ਕਿਸ ਸੇ ਕਰੂ ਪੁਕਾਰ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਲੋਕ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਕੱਲੇ ਆਪਣੇ-ਆਪ ਨਾਲ ਬੁੜ-ਬੁੜ ਕਰਦੇ ਹਨ। ਕਿਸੇ ਕੋਲ ਇੱਕ ਦੂਜੇ ਦੀ ਗੱਲ ਸੁਣਨ ਦਾ ਸਮਾਂ ਹੀ ਨਹੀਂ ਹੈ। ਹਰ ਕੋਈ ਆਪਣੀ ਗੱਲ ਸੁਣਾਉਣੀ ਚਹੁੰਦਾ ਹੈ। ਕਿਸੇ ਦੀ ਗੱਲ ਕੋਈ ਨਹੀਂ ਸੁਣਦਾ। ਜੇ ਅਗਰ ਮੈਨੂੰ ਵੀ ਕਦੇ ਲਿਖਣ ਦਾ ਮੌਕਾ ਨਾਂ ਲੱਗੇ। ਮੈਂ ਆਪ ਆਪਣੇ-ਆਪ ਨਾਲ ਗੱਲਾਂ ਕਰਨ ਲੱਗ ਜਾਂਦੀ ਹਾਂ। ਸੁਣਨ ਵਾਲਾ ਸੋਚਦਾ ਹੈ। ਇਹ ਇੰਨੇ ਜ਼ੋਰਾਂ ਸ਼ੋਰਾਂ ਉਤੇ ਕਿਸ ਨਾਲ ਗੱਲਾਂ ਕਰਨ ਲੱਗੀ ਹੈ? ਜਿਹੜੇ ਮੇਰੇ ਨਾਲ ਜਾਬ ਕਰਦੇ ਹਨ। ਉਨਾਂ ਨੂੰ ਮੇਰੀ ਆਦਤ ਦਾ ਪਤਾ ਹੈ। ਸ਼ਬਦਾ ਦਾ ਹੱੜ ਆਪੇ ਫੁਟਣ ਲੱਗ ਜਾਂਦਾ ਹੈ। ਜਦੋਂ ਗੱਲ ਬਸ ਵਿੱਚ ਨਹੀਂ ਰਹਿੰਦੀ। ਤਾਂ ਪੇਪਰ ਉਤੇ ਲਿਖਦੀ ਹਾਂ। ਜਾਂ ਲੈਪਟਾਪ ਨਜ਼ਦੀਕ ਹੋਵੇ। ਉਸ ਉਤੇ ਲਿਖਦੀ ਹਾਂ। ਜਦੋਂ ਮੈਂ ਚੁਪ-ਚਾਪ ਬੈਠ ਜਾਵਾਂ, ਤਾਂ ਮੇਰੇ ਬੱਚੇ ਮੈਨੂੰ ਮਜ਼ਾਕ ਵਿਚ ਪੁੱਛਦੇ ਹਨ," ਮੰਮੀ ਚੁਪ ਕਿਉਂ ਹੈ? ਦਿਮਾਗ ਵਿੱਚ ਕੀ ਸੋਚਦੀ ਹੈ? ਕੀ ਕਹਿੱਣਾਂ ਚਹੁੰਦੀ ਹੈ?" ਪਤੀ ਨਾਲ ਗੱਲਾਂ ਕਰਦੀ ਹਾਂ, ਤਾਂ ਉਸ ਦੇ ਵੀ ਹੋਸ਼ ਉਡ ਜਾਂਦੇ ਹਨ। ਉਸ ਦਾ ਜੁਆਬ ਹੁੰਦਾ ਹੈ, " ਤੇਰਾ ਦਿਮਾਗ ਕਿਹੜੀ ਚੀਜ਼ ਦਾ ਲੱਗਾ ਹੈ। ਇੰਨੀਆਂ ਗੱਲਾਂ ਕਿਥੋਂ ਫੁਰਦੀਆਂ ਹਨ। ਲਾ ਜਵਾਬ ਕਰ ਦਿੰਦੀ ਹੈ। ਕਿਸੇ ਨੂੰ ਬੋਲਣ ਜੋਗਾ ਨਹੀਂ ਛੱਡਦੀ। ਕਦੇ ਚੁਪ ਵੀ ਕਰ ਜਾਇਆ ਕਰ। " ਮੇਰੀ ਹੁਣ 22 ਸਾਲਾਂ ਦੀ ਹੈ। ਉਸ ਨੇ ਮੈਨੂੰ ਤਿੰਨ ਸਾਲ ਪਹਿਲਾਂ ਦੱਸਿਆ ਸੀ," ਮੰਮੀ ਜੇ ਆਪਾਂ ਆਪਣੇ ਦਿਮਾਗ ਨੂੰ ਵਰਤੀ ਜਾਈਏ। ਉਨਾਂ ਹੀ ਚੱਲੀ ਜਾਂਦਾ ਹੈ। ਇਹ ਦਿਮਾਗ ਬਹੁਤ ਵਰਤੋਂ ਵਿੱਚ ਆ ਸਕਦਾ ਹੈ। ਇਸ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਜੇ ਦਿਮਾਗ ਨੂੰ ਨਾਂ ਵਰਤੀਏ, ਸੋਚੀਏ, ਤਾਂ ਇਹ ਕੰਮ ਕਰਨਾਂ ਬੰਦ ਕਰ ਦਿੰਦਾ ਹੈ। ਯਾਦ ਸ਼ਕਤੀ ਘੱਟ ਜਾਂਦੀ ਹੈ। ਦਿਮਾਗ ਉਤੇ ਜ਼ੋਰ ਦਿੰਦੇ ਰਹਿੱਣਾਂ ਚਾਹੀਦਾ ਹੈ। "
ਕੋਈ ਕਿਸੇ ਦੀ ਸੁਣਨੀ ਨਹੀਂ ਚਹੁੰਦਾ। ਕਿਸ ਸੇ ਕਰੂ ਪੁਕਾਰ। ਸਾਰੇ ਆਪੋਂ-ਆਪਣੇ ਕੰਮ ਵਿੱਚ ਲੱਗੇ ਹੋਏ ਹਨ। ਕੋਈ ਬਗੈਰ ਮਤਲੱਬ ਤੋਂ ਕਿਸੇ ਕੋਲ ਨਹੀਂ ਰੁਕਦਾ। ਅਗਰ ਆਪ ਨੂੰ ਲੋੜ ਹੈ। ਤਾਂ ਅਗਲਾ ਆਪਣਾਂ ਮੱਤਲੱਬ ਕੱਢ ਕੇ ਰਾਸਤਾ ਨਾਪਦਾ ਹੈ। ਇੱਕ ਅਸੀਂ ਦੂਜੇ ਬੰਦੇ ਬਾਰੇ ਅੰਨਦਾਜ਼ੇ ਵੀ ਬਹੁਤ ਲਗਾਉਂਦੇ ਹਾਂ। ਗਲ਼ਤ ਸਹੀਂ ਸਬ ਤੀਰ ਤੁਕੇ ਇਸਤੇਮਾਲ ਕਰਕੇ ਦੇਖਦੇ ਹਾਂ। ਭਲਾ ਇਸ ਵਿਚੋਂ ਕੀ ਲੈਣਾ ਦੇਣਾ ਹੈ? ਸਾਨੂੰ ਦੂਜਿਆਂ ਬਾਰੇ ਕੁੱਝ ਨਵਾ ਪਤਾ ਚੱਲਣਾਂ ਚਾਹੀਦਾ ਹੈ।
ਕਈਆਂ ਨੂੰ ਆਪਣੇ ਬੱਚਿਆਂ, ਪਤੀ-ਪਤਨੀ ਨੂੰ ਗੱਲ ਪੁੱਛਣ ਦੀ ਹਿੰਮਤ ਨਹੀਂ ਹੁੰਦੀ। ਆਪ ਬੁੱਝਾਰਤਾਂ ਪਾ ਕੇ, ਆਪੇ ਬੁੱਝਦੇ ਰਹਿੰਦੇ ਹਨ। ਜਿਵੇ ਇਹ ਹੁਣ ਕਿਥੇ ਜਾ ਰਿਹਾ ਹੈ? ਕਿਥੋਂ ਆਇਆ ਹੈ? ਜਰੂਰ ਬਾਹਰ ਕੋਈ ਗੁੱਲ ਖਿਲਾਰਨ ਵਿੱਚ ਰੁਝਿਆ ਹੋਣੇ ਹਨ। ਅਗਲੇ ਦਾ ਘਰ ਲੇਟ ਆਉਣ ਦਾ ਕਾਰਨ ਆਪੇ ਬਣਾਂ ਲੈਂਦੇ ਹਨ।
ਸੀਮਾਂ ਘਰ ਦਾ ਕੰਮ ਹੀ ਮਸਾ ਸੰਭਾਲਦੀ ਸੀ। ਜਾਬ ਨਹੀਂ ਕਰਦੀ ਸੀ। ਉਸ ਦਾ ਪਤੀ ਬਾਹਰ ਜੋਬ ਕਰਦਾ ਸੀ। ਜਦੋਂ ਪਤੀ ਜਾਬ ਕਰਨ ਚਲਾ ਜਾਂਦਾ ਸੀ। ਉਹ ਘੜੀ ਦੀਆਂ ਸੂਈਆਂ ਹੀ ਦੇਖਦੀ ਰਹਿੰਦੀ ਸੀ। ਪਤੀ ਕੰਮ ਤੋਂ ਥੋੜਾ ਲੇਟ ਹੋਇਆ ਤਾਂ ਉਦੋਂ ਹੀ ਸੈਲਰ ਫੋਨ ਉਤੇ ਫੋਨ ਕਰ ਦਿੰਦੀ ਸੀ। ਹਾਲ ਚਾਲ ਪੁੱਛ ਕੇ ਫੋਨ ਰੱਖ ਦਿੰਦੀ ਸੀ। ਲੇਟ ਹੋਣ ਦਾ ਕਾਰਨ ਨਹੀਂ ਪੁੱਛਦੀ ਸੀ। ਇਹ ਵੀ ਨਹੀਂ ਪੁੱਛਦੀ ਸੀ। ਕਦੋਂ ਘਰ ਆਉਣਾਂ ਹੈ? ਘਰ ਵੜਦੇ ਪਤੀ ਦਾ ਚੇਹਰਾ ਦੇਖ ਕੇ ਸੋਚਾਂ ਵਿੱਚ ਪੈ ਜਾਂਦੀ ਸੀ। ਇਹ ਘਰ ਲੇਟ ਕਿਉਂ ਆਇਆ? ਕਿਥੇ ਗਿਆ ਹੋਵੇਗਾ? ਕੱਪੜਿਆਂ ਵਿੱਚ ਵੱਟ ਪਏ ਦੇਖ ਕੇ, ਸੋਚਦੀ ਸੀ, " ਇਹ ਤਾਂ ਇਸ ਤਰਾਂ ਲੱਗਦਾ ਹੈ। ਜਿਵੇ ਲਿਟ ਕੇ, ਸੌਂ ਕੇ ਆਇਆ ਹੋਵੇ। ਹੋ ਸਕਦਾ ਹੈ। ਕੰਮ ਉਤੇ ਹੀ ਜ਼ਿਆਦਾ ਕੰਮ
ਹੋਣ ਦੀ ਵਜਾਂ ਨਾਲ ਰਹਿ ਪਿਆ ਹੋਵੇ। ਕੀ ਹਰ ਰੋਜ਼ ਹੀ ਕੰਮ ਜ਼ਿਆਦਾ ਹੁੰਦਾ ਹੈ? ਕੀ ਪਤਾ ਕੰਮ ਉਤੇ ਗਿਆ ਵੀ ਹੈ? ਜਾਂ ਕਿਸੇ ਗਰਲ ਫਰੈਡ ਨੂੰ ਮਿਲ ਕੇ ਆ ਗਿਆ। ਅੱਜ ਕੱਲ ਕੀ ਪਤਾ ਲੱਗਦਾ ਹੈ? ਬੰਦੇ ਦਾ ਮਨ ਬਦਲਦਾ ਰਹਿੰਦਾ ਹੈ। ਕੱਪੜਿਆਂ ਵਾਂਗ ਤਾਂ ਬੰਦੇ ਸਾਥੀ ਬਦਲਦੇ ਹਨ। " ਉਹ ਫਿਰ ਪਤੀ ਤੋਂ ਪੁੱਛਦੀ ਹੈ, " ਖਾਣਾਂ ਖਾ ਲਵੋਂ। ਮੈਂ ਵੀ ਭੋਜਨ ਖਾਂਣਾਂ ਹੈ। ਆਪ ਜੀ ਦੀ ਹੀ ਉਡੀਕ ਕਰਦੀ ਸੀ। " ਸੀਮਾਂ ਦਾ ਪਤੀ ਦੱਸਦਾ ਹੈ, " ਮੈਂ ਬਾਹਰ ਬੋਸ ਨਾਲ ਖਾਂਣਾਂ ਖਾਣ ਗਿਆ ਸੀ। ਹੋਟਲ ਵਿੱਚ ਮਿੰਟਗ ਸੀ। ਉਥੇ ਹੀ ਖਾਂਣਾਂ ਖਾ ਲਿਆ ਸੀ। ਕਹੇ ਤਾਂ ਮੈਂ ਤੇਰੇ ਕੋਲ ਬੈਠ ਜਾਂਦਾ ਹਾਂ। " ਸੀਮਾਂ ਬਗੈਰ ਜੁਆਬ ਦਿੱਤੇ। ਰੋਟੀ ਖਾਂਣ ਤੋਂ ਬਗੈਰ ਹੀ ਸੌਣ ਲਈ ਚਲੀ ਗਈ। ਬਿਸਤਰ ਉਤੇ ਪਈ ਸੋਚ ਰਹੀ ਹੈ, " ਉਹ ਕਿੰਨਾਂ ਸਾਊ, ਸਰੀਫ਼ ਬਣਦਾ ਹੈ? ਮੇਰਾ ਸ਼ੱਕ ਠੀਕ ਨਿੱਕਲਿਆ। ਇਹ ਤਾਂ ਹੁਣ ਬਾਹਰ ਕਿਸੇ ਸਹੇਲੀ ਨਾਲ ਡਿਨਰ ਕਰਕੇ ਆਇਆ ਹੈ। ਅੱਜ ਤੋਂ ਉਹੀ ਇਸ ਨੂੰ ਬਾਹਰ ਖਲਾਇਆ ਕਰੇਗੀ। ਹਰ ਕੋਈ ਮੇਰੇ ਵਰਗੀ ਨਹੀਂ, ਰੋਟੀਆਂ ਪਕਾਉਣ ਨੂੰ ਹੱਥ ਫੂਕੇ। ਡੱਬੇ ਵਿੱਚ ਖਾਂਣਾਂ ਬੰਦ ਕਰਕੇ ਦੇਣ ਦੀ ਕੀ ਲੋੜ ਹੈ? ਜਦੋਂ ਉਵੇਂ ਹੀ ਵਾਪਸ ਖਾਂਣਾਂ ਲੈ ਕੇ ਆਉਣਾਂ ਹੈ। " ਅਗਲੇ ਹਫ਼ਤੇ ਉਸ ਦੇ ਪਤੀ ਦੇ ਬੋਸ ਦੇ ਘਰ ਪਾਰਟੀ ਸੀ। ਉਹ ਪਾਰਟੀ ਉਤੇ ਗਏ। ਸੀਮਾਂ ਦੇ ਪਤੀ ਦੇ ਬੋਸ ਨੇ ਦੱਸਿਆ, " ਮੈਂ ਬਹੁਤ ਖੁਸ਼ ਹਾਂ। ਸਾਨੂੰ ਜ਼ਿਆਦਾ ਕੰਮ ਕਰਨ ਦੀ ਵਜ਼ਾਂ ਕਰਕੇ ਬਹੁਤ ਬੱਚਤ ਹੋਈ ਹੈ। ਤਾਂਹੀ ਬਾਹਰ ਹੀ ਡਿਨਰ ਕਰਦੇ ਰਹੇ ਹਾਂ। ਅੱਜ ਦੀ ਪਾਰਟੀ ਇਸੇ ਖੁਸ਼ੀ ਵਿੱਚ ਰੱਖੀ ਹੈ। " ਸੀਮਾਂ ਦਾ ਪਾਰਟੀ ਵਿੱਚ ਜੀਅ ਨਹੀਂ ਲੱਗ ਰਿਹਾ ਸੀ। ਉਹ ਆਪਣੇ ਆਪ ਨੂੰ ਕੋਸ ਰਹੀ ਸੀ। ਉਹ ਕਿੰਨਾਂ ਗਲ਼ਤ ਸੋਚਦੀ ਹੈ। ਵਿਚੋਂ ਕੋਈ ਗੱਲ ਤਾਂ ਨਿੱਕਲੀ ਨਹੀ। ਫਿਰ ਉਸ ਨੇ ਆਪਣਾਂ ਦਿਮਾਗ ਸੋਚਾਂ ਵਿਚੋਂ ਕੱਢ ਕੇ ਪਾਰਟੀ ਵਿੱਚ ਲਿਆਦਾ। ਪਾਰਟੀ ਵਿੱਚ ਸਾਰੇ ਹੱਸ ਰਹੇ ਸਨ। ਖਾ-ਪੀ ਰਹੇ ਸਨ। ਮਿਊਜ਼ਕ ਸੁਣ ਰਹੇ ਸਨ। ਸੀਮਾਂ ਕੋਸ਼ਸ਼ ਕਰਨ ਦੇ ਬਾਵਜ਼ੂਦ ਵੀ ਗੁੰਮਸੁਮ ਹੋਈ ਅੱਖਾਂ ਗੱਡੀ ਆਪਣੇ ਪਤੀ ਵੱਲ ਦੇਖ ਰਹੀ ਸੀ। ਉਹ ਕਿਧਰ ਦੇਖਦਾ ਹੈ? ਕੀ ਗੱਲਾਂ ਕਰਦਾ ਹੈ? ਪਤੀ ਦੇ ਹੱਸਣ ਦੀ ਵਜ਼ਾ ਕੀ ਹੈ? ਉਸ ਦਾ ਪਤੀ ਮਸਤ ਹੋ ਕੇ ਪਾਰਟੀ ਦਾ ਅੰਨਦ ਮਾਣ ਰਿਹਾ ਸੀ।

Comments
Post a Comment