ਵੱਹੁਟੀ ਦਾ ਸੌਹੁਰਾ ਘਰ ਪਰਿਵਾਰ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਕੁੜੀ ਪੇਕੇ ਘਰ ਹੁੰਦੀ ਹੈ। ਬਹੁਤੇ ਮਾਂ ਬਾਪ ਨੂੰ ਆਪਣੀ ਧੀ ਵਿੱਚ ਘੱਟ ਹੀ ਨੁਕਸ ਦਿਸਦੇ ਹਨ। ਉਸ ਦਾ ਕੋਈ ਕੰਮ ਗ਼ਲਤ ਨਹੀਂ ਲੱਗਦਾ। ਕਿੰਨੇ ਕੁ ਕੰਮ ਆਪਦੀ ਧੀ ਨੂੰ ਆਉਂਦੇ ਹਨ? ਕਦੇ ਨਹੀਂ ਦੇਖਦੇ ਸੋਚਦੇ। ਬੱਚੀ ਕਹਿਕੇ ਟਾਲ ਦਿੱਤਾ ਜਾਂਦਾ ਹੈ। ਉਸੇ ਘਰ ਵਿੱਚ ਜਦੋ ਘਰ ਬਹੂ ਆਉਂਦੀ ਹੈ। ਉਸ ਦੇ ਹਰ ਕੰਮ ਨੂੰ ਦੇਖਿਆ ਪਰਖਿਆ ਜਾਂਦਾ ਹੈ। ਜੇ ਕਿਸੇ ਕੰਮ ਵਿੱਚ ਉਸ ਤੋਂ ਕਸਰ ਰਹਿ ਜਾਂਦੀ ਹੈ। ਉਸ ਕੰਮ ਨੂੰ ਰਲ-ਮਿਲ ਕੇ ਠੀਕ ਕਰ ਲਿਆ ਜਾਵੇ। ਅੱਗੇ ਲਈ ਕੰਮ ਸਿਖਾ ਦਿੱਤਾ ਜਾਵੇ। ਕਈ ਪਰਿਵਾਰ ਇਸ ਤੋਂ ਉਲਟ ਕਰਦੇ ਹਨ। ਬਹੂ ਨੂੰ ਚੰਗਾ ਭੰਡਿਆਂ ਜਾਂਦਾ ਹੈ।
ਜਦੋਂ ਕੋਈ ਕੁੜੀ ਸੌਹੁਰੇ ਘਰ ਆਉਂਦੀ ਹੈ। ਉਸ ਲਈ ਘਰ ਪਰਿਵਾਰ ਸਭ ਨਵਾਂ ਹੁੰਦਾ ਹੈ। ਪਰਿਵਾਰ ਨੂੰ ਸਮਝਣਾਂ, ਉਸ ਮੁਤਾਬਕ ਚਲਣਾਂ ਬਹੁਤ ਔਖਾ ਹੈ। ਜਿਹੜੇ ਮਾਂਪੇ ਧੀਆਂ ਲਾਡਲੀਆਂ ਰੱਖਦੇ ਹਨ। ਉਨਾਂ ਲਈ ਸੌਹੁਰੇ ਪਰਿਵਾਰ ਵਿੱਚ ਨਾਲ ਰਹਿੱਣਾਂ ਬਹੁਤਾ ਔਖਾ ਹੁੰਦਾ ਹੈ। ਕਈ ਤਾਂ ਤੀਜੇ ਦਿਨ ਝੋਲਾ ਚੱਕ ਕੇ ਪੇਕੀਂ ਰੁਸ ਕੇ ਗਈਆਂ ਰਹਿੰਦੀਆਂ ਹਨ। ਪਰ ਜਿਹੜੀਆ ਕੁੜੀਆਂ ਆਮ ਸਾਧਰਨ ਪਰਿਵਾਰ ਵਿਚੋਂ ਪਲ ਕੇ ਆਉਂਦੀਆਂ ਹਨ। ਦੁੱਖ ਮਸੀਬਤਾਂ ਵਿੱਚੋ ਗੁਜ਼ਰ ਕੇ ਆਉਂਦੀਆਂ ਹਨ। ਉਹ ਸੌਹੁਰੇ ਪਰਿਵਾਰ ਵਿੱਚ ਵੀ ਹਰ ਮਸੀਬਤ ਨਾਲ ਟੱਕਰ ਲੈ ਲੈਂਦੀਆਂ ਹਨ। ਭਾਵੇ ਇਹ ਮਸੀਬਤਾਂ ਸੱਸ, ਨੱਣਦ, ਪਤੀ ਨੇ ਹੀ ਖੜ੍ਹੀਆਂ ਕੀਤੀ ਹੋਣ। ਸਭ ਸਹਿ ਜਾਂਦੀਆ ਹਨ। ਉਹ ਸੌਹਰੇ ਪਰਿਵਾਰ ਵਿੱਚ ਇੱਕ ਮਿੱਕ ਹੋ ਜਾਂਦੀਆਂ ਹਨ। ਮਨ ਲਾ ਕੇ ਰਹਿੰਦੀਆਂ ਹਨ। ਜੀਅ ਲਗਾ ਕੇ ਘਰ ਅੱਗੇ ਤੋਰ ਦੀਆਂ ਹਨ। ਆਪਣਾਂ ਘਰ ਸਮਝ ਕੇ ਘਰ ਦੀ ਸਭਾਲ ਕਰਦੀਆਂ ਹਨ। ਪਰਿਵਾਰ ਦੇ ਜੀਆਂ ਵਿੱਚ ਰਲ-ਮਿਲ ਜਾਂਦੀਆਂ ਹਨ। ਅਗਰ ਸੌਹੁਰੇ ਪਰਿਵਾਰ ਵਿੱਚ ਬਰਾਬਰ ਦੀ ਨੱਣਦ ਹੋਵੇ। ਦੋਂਨੇ ਨਣਦ ਭਰਜਾਈ ਸਹੇਲੀਆਂ ਬਣ ਜਾਂਦੀਆਂ ਹਨ। ਸਮਾਂ ਚੰਗਾ ਲੰਘਣ ਲੱਗ ਜਾਂਦਾ ਹੈ। ਦੋਂਨੇ ਮਿਲ ਕੇ ਗੱਲਾਂ ਬਾਤਾਂ ਕਰਦੀਆ ਛੋਟੇ-ਛੋਟੇ ਕੰਮ ਕਰਦੀਆਂ ਹਨ। ਹੱਸਦੀਆਂ ਖੇਡਦੀਆਂ ਹਨ। ਸਿਆਣੀ ਸੱਸ ਵੀ ਘਰ ਨੂੰ ਪਹਿਲਾਂ ਦੀ ਤਰਾਂ ਚਲਾਉਣ ਲਈ ਪੂਰੀ ਸਿਆਣਪ ਤੋਂ ਕੰਮ ਲੈਂਦੀ ਹੈ। ਬਹੂ ਦੇ ਵਿੱਚ ਨੁਕਸ ਹੁੰਦੇ ਹੋਏ ਵੀ ਆਪੇ ਠੀਕ ਕਰਦੀ ਰਹਿੰਦੀ ਹੈ। ਕਿਸੇ ਭੁੱਲ ਨੂੰ ਚਿਤਾਰਦੀ ਨਹੀਂ। ਜਿਥੇ ਪਿਆਰ ਹੁੰਦਾ ਹੈ। ਜਿੱਤ ਉਥੇ ਹੀ ਹੁੰਦੀ ਹੈ। ਇੱਕ ਦੂਜੇ ਤੋਂ ਵੱਧ ਆਪ ਨੂੰ ਤਕੜੇ ਸਾਬਤ ਕਰਕੇ ਨਾਂ ਹੀ ਰਿਸ਼ਤੇ ਨਿਭਦੇ ਹਨ। ਰੱਸੇ ਦੇ ਦੋਂਨਾਂ ਪਾਸਿਆਂ ਦੇ ਖਿਚਣ ਵਾਂਗ, ਰਿਸ਼ਤੇ ਟੁੱਟ ਜਾਂਦੇ ਹਨ। ਮਨ ਦੁੱਖਦੇ ਹਨ। ਸਾਰੀ ਉਮਰ ਕਲਪਦੇ ਹਨ। ਪਛਤਾਉਣ ਨਾਲ ਵੀ ਗੰਢ ਨਹੀਂ ਲੱਗਦੀ।
ਸਮਾਜ ਦੇ ਲੋਕ ਗੀਤਾ ਨੇ ਬਹੂ, ਸੱਸ, ਨੱਣਦ ਦਾ ਰਿਸ਼ਤਾ ਅਜੀਬ ਜਿਹਾ ਬਣਾ ਕੇ ਰੱਖ ਦਿੱਤਾ ਹੈ। ਇਸ ਤਰਾਂ ਲੱਗਦਾ ਹੈ। ਜਿਵੇ ਸੱਸ, ਨੱਣਦ, ਬਹੂ ਭੂਤਾਂ ਚੜੇਲਾਂ ਹੋਣ। ਇੱਕ ਦੂਜੀ ਦੇ ਖਿਲਫ਼ ਐਸੀਆਂ ਲੋਕ ਬੋਲੀਆ ਬਣਾਈਆਂ ਹਨ। ਗੀਤ ਲੋਕ ਬੋਲੀਆਂ ਵਿੱਚੋਂ ਅਜਿਹਾ ਗਲ਼ਤ ਸੁਨੇਹਾ ਮਿਲਦਾ ਹੈ। ਦਿਮਾਗ ਵਿੱਚ ਬੈਠ ਜਾਂਦਾ ਹੈ। ਸੱਸ, ਨੱਣਦ ਉਸ ਉਤੇ ਹਮਲਾ ਕਰਨ ਹੀ ਵਾਲੀਆਂ ਹਨ। ਵਿਆਹ ਤੋਂ ਪਹਿਲਾਂ ਹੀ ਕੁੜੀ ਡਰ ਜਾਂਦੀ ਹੈ। ਸਹੁਰੇ ਘਰ ਦੇ ਖਿਲਾਫ਼ ਤਣ ਜਾਂਦੀ ਹੈ। ਮੁਕਾਬਲੇ ਲਈ ਤਿਆਰ ਹੋ ਜਾਂਦੀ ਹੈ। ਕਈ ਬਾਰ ਤਾ ਛੋਟੀ ਗੱਲ ਨੂੰ ਸੱਸ, ਨਣਦ, ਬਹੂ ਇਸ ਤਰਾਂ ਸੋਚਦੀਆਂ ਹਨ। ਕਿ ਲੋਕ ਬੋਲੀਆਂ ਵਾਲੀ ਕਸਰ ਪੂਰੀ ਕਰ ਹੀ ਦੇਈਏ। ਕੋਈ ਇੱਕ ਦੂਜੀ ਤੋਂ ਘੱਟ ਨਹੀਂ ਕਹਾਉਂਦੀ। ਪੂਰਾ ਤਾਣ ਲੱਗਾ ਹੁੰਦਾ ਹੈ। ਇੱਕ ਦੂਜੀ ਨੂੰ ਚੰਗੀ ਤਰਾਂ ਨੀਚਾ ਦਿਖਾਇਆ ਜਾਵੇ। ਐਸਾ ਨਾਂ ਹੋਵੇ ਦੂਜੀ ਜਿੱਤ ਜਾਵੇ। ਪਹਿਲਾਂ ਸੱਸ, ਨੱਣਦ ਆਪਣਾ ਰੋਹਬ ਜ਼ੋਰ ਬਹੂ ਉਤੇ ਅਜ਼ਮਾਉਂਦੀਆਂ ਹਨ। ਅਗਰ ਨੱਣਦਾਂ ਵਿਆਹੀਆਂ ਹੋਈਆਂ ਹਨ। ਕਈ ਬਾਰ ਭਰਜਾਈ ਨਾਲ ਰਲ ਕੇ ਬੈਠਣ ਦੀ ਥਾਂ, ਉਸ ਉਤੇ ਠਾਣੇਦਾਰ ਬਣ ਕੇ ਬੈਠ ਜਾਂਦੀਆਂ ਹਨ। ਐਸੀਆਂ ਨੱਣਦਾ ਦਾ ਆਪਣਾਂ ਕੋਈ ਕਸੂਰ ਨਹੀਂ ਹੁੰਦਾ ਹੈ। ਇਹ ਵੀ ਹੋ ਸਕਦਾ ਹੈ। ਉਹ ਆਪਣੇ ਨਾਲ ਸੌਹਰੇ ਘਰ ਹੋ ਰਹੀ ਵਧੀਕੀ ਦਾ ਬਦਲਾ ਭਾਬੀ ਨੂੰ ਤੱਤੀਆਂ ਗੱਲਾਂ ਕਹਿ ਕੇ ਲੈਣਾਂ ਚਹੁੰਦੀਆਂ ਹਨ। ਉਹ ਤਾਂ ਸਭ ਜਾਣਦੇ ਹਨ। ਪਿੱਠ ਪਿਛੇ ਠਾਣੇਦਾਰ ਦਾ ਕੀ ਆਦਰ ਕੀਤਾ ਜਾਂਦਾ ਹੈ। ਸਾਰੇ ਦਿਨ ਤਾਂ ਬਰਾਬਰ ਨਹੀਂ ਰਹਿੰਦੇ। ਇੱਕ ਐਸਾ ਦਿਨ ਆਉਂਦਾ ਹੈ। ਨਵੀਂ ਬਹੂ ਦੋ ਕੁ ਬੱਚੇ ਹੁੰਦੇ ਹੀ ਘਰ ਪਰਵਾਰ ਵਾਲੀ ਬਣ ਜਾਂਦੀ ਹੈ। ਆਪਣੀ ਤੇ ਆਪਣਿਆਂ ਬੱਚਿਆਂ ਦੀ ਰਾਖੀ ਕਰਨੀ ਤਾਂ ਜਾਨਵਰ ਵੀ ਜਾਣਦੇ ਹਨ। ਬਹੁਤੀਆ ਕੁੜੀਆਂ ਸ਼ੁਰੂ ਤੋਂ ਹੀ ਘਰ ਨੂੰ ਸੰਭਾਂਲਣ ਲੱਗ ਜਾਂਦੀਆ ਹਨ। ਕਈਆਂ ਨੂੰ ਪੰਜ ਕੁ ਸਾਲਾਂ ਪੈਰ ਜੰਮਣਉਣ ਨੂੰ ਲੱਗਦੇ ਹਨ। ਇਕ ਤਾਂ ਵਿਆਹ ਦੇ ਪਹਿਲੇ ਸਾਲ ਬਚਪਨਾ ਹੁੰਦਾ ਹੈ। ਦੁਨੀਆਂ ਦਾਰੀ ਦੀ ਸੂਜ ਨਹੀਂ ਹੁੰਦੀ। ਹੋਲੀ ਹੋਲੀ ਆਪਣੀਆ ਜੁੰਮੇਬਾਰੀਆ ਦਾ ਪਤਾ ਲੱਗ ਜਾਂਦਾ ਹੈ। ਉਪਰਾ ਘਰ ਆਪਣਾਂ ਲੱਗਦਾ ਹੈ। ਮੇਰੇ ਗੁਆਂਢ ਦੀ ਗੱਲ ਹੈ। ਤਿੰਨ ਭੈਣਾਂ ਦਾ ਇਕੋਂ ਭਰਾ ਸੀ। ਪੁੱਤਰ ਦੇ ਵਿਆਹ ਤੋਂ ਪਹਿਲਾਂ ਉਸ ਦੀ ਮੰਮੀ ਹੀ ਰਸੋਈ ਘਰ ਦਾ ਕੰਮ ਕਰਦੀ ਸੀ। ਛੋਟੀ ਭੈਣ ਕਾਲਜ਼ ਜਾਂਦੀ ਸੀ। ਉਹ ਪੜ੍ਹਾਈ ਕਰਦੀ ਸੀ। ਕੰਮ ਕੋਈ ਆਉਂਦਾ ਨਹੀ ਸੀ। ਪੁੱਤਰ ਦਾ ਵਿਆਹ ਹੁੰਦੇ ਹੀ ਮਾਂ ਨੇ ਘਰ ਦਾ ਕੰਮ ਛੱਡ ਦਿੱਤਾ। ਵੱਹੁਟੀ ਲਈ ਨਵਾ ਘਰ ਸੀ। ਛੋਟੀ ਨੱਣਦ ਦਾ ਉਮਰ ਵਿੱਚ ਉਸ ਨਾਲੋਂ ਥੋੜਾ ਹੀ ਫ਼ਰਕ ਸੀ। ਦੋਂਨੇ ਘੁਲ-ਮਿਲ ਗਈਆ ਸਨ। ਬਹੂ ਇੱਕਲੀ ਘਰ ਦਾ ਕੰਮ ਕਰਨ ਦੀ ਪੂਰੀ ਕੋਸ਼ਸ਼ ਕਰਦੀ। ਬਾਹਰ ਬੈਂਕ ਵਿੱਚ ਜਾਬ ਵੀ ਕਰਦੀ ਸੀ। ਵਿਆਹੀਆਂ ਹੋਈਆਂ, ਜਦੋਂ ਵੱਡੀਆਂ ਦੋਂਨੇ ਨੱਣਦਾ ਆਉਂਦੀਆਂ। ਭਾਬੀ ਨੂੰ ਠੋਰੇ ਲਗਾਉਂਦੀਆਂ। ਮਾਂਵਾਂ-ਧੀਆਂ ਸਭ ਰਲ ਬੈਠ ਕੇ, ਗੱਪਾ ਮਾਰਦੀਆਂ। ਭਰਜਾਈ ਘਰ ਦਾ ਕੰਮ ਕਰਦੀ ਰਹਿੰਦੀ। ਖਾਂਣਾਂ ਖਾ ਕੇ, ਬਣੇ ਖਾਣੇ ਵਿੱਚ ਨੁਕਸ ਕੱਢਦੀਆਂ। ਉਸ ਨੂੰ ਕੱਪੜੇ ਪਾਉਣ ਦੇ ਢੰਗ ਸਮਝਾਉਂਦੀਆਂ। ਸੌਹੁਰੇ ਜਾਣ ਲੱਗੀਆਂ, ਉਸ ਦੀਆਂ ਕੀਮਤੀ ਚੀਜ਼ਾਂ, ਮਨ ਪਸੰਦ ਸੂਟ ਨਾਲ ਹੀ ਲੈ ਜਾਂਦੀਆਂ। ਆਪਣੇ ਭਰਾ ਨੂੰ ਪਤਾ ਨਹੀਂ ਕੀ ਕਹਿੰਦੀਆਂ? ਹਰ ਦਿਨ ਘਰ ਵਿੱਚ ਧੂਤਕੜਾ ਪਿਆ ਰਹਿੰਦਾ। ਕੁੱਝ ਕੁ ਚਿਰ ਇਹ ਚਲਦਾ ਰਿਹਾ। ਇੱਕ ਦਿਨ ਮੇਰੇ ਕੋਲ ਉਹ ਰੌਣ ਲੱਗ ਗਈ। ਉਸ ਨੇ ਸਾਰਾ ਕੁੱਝ ਦੱਸਿਆ। ਉਸ ਦੇ ਦੋ ਬੱਚੇ ਹੋਏ ਤਾਂ ਮੈਂ ਉਸ ਦੇ ਘਰ ਵੀ ਗਈ। ਜੇ ਉਸ ਦੀ ਸੱਸ ਦਰ ਮੂਹਰੇ ਖੜ੍ਹੀ ਹੁੰਦੀ ਸੀ। ਮੈਨੂੰ ਉਹ ਘਰ ਅੰਦਰ ਸੱਦ ਲੈਂਦੀ ਸੀ। ਛੇ ਕੁ ਬਾਰ ਮੈਂ ਉਨਾਂ ਦੇ ਘਰ ਗਈ। ਚਾਰ ਕੁ ਬਾਰੀ ਉਸ ਦੀ ਸੱਸ ਮੇਰੇ ਨਾਲ ਗੱਲਾਂ ਕਰਨ ਲਈ ਬੈਠੀ। ਉਹ ਮੇਰੀ ਮਜੂਦਗੀ ਵਿੱਚ ਘਰ ਦੇ ਕੰਮਾਂ ਵਿੱਚ ਲੱਗੀ ਰਹੀ। ਦੋ ਬਾਰ ਮੈਂ ਉਸ ਨੂੰ ਆਪਣੇ ਕੋਲ ਬੈਠਣ ਲਈ ਕਿਹਾ। ਅਸੀਂ ਅੱਧਾ ਕੁ ਘੰਟਾ ਬੈਠੀਆਂ ਰਹਿੰਦੀਆਂ। ਉਸ ਦੀ ਸੱਸ ਨੂੰ ਉਸ ਦੇ ਬੈਠਣ ਦੀ ਬਹੁਤ ਤਕਲੀਫ਼ ਹੋਇਆ ਕਰੇ। ਇੱਕ ਤਾ ਉਹ ਸੱਸ ਆਪ ਉਠ ਕੇ ਕੰਮ ਕਰਨ ਲੱਗ ਜਾਇਆ ਕਰੇ। ਨਾਲ ਹੀ ਕਹੇ," ਬੈਠ ਕੇ ਕੰਮ ਥੋੜੀ ਮੁਕਣਾ ਹੈ। ਉਤੋਂ ਰਾਤ ਪੈ ਰਹੀ ਹੈ। " ਇੱਕ ਦਿਨ ਮੈਂ ਗਾਰਡਨ ਨੂੰ ਪਾਣੀ ਦੇ ਰਹੀ ਸੀ। ਵੱਹਟੀ ਮੇਰੇ ਕੋਲ ਆ ਗਈ। ਉਸ ਦੇ ਮੂੰਹ ਉਤੇ ਰੌਣਕ ਸੀ। ਉਹ ਜ਼ੋਰ ਦੀ ਹੱਸੀ। ਉਹ ਬੋਲੀ," ਦੀਦੀ ਤੁਸੀਂ ਤਾਂ ਮੇਰੇ ਹੱਥ ਜਾਦੂ ਦੀ ਛੜੀ ਦੇ ਦਿੱਤੀ। ਕਮਾਲ ਹੋ ਗਿਆ। " ਮੈਂ ਪੁੱਛਿਆ," ਮੈਨੂੰ ਐਸਾ ਕੁੱਝ ਯਾਦ ਨਹੀਂ। ਮੈਂ ਕੁੱਝ ਤੁਹਨੂੰ ਦਿੱਤਾ ਹੋਵੇ। ਜਾਦੂ ਟੂਣਾਂ ਮੰਤਰ ਦੁਨੀਆਂ ਉਤੇ ਕੁੱਝ ਐਸਾ ਨਹੀਂ ਹੈ। ਜੋ ਆਪੇ ਕੰਮ ਸੁਆਰ ਦੇਵੇ। ਦਿਮਾਗ, ਲਗਨ, ਸ਼ਹਿਨਸ਼ੀਲਤਾ, ਪਿਆਰ ਮਿਲ ਕੇ ਜਿੰਦਗੀ ਬਦਲ ਦਿੰਦੇ ਹਨ। ਚੱਮਤਕਾਰ ਲਿਆ ਦਿੰਦੇ ਹਨ। " ਉਸ ਨੇ ਮੇਰਾ ਹੱਥ ਫੜ ਲਿਆ," ਨਹੀਂ ਦੀਦੀ, ਇਹ ਦੁਨੀਆਂ ਬਹੁਤ ਚਲਾਕ ਹੈ। ਸਰੀਫ਼ ਬੰਦੇ ਨੂੰ ਸਰੀਫ਼ ਨਹੀਂ ਰਹਿੱਣ ਦਿੰਦੀ। ਮੈਂ ਘਰ ਬਹੁਤ ਕੰਮ ਕੀਤਾ। ਸੱਸ ਦੀ ਸੇਵਾ ਕੀਤੀ। ਇੱਕ ਸੌਹੁਰਾ ਜੀ ਮੇਰੀ ਕਦਰ ਕਰਦੇ ਸਨ। ਆਪਣੀ ਧੀ ਸਮਝਦੇ ਸਨ। ਬਾਕੀ ਘਰ ਦੀਆਂ ਸਾਰੀਆਂ ਔਰਤਾਂ ਮੈਨੂੰ ਨੌਕਰ ਹੀ ਸਮਝਦੀਆਂ ਰਹੀਆਂ। ਜਿਵੇਂ ਮੈਂ ਉਨਾਂ ਦੀ ਦਿਆ ਨਾਲ ਵੱਸ ਸਕਦੀ ਹਾਂ। ਹੁਣ ਮੈਨੂੰ ਪਤਾ ਲੱਗ ਗਿਆ ਹੈ। ਜੇ ਮੈਂ ਕੰਮ ਨਾਂ ਕਰਾਂ। ਆਪੇ ਕੰਮ ਹੁੰਦਾ ਰਹਿੱਣਾਂ ਹੈ। ਹੁਣ ਮੈਂ ਜਾਬ ਤੋਂ ਆ ਕੇ ਘੰਟਾ ਅਰਾਮ ਕਰਦੀ ਹਾਂ। ਆਪਦੇ ਲਈ ਸਮਾਂ ਕੱਢਦੀ ਹਾਂ। ਇੱਕ ਤਾਂ ਸਾਰੇ ਰਲ-ਮਿਲ ਕੇ ਕੰਮ ਕਰਦੇ ਹਨ। ਸੱਸ ਨੱਣਦ ਨੂੰ ਕੰਮ ਵਿੱਚ ਲੂਤੀਆਂ ਲਗਾਉਣ ਦਾ ਸਮਾਂ ਨਹੀਂ ਲੱਗਦਾ। ਉਨਾਂ ਨੂੰ ਬੈਠ ਕੇ ਗੱਪਾਂ ਮਾਰਨ ਦਾ ਸਮਾਂ ਵੀ ਨਹੀਂ ਲੱਗਦਾ। ਜਿਹੜੇ ਉਨਾਂ ਦੇ ਆਪਣੇ ਕੰਮ ਹਨ। ਮੈਂ ਛੱਡ ਦਿੰਦੀ ਹਾਂ। ਰੱਬ ਦਾ ਸ਼ੁਕਰ ਹੈ। ਸਾਰੇ ਆਪੇ ਕਰਨ ਲੱਗ ਗਏ ਹਨ। ਮੇਰੀ ਜਾਨ ਸੌਖੀ ਹੋ ਗਈ ਹੈ।

Comments

Popular Posts