹਨ। ਪੂਰੀ ਦੁਨੀਆਂ ਵਿੱਚ ਲਿਖਤਾਂ ਪੜ੍ਹੀਆਂ ਜਾਂਦੀਆਂ ਹਨ। ਸੰਪਾਦਕ ਪਾਠਕਾਂ ਪਿਆਰਿਆਂ ਦੀ ਨਿਗਾ ਇਸ ਗਰੀਬ ਉਤੇ ਵੀ ਪੈ ਗਈ। ਮੇਰੀ ਭੰਡੀ, ਨਿੰਦਿਆ ਕਰਨ ਵਾਲੇ ਨੂੰ ਸੱਚ ਮੇਰੀਆਂ ਅੱਖਾਂ ਉਨਾਂ ਨੂੰ ਦੇਖ ਦੇਖ ਤ੍ਰਿਪਤ ਹੁੰਦੀਆਂ ਹਨ। ਮੈਂ ਉਨਾਂ ਨੂੰ ਬਹੁਤ ਪਿਆਰ ਕਰਦੀ ਹਾਂ। ਉਨਾਂ ਨੂੰ ਦੇਖ ਕੇ ਅੰਨਦ ਹੋ ਜਾਂਦੀ ਹਾਂ। ਜੇ ਕਿਤੇ ਇਹ ਪਿਆਰੇ ਸੋਹਣੇ ਲੋਕ ਮੈਨੂੰ ਨਾਂ ਦਿਸਣ, ਮੇਰਾ ਦਿਲ ਉਚਾਟ ਹੋ ਜਾਂਦਾ ਹੈ। ਦਿਲ ਨਹੀਂ ਲੱਗਦਾ। ਸਗੋਂ ਮੈਂ ਆਪ ਉਨਾਂ ਨੂੰ ਟੋਲਦੀ ਫਿਰਦੀ ਹਾਂ। ਉਨਾਂ ਮੂਹਰੇ ਆਪ ਹੁੰਦੀ ਹਾਂ। ਸਹਮਣੇ ਆ ਜਾਣ ਮੈਨੂੰ ਸਕੂਨ ਮਿਲ ਜਾਂਦਾ ਹੈ। ਐਸੇ ਲੋਕਾਂ ਦੀ ਨਜ਼ਰ ਪੈਂਦੇ ਹੀ ਮੇਰੇ ਮਨ ਨੂੰ ਸਕੂਨ ਮਿਲ ਜਾਂਦਾ ਹੈ। ਉਸੀ ਸਮੇਂ ਉਹ ਮੇਰੀਆ ਭੁਲਾਂ, ਗਲ਼ਤੀਆਂ ਸੁਨੇਹੇ ਮੇਰੇ ਤੱਕ ਪਹੁਚਾ ਦਿੰਦੇ ਹਨ। ਪੂਰੀ ਇਮਾਨਦਾਰੀ ਨਾਲ ਮੇਰਾ ਸਾਥ ਦਿੰਦੇ ਹਨ। ਭੰਡੀ ਕਰਕੇ ਜਦੋਂ ਸਾਡੀ ਕੋਈ ਬਦਨਾਮੀ ਕਰਦਾ ਹੈ। ਉਨੇ ਹੀ ਬਹੁਤੇ ਲੋਕ ਸਾਨੂੰ ਜਾਨਣ ਲੱਗ ਜਾਂਦੇ ਹਨ। ਸਾਡੇ ਹੋਰ ਦੋਸਤ ਬਣ ਜਾਂਦੇ ਹਨ। ਜਿੰਨਾਂ ਵਿੱਚੋਂ ਬਹੁਤੇ ਲੋਕ ਸਾਨੂੰ ਪਿਆਰ ਕਰਨ ਵਾਲੇ ਹੁੰਦੇ ਹਨ। ਜਦੋ ਸਾਡੇ ਐਬ ਹੀ ਸਾਡੇ ਮੂਹਰੇ ਨਗੋਚੀ ਲੋਕ ਰੱਖੀ ਜਾਂਦੇ ਹਨ। ਅਸੀਂ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ। ਮੇਰੇ ਵਿੱਚ ਬਹੁਤ ਮਾੜੇ ਐਬ ਹਨ। ਐਬਾਂ ਵਿੱਚ ਸ਼ਰਾਬ ਪੀਣੀ, ਨਸ਼ੇ ਖਾਣੇ, ਰੋਜ਼ੀ-ਰੋਟੀ ਕਮਾਉਣ ਲਈ ਕੰਮ ਨਾਂ ਕਰਨਾਂ, ਕਿਸੇ ਨੂੰ ਮੂੰਹ ਨਾਲ ਮੰਦਾ ਬੋਲਣਾਂ, ਮਾਰ ਕੁੱਟ ਕਰਨੀ, ਹੋਰਾਂ ਦੇ ਅਗੁਣ ਹੀ ਲੱਭੀ ਜਾਣਾਂ, ਬਗੈਰ ਵਿਆਹ ਸ਼ਾਂਦੀ ਤੇ ਵਿਆਹੇ ਹੋਣ ਤੇ ਵੀ ਹੋਰ ਔਰਤ ਮਰਦ ਹੁੰਢਾਉਣੇ, ਆਪਣੀਆਂ ਜੁੰਮੇਬਾਰੀਆਂ ਤੋਂ ਭੱਜਦੇ ਰਹਿਣਾਂ, ਮਾਪਿਆਂ ਤੇ ਹੋਰ ਵੱਡਿਆਂ ਛੋਟਿਆਂ ਦਾ ਲਿਹਾਜ਼ ਨਾਂ ਕਰਨਾ, ਗਰੀਬ ਦਾ ਹੱਕ ਖਾਂਣਾਂ। ਕਿਤੇ ਇਹ ਅਗੁਣ ਸਾਡੇ ਆਪਣੇ ਵਿੱਚ ਹੀ ਤਾਂ ਨਹੀਂ ਹਨ। ਲੋਕਾਂ ਦੇ ਅਗੁਣਾਂ ਬਾਰੇ ਉਨਾਂ ਵੱਲ ਧਿਆਨ ਨਾਂ ਹੀ ਦੇਈਏ। ਆਪਣੇ ਮਾੜੇ ਕੰਮਾਂ ਤੋਂ ਚੌਕੰਨੇ ਰਹਿੱਣ ਦੀ ਲੋੜ ਹੈ। ਸਹੀਂ ਰਸਤਾਂ ਚੁਣੀਏ। ਕਈ ਵਾਰ ਲੋਕ ਬਲਦੀ ਉਤੇ ਤੇਲ ਵੀ ਪਾਉਂਦੇ ਹਨ। ਬਣਦਾ ਕੰਮ ਵਿਗਾੜ ਵੀ ਦਿੰਦੇ ਹਨ। ਸੋਚਣਾਂ ਹੈ। ਕੀ ਅਸੀਂ ਸੱਚ ਹੀ ਗਲ਼ਤ ਕੰਮ ਕਰ ਰਹੇ ਹਾਂ? ਸਾਨੂੰ ਆਪਣੇ ਬਾਰੇ ਹੋਰਾਂ ਲੋਕਾਂ ਤੋਂ ਜ਼ਿਆਦਾ ਪਤਾ ਹੁੰਦਾ ਹੈ। ਕਈ ਬਾਰ ਜਾਣਕੇ ਹੀ ਗਲ਼ਤੀਆਂ ਕਰਦੇ ਤੁਰੇ ਜਾਂਦੇ ਹਾਂ। ਇਸ ਦਾ ਆਪ ਨੂੰ ਹੀ ਨੁਕਸਾਨ ਹੈ।
ਗਉੜੀ ॥ ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ ਨਿੰਦਾ ਜਨ ਕਉ ਖਰੀ ਪਿਆਰੀ ॥ ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥ ਨਿੰਦਾ ਹੋਇ ਤ ਬੈਕੁੰਠਿ ਜਾਈਐ ॥ ਨਾਮੁ ਪਦਾਰਥੁ ਮਨਹਿ ਬਸਾਈਐ ॥ ਰਿਦੈ ਸੁਧ ਜਉ ਨਿੰਦਾ ਹੋਇ ॥ ਹਮਰੇ ਕਪਰੇ ਨਿੰਦਕੁ ਧੋਇ ॥੧॥ ਨਿੰਦਾ ਕਰੈ ਸੁ ਹਮਰਾ ਮੀਤੁ ॥ ਨਿੰਦਕ ਮਾਹਿ ਹਮਾਰਾ ਚੀਤੁ ॥ ਨਿੰਦਕੁ ਸੋ ਜੋ ਨਿੰਦਾ ਹੋਰੈ ॥ ਹਮਰਾ ਜੀਵਨੁ ਨਿੰਦਕੁ ਲੋਰੈ ॥੨॥ ਨਿੰਦਾ ਹਮਰੀ ਪ੍ਰੇਮ ਪਿਆਰੁ ॥ ਨਿੰਦਾ ਹਮਰਾ ਕਰੈ ਉਧਾਰੁ ॥ ਜਨ ਕਬੀਰ ਕਉ ਨਿੰਦਾ ਸਾਰੁ ॥ ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥ {ਪੰਨਾ 339}
ਕਬੀਰ ਜੀ ਵੀ ਕਹਿੰਦੇ ਹਨ,"ਮੈਨੂੰ ਮੇਰੇ ਨਿੰਦਕ ਬਹੁਤ ਪਿਆਰੇ ਹਨ। ਜੇ ਉਹ ਦੁਆਲੇ ਨਹੀਂ ਹੁੰਦੇ। ਕਬੀਰ ਜੀ ਉਦਾਸ ਹੋ ਜਾਂਦੇ ਹਨ। ਮੇਰੇ ਅਗੁਣ ਲੋਕ ਜਦੋਂ ਦਸਦੇ ਹਨ। ਚੰਗਾ ਲਗਦਾ ਹੈ। ਆਪਣੇ ਅਗੁਣਾਂ ਬਾਰੇ ਆਪੇ ਆਪ ਨੂੰ ਪਤਾ ਹੀ ਨਹੀਂ ਲਗਦਾ। ਐਸੇ ਲੋਕ ਮਾਂਪਿਆ ਵਰਗੇ ਹਨ। ਜੋ ਮਾਪਿਆਂ ਵਾਂਗ ਗਲਤੀਆਂ ਦੱਸਦੇ ਹਨ। ਐਸੇ ਲੋਕਾਂ ਦੀ ਮਦਦ ਨਾਲ ਇਕ ਇਕ ਮਾੜੀ ਆਦਤ ਛੁੱਟ ਰਹੀ ਹੈ। ਮੈਨੂੰ ਸਕੂਨ ਮਿਲ ਰਿਹਾ ਹੈ। ਸਾਡੇ ਅਗੁਣ ਦੇਖਣ ਵਾਲਾ ਦੋਸਤ ਹੈ। ਭਾਵੇ ਆਪਣੇ ਜਾਣੀ ਉਹ ਸਾਡੀ ਬਦਨਾਮੀ ਕਰਦਾ ਹੈ। ਸਾਡੇ ਐਬ ਹੀ ਦਸਦਾ ਹੈ। ਐਬ ਦੱਸ ਕੇ ਸਾਡਾ ਭਲਾ ਕਰਦਾ ਹੈ। ਅੱਗੋ ਨੂੰ ਅਸੀ ਉਨਾਂ ਮਾੜੇ ਕੰਮਾਂ ਤੋਂ ਬਚ ਜਾਂਦੇ ਹਾਂ।

ਸਹੀ ਸਲਾਮਤਿ ਮਿਲਿ ਘਰਿ ਆਏ ਨਿੰਦਕ ਕੇ ਮੁਖ ਹੋਏ ਕਾਲ
॥ ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ਗੁਰ ਪ੍ਰਸਾਦਿ ਪ੍ਰਭ ਭਏ ਨਿਹਾਲ ॥੨॥੨੭॥੧੧੩॥ {ਪੰਨਾ 826-827}
ਨੁਕਤਾ ਚੀਨੀ ਕਰਾਉਣ ਵਾਲਾ ਤਾਂ ਸਫ਼ਲਤਾਂ ਦੀਆ ਬੁਲੰਦੀਆਂ ਉਤੇ ਪਹੁੰਚ ਜਾਂਦਾ ਹੈ। ਆਪਣਾਂ ਜੀਵਨ ਉਚਾ ਸੁੱਚਾ ਬਣਾਂ ਲੈਂਦਾ ਹੈ। ਆਪ ਨੂੰ ਕਾਮਜਾਬ ਬਣਾ ਲੈਦਾ ਹੈ। ਨਿਰਮਲ ਬਣ ਜਾਂਦਾ ਹੈ। ਪਰ ਭੰਡੀ ਕਰਨ ਵਾਲੇ ਨੂੰ ਨਾਂ ਤਾਂ ਲੋਕ ਪਸੰਦ ਕਰਦੇ ਹਨ। ਨਾਂ ਹੀ ਉਹ ਕੁੱਝ ਖੱਟਦਾ ਹੈ।
ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ।।ਈਹਾ ਸੁਖੁ ਨਹੀ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ ॥੧॥ ਨਿੰਦਕਿ ਅਹਿਲਾ ਜਨਮੁ ਗਵਾਇਆ ॥ ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥੧॥ ਰਹਾਉ ॥ ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ ॥ ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸੁ ਪਹਿ ਕਰੇ ਪੁਕਾਰਾ ॥੨॥ ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ ॥ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ ॥੩॥ ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ॥ ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ ॥੪॥੨॥੪੧॥ {ਪੰਨਾ 380-381}
 ਭੰਡੀ ਪ੍ਰਚਾਰ ਕਰਨ ਵਾਲਾ ਆਪਣੀ ਜਿੰਦਗੀ ਦੂਜਿਆਂ ਨੂੰ ਸੁਧਾਰਨ ਵਿੱਚ ਲਗਾ ਦਿੰਦਾ ਹੈ। ਉਸ ਨੂੰ ਗਲ਼ਤੀਆਂ ਦੀਆਂ ਗੱਲਾਂ ਦੱਸ ਦੱਸ ਕੇ, ਸੁਧਾਰ ਵੀ ਦਿੰਦਾ ਹੈ। ਆਪਣੇ ਲਈ ਕੋਈ ਸੁਧਾਰ ਨਹੀਂ ਕਰ ਸਕਦਾ। ਆਪਣੀਆਂ ਉਣਤਾਈਆਂ ਵੱਲ ਧਿਆਨ ਹੀ ਨਹੀਂ ਮਾਰਦਾ।

ਨਿੰਦਾ ਕਹਾ ਕਰਹੁ ਸੰਸਾਰਾ॥ ਨਿੰਦਕ ਕਾ ਪਰਗਟਿ ਪਾਹਾਰਾ ॥ ਨਿੰਦਕੁ ਸੋਧਿ ਸਾਧਿ ਬੀਚਾਰਿਆ ॥ ਕਹੁ ਰਵਿਦਾਸਪਾਪੀ ਨਰਕਿ ਸਿਧਾਰਿਆ ॥੪॥੨॥੧੧॥੭॥੨॥੪੯॥ ਜੋੜੁ ॥ {ਪੰਨਾ 875}
 ਜੋ ਨਿੰਦੈ ਤਿਸ ਕਾ ਪਤਨੁ ਹੋਇ ॥ ਜਿਸ ਕਉ ਰਾਖੈ ਸਿਰਜਨਹਾਰੁ ॥ ਝਖ ਮਾਰਉ ਸਗਲ ਸੰਸਾਰੁ ॥੩॥ ਪ੍ਰਭ ਅਪਨੇ ਕਾ ਭਇਆ ਬਿਸਾਸੁ ॥ ਜੀਉ ਪਿੰਡੁ ਸਭੁ ਤਿਸ ਕੀ ਰਾਸਿ ॥ ਨਾਨਕ ਕਉ ਉਪਜੀ ਪਰਤੀਤਿ ॥ ਮਨਮੁਖ ਹਾਰ ਗੁਰਮੁਖ ਸਦ ਜੀਤਿ ॥੪॥੧੬॥੧੮॥ {ਪੰਨਾ 867}
ਜੋ ਕਿਸੇ ਦੇ ਨੁਕਸ ਕੱਢ ਕੇ ਦੂਜਿਆਂ ਵਿੱਚ ਦਸਦਾ ਹੈ। ਉਹ ਆਪਣੇ ਫੈਇਦਾ ਨਹੀਂ ਸੋਚਦਾ। ਬੇਕਾਰ ਦੂਜਿਆ ਪਿਛੇ ਸਮਾਂ ਖ਼ਰਾਬ ਕਰਦਾ ਹੈ। ਦੂਜੇ ਦਾ ਜਨਮ ਜਰੂਰ ਸੁਧਾਰ ਦਿੰਦਾ ਹੈ। ਆਪਣੇ ਲਈ ਝੱਗ ਇਕਠੀ ਕਰਦਾ ਹੈ। ਜੋ ਥੋੜੇ ਸਮੇਂ ਵਿੱਚ ਹੀ ਖਤਮ ਹੋ ਜਾਂਦੀ ਹੈ। ਆਲੇ ਦੁਆਲੇ ਤੋਂ ਲਾਹੀ ਮੈਲ ਵੀ ਛੱਡ ਜਾਂਦੀ ਹੈ। ਐਸੀ ਮੈਲ ਰਗੜਿਆ ਵੀ ਦੂਰ ਨਹੀਂ ਹੁੰਦੀ। ਦਿਵਾ ਆਪ ਨੂੰ ਜਾਲ ਕੇ ਚਾਨਣ ਦਿੰਦਾ ਹੈ। ਪਰ ਆਪ ਵੀ ਜਲਦਾ ਹੈ। ਆਪਣੇ ਦੁਆਲੇ ਕਾਲਸ ਜਮਾਂ ਕਰ ਲੈਂਦਾ ਹੈ।
 

Comments

Popular Posts