ਪਤੀ-ਪਤਨੀ ਵਿੱਚ ਸ਼ਹਿਨਸ਼ੀਲਤਾ, ਪ੍ਰੇਮ ਭਾਵਨਾਂ ਹੋਵੇ, ਘਰ ਦੀ ਨੀਂਹ ਮਜ਼ਬੂਤ ਹੁੰਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜਦੋਂ ਅੋਰਤ ਨਾਲ ਉਸ ਦਾ ਪਤੀ ਹੁੰਦਾ ਹੈ। ਉਸ ਨੂੰ ਰੱਤੀ ਭਰ ਵੀ ਕਾਸੇ ਦੀ ਚਿੰਤਾ ਨਹੀਂ ਹੁੰਦੀ। ਪਤੀ ਦਾ ਪਤਨੀ ਨਾਲ ਰਹਿੱਣਾਂ ਹੀ ਬਹੁਤ ਗੌਰਵ ਦੀ ਬਾਤ ਹੈ। ਪਤਨੀ ਲਈ ਫ਼ਕਰ ਦੀ ਗੱਲ ਹੈ। ਜੇ ਪਤੀ-ਪਤਨੀ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਜ਼ਮਾਨਾਂ ਇੱਕ ਪਾਸੇ ਹੋ ਜਾਵੇ। ਉਨਾਂ ਨੂੰ ਕਿਸੇ ਦੀ ਪ੍ਰਵਾਹ ਨਹੀਂ ਹੁੰਦੀ। ਪਤੀ ਦੇ ਹੁੰਦੇ, ਪਤਨੀ ਧਰ-ਧਰ ਭੁਲਦੀ ਹੈ। ਆਪਣੇ ਸਕੇ ਬੱਚਿਆਂ ਵਿੱਚ ਵੀ ਉਹ ਗੱਲ ਮਹਿਸੂਸ ਨਹੀਂ ਕਰਦੀ। ਜੋ ਆਪਣਾਂ-ਪਣ ਪਤੀ ਵਿੱਚ ਹੁੰਦਾ ਹੈ। ਪਤੀ ਮਰ ਜਾਏ, ਆਪਣੇ ਹੀ ਧੀ=ਪੁੱਤਰ ਦਾ ਘਰ ਪਤੀ ਦੇ ਘਰ ਵਰਗਾ ਨਹੀਂ ਲੱਗਦਾ। ਪਤਨੀ ਦੇ ਹੁੰਦੇ ਪਤੀ ਨੂੰ ਘਰ ਦੀ ਫ਼ਿਕਰ ਨਹੀਂ ਹੁੰਦੀ। ਪਤਨੀ ਖੁੱਲਾ ਖਾਂਦੀ-ਪੀਂਦੀ ਹੈ। ਰੱਜ ਕੇ ਹੁੰਢਾਂਉਂਦੀ ਹੈ। ਚਾਹੇ ਰੁਖੀ ਰੋਟੀ ਹੀ ਖਾਵੇ, ਉਸੇ ਵਿੱਚ ਅੰਨਦ ਮਹਿਸੂਸ ਕਰਦੀ ਹੇ। ਪਤੀ-ਪਤਨੀ ਚੁਸਤ ਚਲਾਕ ਹੋਣ, ਭਾਂਵੇਂ ਭੋਲੇ-ਭਾਲੇ ਹੋਣ ਪ੍ਰੇਮ ਨਾਲ ਜਿੰਦਗੀ ਗੁਜ਼ਾਰੀ ਜਾਂਦੇ ਹਨ। ਪਤੀ-ਪਤਨੀ ਵਿੱਚ ਸ਼ਹਿਨਸ਼ੀਲਤਾ, ਪ੍ਰੇਮ ਭਾਵਨਾਂ ਹੋਵੇ, ਘਰ ਦੀ ਨੀਂਹ ਮਜ਼ਬੂਤ ਹੁੰਦੀ ਹੈ। ਪਤੀ-ਪਤਨੀ ਦੇ ਰਿਸ਼ਤੇ ਨੂੰ ਕੋਈ ਤੋੜ ਸਕੇ, ਕੋਈ ਐਸੀ ਸ਼ਕਤੀ ਨਹੀਂ ਹੈ। ਜੇ ਪਤੀ-ਪਤਨੀ ਦੀ ਆਪਸ ਵਿੱਚ ਨਹੀਂ ਨਿਭਦੀ, ਬੇਥਵਾਕੀ ਹੈ। ਫਿਰ ਪਤੀ-ਪਤਨੀ ਦੇ ਰਿਸ਼ਤੇ ਨੂੰ ਕੋਈ ਜੋੜ ਨਹੀਂ ਸਕਦਾ। ਪੁਰਾਣੇ ਸਮੇਂ ਵਿੱਚ ਅੰਨਪੜ੍ਹ ਪਤੀ-ਪਤਨੀ ਤਲਾਕ ਨਹੀਂ ਦਿੰਦੇ ਹਨ। ਗੁੱਸੇ ਹੋਏ ਬੰਦੇ ਔਰਤ ਨੂੰ ਸਾਰਾ ਟੱਬਰ, ਰਿਸ਼ਤੇਦਾਰ, ਪੂਰਾ ਪਿੰਡ ਮਨਾਉਣ ਲਈ ਤੁਰ ਪੈਂਦਾ ਸੀ। ਮਹੀਨੇ, ਛੇ ਮਹੀਨੇ, ਸਾਲ ਪਿਛੋਂ ਮੰਨ ਵੀ ਜਾਂਦੇ ਸਨ। ਤਲਾਕ ਦਾ ਪਤਾ ਹੀ ਨਹੀਂ ਹੁੰਦਾ ਸੀ।
ਪਤੀ-ਪਤਨੀ ਵਿਚੋਂ ਇੱਕ ਵੱਧ ਪੜ੍ਹਿਆ ਹੋਵੇ। ਦੂਜਾ ਘੱਟ ਪੜ੍ਹਿਆ ਹੋਵੇ। ਉਨਾਂ ਦੀ ਵੀ ਬਹੁਤ ਵਧੀਆਂ ਜਿੰਦਗੀ ਚੱਲੀ ਜਾਂਦੀ ਹੈ। ਘੱਟ ਪੜ੍ਹਿਆ ਜੀਵਨ ਸਾਥੀ ਦਿਨ ਕਟੀ ਕਰਨ ਦਾ ਮਾਰਾ ਚੁਪ ਕਰ ਜਾਂਦਾ ਹੈ। ਲੜਾਈ ਨੂੰ ਵਧਾਉਣ ਦੀ ਕੋਸ਼ਸ਼ ਨਹੀਂ ਕਰਦਾ। ਪੜ੍ਹੇ-ਲਿਖੇ ਪਤੀ-ਪਤਨੀ ਗੱਲ-ਗੱਲ ਉਤੇ ਤਲਾਕ ਦੀ ਧੱਮਕੀ ਦਿੰਦੇ ਹਨ। ਇੰਨਾਂ ਮਨ ਖੁਲ ਜਾਂਦਾ ਹੈ। ਸੱਚੀ ਤਲਾਕ ਦੇ ਦਿੰਦੇ ਹਨ। ਅੰਨਪੜ੍ਹ, ਪੜ੍ਹੇ-ਲਿਖੇ ਪਤੀ-ਪਤਨੀ ਕੀ ਫ਼ਰਕ ਹੈ? ਅੰਨਪੜ੍ਹ ਲੋਕ ਸਕੂਲ ਨਹੀਂ ਗਏ। ਪ੍ਰੇਮ ਦੀ ਭ੍ਰਰਿਵਾਸ਼ਾਂ ਬਹੁਤ ਚੰਗੀ ਤਰਾਂ ਸਮਝਦੇ ਸਨ। ਸਾਂਝੇ ਪਰਿਵਾਰ ਹੁੰਦੇ ਸਨ। ਪੈਸੇ ਦੀ ਘਾਟ, ਤਕਨੀਕੀ ਦੀ ਘਾਟ ਹੋਣ ਕਰਕੇ, ਘਰ ਤੇ ਘਰ ਦੀਆਂ ਚੀਜ਼ਾ ਖ੍ਰੀਦਣੀਆਂ, ਬਣਾਉਣੀਆਂ ਮੁਸ਼ਕਲ ਸਨ। ਕੁੜੀਆਂ ਰਸੋਈ ਦਾ ਕੰਮ ਸਿੱਖਦੀਆਂ, ਕਰਦੀਆਂ ਸਨ। ਮੁੰਡੇ ਆਪਣੇ ਬਾਪ ਦੇ ਕੰਮ ਵਿੱਚ ਬਚਪੱਨ ਤੋਂ ਹੀ ਹੱਥ ਵਟਾਉਣ ਲੱਗ ਜਾਂਦੇ ਸਨ। ਕੁੜੀਆਂ-ਮੁੰਡੇ ਘਰ ਬਾਹਰ ਦੇ ਕੰਮ ਕਰਦੇ, ਇੰਨੇ ਪੱਕ ਜਾਂਦੇ ਸਨ। ਕੰਮ ਕਰਦੇ ਥੱਕਦੇ ਨਹੀਂ ਸਨ। ਅੱਜ ਕੱਲ ਦੇ ਪੜ੍ਹੇ-ਲਿਖੇ ਜੋੜੇ ਪੜ੍ਹਾਂਈਆਂ ਕਰਦੇ ਹੀ ਰਹਿ ਜਾਂਦੇ ਹਨ। ਹੱਥੀਂ ਕੰਮ ਕਰਨ, ਰੋਸਈ ਵਿੱਚ ਭੋਜਨ ਬਣਾਉਣ ਦੀ ਆਦਤ ਨਹੀਂ ਹੁੰਦੀ। ਸਾਰਾ ਮਾਂ-ਬਾਪ ਦਾ ਕਸੂਰ ਹੈ। ਪੜ੍ਹਾਈ ਦੇ ਨਾਲ ਘਰ ਦੇ ਸਾਰੇ ਕੰਮ ਧੀਆਂ ਪੁੱਤਰਾਂ ਨੂੰ ਸਿੱਖਾਉਣੇ ਜਰੂਰੀ ਹਨ। ਖਾਂਣਾਂ, ਖਾਂਣਾਂ ਹੈ, ਤਾਂ ਪਕਾਉਣਾਂ ਵੀ ਪੈਣਾਂ ਹੈ। ਕਿਤਾਬਾਂ ਤਾਂ ਨਹੀਂ ਖਾਂਣੀਆਂ ਹਨ। ਪੜ੍ਹਾਈ ਨਾਲ ਹੋਰ ਵੀ ਬਾਹਰ ਜਾਬ ਕਰਨ ਦੀ ਆਦਤ ਹੋਣੀ ਚਾਹੀਦੀ ਹੈ।
ਉਹੀਂ ਅੰਨਪੜ੍ਹ ਪੁਰਾਣੇ ਲੋਕਾਂ ਨੂੰ, ਪੜ੍ਹੇ-ਲਿਖੇ ਕੁੜੀਆਂ-ਮੁੰਡੇ ਵੱਲ ਦੇਖ ਕੇ ਸੁਰਤ ਆ ਗਈ ਹੈ। ਉਹ ਵੀ ਕੰਮ ਤੋ ਟਲਣ ਲੱਗ ਗਏ ਹਨ। ਅੱਜ ਦੁਨੀਆਂ ਉਤੇ ਤਿੰਨ ਤਰਾ ਦੇ ਲੋਕ ਹਨ। ਇੱਕ ਕੋਰੇ ਅੰਨਪੜ੍ਹ, ਦਸਵੀਂ, ਬਾਰਵੀਂ ਵਾਲੇ ਤੇ ਬਹੁਤੇ ਪੜ੍ਹੇ-ਲਿਖੇ ਕੁੜੀਆਂ-ਮੁੰਡੇ ਹਨ। ਅੰਨਪੜ੍ਹ ਬੁਜ਼ਰੁਗ 90 ਸਾਲਾਂ ਦੇ 5 ਸਾਲ ਦੇ ਬੱਚੇ ਤੇ ਨੂੰਹਾਂ-ਪੁੱਤਾਂ ਦੀ ਕਹੀ ਗੱਲ ਸਹਿ ਜਾਂਦੇ ਹਨ। ਗੱਲ ਦੀ ਭਾਂਫ਼ ਦਰੋਂ ਨਹੀਂ ਕੱਢਦੇ। ਘਰ ਵਿੱਚ ਹੀ ਊਚ-ਨੀਚ ਖੱਪਾ ਦਿੰਦੇ ਹਨ। ਘਰ ਦੇ ਕੰਮਾਂ ਵਿੱਚ ਲੱਗੇ ਰਹਿੰਦੇ ਹਨ। ਦਰਮਿਆਨੀ ਪੜ੍ਹਾਈ ਵਾਲੇ ਲੋਕ ਏਧਰ-ਉਧਰ, ਗੁਆਂਢਣਾਂ, ਰਿਸ਼ਤੇਦਾਰਾ ਕੋਲ ਗੱਲਾਂ ਵੀ ਕਰ ਲੈਂਦੇ ਹਨ। ਡਿੱਕ-ਡੋਲੇ ਖਾਂਦੇ ਘਰ ਨੂੰ ਵੀ ਸੰਭਾਲ ਲੈਂਦੇ ਹਨ। ਨਾਂ ਚਹੁੰਦੇ ਹੋਏ ਵੀ ਨੂੰਹਾਂ-ਪੁੱਤਾਂ ਵਿੱਚ ਰਹੀ ਜਾਂਦੇ ਹਨ। ਘਰ ਅੰਦਰ ਹੀ ਇੱਕ ਦੂਜੇ ਨਾਲ ਖਹਿੰਦੇ ਫਿਰਦੇ ਹਨ। ਘਰ ਦਾ ਕੋਈ ਕੰਮ ਵੀ ਨਹੀਂ ਕਰਦੇ। ਦੂਜੇ ਬਾਹਰ ਦੇ ਬੰਦੇ ਦਾ ਕੰਮ ਝੱਟ ਕਰ ਦਿੰਦੇ ਹਨ। ਲੋਕ ਸੇਵਾ ਸਾਰਾ ਦਿਨ ਕਰੀ ਜਾਂਦੇ ਹਨ। ਘਰ ਰੋਟੀ ਨਹੀਂ ਬਣਾਉਣੀ, ਕਿਸੇ ਕੰਮ ਨੂੰ ਹੱਥ ਨਹੀਂ ਲਗਾਉਣਾਂ ਹੁੰਦਾ। ਨੂੰਹੁ ਦਾ ਬੱਚਾ ਨਹੀਂ ਚੱਕਣਾਂ ਹੈ। ਜਿਵੇਂ ਉਹ ਪਿੱਛਿਉ ਲਿਆਈ ਹੁੰਦੀ ਹੈ। ਜਿਹੜੇ ਇਹੋ ਜਿਹੇ ਮਾਂਪੇ ਹਨ। ਉਨਾਂ ਨੇ ਆਪਣੇ ਬੱਚਿਆਂ ਨੂੰ ਕਿਹੋ ਜਿਹੀ ਮੱਤ ਦਿੱਤੀ ਹੋਵੇਗੀ। ਜਦੋਂ ਆਪ ਘਰ ਦਾ ਕੰਮ ਕਰਕੇ ਨਹੀਂ ਰਾਜ਼ੀ ਹਨ। ਆਪਣੇ ਧੀ-ਪੁੱਤਰ ਨੂੰ ਕਿਵੇ ਕੰਮ ਸਿਖਾਉਣਗੇ? ਬੱਚੇ ਅਸੀਂ ਸਾਰਾ ਕੁੱਝ ਮਾਪਿਆਂ ਤੋਂ ਸਿੱਖਦੇ ਹਾਂ। ਜਿਸ ਪਰਿਵਾਰ ਦੇ ਜੀਅ ਘਰ ਦਾ ਕੰਮ ਰਲ-ਮਿਲ ਕੇ ਨਹੀਂ ਕਰਦੇ। ਉਹ ਘਰ ਕਿਹੋ ਜਿਹਾ ਹੋ ਸਕਦਾ ਹੈ? ਐਸੇ ਘਰ ਵਿੱਚ ਕੁੱਝ ਖਾਣ ਪਕਾਉਣ ਨੂੰ ਨਹੀਂ ਹੋਵੇਗਾ। ਸਮੇਂ ਸਿਰ ਖਾਂਣਾਂ ਨਹੀਂ ਬੱਣਇਆ ਹੋਵੇਗਾ। ਭੁੱਖਾ ਮਰਦਾ ਪਰਿਵਾਰ ਇੱਕ ਦੂਜੇ ਨਾਲ ਲੜਾਈ ਕਰੇਗਾ। ਜਿਥੇ ਲੜਾਈ ਹੁੰਦੀ ਹੈ। ਉਥੇ ਭੂਤਾਂ ਦਾ ਵਾਸ ਹੁੰਦਾ ਹੈ। ਆਪੇ ਘਰ ਟੁੱਟਣੇ ਹਨ। ਕਈ ਮਾਂਪੇ ਘਰ ਨਾਂ ਨਿਭਦੀ ਕਰਕੇ ਅੱਲਗ ਹੋ ਜਾਂਦੇ ਹਨ। ਪੜ੍ਹੇ-ਲਿਖੇ ਕੁੜੀਆਂ-ਮੁੰਡੇ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਨਹੀਂ ਨਿਭਦੀ ਮਾਪਿਆਂ ਤੋਂ ਕਿਨਾਰਾ ਕਰ ਲੈਂਦੇ ਹਨ। ਜੇ ਪਿਆਰ ਦਾ ਰੁਤਬਾ ਸਿੱਖਾਇਆ ਹੁੰਦਾ, ਬੱਚੇ ਜੁਵਾਨ ਹੋ ਕੇ ਵੀ ਮਾਪਿਆਂ ਦਾ ਪਿਛਾ ਨਹੀਂ ਛੱਡਦੇ। ਇਸ ਤਰਾਂ ਦੇ ਲੋਕਾਂ ਲਈ ਕਿਸੇ ਰਿਸ਼ਤੇ ਦੀ ਲਿਹਾਜ਼ ਨਹੀਂ ਹੁੰਦਾ। ਬੱਚਿਆਂ , ਬਰਾਬਰ ਦਿਆਂ ਨਾਲ , ਆਪ ਤੋਂ ਵੱਿਡਆਂ ਨਾਲ ਅੱਕਲ ਵਾਲ ਵਰਤਾ ਨਹੀਂ ਕਰਦੇ। ਸਭ ਨਾਲੋਂ ਰਿਸ਼ਤੇ ਤੋੜੀ ਜਾਂਦੇ ਹਨ। ਸ਼ਹਿਣਸ਼ੀਲਤਾਂ ਨਾਂ ਹੋਣ ਕਰਕੇ ਆਪਸ ਵਿੱਚ ਵੀ ਪਤੀ-ਪਤਨੀ ਤਲਾਕ ਲੈ ਲੈਂਦੇ ਹਨ। ਤਜ਼ਰਬੇ ਹੁਨਰ ਦੀ ਘਾਟ ਕਾਰਨ ਤਲਾਕ ਹੁੰਦੇ ਹਨ।

Comments

Popular Posts