ਸ਼ਬਦ ਦੁਨੀਆਂ ਵਿੱਚ ਸਦਾ ਅਮਰ ਹੈ ਰਹੇਗਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਸ਼ਬਦਾਂ, ਅੱਖਰਾਂ, ਅੰਕੜਿਆਂ ਨਾਲ ਅਸੀਂ ਇੱਕ ਦੂਜੇ ਨਾਲ ਬਿਚਾਰਾਂ ਦੀ ਲਿਖ-ਬੋਲ ਕੇ, ਸਾਂਝ ਕਰਦੇ ਹਾਂ। ਇੱਕ ਦੂਜੇ ਦੀ ਗੱਲ ਸਮਝ ਸਕਦੇ ਹਾਂ। ਜਿੰਨੇ ਵੀ ਵਿਦਿਆਰਥੀ ਅਧਿਆਪਕ ਸਕੂਲ, ਕਾਲਜ਼, ਯੂਨੀਵਿਰਸਟੀਆਂ, ਟਰੇਨਿੰਗ ਦੇ ਸੈਂਟਰ, ਪੇਪਰ, ਇੰਟਰਨੈਟ, ਰੇਡੀਉ, ਟੈਲੀਵੀਜ਼ਨ ਮੀਡੀਆ ਵਾਲੇ ਹਨ। ਸਭ ਸ਼ਬਦਾਂ, ਅੱਖਰਾਂ, ਅੰਕੜਿਆਂ ਨਾਲ ਇੱਕ ਦੂਜੇ ਨੂੰ ਗਿਆਨ ਦਿੰਦੇ ਲੈਂਦੇ ਹਨ। ਆਮ ਜਿੰਦਗੀ ਵਿੱਚ ਹਰ ਭਾਸ਼ਾ ਵਿੱਚ ਵੀ ਸ਼ਬਦਾਂ, ਅੱਖਰਾਂ, ਅੰਕੜਿਆਂ ਨਾਲ ਇੱਕ ਦੂਜੇ ਤੱਕ ਗੱਲ-ਬਾਤ ਰਾਹੀਂ ਹੀ ਸਭ ਸਮਝ ਲੱਗਦਾ ਹੈ। ਗੁਰੂ ਗ੍ਰੰਥਿ ਸਾਹਿਬ ਜੀ ਸ਼ਬਦਾਂ ਦਾ ਭੰਡਾਰ ਹਨ। ਇਹੀ ਸ਼ਬਦ ਅਸੀਂ ਆਮ ਵਿੱਚ ਬੋਲਦੇ ਹਾਂ। ਹਰ ਇੱਕ ਅੱਖਰ ਨੂੰ ਪੜ੍ਹ ਕੇ ਦੇਖੋ। ਅਸੀਂ ਆਪਣੇ ਪਿਆਰ ਲਈ ਉਹੀ ਲਾਈਨਾ ਬੋਲਦੇ ਹਾਂ। ਜੋ ਰੱਬ ਦੀ ਪ੍ਰਸੰਸਾ ਲਈ ਗੁਰੂਆਂ ਨੇ ਵਰਤੀਆਂ ਹਨ। ਹਰ ਧਰਮ ਵਿੱਚ ਗੁਰੂ, ਪੀਰ ਪੈਗਬਰ ਰੱਬ ਦੁਆਰਾ ਭੇਜੇ ਗਏ ਹਨ। ਸਾਨੂੰ ਸੇਧ ਦੇਣ ਲਈ ਉਨਾਂ ਗੁਰੂ, ਪੀਰ ਪੈਗਬਰਾਂ ਨੇ ਲਿਖਤੀ ਰੂਪ ਵਿੱਚ ਜੀਵਨ ਨੂੰ ਚਲਾਉਣ ਲਈ, ਸੇਧ ਦੇਣ ਲਈ, ਗ੍ਰੰਥਿ ਲਿਖੇ ਹਨ। ਉਹ ਸਭ ਰੱਬ ਨੇ ਦੁਨੀਆਂ ਨੂੰ ਸੇਧ ਦੇਣ ਲਈ ਭੇਜੇ ਸਨ। ਤਾਂਹੀਂ ਤਾਂ ਆਮ ਬੰਦੇ ਵਾਂਗ ਹੀ ਗੁਰੂ, ਪੀਰ ਪੈਗਬਰਾਂ ਨੇ ਜਿੰਦਗੀ ਭੋਗੀ ਹੈ। ਜਿੰਦਗੀ ਵਿੱਚ ਦੁੱਖ-ਸੁੱਖ, ਮੌਤ ਜਨਮ ਆਉਣਾਂ ਹੀ ਹੈ। ਸ਼ਬਦ ਦੁਨੀਆਂ ਵਿੱਚ ਚਲਦਾ ਰਹੇਗਾ। ਇੰਨਾਂ ਸ਼ਬਦਾਂ, ਅੱਖਰਾਂ, ਅੰਕੜਿਆਂ ਰਾਹੀਂ ਹੀ ਅਸੀਂ ਇਤਹਾਸ ਜਾਣਦੇ ਪੜ੍ਹਦੇ ਹਾਂ। ਹਰ ਤਰਾਂ ਦੇ ਜੀਅ ਜੰਤੂ ਆਪੋ-ਆਪਣੀ ਭਾਸ਼ਾ ਬੋਲਦੇ ਹਨ। ਇੱਕ ਦੂਜੇ ਨੂੰ ਸਮਝਦੇ ਹਨ। ਹਰ ਇੱਕ ਦੀ ਬੋਲੀ ਆਪੋ-ਆਪਣੀ ਹੈ। ਗੁਰੂ ਗੋਬਿੰਦ ਸਿੰਘ ਜੀ ਗੁਰ ਗੱਦੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਦੇ ਕੇ ਗਏ ਹਨ। ਸ਼ਬਦ ਦੁਨੀਆਂ ਉਤੇ ਅਮਰ ਹੈ। ਸ਼ਬਦ ਜੰਮਦਾ ਮਰਦਾ ਨਹੀਂ ਹੈ।
ਪਵਨ ਅਰੰਭੁ ਸਤਿਗੁਰ ਮਤਿ ਵੇਲਾ ਸਬਦੁ ਗੁਰੂ ਸੁਰਤਿ ਧੁਨਿ ਚੇਲਾ ਅਕਥ ਕਥਾ ਲੇ ਰਹਉ ਨਿਰਾਲਾ ਨਾਨਕ ਜੁਗਿ ਜੁਗਿ ਗੁਰ ਗੋਪਾਲਾ ਏਕੁ ਸਬਦੁ ਜਿਤੁ ਕਥਾ ਵੀਚਾਰੀ ਗੁਰਮੁਖਿ ਹਉਮੈ ਅਗਨਿ ਨਿਵਾਰੀ ੪੪ {ਪੰਨਾ 943}
ਫੇਸ ਬੁੱਕ ਉਤੇ ਨਵੀਂਆਂ ਹੀ ਗੱਲਾਂ ਪੜ੍ਹਨ ਦੇਖਣ ਨੂੰ ਮਿਲਦੀਆ ਹਨ। ਕਈ ਲੋਕ ਫੇਸ ਬੁੱਕ ਨੂੰ ਜੰਨਤਾਂ ਨੂੰ ਗੁੰਮਰਾਹ ਕਰਨ ਲਈ ਵਰਤ ਰਹੇ। ਪਟਨੇ ਵਾਲਾ ਗਿਆਨੀ ਇਕਬਾਲ ਸਿੰਘ ਨਵਾਂ ਸ਼ੋਸ਼ਾਂ ਦੱਸ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ 2016 ਵਿੱਚ ਜਨਮ ਲੈਣਗੇ। ਰੱਬ ਜਾਣੇ ਇਸ ਗਿਆਨੀ ਨੂੰ ਕਿਥੋ ਅਕਾਸ਼ ਬਾਣੀ ਹੋਈ ਹੈ? ਇਸ ਦੇ ਚੇਲੇ ਫੇਸ ਬੁੱਕ ਉਤੇ ਤੇ ਹੋਰ ਪਤਾ ਨਹੀਂ ਕਿਥੇ-ਕਿਥੇ ਮਸ਼ਹੂਰੀ ਕਰ ਰਹੇ ਹਨ? ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾਂ ਸਾਰਾ ਪਰਿਵਾਰ ਕੌਮ ਦੇ ਲੇਖੇ ਲਗਾ ਦਿੱਤਾ। ਉਹੀ ਕੌਮ ਦੇ ਆਗੂ ਗੁਰੂ ਜੀ ਦੇ ਲਈ ਉਹ ਗੱਲਾਂ ਕਰ ਰਹੇ ਹਨ। ਜੋ ਗੁਰਮੱਤ ਦੇ ਖਿਲਾਫ਼ ਹਨ। ਉਸੇ ਗੁਰੂ ਜੀ ਦੇ ਦਰ ਉਤੇ ਬੈਠ ਕੇ ਧਰਮ ਦੇ ਖਿਲਾਫ਼ ਚਾਲਾਂ ਚਲ ਰਹੇ ਹਨ। ਇਸ ਨੂੰ ਕਹਿੰਦੇ ਹਨ," ਜਿਸ ਥਾਲੀ ਵਿੱਚ ਖਾਦਾ, ਉਸੇ ਹੀ ਥਾਲੀ ਵਿੱਚ ਛੇਕ ਕੀਤਾ। " ਐਸੇ ਬੰਦੇ ਨੂੰ ਤਾਂ ਸਿੱਖ ਹੀ ਨਹੀਂ ਕਹਿੱਣਾਂ ਚਾਹੀਦਾ। ਇਹ ਕੋਈ ਸ਼ੈਤਾਨ ਹੈ। ਜੋ ਸਿੱਖਾਂ ਦੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਬਰਾਬਰ ਕੋਈ ਦੇਹ ਧਾਰੀ ਹੋਰ ਗੁਰੂ ਪੈਦਾ ਕਰਨ ਦੇ ਚੱਕਰ ਵਿੱਚ ਹੈ। ਸਾਨੂੰ ਗੁਰੂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਹਰ ਗੱਲ ਦਾ ਜੁਆਬ ਦੇ ਰਹੇ ਹਨ। ਮਨ ਵਿੱਚ ਕੋਈ ਸ਼ੰਕਾਂ ਹੀ ਨਹੀਂ ਰਹਿੰਦੀ। ਇਸ ਨੂੰ ਪੜ੍ਹਨ ਲਈ ਸਮਾਂ ਕੱਢੀਏ। ਮਨ ਵਿੱਚ ਕੋਈ ਭੁਲੇਖਾ, ਪਖੰਡ ਨਹੀਂ ਰਹੇਗਾ।
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ਰਹਾਉ ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ ਭਾਨੀ ੧੧ {ਪੰਨਾ 669}

ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਤੋਂ ਬਾਅਦ ਕੋਈ ਗੁਰੂ ਪੈਦਾ ਨਹੀਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦੱਸ ਗਏ ਹਨ। ਇਹੀ ਸਾਡਾ ਗੁਰੂ ਹੈ। ਉਨਾਂ ਨੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਅੱਗੇ ਮੱਥਾ ਆਪ ਟੇਕ ਕੇ, ਸਾਨੂੰ ਇਸ ਗੁਰੂ ਦੇ ਲੜ ਲਾਇਆ ਹੈ। ਹਾਂ ਪੜ੍ਹ ਲਿਖ ਕੇ ਅਗਰ ਕੋਈ ਸਾਨੂੰ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਲਿਖੇ ਗਿਆਨ ਬਾਰੇ ਦੱਸਦਾ ਹੈ। ਉਸ ਦਾ ਸਤਿਕਾਰ ਜਰੂਰ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਉਹ ਗੁਰੂਆਂ ਦੁਆਰਾ ਲਿਖੀ ਬਾਣੀ ਬਾਰੇ ਦੱਸ ਰਿਹਾ ਹੁੰਦਾ ਹੈ। ਨਾਂ ਕਿ ਉਸ ਨੂੰ ਹੀ ਗੁਰੂ ਮੰਨ ਲਿਆ ਜਾਵੇ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਬਰਾਬਰ ਕਿਸੇ ਦੇਹ ਬੰਦੇ ਸੰਤ, ਗੁਰੂ, ਮੂਰਤੀਆਂ, ਫੋਟੋ, ਪੋਸਟਲ, ਗੁਰੂਆਂ ਦੇ ਕਲੰਡਰਾਂ, ਦੀ ਕੋਈ ਥਾਂ ਨਹੀਂ ਹੈ। ਕਿਸੇ ਚਿਤ੍ਰਕਾਰ ਨੇ ਦਸਾਂ ਗੁਰੂਆਂ ਨੂੰ ਨਹੀਂ ਦੇਖਿਆ। ਤਾਂਹੀ ਤਾਂ ਰੰਗ ਰੂਪ ਕੱਪੜੇ ਮਨ ਮਰਜ਼ੀ ਨਾਲ ਬਦਲਦੇ ਰਹਿੰਦੇ ਹਨ। ਸਭ ਮਨ ਘੜਤ ਮੂਰਤੀਆਂ, ਫੋਟੋ, ਪੋਸਟਲ, ਗੁਰੂਆਂ ਦੇ ਕਲੰਡਰ ਹਨ। ਜੇ ਘਰਾਂ ਵਿੱਚ ਸ਼ੋ ਕੇਸਾਂ ਦੀ ਸੁੰਦਰਤਾ ਲਈ ਐਸੇ ਮੂਰਤੀਆਂ, ਫੋਟੋ, ਪੋਸਟਲ, ਗੁਰੂਆਂ ਦੇ ਕਲੰਡਰਾਂ ਨੂੰ ਰੱਖਣਾਂ ਹੈ। ਘਰ ਨੂੰ ਸੁੰਦਰ ਬਣਾਉਣ ਲਈ ਇਹ ਖਿਡਾਉਣੇ ਸਜਾਉਣੇ ਹਨ। ਜਰੂਰ ਸਜਾਵੋ। ਇਹ ਕਾਗਜ਼ ਮਿੱਟੀ ਦੇ ਰੰਗ-ਬਰੰਗੇ ਖੇਡਣੇ ਦੇਖਣ ਨੂੰ ਚੰਗੇ ਲੱਗਦੇ ਹਨ। ਮਨ ਮੋਹਦੇ ਹਨ। ਦੇਹ ਧਾਰੀ ਬੰਦੇ ਸੰਤ, ਗੁਰੂ, ਮੂਰਤੀਆਂ, ਫੋਟੋ, ਪੋਸਟਲ, ਗੁਰੂਆਂ ਦੇ ਕਲੰਡਰ ਗੁਰੂ ਜੀ ਕਿਵੇ ਹੋ ਸਕਦੇ ਹਨ? ਸਾਡੇ ਵਿੱਚ ਐਨੀ ਅੰਨੀ ਸ਼ਰਦਾ ਹੈ। ਨਾਂ ਤਾ ਅਸੀਂ ਆਪ ਕੁੱਝ ਧਰਮ ਬਾਰੇ ਸੋਚਦੇ ਹਾਂ। ਨਾਂ ਹੀ ਕਿਸੇ ਦੀ ਬਣੀ ਹਿੰਮਤ ਨੂੰ ਹੌਸਲਾਂ ਦੇ ਕੇ, ਖੋਜ ਕਰਨ ਦੀ ਕੋਸ਼ਸ ਕਰਦੇ ਹਾਂ। ਕਈ ਧਰਮ ਦੇ ਰਾਹ ਉਤੇ, ਅੱਖਾਂ ਮੀਚ ਕੇ ਡਾਂਗਾਂ ਚੱਕ ਕੇ, ਮਰਨ ਮਾਰਨ ਲਈ ਤੱਤ ਪਰ ਰਹਿੰਦੇ ਹਨ। ਪਤਾ ਕੁੱਝ ਨਹੀਂ ਹੈ। ਧਰਮ ਦਾ ਅਸਲੀ ਮਕਸਦ ਕੀ ਹੈ? ਹਰ ਬੰਦਾ ਮੈਂ-ਮੈਂ ਕਰਦਾ। ਬੱਕਰੇ ਵਾਂਗ ਇੱਕ ਦਿਨ ਮੈਂ ਮੇਰੀ ਉਤੇ ਮਰ ਮਿਟ ਜਾਂਦਾ ਹੈ। ਕੁੱਝ ਦਿਨਾਂ ਵਿੱਚ ਹੀ ਦੁਨੀਆਂ ਵਾਲੇ ਉਸ ਦੀ ਹੋਦ ਨੂੰ ਭੁੱਲ ਜਾਂਦੇ।

ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ੫੪
ਗੁਰੂ ਗਿਆਨ ਦਾ ਨਾਂਮ ਹੈ। ਗਿਆਨ ਸਭ ਦੇ ਅੰਦਰ ਹੈ। ਇਸ ਨੂੰ ਜਗਾਉਣ ਦੀ ਲੋੜ ਹੈ। ਤਾਂਹੀਂ ਤਾ ਨਿੱਕੇ ਬੱਚੇ ਨੂੰ ਸਕੂਲ ਭੇਜਿਆ ਜਾਂਦਾ ਹੈ। ਉਸ ਦੇ ਅੰਦਰ ਵੀ ਇੱਕ ਜੋਤ ਹੈ। ਜੋ ਗਿਆਨ ਦੇਣ ਵਾਲੇ ਅਧਿਆਪਕ ਦੇ ਥੋੜਾ ਜਿਹਾ ਕੋਲ ਬੈਠਣ ਨਾਲ, ਸੁਣਨ ਨਾਲ ਜੱਗ ਪੈਂਦੀ ਹੈ। ਇਸ ਜੋਤ ਵਿੱਚ ਗਿਆਨ ਦਾ ਤੇਲ ਜਲਣ ਲੱਗ ਜਾਂਦਾ ਹੈ। ਬੱਚੇ ਤੋਂ ਸੂਜਵਾਨ ਇਨਸਾਨ ਬਣਨਾਂ ਸ਼ੁਰੂ ਹੋ ਜਾਂਦਾ ਹੈ। ਸਾਨੂੰ ਜਾਗਰਤ ਹੋਣ ਦੀ ਲੋੜ ਹੈ। ਜਾਗੇ ਹੋਏ ਬੰਦੇ ਨੂੰ ਕੋਈ ਲੁੱਟ ਨਹੀਂ ਸਕਦਾ। ਕੋਈ ਮੂਰਖ ਨਹੀਂ ਬਣਾਂ ਸਕਦਾ। ਸੱਚੀਆਂ ਸਾਫ਼ ਸੁਥਰੀਆਂ ਗੱਲਾਂ ਕਰਨ ਵਾਲਿਆਂ ਨੂੰ ਅਸੀਂ ਸਭ ਪਸੰਦ ਕਰਦੇ ਹਾਂ। ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ ਮਨਿ ਬਚਨਿ ਰਿਦੈ ਧਿਆਇ ਹਰਿ ਹੋਇ ਸੰਤੁਸਟੁ ਇਵ ਭਣੁ ਹਰਿ ਨਾਮੁ ਮੁਰਾਰੀ ਮਨਿ ਜਪੀਐ ਹਰਿ ਜਗਦੀਸ ਮਿਲਿ ਸੰਗਤਿ ਸਾਧੂ ਮੀਤ ਸਦਾ ਅਨੰਦੁ ਹੋਵੈ ਦਿਨੁ ਰਾਤੀ ਹਰਿ ਕੀਰਤਿ ਕਰਿ ਬਨਵਾਰੀ ਰਹਾਉ ਹਰਿ ਹਰਿ ਕਰੀ ਦ੍ਰਿਸਟਿ ਤਬ ਭਇਓ ਮਨਿ ਉਦਮੁ ਹਰਿ ਹਰਿ ਨਾਮੁ ਜਪਿਓ ਗਤਿ ਭਈ ਹਮਾਰੀ ਜਨ ਨਾਨਕ ਕੀ ਪਤਿ ਰਾਖੁ ਮੇਰੇ ਸੁਆਮੀ ਹਰਿ ਆਇ ਪਰਿਓ ਹੈ ਸਰਣਿ ਤੁਮਾਰੀ {ਪੰਨਾ 669}
ਪੜ੍ਹੇ ਲਿਖੇ ਬੰਦੇ ਨੂੰ ਕਿਸੇ ਗਿਆਨੀ, ਜੱਥੇਦਾਰ, ਪਾਂਧਾਨ ਪ੍ਰਚਾਰਕ ਤੋਂ ਸੇਧ ਲੈਣ ਦੀ ਲੋੜ ਨਹੀ ਹੈ। ਕੰਮ ਕਰਦੇ ਸਮੇਂ ਕੰਪਿਊਟਰ ਤੋਂ ਹੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਪਹਿਲੇ ਪੰਨੇ ਤੋਂ ਪੜ੍ਹਨਾਂ ਸ਼ੁਰੂ ਕਰ ਦਿਉ। ਸ਼ਬਦ ਦੁਨੀਆਂ ਵਿੱਚ ਸਦਾ ਅਮਰ ਹੈ ਰਹੇਗਾ।
ਆਪੇ ਦਿਮਾਗ ਦੇ ਕਪਾਟ ਖੁੱਲਦੇ ਜਾਣਗੇ। ਸਭ ਬਿਮਾਰੀਆਂ ਚਿੰਤਾਂ ਮੁੱਕ ਜਾਣਗੀਆਂ। ਕੰਮਾਂ-ਕਾਰਾਂ ਦਾ, ਬੱਚੇ ਪਾਲਣ ਦਾ ਜਿਹੜਾ ਅਸੀਂ ਫ਼ਿਕਰ ਕਰਦੇ ਹਾਂ। ਉਹ ਸਮੇਂ ਨਾਲ ਆਪੇ ਹੋਈ ਜਾਂਦੇ ਹਨ। ਚੰਗੇ ਸੱਚੇ ਇਨਸਾਨ ਬਣਨ ਦੀ ਲੋੜ ਹੈ।।

ਚਉਰਾਸੀਹ ਸਿਧ ਬੁਧ ਤੇਤੀਸ ਕੋਟਿ ਮੁਨਿ ਜਨ ਸਭਿ ਚਾਹਹਿ ਹਰਿ ਜੀਉ ਤੇਰੋ ਨਾਉ ਗੁਰ ਪ੍ਰਸਾਦਿ ਕੋ ਵਿਰਲਾ ਪਾਵੈ ਜਿਨ ਕਉ ਲਿਲਾਟਿ ਲਿਖਿਆ ਧੁਰਿ ਭਾਉ

Comments

Popular Posts