Satwinder Kaur Satti
ਮੁਜ਼ਲੂਮਾਂ, ਗਰੀਬਾਂ, ਕਮਜ਼ੋਰਾਂ ਦੇ ਰਾਖੇ ਆਪ ਗੁੰਮਰਾਹ
ਬ੍ਰਹਿਮ ਗਿਆਨੀ ਕਹਾਏ ਭਾਵੇਂ ਤੀਵੀਂਆਂ ਠੱਗਦਾ।

ਲੇਖਕ: ਸਤਵਿੰਦਰ ਕੌਰ ਸੱਤੀ (ਕੈਲਗਰੀ)
ਸਾਰਾਂ ਪੰਜਾਬ ਜਾਂਦਾ ਹੈ ਸਾਧ ਬਣਦਾ।
ਹਰ ਨਵਾ ਮੁੰਡਾ ਉਠ ਸਾਧ ਹੈ ਬੱਣਦਾ।
...ਮੇਹਨਤ ਕਰਨ ਨੂੰ ਜੀਅ ਨਹੀਂ ਕਰਦਾ।
ਅੱਜ ਕੱਲ ਰੁਜ਼ਗਾਰ ਵੀ ਨਹੀਂ ਲੱਭਦਾ।
ਸਾਧਾਂ ਦੀ ਜੈ-ਜੈ ਕਾਰ ਹੈ ਜੱਗ ਕਰਦਾ।
ਮਜ਼ਦੂਰ ਗੋਲਕਾਂ ਮਾਇਆਂ ਨਾਲ ਭਰਦਾ।
ਸਾਧਾਂ ਨੂੰ ਫੋਰਨ ਦਾ ਵਿਜ਼ਾਂ ਛੇਤੀ ਲੱਗਦਾ।
ਕਨੇਡਾ ਆਂ ਮਾਇਆਂ ਦੀਆਂ ਪੱਡਾਂ ਬੰਨਦਾ।
ਕਮੇਟੀਆਂ ਨੂੰ ਲਾਟਰੀ ਦਾ ਟਿਕਟ ਲੱਗਦਾ।
ਇੱਕ ਬੀਬੀ ਤੋਂ ਦੂਜੀ ਤੀਜੀ ਨੂੰ ਪੱਤਾਂ ਲੱਗਦਾ।
ਨੀ ਕੁੜੀਓ ਸਾਧ ਕਰਨੀ ਵਾਲਾਂ ਬਾਬਾ ਲੱਗਦਾ।
ਹੋਜੋ ਇੱਕਠੀਆਂ ਅੱਧੀ ਰਾਤ ਨੂੰ ਦਿਵਾਨ ਲੱਗਦਾ।
ਪਤੀ ਜੀ ਵਿਚਾਰਾਂ ਮੰਜੇ ਉਤੇ ਹੈ ਪਾਸੇ ਮਾਰਦਾ।
3:40 ਵਜੇ ਤੜਕੇ ਬੀਬੀਆਂ ਇੱਕਠੀਆਂ ਕਰਦਾ।ਸਾਧ ਬੀਬੀਆਂ ਨਾਲ ਬੈਠ ਸੁਖਮਣੀ ਸਾਹਿਬ ਪੜ੍ਹਦਾ।
ਬੀਬੀਆਂ ਦੀ ਚਾਲੀ ਮੁਕਿਤਆਂ ਵਾਂਗ ਮੁਕਤੀ ਕਰਦਾ।
ਆਪਣੀ ਧੀ ਪਤਨੀ ਦਾ ਫਿ਼ਕਰ ਭੋਰਾ ਨਾਂ ਕਰਦਾ।
ਅਵਾਰਾ ਮਹਾਤਮਾਂ ਬੁੱਧ ਵਾਂਗ ਘਰ ਨਹੀਂ ਵੜਦਾ।
ਜਿਹੜੀ ਤੇ ਆ ਜੇ ਦਿਲ ਪਿਛਲੇ ਅੰਦਰ ਰੱਖਦਾ।
ਚਿੱਟੇ ਦਿਨ ਚੜ੍ਹੇ ਬਾਬਾ ਅਰਾਮ ਮੌਜ਼ ਹੈ ਕਰਦਾ।
ਬ੍ਰਹਿਮ ਗਿਆਨੀ ਕਹਾਏ ਭਾਵੇਂ ਤੀਵੀਂਆਂ ਠੱਗਦਾ।
ਤਪਲੇ ਚੰਮਟੇ ਖੜਕਾਂ ਸਾਧ ਪਖੰਡ ਬੜੇ ਕਰਦਾ।
ਸਾਧ ਕਹੇ ਸਿਮਰਨ ਜਿਹੜਾਂ ਅੱਖਾਂ ਬੰਦ ਕਰਦਾ।
ਉਸੇ ਦਾ ਬੀਬੀਉ ਦਸਵਾਂ ਦਿਵਾਰ ਝੱਟ ਖੁੱਲਦਾ।
ਸੱਤੀ ਕਹੇ ਝੱਲਕਾਂਰਿਆਂ ਤੋਂ ਅੱਗੇ ਨਹੀ ਦਿਸਦਾ।
ਲਾਲ ਹਰੇ ਪੀਲੇ ਰੰਗਾਂ ਦਾ ਚੱਕਰ ਹੀ ਹੈ ਦਿਸਦਾ।
ਮਨਾਂ ਐਸਿਆਂ ਚੱਕਰਾਂ ਤੋਂ ਬੱਚ ਜੇ ਬੱਚ ਸਰਦਾ।
ਸਾਧਾਂ ਦੀਆਂ ਚਾਲਾਂ ਕੋਲੋਂ ਸਤਵਿੰਦਰ ਤੂੰ ਬੱਚਜਾਂ।
ਸ੍ਰੀ ਗੁਰੂ ਗ੍ਰੰਥਿ ਕਹੇ, ਜਿਹੜਾਂ ਘਰ-ਬਾਰ ਛੱਡਦਾ।
ਉਹ ਪਖੰਡੀ ਹੈ, ਉਹ ਨਹੀਂ ਮੇਰਾ ਸਿੱਖ ਲੱਗਦਾ।
ਘਰ ਬਹਿ ਕੇ ਜਿਹੜਾਂ ਕਿਰਤ ਕੰਮਾਈ ਕਰਦਾ।
ਉਸੇ ਦੀ ਗੁਰੂ ਮਾਹਾਰਾਜ ਬਾਂਹ ਲੋਕੋਂ ਫੱੜਦਾ।

Comments

Popular Posts